ਜੰਮੂ-ਕਸ਼ਮੀਰ ’ਚ ਐਲਓਸੀ ਨੇੜੇ ਦਿਸਿਆ ਪਾਕਿਸਤਾਨੀ ਡਰੋਨ, ਫੌਜ ਦੇ ਜਵਾਨਾਂ ਨੇ ਕੀਤੀ ਗੋਲੀਬਾਰੀ

Jammu

ਜੰਮੂ (ਏਜੰਸੀ)। ਚੌਕਸ ਭਾਰਤੀ ਸੈਨਿਕਾਂ ਨੇ ਮੰਗਲਵਾਰ ਸਵੇਰੇ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ’ਚ ਕੰਟਰੋਲ ਰੇਖਾ (ਐੱਲ.ਓ.ਸੀ.) ਦੇ ਨੇੜੇ ਪਾਕਿਸਤਾਨੀ ਡਰੋਨ ਨੂੰ ਦੇਖਿਆ ਅਤੇ ਕੁਝ ਰਾਊਂਡ ਫਾਇਰ ਕੀਤੇ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਸਰਹੱਦ ਪਾਰ ਤੋਂ ਆਉਣ ਵਾਲੇ ਡਰੋਨਾਂ ਨੂੰ ਐਲਓਸੀ ਨੇੜੇ ਦੇਖਿਆ ਗਿਆ। ਉਨ੍ਹਾਂ ਕਿਹਾ ਕਿ ਭਾਰਤੀ ਫੌਜ ਦੇ ਜਵਾਨਾਂ ਨੇ ਡਰੋਨ ਨੂੰ ਡੇਗਣ ਲਈ ਕੁਝ ਰਾਉਂਡ ਫਾਇਰ ਕੀਤੇ। ਉਨ੍ਹਾਂ ਨੇ ਕਿਹਾ ਕਿ ਡਰੋਨ ਦੁਆਰਾ ਕੁਝ ਸੁੱਟਣ ਦੇ ਸ਼ੱਕ ਦੇ ਆਧਾਰ ’ਤੇ ਇਲਾਕੇ ’ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। Jammu

Read Also: Governor of Punjab: ‘ਨਜਾਇਜ਼ ਪਲਾਟਾਂ’ ਨੂੰ ਐੱਨਓਸੀ ਦੇਣ ਵਾਲੇ ਬਿੱਲ ਨੂੰ ਹੀ ਰਾਜਪਾਲ ਤੋਂ ਨਹੀਂ ਮਿਲੀ ‘ਐੱਨਓਸੀ’

LEAVE A REPLY

Please enter your comment!
Please enter your name here