ਨਿਊਜੀਲੈਂਡ ਨੇ ਭਾਰਤ ਨੂੰ ਪਹਿਲੇ ਟੈਸਟ ’ਚ 8 ਵਿਕਟਾਂ ਨਾਲ ਹਰਾਇਆ | IND vs NZ
ਸਪੋਰਟਸ ਡੈਸਕ। IND vs NZ: ਨਿਊਜ਼ੀਲੈਂਡ ਖਿਲਾਫ ਬੈਂਗਲੁਰੂ ਟੈਸਟ ’ਚ ਭਾਰਤੀ ਟੀਮ ਨੂੰ 8 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਟੀਮ 36 ਸਾਲ ਬਾਅਦ ਘਰੇਲੂ ਮੈਦਾਨ ’ਤੇ ਕੀਵੀਆਂ ਤੋਂ ਹਾਰੀ ਹੈ। ਪਿਛਲੀ ਹਾਰ 1988 ’ਚ ਵਾਨਖੇੜੇ ਸਟੇਡੀਅਮ ’ਚ ਹੋਈ ਸੀ। ਭਾਰਤੀ ਟੀਮ ਨੇ ਕੀਵੀਆਂ ਨੂੰ ਜਿੱਤ ਲਈ 107 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਨੂੰ ਮਹਿਮਾਨ ਟੀਮ ਨੇ ਐਤਵਾਰ ਨੂੰ 2 ਵਿਕਟਾਂ ਗੁਆ ਕੇ ਹਾਸਲ ਕਰ ਲਿਆ। IND vs NZ
Read This : New Zealand Vs South Africa: ਮਹਿਲਾ ਟੀ20 ਵਿਸ਼ਵ ਕੱਪ 2024 ਦਾ ਫਾਈਨਲ ਮੁਕਾਬਲਾ, ਕੌਣ ਬਣੇਗਾ ਚੈਂਪੀਅਨ, ਫੈਸਲਾ ਅੱਜ…
ਵਿਲ ਯੰਗ 45 ਤੇ ਰਚਿਨ ਰਵਿੰਦਰਾ ਨੇ 39 ਦੌੜਾਂ ਬਣਾ ਕੇ ਅਜੇਤੂ ਵਾਪਸੀ ਕੀਤੀ। ਇਸ ਤੋਂ ਪਹਿਲਾਂ ਟੀਮ ਇੰਡੀਆ ਦੂਜੀ ਪਾਰੀ ’ਚ 462 ਦੌੜਾਂ ’ਤੇ ਆਲ ਆਊਟ ਹੋ ਗਈ ਸੀ। ਨਿਊਜ਼ੀਲੈਂਡ ਨੇ ਪਹਿਲੀ ਪਾਰੀ ’ਚ 402 ਦੌੜਾਂ ਬਣਾਈਆਂ ਤੇ ਭਾਰਤ ਨੇ 46 ਦੌੜਾਂ ਬਣਾਈਆਂ। ਭਾਰਤੀ ਟੀਮ ਘਰੇਲੂ ਮੈਦਾਨ ’ਤੇ ਲਗਾਤਾਰ 6 ਟੈਸਟ ਜਿੱਤਣ ਤੋਂ ਬਾਅਦ ਹਾਰ ਗਈ ਹੈ। ਟੀਮ ਦੀ ਆਖਰੀ ਹਾਰ 25 ਜਨਵਰੀ 2024 ਨੂੰ ਹੈਦਰਾਬਾਦ ’ਚ ਹੋਈ ਸੀ। IND vs NZ
3 ਮੈਚਾਂ ਦੀ ਸੀਰੀਜ਼ ’ਚ 0-1 ਨਾਲ ਪੱਛੜੀ ਟੀਮ | IND vs NZ
ਇਸ ਹਾਰ ਤੋਂ ਬਾਅਦ ਭਾਰਤੀ ਟੀਮ 3 ਮੈਚਾਂ ਦੀ ਸੀਰੀਜ਼ ’ਚ 0-1 ਨਾਲ ਪੱਛੜ ਗਈ ਹੈ। ਸੀਰੀਜ਼ ਦਾ ਦੂਜਾ ਮੈਚ 24 ਤੋਂ 28 ਅਕਤੂਬਰ ਤੱਕ ਪੁਣੇ ’ਚ ਖੇਡਿਆ ਜਾਵੇਗਾ। IND vs NZ
4 ਦਿਨਾਂ ਦੀ ਖੇਡ, 2 ਸੈਂਕੜੇ ਲੱਗੇ | IND vs NZ
ਟੈਸਟ ਮੈਚ 16 ਅਕਤੂਬਰ ਨੂੰ ਸ਼ੁਰੂ ਹੋਇਆ ਸੀ। ਪਰ ਮੀਂਹ ਕਾਰਨ ਪਹਿਲੇ ਦਿਨ ਟਾਸ ਨਹੀਂ ਹੋ ਸਕਿਆ। ਦੂਜੇ ਦਿਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਇੰਡੀਆ ਪਹਿਲੀ ਪਾਰੀ ’ਚ 46 ਦੌੜਾਂ ’ਤੇ ਆਲ ਆਊਟ ਹੋ ਗਈ ਸੀ। ਦੂਜੇ ਤੇ ਤੀਜੇ ਦਿਨ ਰਚਿਨ ਰਵਿੰਦਰਾ ਦੀਆਂ 134 ਦੌੜਾਂ ਦੀ ਪਾਰੀ ਦੀ ਬਦੌਲਤ ਨਿਊਜ਼ੀਲੈਂਡ ਨੇ 402 ਦੌੜਾਂ ਬਣਾਈਆਂ। ਫਿਰ ਭਾਰਤ ਨੇ ਦੂਜੀ ਪਾਰੀ ’ਚ 462 ਦੌੜਾਂ ਬਣਾਈਆਂ। ਸਰਫਰਾਜ਼ ਖਾਨ ਨੇ 150 ਦੌੜਾਂ ਦੀ ਪਾਰੀ ਖੇਡੀ। ਪੰਤ 7ਵੀਂ ਵਾਰ ਨਰਵਸ 90 ਦਾ ਸ਼ਿਕਾਰ ਹੋਏ। ਉਹ 99 ਦੌੜਾਂ ਬਣਾ ਕੇ ਆਊਟ ਹੋਏ।
ਹਾਈਲਾਈਟਸ | IND vs NZ
- ਮੀਂਹ ਕਾਰਨ ਆਖਰੀ ਦਿਨ ਦੀ ਖੇਡ ’ਚ ਦੇਰੀ
- ਪੰਤ ਦੀ ਜਗ੍ਹਾ ਜੁਰੇਲ ਵਿਕਟਕੀਪਿੰਗ ਕਰ ਆਏ।
- ਬੁਮਰਾਹ ਨੂੰ ਪਹਿਲੇ ਓਵਰ ’ਚ ਵਿਕਟ, ਲੈਥਮ ਆਊਟ