Helmet Challan: ਅਸੀਂ ਸਾਰੇ ਜਾਣਦੇ ਹਾਂ ਕਿ ਬਾਈਕ ਤੇ ਸਕੂਟਰ ਚਲਾਉਂਦੇ ਸਮੇਂ ਹੈਲਮੇਟ ਪਹਿਨਣਾ ਬਹੁਤ ਜ਼ਰੂਰੀ ਹੈ। ਇਹ ਮਾਮਲਾ ਸਿਰਫ਼ ਚਲਾਨ ਤੱਕ ਹੀ ਸੀਮਤ ਨਹੀਂ ਹੈ, ਸਗੋਂ ਇਹ ਤੁਹਾਡੀ ਸੁਰੱਖਿਆ ਤੇ ਜਾਨ ਬਚਾਉਣ ਨਾਲ ਜੁੜਿਆ ਹੋਇਆ ਹੈ। ਇੱਕ ਚੰਗਾ ਤੇ ਅਸਲੀ ਆਈਐੱਸਆਈ ਮਾਰਕ ਕੀਤਾ ਹੈਲਮੇਟ ਨਾ ਸਿਰਫ ਚਲਾਨ ਤੋਂ ਬਚਾਉਂਦਾ ਹੈ ਬਲਕਿ ਦੁਰਘਟਨਾ ਸਮੇਂ ਸਿਰ ਨੂੰ ਗੰਭੀਰ ਸੱਟਾਂ ਤੋਂ ਵੀ ਬਚਾਉਂਦਾ ਹੈ। ਭਾਰਤ ’ਚ, ਸਸਤੇ ਤੇ ਗੈਰ-ਆਈਐਸਆਈ ਮਾਰਕ ਵਾਲੇ ਹੈਲਮੇਟ ਬਾਜ਼ਾਰਾਂ ’ਚ ਖੁੱਲ੍ਹੇਆਮ ਵਿਕਦੇ ਹਨ, ਜਿਨ੍ਹਾਂ ਦੀ ਕੀਮਤ 200 ਤੋਂ 300 ਰੁਪਏ ਤੱਕ ਹੈ। ਲੋਕ ਪੁਲਿਸ ਤੋਂ ਬਚਣ ਲਈ ਹੀ ਅਜਿਹੇ ਹੈਲਮੇਟ ਪਾਉਂਦੇ ਹਨ ਪਰ ਨਵੇਂ ਨਿਯਮਾਂ ਤਹਿਤ ਅਜਿਹੇ ਹੈਲਮੇਟ ਪਹਿਨਣ ’ਤੇ ਚਲਾਨ ਵੀ ਹੋ ਸਕਦਾ ਹੈ।
Read This : Government News: ਪੈਨਸ਼ਨਰਾਂ ਤੇ ਚੌਥੀ ਸ਼੍ਰੇਣੀ ਦੇ ਕਰਮਚਾਰੀਆਂ ਨੂੰ ਦੀਵਾਲੀ ’ਤੇ ਸਰਕਾਰ ਨੇ ਦਿੱਤਾ ਤੋਹਫ਼ਾ
ਨਵੇਂ ਨਿਯਮ ਤੇ ਚਲਾਨ ਦੀ ਜਾਣਕਾਰੀ | Helmet Challan
- ਗੈਰ- ਆਈਐੱਸਆਈ ਮਾਰਕ ਕੀਤੇ ਹੈਲਮੇਟ ’ਤੇ ਚਲਾਨ : ਜੇਕਰ ਤੁਸੀਂ ਸਸਤਾ ਨਕਲੀ ਹੈਲਮੇਟ ਪਹਿਨ ਰਹੇ ਹੋ, ਤਾਂ ਚਲਾਨ 2,000 ਰੁਪਏ ਤੱਕ ਦਾ ਹੋ ਸਕਦਾ ਹੈ।
- ਪੱਟੀ ਨਾ ਬੰਨ੍ਹਣ ’ਤੇ ਚਲਾਨ : ਜੇਕਰ ਹੈਲਮੇਟ ਪਹਿਨਣ ਤੋਂ ਬਾਅਦ, ਪੱਟੀ ਨੂੰ ਸਹੀ ਢੰਗ ਨਾਲ ਨਹੀਂ ਬੰਨ੍ਹਿਆ ਜਾਂ ਢਿੱਲਾ ਰੱਖਿਆ ਗਿਆ ਹੈ, ਤਾਂ 1,000 ਰੁਪਏ ਤੱਕ ਦਾ ਜੁਰਮਾਨਾ ਲਾਇਆ ਜਾਵੇਗਾ।
- ਸੁਰੱਖਿਅਤ ਤੇ ਸਹੀ ਢੰਗ ਨਾਲ ਪਹਿਨੋ : ਹੈਲਮੇਟ ਦਾ ਫਿੱਟ ਸਹੀ ਹੋਣਾ ਚਾਹੀਦਾ ਹੈ, ਨਾ ਬਹੁਤ ਜ਼ਿਆਦਾ ਤੰਗ ਤੇ ਨਾ ਹੀ ਬਹੁਤ ਢਿੱਲਾ।
ਕਿਵੇਂ ਹੋਣਾ ਚਾਹੀਦਾ ਹੈ ਹੈਲਮੈਟ | Helmet Challan
ਤੁਸੀਂ 1,000 ਰੁਪਏ ਦੇ ਬਜਟ ’ਚ ਮਾਰਕੀਟ ’ਚ ਵਧੀਆ ਤੇ ਅਸਲੀ ਆਈਐੱਸਆਈ ਮਾਰਕ ਵਾਲੇ ਹੈਲਮੇਟ ਆਸਾਨੀ ਨਾਲ ਹਾਸਲ ਕਰ ਸਕਦੇ ਹੋ। ਜੇਕਰ ਬਜਟ ਕੋਈ ਸਮੱਸਿਆ ਨਹੀਂ ਹੈ, ਤਾਂ ਤੁਸੀਂ 2,000 ਰੁਪਏ ਜਾਂ ਇਸ ਤੋਂ ਜ਼ਿਆਦਾ ਦੀ ਕੀਮਤ ਵਾਲੇ ਉੱਚ ਗੁਣਵੱਤਾ ਵਾਲੇ ਹੈਲਮੇਟ ਵੀ ਖਰੀਦ ਸਕਦੇ ਹੋ। Steelbird, Vega, Studds, TVS, MPA, Royal Enfield ਵਰਗੇ ਬ੍ਰਾਂਡ ਚੰਗੇ ਵਿਕਲਪ ਹਨ। ਪੂਰੇ ਚਿਹਰੇ ਵਾਲੇ ਹੈਲਮੇਟ ਸਭ ਤੋਂ ਜ਼ਿਆਦਾ ਸੁਰੱਖਿਆ ਪ੍ਰਦਾਨ ਕਰਦੇ ਹਨ। ਸੁਰੱਖਿਆ ਨੂੰ ਪਹਿਲ ਦਿਓ, ਇੱਕ ਸਸਤਾ ਹੈਲਮੇਟ ਤੁਹਾਡੀ ਜਾਨ ਨੂੰ ਖ਼ਤਰੇ ’ਚ ਪਾ ਸਕਦਾ ਹੈ।