ਇਕੱਠੀਆਂ ਬਲੀਆਂ ਪੰਜ ਭਰਾਵਾਂ ਦੀਆਂ ਚਿਤਾਵਾਂ
ਗਵਾਲੀਅਰ: ਇੱਕ ਹਾਦਸੇ ਨੇ ਵਿਆਹ ਦੀ ਤਿਆਰ ਕਰ ਰਹੇ ਪਰਿਵਾਰ ਦੀਆਂ ਪੰਜ ਨੂੰਹਾਂ ਨੂੰ ਵਿਧਵਾ ਬਣਾ ਦਿੱਤਾ। ਐਤਵਾਰ ਨੂੰ ਵਾਪਰੇ ਇੱਕ ਹਾਦਸੇ ਵਿੱਚ ਇੱਕ ਹੀ ਖਾਨਦਾਨ ਦੇ ਪੰਜ ਭਰਾਵਾਂ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਗੋਪਾਲ ਸਿੰਘ ਦਾ ਪੁੱਤਰ ਰਣਵੀਰ ਸਿੰਘ ਅਤੇ ਭਤੀਜੇ ਭਾਣਜੇ ਦੇ ਵਿਆਹ ਵਿੱਚ ਭਾਤ ਲੈ ਕੇ ਐਤਵਾਰ ਨੂੰ ਟਰਾਲੀ ‘ਚ ਸਵਾਰ ਹੋ ਕੇ ਮੁਰੈਨਾਂ ਦੇ ਅਲਾਪੁਰ ਤੋਂ ਗਾਲੀਵਰ ਦੇ ਬਰੌਆ ਜਾ ਰਹੇ ਸਨ। ਪਰ ਕੁਝ ਪਲ਼ਾਂ ਵਿੱਚ ਹੀ ਨੈਸ਼ਨਲ ਹਾਈਵੇ ਦੇ ਨਿਰਾਵਲੀ ਪੁਰਾਣੀ ਛਾਉਣੀ ਕੋਲ ਸਾਹਮਣਿਓਂ ਆ ਰਹੇ ਇੱਕ ਟਰੱਕ ਨੇ ਟਰੈਕਟਰ ਟਰਾਲੀ ਨੂੰ ਕੁਚਲ ਦਿੱਤਾ। ਹਾਦਸੇ ਵਿੱਚ 7 ਜਣਿਆਂ ਦੀ ਮੌਤ ਹੋ ਗਈ ਅਤੇ ਵਿਆਹ ਦੀਆਂ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ। ਅਲਾਪੁਰ ਪਿੰਡ ਵਿੱਚ ਹਾਦਸੇ ਦੀ ਸੂਚਨਾ ਮਿਲਦੇ ਹੀ ਉੱਥੋਂ ਦੇ ਲੋਕ ਬਰੌਆ ਲਈ ਦੌੜ ਪਏ। ਰਣਵੀਰ ਸਿੰਘ ਦੇ ਪਰਿਵਾਰ ਦੇ ਨਾਲ ਮੁਹੱਲੇ ਭਰ ਵਿੱਚ ਮਾਤਮ ਛਾ ਗਿਆ। ਅੱਜ ਮ੍ਰਿਤਕ ਭਰਾਵਾਂ ਦਾ ਇਕੱਠਾ ਅੰਤਿਮ ਸੰਸਕਾਰ ਕਰ ਦਿੱਤਾ। ਅੱਜ ਪੰਜੇ ਭਰਾਵਾਂ ਦਾ ਇਕੱਠਿਆਂ ਨਮ ਅੱਖਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ।
ਗੁੱਸੇ ‘ਚ ਪਿੰਡ ਵਾਸੀਆਂ ਨੇ ਲਾਈ ਟਰੱਕ ਨੂੰ ਅੱਗ
ਹਾਦਸੇ ਤੋਂ ਬਾਅਦ ਪਹਿਲਾਂ ਤਾਂ ਨਿਰਵਲੀ, ਬਰੌਆ ਅਤੇ ਅਲਾਪੁਰ ਦੇ ਪਿੰਡ ਵਾਸੀਆਂ ਨੇ ਗੁੱਸੇ ਵਿੱਚ ਆਕੇ ਟਰੱਕ ਨੂੰ ਅੱਗ ਲਾ ਦਿੱਤੀ। ਪੁਲਿਸ ਸਮੇਤ ਕਈ ਵਾਹਨਾਂ ਦੀ ਭੰਨਤੋੜ ਕਰ ਦਿੱਤੀ ਅਤੇ ਨੈਸ਼ਨਲ ਹਾਈਵੇ ‘ਤੇ ਟਰੈਫਿਕ ਜਾਮ ਕਰ ਦਿੱਤਾ। ਕਰੀਬ 8 ਘੰਟੇ ਤੱਕ ਟਰੈਫਿਕ ਰੁਕਿਆ ਰਿਹਾ। ਦੇਰ ਰਾਤ ਗਵਾਲੀਅਰ ਪ੍ਰਸਾਸਨ ਨੇ ਭੜਕੇ ਪਰਿਵਾਰ ਦੀ ਮੰਗ ‘ਤੇ 21 ਲੱਖ ਰੁਪਏ ਦਾ ਮੁਆਵਜ਼ੇ ਦਾ ਪ੍ਰਸਤਾਵ ਸਰਕਾਰ ਨੂੰ ਭੇਜਿਆ ਫਿਰ ਜਾ ਕੇ ਹੰਗਾਮਾ ਰੁਕਿਆ। ਮ੍ਰਿਤਕਾਂ ਵਿੱਚ ਸ਼ਾਮਲ ਆਸਾ ਰਾਮ ਯਾਦਵ ਉਸ ਦੀ ਪਤਨੀ ਸਿਮਤਾ ਮੁਰਨਾਂ ਦੇ ਬਿਸੰਗਪੁਰ ਦੇ ਰਹਿਣ ਵਾਲੇ ਸਨ। ਆਸਾਰਾਮ ਯਾਦਵ, ਰਣਵੀਰ ਸਿੰਘ ਦੀ ਭੂਆ ਦਾ ਬੇਟਾ ਸੀ। ਇਨ੍ਹਾਂ ਦੀਆਂ ਮ੍ਰਿਤਕ ਦੇਹਾਂ ਇਨ੍ਹਾਂ ਦੇ ਪਿੰਡ ਬਿਸੰਗਪੁਰ ਭੇਜ ਦਿੱਤੀਆਂ ਗਈਆਂ।