Career Counseling: ਸਕੂਲੀ ਬੱਚਿਆਂ ‘ਤੇ ਕਰੀਅਰ ਕਾਊਂਸਲਿੰਗ ਕਿਵੇਂ ਕਰਦੀ ਹੈ ਕੰਮ? ਕਿਉਂ ਜ਼ਰੂਰੀ ਹੈ ਕਰੀਅਰ ਕਾਊਂਸਲਿੰਗ?

Career Counseling
Career Counseling: ਸਕੂਲੀ ਬੱਚਿਆਂ 'ਤੇ ਕਰੀਅਰ ਕਾਊਂਸਲਿੰਗ ਕਿਵੇਂ ਕਰਦੀ ਹੈ ਕੰਮ? ਕਿਉਂ ਜ਼ਰੂਰੀ ਹੈ ਕਰੀਅਰ ਕਾਊਂਸਲਿੰਗ?

How does career counseling work on school children?

Career Counseling: ਸਿੱਖਿਆ ਵਿਭਾਗ ਅਤੇ ਕਈ ਨਿੱਜੀ ਅਦਾਰਿਆਂ ਵੱਲੋਂ ਸਕੂਲੀ ਬੱਚਿਆਂ ਨੂੰ ਉਨ੍ਹਾਂ ਦੇ ਜੀਵਨ ਦੇ ਟੀਚਿਆਂ ਤੋਂ ਜਾਣੂ ਕਰਵਾਉਣ ਅਤੇ ਸੁਨਹਿਰੀ ਭਵਿੱਖ ਪ੍ਰਦਾਨ ਕਰਨ ਲਈ ਅਨੇਕਾਂ ਹੀ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਵਿਦਿਆਰਥੀ ਆਪਣੀ ਕਾਬਲੀਅਤ ਨੂੰ ਪਛਾਣ ਕੇ ਸਹੀ ਕਰੀਅਰ ਦੀ ਚੋਣ ਕਰਕੇ ਜੀਵਨ ’ਚ ਸਫਲਤਾ ਹਾਸਲ ਕਰ ਸਕਣ। ਇਸ ਉਦੇਸ਼ ਦੀ ਪ੍ਰਾਪਤੀ ਲਈ ਅੱਜ-ਕੱਲ੍ਹ ਵਿਦਿਆਰਥੀਆਂ ਦਾ ਪਹਿਲਾਂ ਸਾਈਕੋਮੈਟਿ੍ਰਕ ਟੈਸਟ ਅਤੇ ਫਿਰ ਉਨ੍ਹਾਂ ਦੀ ਵਿਸ਼ੇਸ਼ ਕਾਊਂਸਲਿੰਗ ਕੀਤੀ ਜਾਂਦੀ ਹੈ।

ਕੀ ਹੈ ਸਾਈਕੋਮੈਟਿ੍ਰਕ ਟੈਸਟ: | Career Counseling

ਸਾਈਕੋਮੈਟਿ੍ਰਕ, ਮੂਲ ਸ਼ਬਦਾਂ ਸਾਈਕੋ-ਮਾਨਸਿਕ ਅਤੇ ਮੈਟਿ੍ਰਕ-ਮਾਪ ਤੋਂ ਬਣਿਆ ਹੈ, ਸਾਈਕੋਮੈਟਿ੍ਰਕ ਟੈਸਟ ਕਿਸੇ ਵਿਅਕਤੀ ਦੀ ਮਾਨਸਿਕ ਸਥਿਤੀ, ਸ਼ਖਸੀਅਤ ਅਤੇ ਵਿਚਾਰ ਦੀ ਜਾਂਚ ਕਰਨ ਲਈ ਤਿਆਰ ਕੀਤੇ ਗਏ ਹਨ, ਸਾਈਕੋਮੈਟਿ੍ਰਕ ਟੈਸਟਿੰਗ ਸਿਰਫ ਉਮੀਦਵਾਰ ਦੀਆਂ ਵਿਅਕਤੀਗਤ ਪ੍ਰਤਿਭਾਵਾਂ ਅਤੇ ਸਮਰੱਥਾਵਾਂ ਨੂੰ ਮਾਪਣ ਦਾ ਇੱਕ ਤਰੀਕਾ ਹੈ।

ਸਾਈਕੋਮੈਟ੍ਰਿਕ ਟੈਸਟ ਦਾ ਉਦੇਸ਼: | Career Counseling

ਇਹ ਵਿਆਪਕ ਮਨੋਵਿਗਿਆਨਕ ਮੁਲਾਂਕਣ ਦਾ ਉਦੇਸ਼ ਵਿਦਿਆਰਥੀ ਦੀ ਯੋਗਤਾ ਸ਼ਖਸੀਅਤ ਦੇ ਗੁਣਾਂ, ਰੁਚੀਆਂ ਤੇ ਸੰਭਾਵੀ ਕਰੀਅਰ ਮਾਰਗਾਂ ਦਾ ਮੁਲਾਂਕਣ ਕਰਨਾ ਹੈ। ਮੁਲਾਂਕਣ ਵਿੱਚ ਵਿਦਿਆਰਥੀ ਦੀਆਂ ਸ਼ਕਤੀਆਂ, ਕਮਜ਼ੋਰੀਆਂ, ਤਰਜੀਹਾਂ ਅਤੇ ਵਿਅਕਤੀਗਤ ਅਤੇ ਪੇਸ਼ੇੇਵਰ ਵਿਕਾਸ ਲਈ ਸੰਭਾਵੀ ਖੇਤਰਾਂ ਦੀ ਇੱਕ ਸੰਪੂਰਨ ਸਮਝ ਪ੍ਰਦਾਨ ਕਰਨ ਲਈ ਪ੍ਰਮਾਣਿਤ ਟੈਸਟ ਸ਼ਾਮਲ ਹਨ

ਸਾਈਕੋਮੈਟਿ੍ਰਕ ਟੈਸਟ ਇੱਕ ਨਵਾਂ ਵਰਤਾਰਾ ਹੈ ਜੋ ਵੱਖ-ਵੱਖ ਸਕੂਲਾਂ-ਕਾਲਜਾਂ ਵਿੱਚ ਦਾਖਲੇ, ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਦੇ ਕਰੀਅਰ ਭਵਿੱਖ ਪ੍ਰਤੀ ਰੁਚੀਆਂ, ਪ੍ਰਾਈਵੇਟ ਅਤੇ ਕੁਝ ਸਰਕਾਰੀ ਸੰਸਥਾਵਾਂ ਵਿੱਚ ਭਰਤੀ ਪ੍ਰਕਿਰਿਆ ਵਿੱਚ ਇੱਕ ਨਿਯਮਿਤ ਮਾਪਦੰਡ ਬਣ ਗਿਆ ਹੈ। ਇਸ ਟੈਸਟ ਨੂੰ ਉਮੀਦਵਾਰ ਦੀ ਜਾਂਚ ਕਰਨ ਅਤੇ ਨੌਕਰੀ ਲਈ ਉਸ ਦੀ ਯੋਗਤਾ ਸਾਬਤ ਕਰਨ ਲਈ ਇੱਕ ਵਾਧੂ ਮਾਪਦੰਡ ਵੱਜੋਂ ਤਿਆਰ ਕੀਤਾ ਗਿਆ ਹੈ। ਕਈ ਤਰ੍ਹਾਂ ਦੇ ਮਨੋਵਿਗਿਆਨਕ ਟੈਸਟ ਹੁੰਦੇ ਹਨ ਜੋ ਕਰੀਅਰ ਦੀ ਖੋਜ ਅਤੇ ਭਰਤੀ ਕਰਨ ਵਾਲਿਆਂ ਪੇਸ਼ੇੇਵਰਾਂ ਦੁਆਰਾ ਉਮੀਦਵਾਰ ਦੀ ਸ਼ਖਸੀਅਤ, ਹੁਨਰ, ਬੁੱਧੀ ਅਤੇ ਭਾਵਨਾਤਮਕ ਚੀਜ਼ਾਂ ਦੇ ਵੱਖ-ਵੱਖ ਪਹਿਲੂਆਂ ਦੀ ਜਾਂਚ ਕਰਨ ਲਈ ਵਰਤੇ ਜਾਂਦੇ ਹਨ। ਮਨੋਵਿਗਿਆਨਕ ਟੈਸਟ ਦੇ ਨਤੀਜਿਆਂ ਦੇ ਆਧਾਰ ’ਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਕਰੀਅਰ ਬਾਰੇ ਸੂਚਿਤ ਕੀਤਾ ਜਾਂਦਾ ਹੈ।

Career Counseling

ਅੱਜ-ਕੱਲ੍ਹ ਕੰਪਨੀਆਂ ਸਟਾਫ ਭਰਤੀ ਪ੍ਰਕਿਰਿਆ ਦੌਰਾਨ ਉਮੀਦਵਾਰਾਂ ਦਾ ਮਨੋਵਿਗਿਆਨਕ ਟੈਸਟ ਲੈਂਦੀਆਂ ਹਨ। ਇਹ ਟੈਸਟ ਆਮ ਤੌਰ ’ਤੇ ਰੁਜ਼ਗਾਰਦਾਤਾਵਾਂ ਵੱਲੋਂ ਇਹ ਮੁਲਾਂਕਣ ਕਰਨ ਲਈ ਲਿਆ ਜਾਂਦਾ ਹੈ ਕਿ ਉਮੀਦਵਾਰ ਸੰਗਠਨ ਲਈ ਸੱਭਿਆਚਾਰਕ ਫਿੱਟ ਹੈ ਜਾਂ ਨਹੀਂ। ਅੱਜ ਦੇ ਸਮੇਂ ਵਿੱਚ, ਨੌਕਰੀਆਂ ਦੀ ਭਾਲ ਕਰਨ ਵਾਲੇ ਸਾਰੇ ਉਮੀਦਵਾਰਾਂ ਲਈ ਮਨੋਵਿਗਿਆਨਕ ਟੈਸਟ ਇੱਕ ਲਾਜ਼ਮੀ ਟੈਸਟ ਬਣ ਗਿਆ ਹੈ। ਸਾਈਕੋਮੈਟਿ੍ਰਕ ਟੈਸਟ ਕਰਵਾਉਣ ਦਾ ਰੁਝਾਨ ਵਧਦਾ ਜਾ ਰਿਹਾ ਹੈ, ਇਹ ਲਗਭਗ ਸਾਰੀਆਂ ਨੌਕਰੀਆਂ ਲਈ ਜ਼ਰੂਰੀ ਹੋ ਗਿਆ ਹੈ। ਜਿਹੜੇ ਉਮੀਦਵਾਰ ਸਿਰਫ ਇਹ ਸੋਚਦੇ ਹਨ ਕਿ ਨੌਕਰੀ ਲਈ ਰਿਜ਼ਿਊਮ ਅਤੇ ਇੰਟਰਵਿਊ ਦੀ ਲੋੜ ਹੁੰਦੀ ਹੈ, ਉਨ੍ਹਾਂ ਨੂੰ ਹੁਣ ਸਾਈਕੋਮੈਟਿ੍ਰਕ ਟੈਸਟਾਂ ਦੀ ਰੂਪ-ਰੇਖਾ ਨੂੰ ਸਮਝਣਾ ਅਤੇ ਤਿਆਰੀ ਕਰਨੀ ਪਵੇਗੀ।

Read Also : Section 163: ਇਸ ਜ਼ਿਲ੍ਹੇ ’ਚ ਲੱਗ ਗਈ ਧਾਰਾ 163, ਜਾਣੋ ਕੀ ਰਿਹਾ ਕਾਰਨ?

ਜ਼ਿਆਦਾਤਰ ਸਾਈਕੋਮੈਟਿ੍ਰਕ ਟੈਸਟਾਂ ਦੀ ਸ਼ੁਰੂਆਤ ਜਨਰਲ ਨਾਲੇਜ ਅਤੇ ਮਾਨਸਿਕ ਸੂਝ-ਬੂਝ ਨਾਲ ਸਬੰਧਤ ਪ੍ਰਸ਼ਨਾਂ ਨਾਲ ਹੁੰਦੀ ਹੈ ਟੈਸਟ ਦੇ ਇਸ ਭਾਗ ਵਿੱਚ ਸੰਖਿਆਂਵਾਂ, ਸਮੱਸਿਆਵਾਂ, ਚਿੱਤਰ, ਰਿਸ਼ਤੇ, ਸਹੀ ਮਿਲਾਣ, ਲੋਜੀਕਲ, ਦਿਸ਼ਾਵਾਂ ਕੋਡਿਗ-ਡੀ ਕੋਡਿੰਗ, ਸਮਾਂ ਅਤੇ ਦੂਰੀ ਆਦਿ ਵਰਗੇ ਵਿਸ਼ਿਆਂ ਨਾਲ ਸਬੰਧਤ ਖਾਸ ਤੌਰ ’ਤੇ ਤਿਆਰ ਕੀਤੇ ਪ੍ਰਸ਼ਨ ਪੁੱਛੇ ਜਾਂਦੇ ਹਨ, ਤਾਂ ਜੋ ਉਮੀਦਵਾਰ ਦੀ ਮਾਨਸਿਕ ਸੂਝ-ਬੂਝ, ਸਮਝ ਅਤੇ ਫੈਸਲਾ ਕਰਨ ਦੀ ਯੋਗਤਾ ਦਾ ਪੱਧਰ ਖੋਜਿਆ ਜਾ ਸਕੇ। ਅੱਜ ਦੇ ਸਮੇਂ ਜਨਰਲ ਨਾਲੇਜ਼, ਸੰਖਿਆਵਾਂ ਅਤੇ ਤਰਕਸ਼ੀਲਤਾ ਦਾ ਹੋਣਾ ਅਤਿ ਜ਼ਰੂਰੀ ਹੈ, ਧਿਆਨ ਕੇਂਦਰਿਤ ਕਰਕੇ ਸਮਾਂ ਕੱਢਣਾ ਬਹੁਤ ਹੀ ਮਹੱਤਵਪੂਰਨ ਪਹਿਲੂ ਹੈ। ਮਾਨਸਿਕ ਤੰਦਰੁਸਤੀ ਲਈ ਪੜ੍ਹਾਈ ਦੇ ਨਾਲ-ਨਾਲ ਸਰੀਰਕ, ਖੇਡਾਂ ਤੇ ਸਮਾਜਿਕ ਸਰਗਰਮੀਆਂ ’ਚ ਜਰੂਰ ਸ਼ਾਮਿਲ ਹੋਣਾ ਚਾਹੀਦਾ ਹੈ।

Career Counseling

ਸਾਈਕੋਮੈਟਿ੍ਰਕ ਟੈਸਟਾਂ ਵਿੱਚ ਸ਼ਖਸੀਅਤ ਮੁਲਾਂਕਣ ’ਤੇ ਵੀ ਵਧੇਰੇ ਜ਼ੋਰ ਦਿੱਤਾ ਜਾਂਦਾ ਹੈ ਉਮੀਦਵਾਰ ਦੇ ਸ਼ਖਸੀਅਤ ਮੁਲਾਂਕਣ ਟੈਸਟ ਵਿੱਚ ਉਸ ਦੀਆਂ ਵਿਸ਼ੇਸ਼ਤਾਵਾਂ, ਖੂਬੀਆਂ, ਕੰਮ ਦੀ ਸ਼ੈਲੀ, ਤਰਜੀਹਾਂ ਅਤੇ ਅੰਤਰ ਵਿਅਕਤੀਗਤ ਵਿਚਲੇ ਗੁਣ ਪ੍ਰਦਰਸ਼ਿਤ ਹੁੰਦੇ ਹਨ ਟੈਸਟ ਦੇ ਇਸ ਭਾਗ ਵਿੱਚ ਅਜਿਹੇ ਵਿਸ਼ਿਆਂ ਨਾਲ ਸਬੰਧਤ ਖਾਸ ਤੌਰ ’ਤੇ ਤਿਆਰ ਕੀਤੇ ਪ੍ਰਸ਼ਨ ਪੁੱਛੇ ਜਾਂਦੇ ਹਨ, ਤਾਂ ਜੋ ਉਮੀਦਵਾਰ ਦੀ ਸ਼ਖਸੀਅਤ ਦੀ ਕਿਸਮ ਅਤੇ ਸਮਾਜਿਕ ਸੂਝ-ਬੂਝ ਬਾਰੇ ਮੁਕੰਮਲ ਖੋਜਿਆ ਜਾ ਸਕੇ।

ਸਾਈਕੋਮੈਟਿ੍ਰਕ ਟੈਸਟ ਦਾ ਮੁੱਖ ਉਦੇਸ਼ ਉਮੀਦਵਾਰ ਦੀ ਦਿਲਚਸਪੀ ਦੇ ਖੇਤਰ ਅਤੇ ਕਰੀਅਰ ਮੁਲਾਂਕਣ ਟੈਸਟ ਵਿੱਚ ਉਸ ਦੀਆਂ ਰੁਚੀਆਂ, ਸ਼ਕਤੀਆਂ, ਤਰਜ਼ੀਹਾਂ, ਯੋਗਤਾਵਾਂ ਅਤੇ ਉਨ੍ਹਾਂ ਨਾਲ ਮੇਲ ਖਾਂਦੇ ਸੰਭਾਵਿਤ ਖੇਤਰ ਅਤੇ ਕਰੀਅਰ ਪ੍ਰਤੀ ਰੁਝਾਨ ਉਜਾਗਰ ਕਰਨਾ ਹੁੰਦਾ ਹੈ।

ਕੌਣ ਲੈਂਦੈ ਸਾਈਕੋਮੈਟਿ੍ਰਕ ਟੈਸਟ: | Career Counseling

ਜ਼ਿਆਦਾਤਰ ਮਨੋਵਿਗਿਆਨ, ਕਾਊਂਸਲਿੰਗ ਅਤੇ ਕਰੀਅਰ ਗਾਇਡੈਂਸ ਦੇ ਖੇਤਰ ਵਿੱਚ ਕੰਮ ਕਰ ਰਹੀਆਂ ਏਜੰਸੀਆਂ, ਕੰਪਨੀਆਂ, ਸੰਸਥਾਵਾਂ ਸਾਈਕੋਮੈਟਿ੍ਰਕ ਟੈਸਟ ਦਾ ਆਯੋਜਨ ਕਰ ਰਹੀਆਂ ਹਨ ਪਰ ਕੋਈ ਵੀ ਸਰਟੀਫਾਈਡ ਅਤੇ ਤਜ਼ਰਬੇਕਾਰ ਕਾਊਂਸਲਰ, ਸਾਈਕੋਲੋਜਿਸਟ ਜਾਂ ਕਲੀਨੀਕਲ ਸਾਈਕੋਲੋਜਿਸਟ ਆਦਿ ਤੋਂ ਇਲਾਵਾ ਮਨੋਵਿਗਿਆਨ, ਕਾਊਂਸਲਿੰਗ ਅਤੇ ਕਰੀਅਰ ਗਾਇਡੈਂਸ ਦੇ ਵਿਸ਼ਾ ਮਾਹਿਰ ਸਾਈਕੋਮੈਟਿ੍ਰਕ ਟੈਸਟ ਦਾ ਆਯੋਜਨ ਕਰ ਸਕਦੇ ਹਨ।

ਟੈਸਟ ਤੋਂ ਬਾਅਦ ਕਾਊਂਸਲਿੰਗ:

ਸਾਈਕੋਮੈਟਿ੍ਰਕ ਟੈਸਟ ਵਿੱਚ ਵਿਦਿਆਰਥੀ ਦੀਆਂ ਰੁਚੀਆਂ, ਸ਼ਕਤੀਆਂ, ਤਰਜੀਹਾ, ਯੋਗਤਾਵਾਂ ਤੇ ਉਨ੍ਹਾਂ ਨਾਲ ਮੇਲ ਖਾਂਦੇ ਸੰਭਾਵਿਤ ਖੇਤਰ ਅਤੇ ਕਰੀਅਰ ਪ੍ਰਤੀ ਰੁਝਾਨ ਉਜਾਗਰ ਹੋ ਜਾਂਦੇ ਹਨ ਜਿਸ ਤੋਂ ਬਾਅਦ ਕਾਊਂਸਲਰ ਉਸ ਬੱਚੇ ਨਾਲ ਵਿਅਕਤੀਗਤ ਮਿਲਣੀ ਕਰਦਾ ਹੈ ਭਾਵ ਉਸ ਬੱਚੇ ਦੀ ਕਾਊਂਸਲਿੰਗ ਕਰਕੇ ਉਸ ਬੱਚੇ ਨੂੰ ਸਹੀ ਸਲਾਹ, ਸੁਝਾਅ ਅਤੇ ਸਿੱਖਿਅਕ ਕਰਦਾ ਹੈ ਅਤੇ ਉਸਦੀਆਂ ਮੁਸ਼ਕਲਾਂ ਸੁਣ ਕੇ ਉਸ ਦਾ ਢੁੱਕਵਾਂ ਹੱਲ ਦਸਦਾ ਹੈ, ਉਸਨੂੰ ਅੱਗੇ ਵਧਣ ਲਈ ਉਤਸ਼ਾਹਿਤ ਕਰਦਾ ਹੈ-ਹੌਂਸਲਾ ਦੇ ਕੇ ਉਸਦੇ ਅੰਦਰ ਛੁਪੀਆਂ ਖੂਬੀਆਂ ਅਤੇ ਸ਼ਕਤੀਆਂ ਨੂੰ ਸੁਚੱਜੇ ਢੰਗ ਨਾਲ ਵਰਤਣ ਲਈ ਪ੍ਰੇਰਿਤ ਕਰਦਾ ਹੈ।

ਪਿਛਲੇ ਸਾਲ ਭਾਰਤ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਲਈ ਵਿਸ਼ੇਸ਼ ਗ੍ਰਾਂਟ ਜਾਰੀ ਕਰਕੇ ਸਾਈਕੋਮੈਟਿ੍ਰਕ ਟੈਸਟ ਅਤੇ ਵਿਸ਼ੇਸ਼ ਕਾਊਂਸਲਿੰਗ ਸੇਵਾਵਾਂ ਮੁਹੱਈਆ ਕਰਵਾਉਣ ਦਾ ਉਪਰਾਲਾ ਕੀਤਾ ਗਿਆ ਸੀ ਜੋ ਇੱਕ ਵਿਲੱਖਣ ਅਤੇ ਸ਼ਲਾਘਾਯੋਗ ਉਪਰਾਲਾ ਸੀ, ਅੱਜ ਲੋੜ ਹੈ ਅਜਿਹੇ ਹੋਰ ਪ੍ਰੋਜੈਕਟਾਂ ਅਤੇ ਕਾਉਂਸਲਿੰਗ ਪ੍ਰੋਗਰਾਮਾਂ ਦੀ ਤਾਂ ਜੋ ਸਕੂਲਿੰਗ ਦੌਰਾਨ ਹੀ ਬੱਚੇ ਆਪਣੇ ਸੁਨਹਿਰੀ ਭਵਿੱਖ ਬਾਰੇ ਸਹੀ ਫੈਸਲਾ ਲੈ ਸਕਣ।

ਬੀ.ਈ.ਈ. ਡਾ. ਪ੍ਰਭਦੀਪ ਸਿੰਘ ਚਾਵਲਾ,
ਗੁਰੂ ਨਾਨਕ ਕਲੋਨੀ, ਫਰੀਦਕੋਟ
ਮੋ. 98146-56257