Indo-Pak relations: ਭਾਵੇਂ ਪਾਕਿਸਤਾਨ ’ਚ ਹੋਏੇ ਸ਼ੰਘਾਈ ਸਹਿਯੋਗ ਸੰਘ (ਐਸਸੀਓ) ਸੰਮੇਲਨ ’ਚ ਸਿੱਧੇ ਤੌਰ ’ਤੇ ਭਾਰਤ-ਪਾਕਿ ਦਾ ਕੋਈ ਮਸਲਾ ਨਹੀਂ ਸੀ ਪਰ ਇਸ ਸੰਮੇਲਨ ਦੌਰਾਨ ਪਾਕਿਸਤਾਨ ਦਾ ਭਾਰਤ ਪ੍ਰਤੀ ਬਦਲਿਆ ਨਜ਼ਰੀਆ ਚੰਗੇ ਸੰਕੇਤ ਦੇ ਰਿਹਾ ਹੈ। ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਂਦੇ ਤਾਂ ਹੋਰ ਵੀ ਚੰਗਾ ਹੁੰਦਾ।
Read Also : Haryana Government: ਹੁਣ ਗੁਰਦਿਆਂ ਦੇ ਮਰੀਜ਼ਾਂ ਦਾ ਸਰਕਾਰੀ ਹਸਪਤਾਲਾਂ ’ਚ ਹੋਵੇਗਾ ਮੁਫ਼ਤ ਡਾਇਲਸਿਸ
ਸੰਮੇਲਨ ’ਚ ਦੋਵਾਂ ਮੁਲਕਾਂ ਦੇ ਵਿਦੇਸ਼ ਮੰਤਰੀਆਂ ਨੇ ਇੱਕ-ਦੂਜੇ ਨੂੰ ਨਿਸ਼ਾਨੇ ’ਤੇ ਲੈਣ ਤੋਂ ਗੁਰੇਜ਼ ਕੀਤਾ। ਦੋਵਾਂ ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੇ ਖਾਣੇ ਦਾ ਪ੍ਰੋਗਰਾਮ ਵੀ ਇਸ ਦੌਰੇ ਨੂੰ ਸੁਖਾਵਾਂ ਬਣਾਉਣ ਲਈ ਕਾਫੀ ਸਹਾਇਕ ਸਿੱਧ ਹੋਇਆ। ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਨੇ ਵਤਨ ਪਰਤ ਕੇ ਆਪਣੀ ਪ੍ਰਾਹੁਣਚਾਰੀ ਲਈ ਪਾਕਿਸਤਾਨ ਦੇ ਅਹੁਦੇਦਾਰਾਂ ਨੂੰ ਸ਼ੁਕਰੀਆ ਵੀ ਕਿਹਾ ਹੈ। ਇਸ ਤਰ੍ਹਾਂ ਦੋਵਾਂ ਮੁਲਕਾਂ ਦੇ ਮੀਡੀਆ ਨੇ ਵੀ ਇਸ ਮਾਹੌਲ ਨੂੰ ਸਹੀ ਰੂਪ ’ਚ ਬਿਨਾਂ ਕਿਸੇ ਛੇੜਛਾੜ ਤੋਂ ਪੇਸ਼ ਕਰਕੇ ਜਨਤਾ ਤੱਕ ਇਸ ਦਾ ਸਹੀ ਸੰਦੇਸ਼ ਪਹੁੰਚਾਇਆ ਹੈ। Indo-Pak relations
ਅਸਲ ’ਚ ਦੋਵਾਂ ਮੁਲਕਾਂ ਦੇ ਚੰਗੇ ਸਬੰਧ ਇਸ ਵੇਲੇ ਭਾਰਤ ਦੇ ਮੁਕਾਬਲੇ ਪਾਕਿਸਤਾਨ ਲਈ ਜ਼ਿਆਦਾ ਫਾਇਦੇ ਵਾਲੇ ਹਨ। ਇਸ ਵਕਤ ਪਾਕਿਸਤਾਨ ਦੀ ਆਰਥਿਕਤਾ ਬੁਰੇ ਦੌਰ ’ਚੋਂ ਗੁਜ਼ਰ ਰਹੀ ਹੈ ਜਦੋਂਕਿ ਭਾਰਤੀ ਅਰਥਵਿਵਸਥਾ ਦੁਨੀਆ ਦੀਆਂ ਸਿਖਰਲੀਆਂ ਅਰਥ ਵਿਵਸਥਾਵਾਂ ’ਚ ਸ਼ਾਮਲ ਹੋ ਰਹੀ ਹੈ। ਪਾਕਿਸਤਾਨ ਦੀ ਜਨਤਾ ਨੂੰ ਭਾਰੀ ਮਹਿੰਗਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਾਣ-ਪੀਣ ਦੀਆਂ ਚੀਜਾਂ ਲਈ ਮਾਰੋ-ਮਾਰ ਹੋ ਰਹੀ ਹੈ। ਭਾਰਤ ਨਾਲ ਚੰਗੇ ਸਬੰਧਾਂ ਨਾਲ ਪਾਕਿਸਤਾਨ ਨੂੰ ਹੀ ਰਾਹਤ ਮਿਲੇਗੀ। ਇਸ ਦਿਸ਼ਾ ’ਚ ਭਾਰਤ ਆਪਣੀ ਵੱਡੀ ਸ਼ਰਤ ’ਤੇ ਕਾਇਮ ਹੈ ਕਿ ਪਹਿਲਾਂ ਸਰਹੱਦਾਂ ’ਤੇ ਅਮਨ ਜ਼ਰੂਰੀ ਹੈ। Indo-Pak relations