Cricket News: ਭਾਰਤ-ਨਿਊਜੀਲੈਂਡ ਟੈਸਟ ਤੋਂ ਪਹਿਲਾਂ ਡਗਮਗਾਈ ਪਲੇਇੰਗ-11, ਬਾਹਰ ਹੋਇਆ ਇਹ ਖਿਡਾਰੀ, ਇਹ ਧਾਕੜ ਬੱਲੇਬਾਜ਼ ਨੂੰ ਮੌਕਾ?

IND Vs SA
Cricket News: ਭਾਰਤ-ਨਿਊਜੀਲੈਂਡ ਟੈਸਟ ਤੋਂ ਪਹਿਲਾਂ ਡਗਮਗਾਈ ਪਲੇਇੰਗ-11, ਬਾਹਰ ਹੋਇਆ ਇਹ ਖਿਡਾਰੀ, ਇਹ ਧਾਕੜ ਬੱਲੇਬਾਜ਼ ਨੂੰ ਮੌਕਾ?

ਬੈਂਗਲੁਰੂ ਟੈਸਟ ਤੋਂ ਪਹਿਲਾਂ ਸ਼ੁਭਮਨ ਗਿੱਲ ਹੋ ਸਕਦੇ ਹਨ ਬਾਹਰ | Cricket News

ਸਪੋਰਟਸ ਡੈਸਕ। Cricket News: ਭਾਰਤ ਤੇ ਨਿਊਜੀਲੈਂਡ ਵਿਚਾਲੇ ਤਿੰਨ ਮੈਚਾਂ ਦੀ ਟੈਸਟ ਸੀਰੀਜ ਦਾ ਪਹਿਲਾ ਮੈਚ ਬੈਂਗਲੁਰੂ ’ਚ ਖੇਡਿਆ ਜਾਣਾ ਹੈ। ਬੈਂਗਲੁਰੂ ਟੈਸਟ ਤੋਂ ਪਹਿਲਾਂ ਟੀਮ ਇੰਡੀਆ ਲਈ ਇੱਕ ਬੁਰੀ ਖਬਰ ਸਾਹਮਣੇ ਆਈ ਹੈ। ਇਸ ਟੈਸਟ ਮੈਚ ਤੋਂ ਪਹਿਲਾਂ ਸ਼ੁਭਮਨ ਗਿੱਲ ਦੀ ਗਰਦਨ ’ਚ ਅਚਾਨਕ ਕੋਈ ਸਮੱਸਿਆ ਹੋ ਗਈ ਸੀ, ਜਿਸ ਕਾਰਨ ਉਹ ਪਹਿਲੇ ਟੈਸਟ ’ਚ ਬੈਂਚ ’ਤੇ ਬੈਠ ਸਕਦੇ ਹਨ। ਸਰਫਰਾਜ ਖਾਨ ਨੂੰ ਗਿੱਲ ਦੀ ਜਗ੍ਹਾ ਮੌਕਾ ਮਿਲ ਸਕਦਾ ਹੈ, ਜਿਸ ਨੂੰ ਬੰਗਲਾਦੇਸ਼ ਖਿਲਾਫ ਟੈਸਟ ਸੀਰੀਜ ’ਚ ਟੀਮ ’ਚ ਸ਼ਾਮਲ ਕੀਤਾ ਗਿਆ ਸੀ ਪਰ ਪਲੇਇੰਗ ਇਲੈਵਨ ’ਚ ਮੌਕਾ ਨਹੀਂ ਮਿਲਿਆ। ਹਾਲਾਂਕਿ ਇੱਥੇ ਸਵਾਲ ਇਹ ਹੈ ਕਿ ਜੇਕਰ ਸ਼ੁਭਮਨ ਗਿੱਲ ਤੀਜੇ ਨੰਬਰ ’ਤੇ ਬੱਲੇਬਾਜੀ ਕਰਦੇ ਹਨ ਤਾਂ ਉਸ ਦੀ ਜਗ੍ਹਾ ਕੌਣ ਬੱਲੇਬਾਜੀ ਕਰੇਗਾ?

ਇਹ ਖਬਰ ਵੀ ਪੜ੍ਹੋ : Women T20 World Cup: ਅੱਜ ਤੱਕ ਇਨ੍ਹੀਂ ਵਾਰ ਸੈਮੀਫਾਈਨਲ ’ਚ ਪਹੁੰਚੀ ਭਾਰਤੀ ਮਹਿਲਾ ਟੀਮ, ਸਾਰੇ ਐਡੀਸ਼ਨਾਂ ’ਚ ਅਜਿਹਾ ਰਿਹਾ ਪ੍ਰਦਰਸ਼ਨ, ਜਾਣੋ

ਸ਼ੁਭਮਨ ਗਿੱਲ ਦੀ ਗਰਦਨ ’ਤੇ ਸੱਟ

ਮਿਲੀ ਜਾਣਕਾਰੀ ਮੁਤਾਬਕ ਸ਼ੁਭਮਨ ਗਿੱਲ ਦੀ ਗਰਦਨ ’ਚ ਅਕੜਾਅ ਹੈ ਤੇ ਬੈਂਗਲੁਰੂ ਟੈਸਟ ਤੋਂ ਪਹਿਲਾਂ ਉਨ੍ਹਾਂ ਲਈ ਫਿੱਟ ਹੋਣਾ ਥੋੜ੍ਹਾ ਮੁਸ਼ਕਿਲ ਹੈ। ਚੰਗੀ ਗੱਲ ਇਹ ਹੈ ਕਿ ਟੀਮ ਇੰਡੀਆ ’ਚ ਬੱਲੇਬਾਜ ਬੈਕਅੱਪ ਹਨ। ਉਨ੍ਹਾਂ ਦੀ ਜਗ੍ਹਾ ਸਰਫਰਾਜ ਖਾਨ ਖੇਡ ਸਕਦੇ ਹਨ, ਜਿਨ੍ਹਾਂ ਨੇ ਇਰਾਨੀ ਕੱਪ ’ਚ ਸ਼ਾਨਦਾਰ ਦੋਹਰਾ ਸੈਂਕੜਾ ਜੜਿਆ ਸੀ।

ਕੀ ਸਰਫਰਾਜ ਖਾਨ ਨੂੰ ਪਲੇਇੰਗ ਇਲੈਵਨ ’ਚ ਮਿਲੇਗਾ ਮੌਕਾ?

ਹਾਲਾਂਕਿ, ਸਰਫਰਾਜ ਖਾਨ ਤੀਜੇ ਨੰਬਰ ’ਤੇ ਖੇਡਣਗੇ ਜਾਂ ਨਹੀਂ, ਇਹ ਵੇਖਣਾ ਬਾਕੀ ਹੈ। ਸਰਫਰਾਜ ਖਾਨ ਚੌਥੇ ਜਾਂ ਪੰਜਵੇਂ ਨੰਬਰ ’ਤੇ ਬੱਲੇਬਾਜੀ ਕਰਦੇ ਹਨ। ਪਰ ਕੀ ਕਪਤਾਨ ਰੋਹਿਤ ਸ਼ਰਮਾ ਉਸ ਨੂੰ ਤੀਜੇ ਨੰਬਰ ’ਤੇ ਭੇਜ ਸਕਣਗੇ? ਹਾਲਾਂਕਿ ਸਰਫਰਾਜ ਤੋਂ ਪਹਿਲਾਂ ਕੇਐੱਲ ਰਾਹੁਲ ਨੂੰ ਵੀ ਤੀਜੇ ਨੰਬਰ ’ਤੇ ਅਜਮਾਇਆ ਜਾ ਸਕਦਾ ਹੈ।

ਕਿਹੜੀ ਪਲੇਇੰਗ-11 ਨਾਲ ਉੱਤਰ ਸਕਦੀ ਹੈ ਭਾਰਤੀ ਟੀਮ?

ਕਿਸ ਪਲੇਇੰਗ ਇਲੈਵਨ ਨਾਲ ਭਾਰਤੀ ਟੀਮ ਬੈਂਗਲੁਰੂ ’ਚ ਦਾਖਲ ਹੋਵੇਗੀ, ਇਹ ਅਜੇ ਵੀ ਪ੍ਰਸ਼ੰਸਕਾਂ ’ਚ ਉਤਸੁਕਤਾ ਦਾ ਵਿਸ਼ਾ ਬਣਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਟੀਮ ਇੰਡੀਆ ਉਸੇ ਕੰਬੀਨੇਸ਼ਨ ਨਾਲ ਮੈਦਾਨ ’ਤੇ ਉਤਰੇਗੀ ਜੋ ਉਸ ਨੇ ਬੰਗਲਾਦੇਸ਼ ਖਿਲਾਫ ਅਪਣਾਇਆ ਸੀ। ਭਾਵ, ਰੋਹਿਤ-ਜਾਇਸਵਾਲ ਨੂੰ ਓਪਨਿੰਗ ਕਰਦੇ ਵੇਖਿਆ ਜਾ ਸਕਦਾ ਹੈ, ਸੰਭਵ ਹੈ ਕਿ ਕੇਐੱਲ ਰਾਹੁਲ ਤੀਜੇ ਨੰਬਰ ’ਤੇ, ਵਿਰਾਟ ਕੋਹਲੀ ਚੌਥੇ ਸਥਾਨ ’ਤੇ, ਰਿਸ਼ਭ ਪੰਤ ਨੂੰ 5ਵੇਂ ਸਥਾਨ ’ਤੇ ਵੇਖਿਆ ਜਾ ਸਕਦਾ ਹੈ। ਸਰਫਰਾਜ ਛੇਵੇਂ ਨੰਬਰ ’ਤੇ ਤੇ ਜਡੇਜਾ ਸੱਤਵੇਂ ਨੰਬਰ ’ਤੇ ਉਤਰ ਸਕਦੇ ਹਨ। ਅਸ਼ਵਿਨ ਨੂੰ 8ਵੇਂ ਨੰਬਰ ’ਤੇ ਮੌਕਾ ਮਿਲ ਸਕਦਾ ਹੈ ਤੇ ਇਸ ਤੋਂ ਬਾਅਦ ਤੇਜ ਗੇਂਦਬਾਜਾਂ ’ਚ ਬੁਮਰਾਹ, ਸਿਰਾਜ ਤੇ ਆਕਾਸ਼ ਦੀਪ ਨੂੰ ਮੌਕਾ ਮਿਲ ਸਕਦਾ ਹੈ।

ਇਹ ਖਬਰ ਵੀ ਪੜ੍ਹੋ… | Cricket News

ਭਾਰਤ-ਨਿਊਜੀਲੈਂਡ ਟੈਸਟ-ਪਹਿਲੇ ਦਿਨ ਦਾ ਪਹਿਲਾ ਸੈਸ਼ਨ ਮੀਂਹ ਕਾਰਨ ਰੱਦ

  • ਦੂਜੇ ਸੈਸ਼ਨ ’ਤੇ ਵੀ ਬਾਰਿਸ਼ ਦਾ ਸੰਕਟ
  • ਬੈਂਗਲੁਰੂ ’ਚ ਸਵੇਰ ਤੋਂ ਹੀ ਰੁੱਕ-ਰੁੱਕ ਕੇ ਪੈ ਰਿਹਾ ਹੈ ਮੀਂਹ

ਸਪੋਰਟਸ ਡੈਸਕ। IND vs NZ: ਭਾਰਤ ਤੇ ਨਿਊਜੀਲੈਂਡ ਵਿਚਕਾਰ 3 ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਅੱਜ ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ ’ਚ ਸ਼ੁਰੂ ਨਹੀਂ ਹੋ ਸਕਿਆ ਹੈ। ਕਿਉਂਕਿ ਮੀਂਹ ਕਾਰਨ ਮੈਚ ’ਚ ਰੁਕਾਵਟ ਹੈ। ਪਹਿਲੇ ਸੈਸ਼ਨ ਦੀ ਖੇਡ ਮੀਂਹ ਕਾਰਨ ਰੱਦ ਕਰ ਦਿੱਤੀ ਗਈ ਹੈ। ਬੈਂਗਲੁਰੂ ’ਚ ਬੁੱਧਵਾਰ ਸਵੇਰ ਤੋਂ ਹੀ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਪਹਿਲੇ ਸੈਸ਼ਨ ਦੀ ਖੇਡ ਮੀਂਹ ਕਾਰਨ ਰੱਦ ਕਰਨੀ ਪਈ ਹੈ। ਦਿਨ ਭਰ ਮੀਂਹ ਪੈਣ ਦੀ ਸੰਭਾਵਨਾ ਹੈ। IND vs NZ

Cricket News
ਭਾਰਤ-ਨਿਊਜੀਲੈਂਡ ਟੈਸਟ-ਪਹਿਲੇ ਦਿਨ ਦਾ ਪਹਿਲਾ ਸੈਸ਼ਨ ਮੀਂਹ ਕਾਰਨ ਰੱਦ

ਮੌਸਮ ਦੀ ਵੈੱਬਸਾਈਟ ਐਕਊਵੈੱਧਰ ਮੁਤਾਬਕ, ਅੱਜ ਤੋਂ 5 ਦਿਨਾਂ ਤੱਕ ਬੈਂਗਲੁਰੂ ’ਚ ਮੀਂਹ ਦੀ ਸੰਭਾਵਨਾ ਹੈ। ਇਨ੍ਹਾਂ ’ਚੋਂ ਚਾਰ ਦਿਨ ਮੀਂਹ ਪੈਣ ਦੀ ਸੰਭਾਵਨਾ 40 ਫੀਸਦੀ ਜਾਂ ਇਸ ਤੋਂ ਜ਼ਿਆਦਾ ਹੈ। ਨਿਊਜੀਲੈਂਡ ਦੀ ਟੀਮ 12 ਸਾਲਾਂ ਬਾਅਦ ਬੇਂਗਲੁਰੂ ’ਚ ਟੈਸਟ ਖੇਡਣ ਜਾ ਰਹੀ ਹੈ ਪਰ ਸਾਬਕਾ ਕਪਤਾਨ ਕੇਨ ਵਿਲੀਅਮਸਨ ਸੱਟ ਕਾਰਨ ਇਸ ਮੈਚ ਦਾ ਹਿੱਸਾ ਨਹੀਂ ਹੈ। ਇੱਥੇ ਆਖਰੀ ਵਾਰ ਦੋਵੇਂ ਟੀਮਾਂ 2012 ’ਚ ਆਈਆਂ ਸਨ, ਜਦੋਂ ਟੀਮ ਇੰਡੀਆ ਨੇ 5 ਵਿਕਟਾਂ ਨਾਲ ਉਹ ਮੈਚ ਜਿੱਤਿਆ ਸੀ।

ਪਿਚ ਰਿਪੋਰਟ ਤੇ ਰਿਕਾਰਡ | Cricket News

ਬੈਂਗਲੁਰੂ ਦੇ ਐਮ ਚਿੰਨਾਸਵਾਮੀ ਕ੍ਰਿਕੇਟ ਸਟੇਡੀਮਅ ਦੀ ਪਿੱਚ ਹਮੇਸ਼ਾ ਤੋਂ ਹੀ ਬੱਲੇਬਾਜਾਂ ਨੂੰ ਕਾਫੀ ਮਦਦ ਦਿੰਦੀ ਹੈ। ਇੱਥੇ ਪਿੱਚ ਫਲੈਟ ਹੋਣ ਦੀ ਉਮੀਦ ਹੈ। ਸਪਿਨਰ ਨੂੰ ਯਕੀਨੀ ਤੌਰ ’ਤੇ ਇੱਥੇ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਤੇਜ ਗੇਂਦਬਾਜ ਨਵੀਂ ਗੇਂਦ ਨਾਲ ਕੁਝ ਵਿਕਟਾਂ ਲੈ ਸਕਦੇ ਹਨ। ਪਿੱਚ ਨੂੰ ਵੇਖਦੇ ਹੋਏ ਭਾਰਤ ਤਿੰਨ ਸਪਿਨਰਾਂ ਨਾਲ ਉੱਤਰ ਸਕਦਾ ਹੈ। ਇਸ ਸਟੇਡੀਅਮ ’ਚ ਹੁਣ ਤੱਕ 24 ਟੈਸਟ ਮੈਚ ਖੇਡੇ ਜਾ ਚੁੱਕੇ ਹਨ। ਘਰੇਲੂ ਟੀਮ ਨੇ 9 ਮੈਚ ਜਿੱਤੇ ਤੇ ਦੌਰਾ ਕਰਨ ਵਾਲੀ ਟੀਮ ਨੇ 6 ਜਿੱਤੇ, ਜਦਕਿ 9 ਮੈਚ ਡਰਾਅ ਰਹੇ।

ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | IND vs NZ

ਭਾਰਤ : ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਕੇਐਲ ਰਾਹੁਲ, ਰਵਿੰਦਰ ਜਡੇਜਾ, ਆਰ ਅਸ਼ਵਿਨ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ ਤੇ ਆਕਾਸ਼ ਦੀਪ।

ਨਿਊਜੀਲੈਂਡ : ਟੌਮ ਲੈਥਮ (ਕਪਤਾਨ), ਡੇਵੋਨ ਕੌਨਵੇ, ਵਿਲ ਯੰਗ, ਰਚਿਨ ਰਵਿੰਦਰਾ, ਡੇਰਿਲ ਮਿਸ਼ੇਲ, ਟੌਮ ਬਲੰਡਲ (ਵਿਕਟਕੀਪਰ), ਗਲੇਨ ਫਿਲਿਪਸ, ਮਿਸ਼ੇਲ ਸੈਂਟਨਰ/ਮਾਈਕਲ ਬ੍ਰੇਸਵੈਲ, ਟਿਮ ਸਾਊਥੀ, ਏਜਾਜ ਪਟੇਲ, ਵਿਲੀਅਮ ਓਰੂਰਕੇ।

LEAVE A REPLY

Please enter your comment!
Please enter your name here