Canada News: ਜੇਕਰ ਤੁਸੀਂ ਕੈਨੇਡਾ ਜਾ ਰਹੇ ਹੋਂ ਤਾਂ ਇਹ ਖਬਰ ਜ਼ਰੂਰ ਪੜ੍ਹੋ, ਵੀਜਾ ਮਿਲਣ ’ਚ ਕਿਉਂ ਹੋ ਰਹੀ ਦੇਰੀ…

Canada News
Canada News: ਜੇਕਰ ਤੁਸੀਂ ਕੈਨੇਡਾ ਜਾ ਰਹੇ ਹੋਂ ਤਾਂ ਇਹ ਖਬਰ ਜ਼ਰੂਰ ਪੜ੍ਹੋ, ਵੀਜਾ ਮਿਲਣ ’ਚ ਕਿਉਂ ਹੋ ਰਹੀ ਦੇਰੀ...

Canada News: ਭਾਰਤ ਤੇ ਕੈਨੇਡਾ ਦਾ ਰਿਸ਼ਤਾ ਟੁੱਟਣ ਦੀ ਕਗਾਰ ’ਤੇ ਪਹੁੰਚ ਗਿਆ ਹੈ। ਭਾਰਤ ਵੱਲੋਂ ਕੈਨੇਡਾ ਤੋਂ ਹਾਈ ਕਮਿਸ਼ਨਰ ਨੂੰ ਵਾਪਸ ਬੁਲਾਉਣ ਤੇ 6 ਕੈਨੇਡੀਅਨ ਡਿਪਲੋਮੈਟਾਂ ਨੂੰ ਕੱਢਣ ਕਾਰਨ ਦੋਵਾਂ ਦੇਸ਼ਾਂ ਦੇ ਸਬੰਧਾਂ ’ਚ ਖਟਾਸ ਆ ਰਹੀ ਹੈ। ਜਿਸ ਦਾ ਅਸਰ ਦੁਆਬੇ ’ਚ ਪੜ੍ਹਦੇ ਵਿਦਿਆਰਥੀਆਂ ’ਤੇ ਦੇਖਣ ਨੂੰ ਮਿਲੇਗਾ। ਕੈਨੇਡਾ ਨੇ ਸਟੱਡੀ ਵੀਜਾ ’ਤੇ ਜਾਣ ਵਾਲੇ ਵਿਦਿਆਰਥੀਆਂ ਦੀ ਜੇਆਈਸੀ ਪਹਿਲਾਂ ਹੀ ਦੁੱਗਣੀ ਕਰ ਦਿੱਤੀ ਹੈ। ਇੱਕ ਸਾਲ ਪਹਿਲਾਂ ਜੀਆਈਸੀ (ਗਾਰੰਟੀਸ਼ਦਾ ਨਿਵੇਸ਼ ਸਰਟੀਫਿਕੇਟ) ਲਗਭਗ 10,200 ਸੀ। ਹੁਣ ਵਿਦਿਆਰਥੀ ਨੂੰ ਲਗਭਗ 20,650 ਦਾ ਭੁਗਤਾਨ ਕਰਨਾ ਪੈਂਦਾ ਹੈ। ਹੌਲੀ-ਹੌਲੀ ਨੌਜਵਾਨਾਂ ਦਾ ਕੈਨੇਡਾ ਤੋਂ ਮੋਹ ਭੰਗ ਹੁੰਦਾ ਜਾ ਰਿਹਾ ਹੈ। ਦੋਵਾਂ ਦੇਸ਼ਾਂ ਵਿਚਕਾਰ ਚੱਲ ਰਹੀ ਖਿੱਚੋਤਾਣ ਕਾਰਨ ਕੈਨੇਡਾ ਸਰਕਾਰ ਵੀਜਾ ਦੇਣ ਵਿੱਚ ਸਮਾਂ ਲੈ ਰਹੀ ਹੈ। ਪਹਿਲਾਂ ਸਟੱਡੀ ਵੀਜਾ ਲਗਵਾਉਣ ਲਈ ਦਸ ਤੋਂ ਵੀਹ ਦਿਨ ਲੱਗ ਜਾਂਦੇ ਸਨ। ਹੁਣ ਦੋ ਤੋਂ ਤਿੰਨ ਮਹੀਨੇ ਲੱਗ ਰਹੇ ਹਨ। Canada News

Read This : Section 163: ਇਸ ਜ਼ਿਲ੍ਹੇ ’ਚ ਲੱਗ ਗਈ ਧਾਰਾ 163, ਜਾਣੋ ਕੀ ਰਿਹਾ ਕਾਰਨ?

ਵਿਜ਼ੀਟਲ ਵੀਜਾ ’ਚ ਵੀ ਲੱਗ ਰਿਹਾ ਸਮਾਂ | Canada News

ਵਿਜਟਰ ਵੀਜੇ ਦੀ ਗੱਲ ਕਰੀਏ ਤਾਂ ਵੀਜਾ ਇੱਕ ਮਹੀਨੇ ’ਚ ਹੀ ਆ ਜਾਂਦਾ ਸੀ। ਹੁਣ ਇਸ ਨੂੰ 112 ਦਿਨ ਲੱਗ ਰਹੇ ਹਨ। ਜੇਕਰ ਟੈਨਸ਼ਨ ਵਧ ਜਾਵੇ ਤਾਂ ਸਟੱਡੀ ਅਤੇ ਵਿਜੀਟਰ ਵੀਜਾ ਲੈਣ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ। ਐਸੋਸੀਏਸ਼ਨ ਕੰਸਲਟੈਂਟ ਫਾਰ ਓਵਰਸੀਜ ਸਟੱਡੀ ਮੁਤਾਬਕ ਪੰਜਾਬ ਤੋਂ ਹਰ ਸਾਲ ਤਿੰਨ ਲੱਖ ਤੋਂ ਜ਼ਿਆਦਾ ਵਿਦਿਆਰਥੀ ਸਟੱਡੀ ਵੀਜੇ ’ਤੇ ਕੈਨੇਡਾ ਪੜ੍ਹਨ ਜਾਂਦੇ ਹਨ। ਹਰ ਸਾਲ ਦੁਆਬੇ ਤੋਂ ਤੀਹ ਹਜਾਰ ਕਰੀਬ ਵਿਦਿਆਰਥੀ ਸਟੱਡੀ ਵੀਜੇ ’ਤੇ ਕੈਨੇਡਾ ਪੜ੍ਹਨ ਜਾਂਦੇ ਹਨ। ਕੈਨੇਡਾ ਨੂੰ ਹਰ ਸਾਲ 65 ਤੋਂ 68 ਹਜਾਰ ਕਰੋੜ ਰੁਪਏ ਫੀਸ ਵਜੋਂ ਅਦਾ ਕੀਤੇ ਜਾ ਰਹੇ ਹਨ।

ਕੈਨੇਡਾ ’ਚ ਪਾਰਟ ਟਾਈਮ ਨੌਕਰੀਆਂ ਵੀ ਕਰਦੇ ਹਨ ਵਿਦਿਆਰਥੀ | Canada News

  • ਡ੍ਰਾਈਵਿੰਗ : 18.74 ਫੀਸਦੀ
  • ਖੇਤੀ : 12.52 ਫੀਸਦੀ
  • ਪੈਟਰੋਲ ਪੰਪ : 6.23 ਫੀਸਦੀ
  • ਸਟੋਰ ਕੀਪਰ : 11.19 ਫੀਸਦੀ
  • ਰੈਸਟੋਰੈਂਟ : 8.12 ਫੀਸਦੀ
  • ਮੋਟਰ ਗੈਰੇਜ : 7.80 ਫੀਸਦੀ
  • ਪਲੰਬਿੰਗ : 3.60 ਫੀਸਦੀ

ਕਿਹੜਾ ਕੋਰਸ ਵਧੇਰੇ ਮਹੱਤਵਪੂਰਨ ਹੈ?

  • ਹੋਟਲ ਪ੍ਰਬੰਧਨ : 21.19 ਫੀਸਦੀ
  • ਆਈਟੀ : 21.25 ਫੀਸਦੀ
  • ਬਿਜਨਸ ਸਟੱਡੀ : 11.25 ਫੀਸਦੀ
  • ਵਿੱਤ : 13.80 ਫੀਸਦੀ
  • ਸਿਹਤ ਵਿਗਿਆਨ : 6.35 ਫੀਸਦੀ
  • MBA : 4.48 ਫੀਸਦੀ

ਉਹ ਵੱਡੇ ਸ਼ਹਿਰ ਜਿੱਥੇ ਸਭ ਤੋਂ ਜ਼ਿਆਦਾ ਪੰਜਾਬੀ ਹਨ

ਕੋਲੰਬੀਆ ਦੇ ਸਰੀ, ਡੈਲਟਾ, ਵੈਨਕੂਵਰ, ਓਨਟਾਰੀਓ ਦੇ ਟੋਰਾਂਟੋ, ਬਰੈਂਪਟਨ, ਮਿਸੀਸਾਗਾ, ਮਾਲਟਨ, ਅਲਬਰਟਾ ਰਾਜ ਦੇ ਐਡਮਿੰਟਨ, ਕੈਲਗਰੀ, ਕਿਊਬਿਕ ਰਾਜ ਦੇ ਮਾਂਟਰੀਅਲ, ਵਿਨੀਪੈਗ 0ਚ ਪੰਜਾਬੀ ਵਸੋਂ ਵੱਧ ਹੈ। ਐਸੋਸੀਏਸ਼ਨ ਕੰਸਲਟੈਂਟ ਫਾਰ ਓਵਰਸੀਜ ਸਟੱਡੀ ਦੇ ਜਨਰਲ ਸਕੱਤਰ ਦਵਿੰਦਰ ਕੁਮਾਰ ਤੇ ਮੈਂਬਰ ਸੁਖਵਿੰਦਰ ਨੰਦਰਾ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਵਿਗੜ ਰਹੇ ਸਬੰਧਾਂ ਦਾ ਅਸਰ ਉਥੇ ਪੜ੍ਹ ਰਹੇ ਵਿਦਿਆਰਥੀਆਂ ’ਤੇ ਪਵੇਗਾ। ਪੰਜਾਬ ਦੇ ਜ਼ਿਆਦਾਤਰ ਨੌਜਵਾਨ ਕੈਨੇਡਾ ਨੂੰ ਜ਼ਿਆਦਾ ਤਰਜੀਹ ਦਿੰਦੇ ਹਨ। ਭਵਿੱਖ ਖਤਰੇ ’ਚ ਪੈ ਸਕਦਾ ਹੈ। ਉੱਥੇ ਜਾ ਚੁੱਕੇ ਵਿਦਿਆਰਥੀਆਂ ਨੂੰ ਕੰਮ ਨਹੀਂ ਮਿਲ ਰਿਹਾ। ਰਹਿਣ ਲਈ ਮਕਾਨਾਂ ਦੀ ਘਾਟ ਹੈ। ਜੇਕਰ ਹਾਲਾਤ ਇਸੇ ਤਰ੍ਹਾਂ ਰਹੇ ਤਾਂ ਨੌਜਵਾਨਾਂ ਦਾ ਕੈਨੇਡਾ ਜਾਣ ਦਾ ਮੋਹ ਭੰਗ ਹੋ ਜਾਵੇਗਾ। ਫਿਲਹਾਲ ਇਸ ਦਾ ਅਸਰ ਸਾਲ 2024 ’ਚ ਦਿਖਾਈ ਦੇ ਰਿਹਾ ਹੈ।

LEAVE A REPLY

Please enter your comment!
Please enter your name here