Conservation Of Environmental: ਸੰਸਾਰ ਭਰ ’ਚ ਆਧੁਨਿਕੀਕਰਨ ਅਤੇ ਉਦਯੋਗੀਕਰਨ ਦੇ ਚੱਲਦਿਆਂ ਕੁਦਰਤ ਦੇ ਨਾਲ ਵੱਡੇ ਪੈਮਾਨੇ ’ਤੇ ਖਿਲਵਾੜ ਹੋ ਰਿਹਾ ਹੈ ਕੁਦਰਤੀ ਵਸੀਲਿਆਂ ਦੀ ਅੰਨ੍ਹੇਵਾਹ ਵਰਤੋਂ ਅਤੇ ਕੁਦਰਤ ਨਾਲ ਖਿਲਵਾੜ ਦਾ ਹੀ ਨਤੀਜਾ ਹੈ ਕਿ ਵਾਤਾਵਰਣ ਸੰਤੁਲਨ ਵਿਗੜਨ ਕਾਰਨ ਮਨੁੱਖਾਂ ਦੀ ਸਿਹਤ ’ਤੇ ਤਾਂ ਮਾੜਾ ਅਸਰ ਪੈ ਹੀ ਰਿਹਾ ਹੈ, ਜੀਵ-ਜੰਤੂਆਂ ਦੀਆਂ ਕਈਆਂ ਪ੍ਰਜਾਤੀਆਂ ਵੀ ਅਲੋਪ ਹੋ ਰਹੀਆਂ ਹਨ ਸੰਸਾਰ ਭਰ ਵਿਚ ਮੌਸਮ ਚੱਕਰ ’ਚ ਲਗਾਤਾਰ ਆਉਂਦੇ ਬਦਲਾਅ ਅਤੇ ਵਿਗੜਦੇ ਵਾਤਾਵਰਣ ਸੰਤੁਲਨ ਕਾਰਨ ਰੁੱਖਾਂ ਦੀਆਂ ਕਈ ਪ੍ਰਜਾਤੀਆਂ ਤੋਂ ਇਲਾਵਾ ਜੀਵ-ਜੰਤੂਆਂ ਦੀਆਂ ਕਈ ਪ੍ਰਜਾਤੀਆਂ ਦੀ ਹੋਂਦ ’ਤੇ ਵੀ ਹੁਣ ਸੰਕਟ ਦੇ ਬੱਦਲ ਮੰਡਰਾ ਰਹੇ ਹਨ।
ਇਹ ਵੀ ਪੜ੍ਹੋ: Dussehra ’ਤੇ ਵਿਸ਼ੇਸ਼ : ਰਾਵਣ ਦੇ ਨਾਲ ਆਪਣੇ ਅੰਦਰ ਦੀਆਂ ਬੁਰਾਈਆਂ ਦੇ ਪੁਤਲੇ ਵੀ ਫੂਕੀਏ
ਕੁਦਰਤ ਦੇ ਤਿੰਨ ਮੁੱਖ ਤੱਤ ਹਨ ਜਲ, ਜੰਗਲ ਅਤੇ ਜ਼ਮੀਨ, ਜਿਨ੍ਹਾਂ ਬਗੈਰ ਕੁਦਰਤ ਅਧੂਰੀ ਹੈ ਅਤੇ ਇਹ ਵਿਡੰਬਨਾ ਹੀ ਹੈ ਕਿ ਕੁਦਰਤ ਦੇ ਇਨ੍ਹਾਂ ਤਿੰਨੇ ਤੱਤਾਂ ਦੀ ਅੰਨ੍ਹੇਵਾਹ ਵਰਤੋਂ ਕੀਤੀ ਜਾ ਰਹੀ ਹੈ ਜਿਸ ਕਾਰਨ ਕੁਦਰਤ ਦਾ ਸੰਤੁਲਨ ਵਿਗੜਨ ਲੱਗਾ ਹੈ, ਜਿਸ ਦੇ ਨਤੀਜੇ ਹੁਣ ਭਿਆਨਕ ਕੁਦਰਤੀ ਆਫਤਾਂ ਦੇ ਰੂਪ ’ਚ ਸਾਹਮਣੇ ਆਉਣ ਲੱਗੇ ਹਨ ਕੁਦਰਤ ਦਾ ਸੰਤੁਲਨ ਬਣਾਈ ਰੱਖਣ ਲਈ ਜਲ, ਜੰਗਲ, ਜੰਗਲੀ ਜੀਵ ਅਤੇ ਬਨਸਪਤੀ, ਇਨ੍ਹਾਂ ਸਭ ਦੀ ਸੁਰੱਖਿਆ ਜ਼ਰੂਰੀ ਹੈ ਜਦੋਂ ਵੀ ਕੋਈ ਵੱਡੀ ਕੁਦਰਤੀ ਆਫਤ ਸਾਹਮਣੇ ਆਉਂੱਦੀ ਹੈ ਤਾਂ ਅਸੀਂ ਕੁਦਰਤ ਨੂੰ ਕੋਸਣਾ ਸ਼ੁਰੂ ਕਰ ਦਿੰਦੇ ਹਾਂ ਪਰ ਅਸੀਂ ਨਹੀਂ ਸਮਝਣਾ ਚਾਹੁੰਦੇ ਕਿ ਕੁਦਰਤ ਤਾਂ ਰਹਿ-ਰਹਿ ਕੇ ਆਪਣਾ ਗੁੱਸਾ ਦਿਖਾ ਕੇ ਸਾਨੂੰ ਸੁਚੇਤ ਕਰਨ ਦਾ ਯਤਨ ਕਰਦੀ ਰਹੀ ਹੈ ਕਿ ਜੇਕਰ ਅਸੀਂ ਹਾਲੇ ਵੀ ਨਾ ਸੰਭਲੇ ਤੇ ਅਸੀਂ ਕੁਦਰਤ ਨਾਲ ਖਿਲਵਾੜ ਬੰਦ ਨਾ ਕੀਤਾ ਤਾਂ ਸਾਨੂੰ ਆਉਣ ਵਾਲੇ ਸਮੇਂ ’ਚ ਇਸ ਦੇ ਖ਼ਤਰਨਾਕ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਹੋਵੇਗਾ। Conservation Of Environmental