IND vs BAN: ਭਾਰਤ-ਬੰਗਲਾਦੇਸ਼ ਵਿਚਕਾਰ ਤੀਜਾ ਟੀ20 ਅੱਜ, ਇਹ ਦਿੱਗਜ਼ ਖੇਡੇਗਾ ਆਪਣਾ ਆਖਿਰੀ ਮੈਚ

IND vs BAN
IND vs BAN: ਭਾਰਤ-ਬੰਗਲਾਦੇਸ਼ ਵਿਚਕਾਰ ਤੀਜਾ ਟੀ20 ਅੱਜ, ਇਹ ਦਿੱਗਜ਼ ਖੇਡੇਗਾ ਆਪਣਾ ਆਖਿਰੀ ਮੈਚ

ਮਹਿਮੂਦੁੱਲਾ ਦਾ ਆਖਿਰੀ ਟੀ20 ਮੁਕਾਬਲਾ | IND vs BAN

  • ਹੈਦਰਾਬਾਦ ’ਚ ਪਹਿਲੀ ਵਾਰ ਹੋਵੇਗਾ ਦੋਵਾਂ ਟੀਮਾ ਵਿਚਕਾਰ ਮੈਚ

ਸਪੋਰਟਸ ਡੈਸਕ। IND vs BAN: ਭਾਰਤ ਤੇ ਬੰਗਲਾਦੇਸ਼ ਵਿਚਕਾਰ ਟੀ-20 ਸੀਰੀਜ ਦਾ ਤੀਜਾ ਤੇ ਆਖਿੀ ਮੈਚ ਅੱਜ ਹੈਦਰਾਬਾਦ ’ਚ ਖੇਡਿਆ ਜਾਵੇਗਾ। ਮੈਚ ਸ਼ਾਮ 7 ਵਜੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ’ਚ ਸ਼ੁਰੂ ਹੋਵੇਗਾ। ਭਾਰਤ 3 ਮੈਚਾਂ ਦੀ ਸੀਰੀਜ ’ਚ 2-0 ਨਾਲ ਅੱਗੇ ਹੈ। ਅੱਜ ਦਾ ਮੈਚ ਜਿੱਤ ਕੇ ਟੀਮ ਇੰਡੀਆ ਦੀ ਨਜਰ ਕਲੀਨ ਸਵੀਪ ’ਤੇ ਹੋਵੇਗੀ। ਸੀਰੀਜ ਪਹਿਲਾਂ ਹੀ ਜਿੱਤ ਚੁੱਕੀ ਟੀਮ ਇੰਡੀਆ ਅੱਜ ਕੁੱਝ ਤਜਰਬੇ ਕਰ ਸਕਦੀ ਹੈ। ਹਰਸ਼ਿਤ ਰਾਣਾ ਤੇ ਰਵੀ ਬਿਸ਼ਨੋਈ ਨੂੰ ਪਹਿਲੇ ਦੋ ਟੀ-20 ’ਚ ਮੌਕਾ ਨਹੀਂ ਮਿਲਿਆ, ਦੋਵੇਂ ਅੱਜ ਪਲੇਇੰਗ-11 ਦਾ ਹਿੱਸਾ ਬਣ ਸਕਦੇ ਹਨ।

Read This : IND vs BAN: ਟੀਮ ਇੰਡੀਆ ਦੀਆਂ ਨਜ਼ਰਾਂ ਸੀਰੀਜ਼ ਜਿੱਤਣ ’ਤੇ, ਇੱਥੇ ਪੜ੍ਹੋ ਭਾਰਤ ਬਨਾਮ ਬੰਗਲਾਦੇਸ਼ ਦੂਜੇ ਟੀ20 ਮੈਚ ਨਾਲ ਜੁੜੇ ਅਪਡੇਟਸ

ਹੁਣ ਮੈਚ ਸਬੰਧੀ ਜਾਣਕਾਰੀ | IND vs BAN

  • ਟੂਰਨਾਮੈਂਟ : ਤਿੰਨ ਮੈਚਾਂ ਦੀ ਟੀ20 ਸੀਰੀਜ਼
  • ਟੀਮਾਂ : ਭਾਰਤ ਬਨਾਮ ਬੰਗਲਾਦੇਸ਼
  • ਮੈਚ : ਤੀਜਾ ਟੀ-20
  • ਕਦੋਂ : 12 ਅਕਤੂਬਰ 2024
  • ਕਿੱਥੇ : ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ, ਹੈਦਰਾਬਾਦ
  • ਟਾਸ : ਸ਼ਾਮ 6:30 ਵਜੇ
  • ਮੈਚ ਸ਼ੁਰੂ : ਸ਼ਾਮ 7:00 ਵਜੇ

ਮਹਿਮੂਦੁੱਲਾ ਦਾ ਟੀ-20 ਤੋਂ ਸੰਨਿਆਸ | IND vs BAN

ਅੱਜ ਬੰਗਲਾਦੇਸ਼ ਦੇ ਬੱਲੇਬਾਜ ਮਹਿਮੂਦੁੱਲਾ ਦਾ ਆਖਰੀ ਟੀ-20 ਅੰਤਰਰਾਸ਼ਟਰੀ ਮੈਚ ਹੋਵੇਗਾ। 38 ਸਾਲਾਂ ਦੇ ਮਹਿਮੂਦੁੱਲਾ ਨੇ ਦੂਜੇ ਮੈਚ ਤੋਂ ਪਹਿਲਾਂ ਹੀ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ। 38 ਸਾਲਾਂ ਦੇ ਮਹਿਮੂਦੁੱਲਾ ਨੇ 2021 ’ਚ ਹੀ ਟੈਸਟ ਫਾਰਮੈਟ ਤੋਂ ਸੰਨਿਆਸ ਲੈ ਲਿਆ ਸੀ। ਉਹ ਇੱਕਰੋਜ਼ਾ ਫਾਰਮੈਟ ’ਚ ਖੇਡਣਾ ਜਾਰੀ ਰੱਖਣਗੇ।

ਬੰਗਲਾਦੇਸ਼ ਤੋਂ ਸਿਰਫ ਹੁਣ ਤੱਕ ਇੱਕ ਟੀ20 ਮੈਚ ਹਾਰਿਆ ਹੈ ਭਾਰਤ

ਭਾਰਤ ਤੇ ਬੰਗਲਾਦੇਸ਼ ਵਿਚਕਾਰ ਟੀ-20 ਇੰਟਰਨੈਸ਼ਨਲ ’ਚ ਹੁਣ ਤੱਕ 16 ਮੈਚ ਖੇਡੇ ਜਾ ਚੁੱਕੇ ਹਨ। ਭਾਰਤ ਨੇ 15 ’ਚ ਜਿੱਤ ਦਰਜ ਕੀਤੀ ਤੇ ਬੰਗਲਾਦੇਸ਼ ਸਿਰਫ ਇੱਕ ’ਚ ਜਿੱਤਿਆ। ਬੰਗਲਾਦੇਸ਼ ਨੂੰ ਇਹ ਜਿੱਤ 2019 ’ਚ ਦਿੱਲੀ ਦੇ ਮੈਦਾਨ ’ਤੇ ਮਿਲੀ ਸੀ।

ਨਿਤੀਸ਼ ਭਾਰਤ ਦੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ

ਇਸ ਸੀਰੀਜ ’ਚ ਭਾਰਤ ਲਈ ਨਿਤੀਸ਼ ਕੁਮਾਰ ਰੈੱਡੀ ਨੇ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਇਸ ਲੜੀ ’ਚ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ। ਨਿਤੀਸ਼ ਨੇ ਪਿਛਲੇ ਮੈਚ ’ਚ 34 ਗੇਂਦਾਂ ’ਤੇ 74 ਦੌੜਾਂ ਬਣਾਈਆਂ ਸਨ, ਜਿਸ ਲਈ ਉਨ੍ਹਾਂ ਨੂੰ ‘ਪਲੇਅਰ ਆਫ ਦਿ ਮੈਚ’ ਦਾ ਪੁਰਸਕਾਰ ਮਿਲਿਆ ਸੀ। ਗੇਂਦਬਾਜਾਂ ’ਚ ਵਰੁਣ ਚੱਕਰਵਰਤੀ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ ਬਣੇ ਹੋਏ ਹਨ। ਪਿਛਲੇ ਮੈਚ ’ਚ ਉਸ ਨੇ ਸਿਰਫ 19 ਦੌੜਾਂ ਦੇ ਕੇ 2 ਵਿਕਟਾਂ ਲਈਆਂ ਸਨ। ਵਰੁਣ ਨੇ ਸੀਰੀਜ ’ਚ 2 ਮੈਚਾਂ ’ਚ 5 ਵਿਕਟਾਂ ਲਈਆਂ ਹਨ। IND vs BAN

ਬੰਗਲਾਦੇਸ਼ ਵੱਲੋਂ ਮੇਹਦੀ ਹਸਨ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ

ਬੰਗਲਾਦੇਸ਼ ਲਈ ਸੀਰੀਜ ’ਚ ਮੇਹਦੀ ਹਸਨ ਮਿਰਾਜ ਨੇ ਸਭ ਤੋਂ ਜ਼ਿਆਦਾ 51 ਦੌੜਾਂ ਬਣਾਈਆਂ। ਹਾਲਾਂਕਿ ਪਿਛਲੇ ਮੈਚ ’ਚ ਉਹ 16 ਗੇਂਦਾਂ ’ਚ ਸਿਰਫ 16 ਦੌੜਾਂ ਹੀ ਬਣਾ ਸਕੇ ਸਨ। ਮੁਸਤਫਿਜੁਰ ਰਹਿਮਾਨ ਨੇ ਇਸ ਸੀਰੀਜ ’ਚ ਟੀਮ ਲਈ ਸਭ ਤੋਂ ਜ਼ਿਆਦਾ 3 ਵਿਕਟਾਂ ਲਈਆਂ ਹਨ। IND vs BAN

ਪਿੱਚ ਰਿਪੋਰਟ | IND vs BAN

ਹੈਦਰਾਬਾਦ ’ਚ ਹੁਣ ਤੱਕ 2 ਟੀ-20 ਖੇਡੇ ਜਾ ਚੁੱਕੇ ਹਨ। ਇੱਥੇ ਭਾਰਤ ਨੇ ਇੱਕ ਮੈਚ ਵੈਸਟਇੰਡੀਜ ਖਿਲਾਫ ਤੇ ਇੱਕ ਅਸਟਰੇਲੀਆ ਖਿਲਾਫ਼ ਖੇਡਿਆ ਹੈ, ਭਾਰਤ ਨੇ ਦੋਵੇਂ ਹੀ ਜਿੱਤੇ ਹਨ। ਦੋਵਾਂ ਮੈਚਾਂ ’ਚ ਸਿਰਫ ਪਿੱਛਾ ਕਰਨ ਵਾਲੀ ਟੀਮ ਨੂੰ ਹੀ ਸਫਲਤਾ ਮਿਲੀ, ਇਸ ਲਈ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਗੇਂਦਬਾਜੀ ਕਰਨ ਨੂੰ ਤਰਜੀਹ ਦੇਵੇਗੀ।

ਮੌਸਮ ਦੀ ਸਥਿਤੀ | IND vs BAN

ਹੈਦਰਾਬਾਦ ’ਚ ਅੱਜ ਦੇ ਮੈਚ ਦੌਰਾਨ ਮੀਂਹ ਪੈਣ ਦੀ ਸੰਭਾਵਨਾ 40 ਫੀਸਦੀ ਤੱਕ ਹੈ। ਸਵੇਰੇ ਕੁਝ ਥਾਵਾਂ ’ਤੇ ਬਾਰਿਸ਼ ਹੋ ਸਕਦੀ ਹੈ। ਤਾਪਮਾਨ 23 ਤੋਂ 31 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ।

ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | IND vs BAN

ਭਾਰਤ : ਸੂਰਿਆਕੁਮਾਰ ਯਾਦਵ (ਕਪਤਾਨ), ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ (ਵਿਕਟਕੀਪਰ), ਰਿਆਨ ਪਰਾਗ, ਨਿਤੀਸ਼ ਕੁਮਾਰ ਰੈੱਡੀ, ਹਾਰਦਿਕ ਪੰਡਯਾ, ਰਿੰਕੂ ਸਿੰਘ, ਵਾਸ਼ਿੰਗਟਨ ਸੁੰਦਰ, ਵਰੁਣ ਚੱਕਰਵਰਤੀ/ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ, ਮਯੰਕ ਯਾਦਵ/ਹਰਸ਼ਿਤ ਰਾਣਾ।

ਬੰਗਲਾਦੇਸ਼ : ਨਜਮੁਲ ਹੁਸੈਨ ਸ਼ਾਂਤੋ (ਕਪਤਾਨ), ਪਰਵੇਜ ਹਸਨ ਇਮੋਨ, ਲਿਟਨ ਦਾਸ (ਵਿਕੇਟਕੀਪਰ), ਜਾਕਰ ਅਲੀ, ਤੌਹੀਦ ਹਿਰਦੋਏ, ਮਹਿਮੂਦੁੱਲਾ, ਮੇਹਦੀ ਹਸਨ ਮਿਰਾਜ, ਰਿਸਾਦ ਹੁਸੈਨ, ਮੁਸਤਫਿਜੁਰ ਰਹਿਮਾਨ, ਤਸਕੀਨ ਅਹਿਮਦ ਤੇ ਤਨਜੀਮ ਹਸਨ ਸ਼ਾਕਿਬ।

LEAVE A REPLY

Please enter your comment!
Please enter your name here