Canada News: ਕੈਨੇਡਾ ’ਚ ਧਰਨੇ ‘ਤੇ ਬੈਠੇ ਵਿਦਿਆਰਥੀਆਂ ਦੇ ਹੱਕ ’ਚ ਪੀਐਸਯੂ ਵੱਲੋਂ ਪ੍ਰਦਰਸ਼ਨ

Canada News
Canada News: ਕੈਨੇਡਾ ’ਚ ਧਰਨੇ 'ਤੇ ਬੈਠੇ ਵਿਦਿਆਰਥੀਆਂ ਦੇ ਹੱਕ ’ਚ ਪੀਐਸਯੂ ਵੱਲੋਂ ਪ੍ਰਦਰਸ਼ਨ

Canada News: ਕੋਟਕਪੂਰਾ, (ਗੁਰਪ੍ਰੀਤ ਪੱਕਾ)। ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪੱਧਰੀ ਸੱਦੇ ਤਹਿਤ ਅੱਜ ਫ਼ਰੀਦਕੋਟ ਦੇ ਸਰਕਾਰੀ ਬ੍ਰਿਜਿੰਦਰਾ ਕਾਲਜ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਕੈਨੇਡਾ ਵਿੱਚ ਰਹਿੰਦੇ ਪ੍ਰਵਾਸੀ ਵਿਦਿਆਰਥੀਆਂ ਦੇ ਧਰਨੇ ਦੇ ਹੱਕ ’ਚ ਰੋਸ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਆਗੂ ਹਰਵੀਰ ਕੌਰ ਨੇ ਪ੍ਰਦਰਸ਼ਨ ’ਚ ਪਹੁੰਚੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਨੇਡਾ ਦੀ ਟਰੂਡੋ ਸਰਕਾਰ ਵੱਲੋਂ ਕੁਝ ਮਹੀਨਿਆਂ ਤੋਂ ਲਗਾਤਾਰ ਇਮੀਗ੍ਰੇਸ਼ਨ ਨੀਤੀਆਂ ਵਿੱਚ ਕੀਤੇ ਵੱਡੇ ਬਦਲਾਅ ਨਾਲ ਕੈਨੇਡਾ ‘ਚ ਪੜ੍ਹਨ ਤੇ ਵੱਸਣ ਦੇ ਸੁਪਨੇ ਲੈ ਕੇ ਆਏ ਕੌਮਾਂਤਰੀ ਪੱਧਰ ਦੇ ਲੱਖਾਂ ਲੋਕਾਂ ਦਾ ਭਵਿੱਖ ਦਾਅ ’ਤੇ ਲੱਗ ਗਿਆ ਹੈ।

ਇਹ ਵੀ ਪੜ੍ਹੋ: Earthquake: ਜਾਪਾਨ ’ਚ ਲੱਗੇ ਭੂਚਾਲ ਦੇ ਝਟਕੇ 

ਨਿਰਾਸ਼ਾ ‘ਚ ਘਿਰੇ ਨੌਜਵਾਨ, ਜਿਨ੍ਹਾ ਵਿੱਚ ਵੱਡੀ ਗਿਣਤੀ ਭਾਰਤੀ ਤੇ ਖਾਸਕਰ ਪੰਜਾਬੀ ਸ਼ਾਮਲ ਹਨ, ਉਹ ਪਿਛਲੇ 6 ਮਹੀਨਿਆਂ ਤੋਂ ਕੈਨੇਡਾ ਦੇ ਵੱਖ-ਵੱਖ ਸੂਬਿਆਂ ਚ ਇਸ ਮਾਮਲੇ ਨੂੰ ਲੈ ਕੇ ਰੈਲੀਆਂ, ਧਰਨੇ, ਪ੍ਰਦਰਸ਼ਨ ਕਰ ਰਹੇ ਹਨ। ਉਹਨਾਂ ਕੈਨੇਡਾ ਵਿੱਚ ਰਹਿੰਦੇ ਵਿਦਿਆਰਥੀਆਂ ਦੀਆਂ ਮੰਗਾਂ ਬਾਰੇ ਦੱਸਦਿਆਂ ਕਿਹਾ ਕਿ ਰੋਸ ਪ੍ਰਦਰਸ਼ਨ ਕਰ ਰਹੇ ਵਿਦਿਆਰਥੀ ਮੰਗ ਕਰ ਰਹੇ ਹਨ ਕਿ 2024-25 ਵਿੱਚ ਮੁੱਕ ਰਹੇ ਵਰਕ ਪਰਮਿਟ ਦੋ ਸਾਲ ਲਈ ਵਧਾਏ ਜਾਣ। ਪੀ.ਆਰ. ਲਈ ਸਹੀ ਅਤੇ ਨਵੇਂ ਪ੍ਰੋਗਰਾਮ ਦਿੱਤੇ ਜਾਣ। ਹਰ ਕੌਮਾਂਤਰੀ ਵਿਦਿਆਰਥੀ ਜੋ ਪੜ੍ਹ ਰਿਹਾ ਹੈ ਓਸ ਨੂੰ ਪੰਜ ਸਾਲ ਦਾ ਵਰਕ ਪਰਮਿਟ ਦਿੱਤਾ ਜਾਵੇ।  Canada News

ਹਰਵੀਰ ਕੌਰ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਬੇਰੁਜ਼ਗਾਰੀ ਤੋਂ ਤੰਗ ਆ ਕੇ ਪੰਜਾਬ ਤੋਂ ਉੱਜੜ ਕੇ ਗਏ ਨੌਜਵਾਨਾਂ ਨੂੰ ਕੈਨੇਡਾ ਵਿਚੋਂ ਵੀ ਉਜਾੜਨ ਦੀ ਤਿਆਰੀ ਕੀਤੀ ਜਾ ਰਹੀ ਹੈ। ਕਾਲਜ ਕਮੇਟੀ ਦੇ ਪ੍ਰਧਾਨ ਅਰਸ਼ਦੀਪ ਸਿੰਘ ਅਤੇ ਸੱਕਤਰ ਜਲੰਧਰ ਸਿੰਘ ਨੇ ਆਖਿਆ ਕਿ ਦੁਨੀਆਂ ਭਰ ਵਿੱਚ ਆਰਥਿਕ ਮੰਦੀ ਸਿਖਰਾਂ ਉਪਰ ਹੈ,ਭਵਿੱਖ ਸੰਵਾਰਨ ਲਈ ਲੱਖਾਂ ਵਿਦਿਆਰਥੀ ਕਰਜ਼ੇ ਚੁੱਕ ਕੇ ਕੈਨੇਡਾ ਗਏ ਹਨ।

ਇਸ ਸਾਲ ਡੇਢ ਲੱਖ ਦੇ ਕਰੀਬ ਵਿਦਿਆਥੀਆਂ ਨੂੰ ਕੱਢਿਆ ਜਾ ਰਿਹਾ ਹੈ | Canada News

ਪੰਜਾਬ ਸਟੂਡੈਂਟਸ ਯੂਨੀਅਨ ਨੌਜਵਾਨਾਂ ਨੂੰ ਭੱਜਣ ਦੀ ਬਜਾਏ ਦੁਨੀਆਂ ਬਦਲਣ ਲਈ ਪ੍ਰੇਰਿਤ ਕਰਦੀ ਹੈ, ਪਰ ਜੋ ਵਿਦਿਆਰਥੀ ਜ਼ਮੀਨਾਂ ਵੇਚ ਕੇ ,ਕਰਜ਼ੇ ਚੁੱਕ ਕੇ ਇਥੋਂ ਬੇਗਾਨੇ ਮੁਲਕ ਗਏ ਹਨ। ਉਹਨਾਂ ਦੀ ਲੁੱਟ ਦਾ ਪੁਰ ਜ਼ੋਰ ਵਿਰੋਧ ਕਰਦੀ ਹੈ। ਕੈਨੇਡਾ ਦੀ ਸਰਕਾਰ ਨੇ ਚੋਣਾਂ ਵਿਚ ਲਾਭ ਲੈਣ ਲਈ ਇਮੀਗ੍ਰੇਸ਼ਨ ਨੀਤੀਆਂ ਨੂੰ ਸਖ਼ਤ ਕੀਤਾ ਹੈ। ਇੱਕ ਪਾਸੇ ਉੱਥੋਂ ਦੀ ਸਰਕਾਰ ਵੱਡੀ ਗਿਣਤੀ ਵਿਦਿਆਰਥੀਆਂ ਨੂੰ ਭਰਮਾ ਕੇ ਆਪਣੇ ਦੇਸ਼ ਲੈ ਕੇ ਜਾਂਦੀ ਹੈ, ਕਰੋੜਾਂ ਡਾਲਰ ਆਮਦਨ ਵਿਦਿਆਰਥੀਆਂ ਰਾਹੀਂ ਇੱਕਠੇ ਕੀਤੇ ਜਾਂਦੇ ਹਨ। ਇਸ ਸਾਲ ਡੇਢ ਲੱਖ ਦੇ ਕਰੀਬ ਵਿਦਿਆਥੀਆਂ ਨੂੰ ਕੱਢਿਆ ਜਾ ਰਿਹਾ ਹੈ ਜੋ ਨਾ ਏਥੋਂ ਦੇ ਰਹੇ ਨਾ ਉੱਥੋਂ ਦੇ, ਅਗਲੇ ਸਾਲ 5 ਲੱਖ ਵਿਦਿਆਰਥੀ ਹੋਰ ਡੀਪੋਰਟ ਕੀਤੇ ਜਾ ਰਹੇ ਹਨ। Canada News

ਕੈਨੇਡਾ ਵਿਚ ਚੱਲ ਰਹੇ ਵਿਦਿਆਰਥੀਆਂ ਦੇ ਧਰਨੇ ਦੀ ਅਸੀਂ ਪੂਰੀ ਹਮਾਇਤ ਕਰਦੇ ਹਾਂ

ਇਸ ਮਾਨਸਿਕ ਪ੍ਰੇਸ਼ਾਨੀ ਵਿੱਚੋਂ ਲੰਘ ਰਹੇ ਵਿਦਿਆਰਥੀ ਡੇਢ ਮਹੀਨੇ ਤੋਂ ਕੈਨੇਡਾ ਵਿੱਚ ਪੱਕੇ ਧਰਨੇ ਉੱਪਰ ਬੈਠੇ ਹੋਏ ਹਨ। ਅਸੀਂ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿੱਚ ਜਾਣ ਦੀ ਬਜਾਏ ਗ਼ਦਰ ਪਾਰਟੀ ਦੀ ਮਹਾਨ ਵਿਰਾਸਤ ਤੋਂ ਸੇਧ ਲੈਣ ਦੀ ਸਲਾਹ ਦਿੰਦੇ ਹਾਂ ਕਿ ਏਥੇ ਰਹਿ ਕੇ ਏਥੋਂ ਦਾ ਪ੍ਰਬੰਧ ਬਦਲਣ ਲਈ ਕੰਮ ਕੀਤਾ ਜਾਵੇ ਤਾਂ ਕਿ ਸਾਡੇ ਆਉਣ ਵਾਲੇ ਵਿਦਿਆਰਥੀ ਹਾਕਮਾਂ ਦੀਆਂ ਮਾੜੀਆਂ ਨੀਤੀਆਂ ਦੀ ਮਾਰ ਤੋਂ ਬਚ ਸਕਣ। ਉਹਨਾਂ ਕਿਹਾ ਕਿ ਕੈਨੇਡਾ ਵਿਚ ਚੱਲ ਰਹੇ ਵਿਦਿਆਰਥੀਆਂ ਦੇ ਧਰਨੇ ਦੀ ਅਸੀਂ ਪੂਰੀ ਹਮਾਇਤ ਕਰਦੇ ਹਾਂ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਅਰਸ਼ਦੀਪ ਸਿੰਘ, ਜਲੰਧਰ ਸੰਧਵਾਂ, ਸ਼ਰਨਦੀਪ ਸਿੰਘ, ਸਿਮਰਨਜੀਤ ਕੌਰ ਆਦਿ ਵੀ ਹਾਜ਼ਰ ਸਨ!

LEAVE A REPLY

Please enter your comment!
Please enter your name here