SA vs NZ: ਰਚਿਆ ਇਤਿਹਾਸ, ਦੁਨੀਆ ਨੂੰ ਮਿਲਿਆ ਨਵਾਂ ਵਿਸ਼ਵ ਚੈਂਪੀਅਨ, 15 ਸਾਲ ’ਚ ਅਨੋਖਾ ਕਾਰਨਾਮਾ

SA vs NZ
SA vs NZ: ਰਚਿਆ ਇਤਿਹਾਸ, ਦੁਨੀਆ ਨੂੰ ਮਿਲਿਆ ਨਵਾਂ ਵਿਸ਼ਵ ਚੈਂਪੀਅਨ, 15 ਸਾਲ ’ਚ ਅਨੋਖਾ ਕਾਰਨਾਮਾ

ਨਿਊਜੀਲੈਂਡ ਮਹਿਲਾ ਟੀਮ ਨੇ ਜਿੱਤਿਆ ਟੀ20 ਵਿਸ਼ਵ ਕੱਪ | SA vs NZ

  • ਦੱਖਣੀ ਅਫਰੀਕਾ ਨੂੰ ਫਾਈਨਲ ’ਚ 32 ਦੌੜਾਂ ਨਾਲ ਹਰਾਇਆ

ਸਪੋਰਟਸ ਡੈਸਕ। SA vs NZ: ਨਿਊਜ਼ੀਲੈਂਡ ਨੇ ਪਹਿਲੀ ਵਾਰ ਮਹਿਲਾ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤ ਲਿਆ ਹੈ। ਟੀਮ ਨੇ ਐਤਵਾਰ ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ ’ਚ ਖੇਡੇ ਗਏ ਫਾਈਨਲ ’ਚ ਦੱਖਣੀ ਅਫਰੀਕਾ ਨੂੰ 32 ਦੌੜਾਂ ਨਾਲ ਹਰਾਇਆ। ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ’ਚ 5 ਵਿਕਟਾਂ ’ਤੇ 158 ਦੌੜਾਂ ਬਣਾਈਆਂ। ਜਵਾਬ ’ਚ ਦੱਖਣੀ ਅਫਰੀਕਾ ਦੀ ਟੀਮ 20 ਓਵਰਾਂ ’ਚ 9 ਵਿਕਟਾਂ ਗੁਆ ਕੇ 126 ਦੌੜਾਂ ਹੀ ਬਣਾ ਸਕੀ। ਨਿਊਜ਼ੀਲੈਂਡ ਲਈ ਅਮੇਲੀਆ ਕੇਰ ਨੇ 43 ਦੌੜਾਂ ਬਣਾਈਆਂ ਤੇ 3 ਵਿਕਟਾਂ ਵੀ ਲਈਆਂ। ਉਸ ਨੂੰ ‘ਪਲੇਅਰ ਆਫ ਦਾ ਮੈਚ’ ਚੁਣਿਆ ਗਿਆ। T20 World Cup Final

Read This : IND vs NZ: ਬੱਲੇਬਾਜ਼ ਫਲਾਪ, 36 ਸਾਲਾਂ ਬਾਅਦ ਘਰੇਲੂ ਮੈਦਾਨ ’ਤੇ ਨਿਊਜੀਲੈਂਡ ਤੋਂ ਟੈਸਟ ਹਾਰਿਆ ਭਾਰਤ

ਕੇਰ ਤੇ ਮਾਇਰ ਨੇ ਲਈਆਂ 3-3 ਵਿਕਟਾਂ

ਕੇਰ ਤੋਂ ਇਲਾਵਾ ਨਿਊਜ਼ੀਲੈਂਡ ਲਈ ਬਰੁਕ ਹੈਲੀਡੇ ਨੇ 38 ਤੇ ਸੂਜ਼ੀ ਬੇਟਸ ਨੇ 32 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਲਈ ਨਾਨਕੁਲੁਲੇਕੋ ਮਲਾਬਾ ਨੇ ਸਭ ਤੋਂ ਜ਼ਿਆਦਾ 2 ਵਿਕਟਾਂ ਲਈਆਂ। ਕਲੋਏ ਟਰਾਇਓਨ, ਨਦੀਨ ਡੀ ਕਲਰਕ ਤੇ ਅਯਾਬੋਂਗਾ ਖਾਕਾ ਨੂੰ 1-1 ਵਿਕਟ ਮਿਲੀ। ਟੀਚੇ ਦਾ ਪਿੱਛਾ ਕਰਦੇ ਹੋਏ ਦੱਖਣੀ ਅਫਰੀਕਾ ਦੀ ਸ਼ੁਰੂਆਤ ਚੰਗੀ ਰਹੀ। ਕਪਤਾਨ ਲੌਰਾ ਵੋਲਵਾਰਡ ਤੇ ਤਾਜਮਿਨ ਬ੍ਰਿਟਸ ਨੇ ਪਹਿਲੀ ਵਿਕਟ ਲਈ 51 ਦੌੜਾਂ ਦੀ ਸਾਂਝੇਦਾਰੀ ਕੀਤੀ। ਪਰ, ਜਿਵੇਂ ਹੀ ਇਹ ਸਾਂਝੇਦਾਰੀ ਟੁੱਟੀ, ਦੱਖਣੀ ਅਫਰੀਕਾ ਦੀ ਟੀਮ ਨੇ ਨਿਯਮਤ ਅੰਤਰਾਲ ’ਤੇ ਵਿਕਟਾਂ ਗੁਆਈਆਂ। ਵੋਲਵਾਰਡ ਟੀਮ ਦੀ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਬੱਲੇਬਾਜ਼ ਰਹੀ। ਉਸ ਨੇ 27 ਗੇਂਦਾਂ ’ਤੇ 33 ਦੌੜਾਂ ਦੀ ਪਾਰੀ ਖੇਡੀ। ਨਿਊਜ਼ੀਲੈਂਡ ਲਈ ਅਮੇਲੀਆ ਕੇਰ ਤੇ ਰੋਜ਼ਮੇਰੀ ਮਾਇਰ ਨੇ 3-3 ਵਿਕਟਾਂ ਲਈਆਂ। ਬਰੂਕ ਹੈਲੀਡੇ, ਈਡਨ ਕਾਰਸਨ ਤੇ ਫਰਾਨ ਜੋਨਸ ਨੂੰ 1-1 ਵਿਕਟ ਮਿਲੀ।

ਦੱਖਣੀ ਅਫਰੀਕਾ ਦੀ ਟੀਮ ਲਗਾਤਾਰ ਦੂਜੀ ਵਾਰ ਫਾਈਨਲ ਹਾਰੀ

ਕੀਵੀ ਟੀਮ 14 ਸਾਲ ਬਾਅਦ ਫਾਈਨਲ ’ਚ ਪਹੁੰਚੀ ਸੀ। ਇਸ ਤੋਂ ਪਹਿਲਾਂ ਟੀਮ 2009 ਤੇ 2010 ਫਾਈਨਲ ’ਚ ਪਹੁੰਚੀ ਸੀ ਪਰ ਦੋਵੇਂ ਵਾਰ ਉਪ ਜੇਤੂ ਰਹੀ ਸੀ। ਇਸ ਦੇ ਨਾਲ ਹੀ ਦੱਖਣੀ ਅਫਰੀਕਾ ਲਗਾਤਾਰ ਦੂਜੀ ਵਾਰ ਫਾਈਨਲ ’ਚ ਸੀ, ਉਸ ਨੂੰ 2023 ’ਚ ਅਸਟਰੇਲੀਆ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

https://twitter.com/ICC/status/1848050387196182649

ਦੋਵਾਂ ਟੀਮਾਂ ਦੀ ਪਲੇਇੰਗ-11

ਨਿਊਜ਼ੀਲੈਂਡ : ਸੋਫੀ ਡੇਵਾਈਨ (ਕਪਤਾਨ), ਸੂਜ਼ੀ ਬੇਟਸ, ਜਾਰਜੀਆ ਪਲਿਮਰ, ਅਮੇਲੀਆ ਕੇਰ, ਬਰੁਕ ਹਾਲੀਡੇ, ਮੈਡੀ ਗ੍ਰੀਨ, ਇਜ਼ਾਬੇਲਾ ਗੇਜ, ਰੋਜ਼ਮੇਰੀ ਮਾਇਰ, ਲੀ ਤਾਹੂਹੂ, ਈਡਨ ਕਾਰਸਨ, ਫਰੈਨ ਜੋਨਸ।

ਦੱਖਣੀ ਅਫ਼ਰੀਕਾ : ਲੌਰਾ ਵੋਲਵਾਰਡਟ (ਕਪਤਾਨ), ਤਾਜਮਿਨ ਬ੍ਰਿਟਸ, ਐਨੇਕੇ ਬੋਸ਼, ਮਾਰੀਜਨ ਕਪ, ਕਲੋਏਟ੍ਰਾਇਓਨ, ਸੁਨੇ ਲੁਅਸ, ਐਨੇ ਡਰਕਸੇਨ, ਨਦੀਨ ਡੀ ਕਲਰਕ, ਸਿਨਾਲੋ ਜਾਫਟਾ, ਅਯਾਬੋਂਗ ਖਾਕਾ, ਨਾਨਕੁਲੁਲੇਕੋ ਮਲਾਬਾ।