Panchayat Election: ਚੋਣ ਨਿਸ਼ਾਨ ਉਲਟ ਛਪਣ ਕਰਕੇ ਪਿੰਡ ਮਾਨਸਾ ਖੁਰਦ ਦੀ ਪੰਚਾਇਤੀ ਚੋਣ ਰੱਦ

Panchayat Election
ਮਾਨਸਾ : ਪਿੰਡ ਮਾਨਸਾ ਖੁਰਦ ’ਚ ਵੋਟਾਂ ਰੱਦ ਹੋਣ ਕਰਕੇ ਚੋਣ ਸਮੱਗਰੀ ਲੈ ਕੇ ਵਾਪਿਸ ਮੁੜਦਾ ਚੋਣ ਅਮਲਾ। ਤਸਵੀਰ : ਸੱਚ ਕਹੂੰ ਨਿਊਜ਼

ਜਿੱਤ ਦੇ ਦਾਅਵੇਦਾਰਾਂ ਨੇ ਵੋਟਾਂ ਰੱਦ ਕਰਨ ਦੇ ਫੈਸਲੇ ਖਿਲਾਫ਼ ਕੀਤੀ ਨਾਅਰੇਬਾਜ਼ੀ | Panchayat Election

ਮਾਨਸਾ (ਸੁਖਜੀਤ ਮਾਨ)। Panchayat Election: ਅੱਜ ਹੋ ਰਹੀਆਂ ਪੰਚਾਇਤੀ ਚੋਣਾਂ ਦੌਰਾਨ ਮਾਨਸਾ ਸ਼ਹਿਰ ਦੇ ਨਾਲ ਲੱਗਦੇ ਪਿੰਡ ਮਾਨਸਾ ਖੁਰਦ ਵਿੱਚ ਚੋਣ ਅਮਲ ਨੂੰ ਰੱਦ ਕਰ ਦਿੱਤਾ ਗਿਆ ਹੈ। ਇਹ ਚੋਣ ਬੈਲਟ ਪੇਪਰਾਂ ਵਿੱਚ ਉਮੀਦਵਾਰਾ ਦੇ ਚੋਣ ਨਿਸ਼ਾਨ ਉਲਟੇ ਲਿਖਣ ਕਾਰਨ ਰੱਦ ਕੀਤੀ ਗਈ ਹੈ। ਜੋ ਉਮੀਦਵਾਰਾਂ ਨੂੰ ਜਿੱਤ ਯਕੀਨੀ ਲੱਗ ਰਹੀ ਸੀ, ਉਨ੍ਹਾਂ ਨੇ ਵੋਟਾਂ ਰੱਦ ਕਰਨ ਦੇ ਫੈਸਲੇ ਦਾ ਵਿਰੋਧ ਕੀਤਾ ਹੈ ਜਦੋਂਕਿ ਕਈਆਂ ਨੇ ਵੋਟਾਂ ਰੱਦ ਕਰਨ ਦੀ ਮੰਗ ਕੀਤੀ। ਵੇਰਵਿਆਂ ਮੁਤਾਬਿਕ ਪੰਜਾਬ ਦੇ ਬਾਕੀ ਪਿੰਡਾਂ ਵਾਂਗ ਅੱਜ ਮਾਨਸਾ ਖੁਰਦ ਵਿਖੇ ਵੀ ਵੋਟਾਂ ਪੈਣ ਦਾ ਕੰਮ ਸ਼ਾਂਤੀਪੂਰਵਕ ਸ਼ੁਰੂ ਹੋਇਆ, ਪਰ ਕਰੀਬ 2 ਘੰਟੇ ਬਾਅਦ ਮਹੌਲ ਉਸ ਵੇਲੇ ਅਫਰਾ-ਤਫਰੀ ਵਾਲਾ ਬਣ ਗਿਆ। Panchayat Election

Read This : Ration Card News: ਇਨ੍ਹਾਂ ਰਾਸ਼ਨ ਕਾਰਡ ਧਾਰਕਾਂ ਨੂੰ ਸਰਕਾਰ ਦੇਵੇਗੀ ਦੀਵਾਲੀ ਦਾ ਤੋਹਫਾ, ਘੱਟ ਕੀਮਤ ’ਤੇ ਮਿਲੇਗਾ ਸਰੋ੍…

ਜਦੋਂ ਬੈਲਟ ਪੇਪਰਾਂ ’ਤੇ ਉਮੀਦਵਾਰਾਂ ਦੇ ਨਾਮ ਉਲਟੇ ਪ੍ਰਿੰਟ ਹੋਣ ਦਾ ਪਤਾ ਲੱਗਿਆ। ਜਾਣਕਾਰੀ ਮਿਲੀ ਹੈ ਕਿ ਵੋਟਰ ਚੋਣ ਨਿਸ਼ਾਨ ਦੇਖ ਕੇ ਆਪਣੇ ਪਸੰਦੀਦਾ ਉਮੀਦਵਾਰ ਦੇ ਨਿਸ਼ਾਨ ’ਤੇ ਮੋਹਰਾਂ ਲਾਉਂਦੇ ਰਹੇ। ਕਰੀਬ 2 ਘੰਟੇ ਬਾਅਦ ਜਦੋਂ ਵੋਟ ਪਾਉਣ ਗਏ ਇੱਕ ਵਿਅਕਤੀ ਨੇ ਦੇਖਿਆ ਕਿ ਬੈਲਟ ਪੇਪਰ ’ਤੇ ਚੋਣ ਨਿਸ਼ਾਨਾਂ ਅੱਗੇ ਉਮੀਦਵਾਰਾਂ ਦੇ ਨਾਂਅ ਉਲਟੇ ਲਿਖੇ ਗਏ ਹਨ। ਇਸ ਮਗਰੋਂ ਵੱਡੀ ਗਿਣਤੀ ਲੋਕਾਂ ਨੇ ਰੋਸ ਮੁਜਾਹਰਾ ਕਰਦਿਆਂ ਪ੍ਰਸਾਸ਼ਨ ਤੇ ਸਰਕਾਰ ਖਿਲਾਫ਼ ਧਰਨਾ ਲਗਾ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਆਪਣੀ ਜਿੱਤ ਨੂੰ ਯਕੀਨੀ ਸਮਝ ਰਹੇ ਕੁੱਝ ਉਮੀਦਵਾਰਾਂ ਦੇ ਸਮਰਥਕਾਂ ਵੱਲੋਂ ਨਾਅਰੇਬਾਜ਼ੀ ਕਰਦਿਆਂ ਇਹ ਵੀ ਮੰਗ ਕੀਤੀ ਗਈ ਕਿ ਵੋਟਾਂ ਰੱਦ ਨਹੀਂ ਹੋਣੀਆਂ ਚਾਹੀਦੀਆਂ।

Panchayat Election
ਮਾਨਸਾ : ਪਿੰਡ ਮਾਨਸਾ ਖੁਰਦ ਵਾਸੀਆਂ ਨਾਲ ਗੱਲਬਾਤ ਕਰਦੇ ਹੋੲ ਪ੍ਰਸ਼ਾਸ਼ਨਿਕ ਅਧਿਕਾਰੀ। ਤਸਵੀਰ : ਸੱਚ ਕਹੂੰ ਨਿਊਜ਼

ਪਰ ਪ੍ਰਸ਼ਾਸ਼ਨ ਉਨ੍ਹਾਂ ਨੂੰ ਹਰਾਉਣ ਲਈ ਜਾਣ ਬੁੱਝ ਕੇ ਅਜਿਹਾ ਕਰ ਰਿਹਾ ਹੈ। ਮਾਨਸਾ ਖੁਰਦ ਵਾਸੀ ਹਰਿੰਦਰ ਸਿੰਘ ਮਾਨਸ਼ਾਹੀਆ ਨੇ ਦੱਸਿਆ ਕਿ ਜਦੋਂ ਚੋਣ ਨਿਸ਼ਾਨ ਉਲਟੇ ਪ੍ਰਿੰਟ ਹੋਣ ਬਾਰੇ ਪਤਾ ਲੱਗਿਆ ਤਾਂ ਉਸ ਵੇਲੇ ਤੱਕ ਕਰੀਬ 350 ਵੋਟਾਂ ਪੈ ਚੁੱਕੀਆਂ ਸਨ। ਪਤਾ ਲੱਗਿਆ ਹੈ ਕਿ ਸਰਪੰਚੀ ਲਈ ਦੋ ਉਮੀਦਵਾਰਾਂ ਦੇ ਚੋਣ ਨਿਸ਼ਾਨ ਆਪਸ ’ਚ ਉਲਟ ਹੋ ਗਏ। ਉਨ੍ਹਾਂ ਦੱਸਿਆ ਕਿ ਵੋਟਾਂ ਦਾ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਪੋਲਿੰਗ ਏਜੰਟਾਂ ਨੇ ਮੰਗ ਰੱਖੀ ਸੀ। Panchayat Election

ਕਿ ਬੈਲਟ ਪੇਪਰ ਦਿਖਾਏ ਜਾਣ ਪਰ ਚੋਣ ਅਮਲੇ ਵੱਲੋਂ ਨਹੀਂ ਦਿਖਾਏ ਗਏ। ਮਾਨਸ਼ਾਹੀਆ ਨੇ ਕਿਹਾ ਕਿ ਅਜਿਹਾ ਹੋਣ ਨਾਲ ਉਮੀਦਵਾਰਾਂ ਨਾਲ ਧੋਖਾ ਹੋਇਆ ਹੈ। ਇਹ ਗੜਬੜ ਸਾਹਮਣੇ ਆਉਣ ’ਤੇ ਪ੍ਰਸ਼ਾਸ਼ਨਿਕ ਅਧਿਕਾਰੀ ਵੀ ਮੌਕੇ ’ਤੇ ਪੁੱਜੇ। ਇਸ ਮੌਕੇ ਲੋਕਾਂ ਨੇ ਪ੍ਰਸ਼ਾਸ਼ਨ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਪਿੰਡ ਦੀ ਚੋਣ ਰੱਦ ਕਰਕੇ ਹੁਣ ਇੱਕ ਮਹੀਨੇ ਬਾਅਦ ਕਰਵਾਈ ਜਾਵੇ ਕਿਉਂਕਿ ਝੋਨੇ ਦੀ ਕਟਾਈ ਅਤੇ ਕਣਕ ਦੀ ਬਿਜਾਈ ਦਾ ਸੀਜ਼ਨ ਚੱਲ ਪਿਆ ਹੈ। Panchayat Election

ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਹੋਵੇਗਾ ਅਗਲਾ ਫੈਸਲਾ : ਡਿਪਟੀ ਕਮਿਸ਼ਨਰ

ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਮਾਨਸਾ ਕੁਲਵੰਤ ਸਿੰਘ ਨੇ ਦੱਸਿਆ ਕਿ ਫਿਲਹਾਲ ਮਾਨਸਾ ਖੁਰਦ ਪਿੰਡ ਦੀ ਪੰਚਾਇਤੀ ਚੋਣ ਰੱਦ ਕਰ ਦਿੱਤੀ ਗਈ ਹੈ। ਇਸ ਸਬੰਧੀ ਚੋਣ ਕਮਿਸ਼ਨ ਵੱਲੋਂ ਅਗਲੇ ਹੁਕਮ ਮਿਲਣ ’ਤੇ ਤੈਅ ਕੀਤਾ ਜਾਵੇਗਾ ਕਿ ਮੁੜ ਵੋਟਾਂ ਕਦੋਂ ਪਵਾਈਆਂ ਜਾਣਗੀਆਂ।