ਮੁਕੱਦਮਾ ਚਲਾਉਣ ਦੀ ਮੰਗ
ਏਜੰਸੀ, ਲਾੱਸ ਏਂਜਲਸ:ਲਾੱਸ ਏਂਜਲਸ ਸ਼ਹਿਰ ‘ਚ ਪ੍ਰਦਰਸ਼ਨਕਾਰੀਆਂ ਹੱਥੋਂ ਤਖਤੀਆਂ ਫੜੀ ਅਤੇ ਡੋਨਾਲਡ ਟਰੰਪ ਵਿਰੋਧੀ ਨਾਅਰੇ ਲਾਉਂਦਿਆਂ ਪ੍ਰਦਰਸ਼ਨ ਕੀਤਾ ਅਤੇ ਰਾਸ਼ਟਰਪਤੀ ਨੂੰ ਅਹੁਦੇ ਤੋਂ ਹਟਾਉਦ ਲਈ ਉਨ੍ਹਾਂ ‘ਤੇ ਮੁਕੱਦਮਾ ਚਲਾਉਣ ਦੀ ਮੰਗ ਕੀਤੀ
ਰਾਸ਼ਟਰਪਤੀ ਨੂੰ ਦੱਸਿਆ ਬੇਈਮਾਨ
ਲਾੱਸ ਐਂਜਲਸ ‘ਚ ਐਤਵਾਰ ਨੂੰ ਹੋਏ ਪ੍ਰਦਰਸ਼ਨ ਦੀ ਤਰ੍ਹਾਂ ਹੀ ਪੂਰੀ ਕੈਲੀਫੋਰਨੀਆ ਅਤੇ ਪੂਰੇ ਦੇਸ਼ ‘ਚ ਪ੍ਰਦਰਸ਼ਨ ਚੱਲ ਰਹੇ ਹਨ ਪ੍ਰਦਰਸ਼ਨਕਾਰੀਆਂ ਦਾ ਮੰਨਣਾ ਹੈ ਕਿ ਰਾਸ਼ਟਰਪਤੀ ਟਰੰਪ ਨੇ ਅਮਰੀਕੀ ਸੰਵਿਧਾਨ ਦੀ ਉਲੰਘਣਾ ਕੀਤੀ ਹੈ ਅਤੇ ਨਿਆਂ ਦਾ ਗਲਾ ਦੱਬਿਆ ਹੈ ਇੱਕ ਬੈਨਰ ‘ਚ ਰਾਸ਼ਟਰਪਤੀ ਨੂੰ ਬੇਈਮਾਨ, ਭ੍ਰਿਸ਼ਟ ਅਤੇ ਕਠਪੁਤਲੀ ਦੱਸਿਆ ਗਿਆ
ਮਾਰਚੇਰ ਜਾੱਨ ਮੇਰਾਂਡਾ ਨੇ ਲੱਾਸ ਐਂਜਲਸ ਟਾਈਮਸ ਨੂੰ ਦੱਸਿਆ ਕਿ ਉਨ੍ਹਾਂ ਨੇ ਹਾਲ ਹੀ ‘ਚ ਹੋਏ ਪੰਜ ਟਰੰਪ ਵਿਰੋਧੀ ਪ੍ਰਦਰਸ਼ਨਾਂ ‘ਚ ਹਿੱਸਾ ਲਿਆ ਹੈ 56 ਸਾਲਾ ਮੇਰਾਂਡਾ ਦਾ ਕਹਿਣਾ ਹੈ ਕਿ ਹਾਲਹੀ ‘ਚ ਰਿਪਬਲਿਕਨ ਦੇ ਚਿਕਿਤਸਾ ਦਫ਼ਤਰ ‘ਚ ਅਰਬਾਂ ਡਾਲਰ ਦੀ ਕਟੌਤੀ ਡਰਾਉਣੀ ਅਤੇ ਮੰਦਭਾਗਾ ਹੈ