Nobel Prize: ਨੋਬਲ ਪੁਰਸਕਾਰ ਕਮੇਟੀ ਨੇ ਬਹੁਤ ਪ੍ਰਾਸੰਗਿਕ ਤੇ ਸ਼ਲਾਘਾਯੋਗ ਕਦਮ ਚੁੱਕਦਿਆਂ ਪਰਮਾਣੂ ਹਮਲਿਆਂ ਖਿਲਾਫ ਪ੍ਰਚਾਰ ਕਰ ਰਹੀ ਜਾਪਾਨ ਦੀ ਸੰਸਥਾ ‘ਨਿਹੋਨ ਹਿੰਦਾਨਕਿਓ’ ਨੂੰ ਅਮਨ (ਸ਼ਾਂਤੀ) ਪੁਰਸਕਾਰ ਦਿੱਤਾ ਹੈ ਪੁਰਸਕਾਰ ਹਾਸਲ ਕਰਨ ਵਾਲੀ ਸੰਸਥਾ ਦੇ ਅਹੁਦੇਦਾਰਾਂ ’ਚ ਅਜਿਹੇ ਲੋਕ ਵੀ ਹਨ ਜਿਨ੍ਹਾਂ ਨੇ 1946 ’ਚ ਆਪਣੇ ਅੱਖੀਂ ਪਰਮਾਣੂ ਬੰਬਾਂ ਨਾਲ ਹੋਈ ਤਬਾਹੀ ਨੂੰ ਵੇਖਿਆ ਸੀ ਇਸ ਹਮਲੇ ’ਚ ਤਪਸ਼ ਨਾਲ ਬੰਦਿਆਂ ਦਾ ਮਾਸ ਪਿਘਲ ਗਿਆ ਤੇ ਦੂਰੋਂ ਪਿੰਜਰ (ਨਰ ਕੰਕਾਲ) ਭੱਜਦੇ ਵੇਖੇ ਗਏ ਸਨ। Nobel Prize
Read Ths : Mental Health Awareness: ਸੜਕ ’ਤੇ ਲਾਵਾਰਿਸ ਘੁੰਮ ਰਹੇ ਮੰਦਬੁੱਧੀ ਨੂੰ ਡੇਰਾ ਪ੍ਰੇਮੀਆਂ ਨੇ ਸੰਭਾਲਿਆ
ਪਰਮਾਣੂ ਹਮਲੇ ਦੇ ਇਸ ਸੰਤਾਪ ਤੋਂ ਬੁਰੀ ਤਰ੍ਹਾਂ ਤ੍ਰਬਕੇ ਲੋਕਾਂ ਨੇ ਸੰਸਥਾ ਬਣਾ ਕੇ ਪਿਛਲੇ ਕਰੀਬ 70 ਸਾਲਾਂ ਤੋਂ ਪਰਮਾਣੂ ਹਮਲਿਆਂ ਖਿਲਾਫ ਅਵਾਜ਼ ਬੁਲੰਦ ਕੀਤੀ ਹੋਈ ਹੈ ਸੰਸਥਾ ਨਾਲ ਜੁੜੀ ਬਜ਼ੁਰਗ ਮਹਿਲਾ ਸੇਤਸੁਕੋ ਥੁਰਲੋ ਨੇ ਪਰਮਾਣੂ ਹਮਲੇ ਦੀ ਤਬਾਹੀ ਨੂੰ ਅੱਖੀਂ ਵੇਖਿਆ ਸੀ ਨੋਬਲ ਪੁਰਸਕਾਰ ਦੇਣ ਵਾਲੀ ਕਮੇਟੀ ਨੇ ਜਪਾਨ ਦੀ ਇਸ ਸੰਸਥਾ ਨੂੰ ਪੁਰਸਕਾਰ ਦੇਣ ਲਈ ਉਹ ਸਮਾਂ ਚੁਣਿਆ ਹੈ ਜਦੋਂ ਰੂਸ, ਯੂਕਰੇਨ, ਇਜ਼ਰਾਈਲ ਫਲਸਤੀਨ, ਲਿਬਨਾਨ, ਇਰਾਨ ਸਮੇਤ ਕਈ ਮੁਲਕ ਜੰਗ ’ਚ ਉਲਝੇ ਹੋਏ ਹਨ ਇਹਨਾਂ ਦੇਸ਼ਾਂ ’ਚੋਂ ਕੁਝ ਦੇਸ਼ ਪਰਮਾਣੂ ਹਮਲਿਆਂ ਦੀ ਵੀ ਧਮਕੀ ਵੀ ਆਏ ਦਿਨ ਦੇਂਦੇ ਰਹਿੰਦੇ ਹਨ। Nobel Prize
ਇਸ ਤਰ੍ਹਾਂ ਨੋਬਲ ਕਮੇਟੀ ਨੇ ਜਪਾਨੀ ਸੰਸਥਾ ਨੂੰ ਪੁਰਸਕਾਰ ਦੇ ਕੇ ਪਰਮਾਣੂ ਹਮਲਿਆਂ ਦੀ ਧਮਕੀ ਦੇਣ ਵਾਲੇ ਦੇਸ਼ਾਂ ਦਾ ਧਿਆਨ ਇਸ ਗੱਲ ਵੱਲ ਖਿੱਚਿਆ ਹੈ ਕਿ ਹੋਰ ਹਮਲੇ ਕਰਨ ਤੋਂ ਪਹਿਲੋਂ 78 ਸਾਲ ਪਹਿਲਾਂ ਹੋਏ ਪਰਮਾਣੂ ਹਮਲੇ ਦੀ ਤਬਾਹੀ ਨੂੰ ਨਾ ਭੁੱਲੋ ਅਸਲ ’ਚ 1946 ’ਚ ਵਰਤੇ ਗਏ ਪਰਮਾਣੂ ਬੰਬਾਂ ਦੇ ਮੁਕਾਬਲੇ ਅੱਜ ਦੇ ਬੰਬ ਹਜਾਰਾਂ ਗੁਣਾਂ ਵੱਧ ਖਤਰਨਾਕ ਹਨ ਇਹ ਸੱਚ ਹੀ ਹੈ ਕਿ ਜੇਕਰ ਪਰਮਾਣੂ ਜੰਗ ਛਿੜ ਗਿਆ ਤਾਂ ਜੰਗ ਜਿੱਤਣ ਜਾਂ ਹਾਰਨ ਵਾਲੇ ਦਾ ਫੈਸਲਾ ਕਰਨਾ ਹੀ ਬਹੁਤ ਔਖਾ ਹੋਵੇਗਾ ਪਰਮਾਣੂ ਜੰਗ ’ਚ ਕੋਈ ਬਚੇਗਾ ਤਾਂ ਹੀ ਜਿੱਤੇਗਾ ਜਾਂ ਹਾਰੇਗਾ, ਇਸ ਹਕੀਕਤ ਤੋਂ ਮੂੰਹ ਮੋੜਨਾ ਔਖਾ ਹੋਵੇਗਾ। Nobel Prize