World War: ਪੱਛਮੀ ਏਸ਼ੀਆ ’ਚ ਜੰਗ ਦਾ ਵਿਸਥਾਰ ਕਿੱਥੋਂ ਤੱਕ ਪਹੁੰਚੇਗਾ, ਇਹ ਫਿਲਹਾਲ ਕਹਿਣਾ ਮੁਸ਼ਕਿਲ ਹੈ ਇਜਰਾਈਲ ਵੱਲੋਂ ਹਿਜਬੁਲ੍ਹਾ ਦੇ ਆਗੂ ਨਸਰੂਲਲਾਹ ਨੂੰ ਮਾਰਨ ਤੋਂ ਬਾਅਦ, ਇਰਾਨ ਨੇ ਇਜਰਾਈਲ ’ਤੇ ਵੱਡਾ ਮਿਜਾਇਲ ਹਮਲਾ ਕਰ ਦਿੱਤਾ ਹੈ ਇਸ ਹਮਲੇ ਨਾਲ ਹੀ ਪੱਛਮੀ ਏਸ਼ੀਆ ਦੀ ਸਥਿਤੀ ਕੰਟਰੋਲ ਤੋਂ ਬਾਹਰ ਜਾਂਦੀ ਹੋਈ ਦਿਖ ਰਹੀ ਹੈ ਇਜਰਾਈਲ ਨੇ ਇਰਾਨ ਨੂੰ ਇਸ ਹਮਲੇ ਦੇ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਹੈ ਅਤੇ ਇਰਾਨ ’ਤੇ ਹਮਲੇ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ ਇਜਰਾਈਲ ਨੇ ਲੇਬਨਾਨ ’ਚ ਹਿਜਬੁਲਾਹ ਨੂੰ ਸਬਕ ਸਿਖਾਉਣ ਲਈ ਆਪਣੀਆਂ ਫੌਜਾਂ ਭੇਜ ਦਿੱਤੀਆਂ ਹਨ। World War
Read This : Gurdaspur News: ਸਾਬਕਾ ਕਾਂਗਰਸੀ ਸਰਪੰਚ ਦੇ ਘਰ ’ਤੇ ਹਮਲਾ, ਦਰਵਾਜ਼ੇ ਦੇ ਸ਼ੀਸ਼ੇ ਤੋੜੇ
ਇਸ ਤੋਂ ਇਲਾਵਾ, ਇਜਰਾਈਲ ਨੇ ਸੰਯੁਕਤ ਪ੍ਰਮੁੱਖ ਦੇ ਇਜਰਾਈਲ ਆਉਣ ’ਤੇ ਵੀ ਰੋਕ ਲਾ ਦਿੱਤੀ ਹੈ ਇਹ ਪਾਬੰਦੀ ਸੰਯੁਕਤ ਰਾਸ਼ਟਰ ਚਾਰਟਰ ਦਾ ਖੁੱਲ੍ਹਾ ਉਲੰਘਣ ਹੈ ਦਰਅਸਲ, ਇਜਰਾਈਲ ਦਾ ਕਹਿਣਾ ਹੈ ਕਿ ਸੰਯੁਕਤ ਰਾਸ਼ਟਰ ਨੇ ਇਰਾਨੀ ਹਮਲੇ ਦੀ ਨਿੰਦਾ ਨਹੀਂ ਕੀਤੀ ਪਰ ਸਵਾਲ ਇਹ ਉੱਠਦਾ ਹੈ ਕਿ ਜੇਕਰ ਸੰਯੁਕਤ ਰਾਸ਼ਟਰ ਇਰਾਨ ਦੀ ਨਿੰਦਾ ਕਰ ਦਿੰਦਾ, ਤਾਂ ਕੀ ਇਜਰਾਈਲ ਸੰਯੁਕਤ ਰਾਸ਼ਟਰ ਦੀਆਂ ਸ਼ਰਤਾਂ ਅਤੇ ਅਪੀਲਾਂ ਦਾ ਪਾਲਣ ਕਰਦਾ? ਇਹ ਸਪੱਸ਼ਟ ਹੈ ਕਿ ਇਸ ਸਮੇਂ ਇਜਰਾਈਲ, ਇਰਾਨ, ਜਾਂ ਫਿਲੀਸਤੀਨ , ਕੋਈ ਵੀ ਅੰਤਰਰਾਸ਼ਟਰੀ ਸੰਸਥਾ ਸੰਯਕੁਤ ਰਾਸ਼ਟਰ ਦੀ ਮਹੱਤਤਾ ਅਤੇ ਪ੍ਰਾਸਿੰਗਕਤਾ ਨੂੰ ਮੰਨਣ ਲਈ ਤਿਆਰ ਨਹੀਂ ਹੈ ਜਦੋਂ ਕਿ ਸੰਯੁਕਤ ਰਾਸ਼ਟਰ ਦਾ ਗਠਨ ਹੀ ਦੋ ਦੇਸ਼ਾਂ ਵਿਚਕਾਰ ਜੰਗ ਦੀ ਸਮਾਪਤੀ ਦੀ ਪਹਿਲ ਕਰਨ ਲਈ ਕੀਤਾ ਗਿਆ ਸੀ। World War
ਇਜਰਾਈਲ ਬੇਖੌਫ ਕਹਿ ਰਿਹਾ ਹੈ ਕਿ ‘ਜੰਗ ਆਖਰੀ ਜਿੱਤ ਤੱਕ ਜਾਰੀ ਰਹੇਗੀ ’ ਦੂਜੇ ਪਾਸੇ, ਅਮਰੀਕਾ ਸਮੇਤ ਕਈ ਪੱਛਮੀ ਦੇਸ਼ ਇਜਰਾਈਲ ਦੀ ਖੁੱਲ੍ਹੀ ਮੱਦਦ ਕਰ ਰਹੇ ਹਨ, ਜਦੋਂ ਕਿ ਇਰਾਨ ਦੀ ਮੱਦਦ ’ਚ ਅਰਬ ਦੇਸ਼ ਵਰਗੇ ਸੀਰੀਆ, ਯਮਨ ਅਤੇ ਇਰਾਕ, ਵੀ ਸ਼ਾਮਲ ਹੋ ਸਕਦੇ ਹਨ ਇਹ ਸਥਿਤੀ ਵਿਸ਼ਵੀ ਸ਼ਾਂਤੀ ਲਈ ਖਤਰਾ ਹੈ ਅਤੇ ਤੀਜੇ ਵਿਸ਼ਵ ਜੰਗ ਦੀ ਭੂਮਿਕਾ ਵੀ ਤਿਆਰ ਕਰ ਸਕਦੀ ਹੈ 7 ਅਕਤੂਬਰ 2023 ਨੂੰ ਹਮਾਸ ਨੇ ਇਜਰਾਈਲ ’ਤੇ ਹਮਲਾ ਕੀਤਾ ਸੀ ਹਮਾਸ ਗਾਜ਼ਾ ਪੱਟੀ ਦੇ ਆਸਪਾਸ ਤੈਨਾਤ ਅੱਤਵਾਦੀ ਸੰਗਠਨ ਹੈ ਇਸ ਹਮਲੇ ’ਚ ਇਜਰਾਈਲ ਦੇ ਕਰੀਬ 1200 ਨਾਗਰਿਕ ਮਾਰੇ ਗਏ ਸਨ। World War
Read This : Haryana CM Oath Ceremony: ਹਰਿਆਣਾ ਦੇ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਦੀ ਤਰੀਕ ’ਚ ਬਦਲਾਅ, ਹੁਣ ਇਸ ਦਿਨ ਚੁੱਕਣਗੇ ਸਹੁੰ!
ਹਮਾਸ ਨੇ 250 ਤੋਂ ਜ਼ਿਆਦਾ ਲੋਕਾਂ ਨੂੰ ਬੰਧੀ ਬਣਾ ਲਿਆ ਸੀ ਇਸ ਹਮਲੇ ਤੋਂ ਬਾਅਦ ਇਜਰਾਈਲ ਨੇ ਗਾਜ਼ਾ ਖੇਤਰ ਤੋਂ ਹਮਾਸ ਦਾ ਸਫਾਇਆ ਕਰਨ ਦਾ ਸੰਕਲਪ ਲਿਆ ਉਸ ਸਮੇਂ ਤੋਂ ਲਗਾਤਾਰ ਭਿਆਨਕ ਜੰਗ ਜਾਰੀ ਹੈ ਹੁਣ ਤੱਕ ਲਗਭਗ 41,000 ਫਿਲੀਸਤੀਨੀ ਮਾਰੇ ਜਾ ਚੁੱਕੇ ਹਨ 23 ਲੱਖ ਦੀ ਆਬਾਦੀ ਵਾਲੇ ਗਾਜ਼ਾ ’ਚ ਇਨ੍ਹਾਂ ਹਾਲਾਤਾਂ ਕਾਰਨ ਇਜਰਾਈਲ ਖਿਲਾਫ ਗੁੱਸਾ ਵਧ ਰਿਹਾ ਹੈ ਨਤੀਜੇ ਵਜੋਂ, ਇਜਰਾਇਲੀ ਫੌਜ ’ਤੇ ਫਿਲੀਸਤੀਨੀ ਗੁਰੀਲੇ ਹਮਲੇ ਵਧੇ ਹਨ, ਅਤੇ ਹਮਾਸ ਦੀ ਤਾਕਤ ਲਗਾਤਾਰ ਕਮਜ਼ੋਰ ਹੋ ਰਹੀ ਹੈ
ਇਸ ਜੰਗ ਦੇ ਦੋ ਮੁੱਖ ਕਾਰਨ ਹਨ | World War
ਪਹਿਲਾ, ਇਜਰਾਈਲ ਫਿਲੀਸਤੀਨ ਨੂੰ ਅਜ਼ਾਦ ਦੇਸ਼ ਦੇ ਰੂਪ ’ਚ ਮਾਨਤਾ ਨਹੀਂ ਦਿੰਦਾ ਦੂਜਾ, ਇਰਾਨ ਇਸ ਧਾਰਨਾ ’ਤੇ ਅੜਿਆ ਹੋਇਆ ਹੈ ਕਿ ਮੁਸਲਿਮ ਦੇਸ਼ਾਂ ਵਿਚਕਾਰ ਯਹੂਦੀ ਦੇਸ਼ ਇਜਰਾਈਲ ਦੀ ਹੋਂਦ ਕਿਵੇਂ ਬਣੀ ਹੋਈ ਹੈ ਇਹ ਦੋਵੇਂ ਦੇਸ਼ ਲੰਮੇ ਸਮੇਂ ਤੋਂ ਇੱਕ ਦੂਜੇ ਦੇ ਮੁੱਖ ਦੁਸ਼ਮਣ ਮੰਨੇ ਜਾਂਦੇ ਹਨ ਹਾਲਾਂਕਿ, ਇਨ੍ਹਾਂ ਵਿਚਕਾਰ ਇਹ ਜੰਗ ਲੰਮੇ ਤੋਂ ਚੱਲ ਰਹੀ ਸੀ, ਪਰ ਇਹ ਪਹਿਲੀ ਵਾਰ ਹੈ ਜਦੋਂ ਉਨ੍ਹਾਂ ਵਿਚਕਾਰ ਸਿੱਧੀ ਜੰਗ ਹੋ ਰਹੀ ਹੈ ਕਤਰ ਵੀ ਇੱਕ ਮੁਸਲਿਮ ਦੇਸ਼ ਹੋਣ ਦੇ ਨਾਤੇ ਇਜਰਾਈਲ ਦਾ ਵਿਰੋਧੀ ਹੈ। World War
ਰੂਸ-ਯੂਕ੍ਰੇਨ ਅਤੇ ਇਜਰਾਈਲ-ਹਮਾਸ ਵਿਚਕਾਰ ਚੱਲ ਰਹੇ ਭਿਆਨਕ ਜੰਗ ਨੇ ਦੁਨੀਆ ਦੀਆਂ ਚਿਤਾਵਾਂ ਵਧਾ ਦਿੱਤੀਆਂ ਹਨ, ਕਿਉਂਕਿ ਇਹ ਜੰਗ ਤੀਜੇ ਵਿਸ਼ਵ ਜੰਗ ਵੱਲ ਵੀ ਵਧ ਸਕਦੀ ਹੈ ਅਮਰੀਕਾ, ਫਰਾਂਸ, ਜਾਰਡਨ ਅਤੇ ਬ੍ਰਿਟੇਨ ਜਿੱਥੇ ਇਜਰਾਈਲ ਦੀ ਖੁੱਲ੍ਹੀ ਹਮਾਇਤ ਕਰ ਰਹੇ ਹਨ, ਉਥੇ ਇਰਾਨ ਨਾਲ ਸਾਉਦੀ ਅਰਬ, ਯਮਨ, ਯੂਏਈ, ਇਰਾਕ, ਸੀਰੀਆ, ਕਤਰ ਅਤੇ ਕੁਝ ਮੱਧ ਏਸ਼ੀਆ ਦੇ ਦੇਸ਼ ਵੀ ਅੱਗੇ ਆਏ ਹਨ ਪਰ ਇਰਾਨ ਦੇ ਰਾਸ਼ਟਰਪਤੀ ਮਸੁਦ ਪੇਜ਼ੇਕਿਸਆਨ ਨੂੰ ਅਸ਼ੰਕਾ ਹੈ ਕਿ ਮੁਸਲਿਮ ਦੇਸ਼ ਉਨ੍ਹਾਂ ਦਾ ਪੂਰਾ ਸਾਥ ਦੇਣਗੇ ਇਸ ਲਈ ਮਸੂਦ ਏਸ਼ੀਆਈ ਦੇਸ਼ਾਂ ਤੋਂ ਮੱਦਦ ਦੀ ਅਣਦੇਖੀ ਕਰ ਰਹੇ ਹਨ ਇਸ ਉਮੀਦ ਨਾਲ ਉਹ ਥਾਈਲੈਂਡ ਦੀ ਪ੍ਰਧਾਨ ਮੰਤਰੀ ਪੈਤੋਂਗਤਾਰਨ ਸ਼ਿਨਾਵਾਤਰਾ ਨੂੰ ਮਿਲੇ ਹਨ ਉਨ੍ਹਾਂ ਨੇ ਇਜਰਾਈਲ ਖਿਲਾਫ ਏਸ਼ੀਆਈ ਦੇਸ਼ਾਂ ਦੇ ਇੱਕਜੁੱਟ ਹੋਣ ਦੀ ਅਪੀਲ ਕੀਤੀ ਹੈ।
ਇਰਾਨ ਨੂੰ ਇਹ ਵੀ ਅਸ਼ੰਕਾ ਹੈ ਕਿ ਇਜਰਾਈਲ ਉਸ ਦੇ ਪਰਮਾਣੂ ਪਲਾਟਾਂ ਨੂੰ ਨਸ਼ਟ ਕਰ ਸਕਦਾ ਹੈ ਅਜਿਹੇ ’ਚ ਪੂਰੇ ਮੱਧ ਏਸ਼ੀਆ ’ਚ ਜੰਗ ਦੇ ਹਲਾਤ ਬਣ ਸਕਦੇ ਹਨ ਇਰਾਨ ਨੂੰ ਭਾਰਤ ਤੋਂ ਵੀ ਉਮੀਦ ਹੈ ਕਿ ਉਹ ਉਸ ਦੀ ਮੱਦਦ ਕਰੇਗਾ, ਪਰ ਭਾਰਤ ਦੇ ਫਿਲਹਾਲ ਇਰਾਨ ਅਤੇ ਇਜਰਾਈਲ ਅਤੇ ਫਿਲੀਸਤੀਨ ਦੇ ਵਿਵਾਦ ਦਾ ਹੱਲ ਦੋਵਾਂ ਦੇਸ਼ਾਂ ਦੇ ਅਜ਼ਾਦ ਹੋਂਦ ਦੇ ਰੂਪ ’ਚ ਹਮਾਇਤ ਕਰਦਾ ਰਿਹਾ ਹੈ ਆਖਰ ਇਹ ਸਾਫ ਹੈ ਕਿ ਭਾਰਤ ਕਿਸੇ ਇੱਕ ਦੇਸ਼ ਦੇ ਪੱਖ ’ਚ ਖੜਿਆ ਦਿਖਾਈ ਨਹੀਂ ਦੇੇਵੇਗਾ ਗੁਟਨਿਰਪੱਖ ਰਹਿੰਦੇ ਹੋਏ ਭਾਰਤ ਦਾ ਦਖਲਅੰਦਾਜ਼ੀ ਗੱਲਬਾਤ ਜਰੀਏ ਸਮਝੌਤੇ ਦਾ ਹੱਲ ਕੱਢਣ ਦੇ ਯਤਨਾਂ ਤੱਕ ਸੀਮਿਤ ਰਹੇਗਾ ਉਂਜ ਵੀ, ਏਸ਼ੀਆਈ ਦੇਸ਼ ਇਰਾਨ ਦੀ ਪ੍ਰਤੱਖ ਮੱਦਦ ਕਰਨਗੇ, ਅਜਿਹਾ ਲੱਗਦਾ ਨਹੀਂ ਹੈ। World War
ਇਰਾਨ ਨੇ ਇਜਰਾਈਲ ’ਤੇ ਸਿੱਧਾ ਹਮਲਾ ਕਰਦਿਆਂ ਕਰੀਬ 181 ਮਿਜਾਇਲਾਂ ਦਾਗ ਕੇ ਬਲਦੀ ’ਚ ਤੇਲ ਪਾਉਣ ਦਾ ਕੰਮ ਕੀਤਾ ਹੈ ਇਸ ਹਮਲੇ ਤੋਂ ਬਾਅਦ 4 ਅਕਤੂਬਰ ਨੂੰ ਇਰਾਨ ਦੇ ਧਾਰਮਿਕ ਆਗੂ ਅਯਾਤੁਲ੍ਹਾ ਖੁਮੇਨੀ ਨੇ ਕਰੀਬ 4 ਸਾਲਾਂ ਬਾਅਦ ਜਨਤਕ ਮੰਚ ਦੇ ਇਸਲਾਮਿਕ ਦੇਸ਼ਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਇਰਾਨ ਦੇ ਦੁਸ਼ਮਣ ਉਹੀ ਹਨ, ਜੋ ਫਿਲੀਸਤੀਨ ਅਤੇ ਲੇਬਨਾਨ ਸਮੇਤ ਹੋਰ ਮੁਸਲਿਮ ਦੇਸ਼ਾਂ ਦੇ ਦੁਸ਼ਮਣ ਹਨ ਇਹ ਸੰਦੇਸ਼ ਸਾਫ ਤੌਰ ’ਤੇ ਇਜਰਾਈਲ ਅਤੇ ਉਸ ਦੇ ਮਿੱਤਰ ਦੇਸ਼ਾਂ ਵੱਲ ਇਸ਼ਾਰਾ ਕਰਦਾ ਹੈ। World War
ਇਰਾਨ ਦੀ ਸਿਆਸੀ ਸੰਰਚਨਾ ਨੂੰ ਸਮਝਣਾ ਬੇਹੱਦ ਮੁਸ਼ਕਿਲ ਹੈ ਇੱਕ ਪਾਸੇ ਸਰਵਉੱਚ ਧਾਰਮਿਕ ਆਗੂ ਦਾ ਸ਼ਾਸਨ ਹੈ, ਤਾਂ ਦੂਜੇ ਪਾਸੇ ਇਰਾਨੀ ਵੋਟਰਾਂ ਵੱਲੋਂ ਚੁਣੀ ਹੋਈ ਸੰਸਦ ਅਤੇ ਰਾਸ਼ਟਰਪਤੀ ਹਨ ਇਹ ਦੋਵੇਂ ਹੀ ਤੰਤਰ ਮਿਲ ਕੇ ਕੰਮ ਕਰਦੇ ਹਨ ਇਰਾਨ ’ਚ ਸਰਵੳੁੱਚ ਆਗੂ ਦਾ ਅਹੁੱਦਾ ਸਭ ਤੋਂ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ 1979 ’ਚ ਹੋਈ ਇਸਲਾਮਿਕ ਕ੍ਰਾਂਤੀ ਤੋਂ ਬਾਅਦ ਤੋਂ ਇੱਥੇ ਦੋ ਹੀ ਆਗੂ ਇਸ ਅਹੁਦੇ ’ਤੇ ਰਹੇ ਹਨ : ਪਹਿਲਾਂ ਆਯੁਤੁਲਾਹ ਰੁਹੋਲ੍ਹਾ ਖੁਮੈਨੀ, ਅਤੇ ਵਰਤਮਾਨ ’ਚ ਅਯਾਤੁਲਲ੍ਹਾਹ ਅਲੀ ਖੁੂਮੇਨੀ ਇਸਲਾਮਿਕ ਜਗਤ ਦੇ ਅਗਵਾਈ ਦੀ ਨਿਗ੍ਹਾ ’ਚ ਇਰਾਨ ਨੇ ਵਿਸ਼ਵ ਦੇ ਮੁਸਲਿਮਾਂ ਨੂੰ ਪ੍ਰਵਾਹਿਤ ਕਰਨ ਦੇ ਨਾਤੇ ਫਿਲੀਸਤੀਨ ਦੇ ਮੁੱਦੇ ਨੂੰ ਹਵਾ ਦਿੱਤੀ ਅਤੇ ਹਿਜਬੁਲਾਹ ਵਰਗੇ ਅੱਤਵਾਦੀ ਸੰਗਠਨ ਨੂੰ ਮੱਦਦ ਦੇ ਕੇ ਇਜਰਾਈਲ ਖਿਲਾਫ ਖੜਾ ਕੀਤਾ ਇਹ ਸੰਘਰਸ਼ ਲੰਮੇ ਸਮੇਂ ਤੋਂ ਬਣਿਆ ਹੋਇਆ ਹੈ
ਇਹ ਲੇਖਕ ਦੇ ਆਪਣੇ ਵਿਚਾਰ ਹਨ।
ਪ੍ਰਮੋਦ ਭਾਰਗਵ