Sri Muktsar Sahib News: ਮੱਝ ਲੈ ਕੇ ਡੀਸੀ ਦਫ਼ਤਰ ਪੁੱਜੇ ਪ੍ਰੋਪਰਟੀ ਡੀਲਰ ਐਸੋਸੀਏਸ਼ਨ ਦੇ ਅਹੁਦੇਦਾਰ

Sri Muktsar Sahib News
ਸ੍ਰੀ ਮੁਕਤਸਰ ਸਾਹਿਬ: ਡੀਸੀ ਦਫ਼ਤਰ ਮੂਹਰੇ ਮੱਝ ਲੈ ਕੇ ਖੜੇ ਪ੍ਰੋਪਰਟੀ ਡੀਲਰ।

Sri Muktsar Sahib News: (ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ। ਸ੍ਰੀ ਮੁਕਤਸਰ ਸਾਹਿਬ ’ਚ ਵਧਾਏ ਗਏ ਕੁਲੈਕਟਰ ਰੇਟਾਂ ਅਤੇ ਐੱਨਓਸੀ ਖ਼ਤਮ ਕਰਾਉਣ ਦੀ ਮੰਗ ਸਬੰਧੀ ਪੰਜ ਦਿਨਾਂ ਤੋਂ ਪ੍ਰੋਪਰਟੀ ਡੀਲਰ, ਕਲੋਨਾਈਜ਼ਰ, ਅਰਜ਼ੀ ਨਵੀਸ ਅਤੇ ਸਮੂਹ ਪ੍ਰੋਪਰਟੀ ਦੇ ਕਾਰੋਬਾਰੀ ਅੰਦੋਲਨ ਕਰ ਰਹੇ ਹਨ। ਸ਼ੁੱਕਰਵਾਰ ਨੂੰ ਪ੍ਰਦਰਸ਼ਨਕਾਰੀਆਂ ਵੱਲੋਂ ਇੱਕ ਅਨੋਖੇ ਢੰਗ ਨਾਲ ਪ੍ਰਦਰਸ਼ਨ ਕਰਦੇ ਹੋਏ ਡੀਸੀ ਦਫ਼ਤਰ ਦੇ ਗੇਟ ’ਤੇ ਮੱਝ ਬੰਨ੍ਹਕੇ ਉਸ ਦੇ ਅੱਗੇ ਬੀਨ ਵਜਾਈ।

ਇਹ ਵੀ ਪੜ੍ਹੋ: Punjab News: ਰਾਜਪਾਲ ਤੇ ਮੁੱਖ ਮੰਤਰੀ ਨੇ ਵਾਈਸ ਚਾਂਸਲਰਾਂ ਦੀ ਕਾਨਫਰੰਸ ’ਚ ਕੀਤੀ ਸ਼ਮੂਲੀਅਤ

ਇਸ ਦੌਰਾਨ ਕਲੋਨਾਈਜ਼ਰ ਯੂਨੀਅਨ ਦੇ ਸਾਰੇ ਮੈਂਬਰਾਂ ਨੇ ਪੰਜਾਬ ਸਰਕਾਰ ਅਤੇ ਸ੍ਰੀ ਮੁਕਤਸਰ ਸਾਹਿਬ ਪ੍ਰਸ਼ਾਸਨ ਦੇ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਪ੍ਰੋਪਰਟੀ ਡੀਲਰ ਐਸੋਸੀਏਸ਼ਨ ਅਸ਼ੋਕ ਚੁੱਘ ਤੇ ਕਰਮਜੀਤ ਸਿੰਘ ਕਰਮਾ ਨੇ ਦੱਸਿਆ ਕਿ ਉਨ੍ਹਾਂ ਮੰਗਾਂ ਨੂੰ ਪੂਰਾ ਨਾ ਹੋਣ ਤੱਕ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ। ਉਨ੍ਹਾਂ ਨੇ ਕਿਹਾ ਕਿ ਪਿਛਲੇ ਦੋ ਸਾਲਾਂ ’ਚ ਤੀਸਰੀ ਵਾਰ ਸਰਕਾਰ ਵੱਲੋਂ ਕੁਲੈਕਟਰ ਰੇਟ ਵਧਾਏ ਗਏ ਹਨ। ਜਿਸ ਕਾਰਨ ਪ੍ਰੋਪਰਟੀ ਡੀਲਰਾਂ ਅਤੇ ਪ੍ਰੋਪਰਟੀ ਦੇ ਕੰਮ ਨਾਲ ਜੁੜੇ ਅਰਜ਼ੀ ਨਵੀਸਾਂ ਵਿੱਚ ਰੋਸ ਹੈ, ਕਿਉਂ ਕਿ ਪ੍ਰੋਪਰਟੀ ਨਾਲ ਜੁੜਿਆ ਕਾਰੋਬਾਰ ਕਰਨ ਵਾਲਿਆਂ ਨੂੰ ਸਰਕਾਰ ਦੇ ਇਸ ਫੈਸਲੇ ਨਾਲ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। Sri Muktsar Sahib News

ਪ੍ਰੋਪਰਟੀ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਚੁੱਘ ਨੇ ਕਿਹਾ ਕਿ ਯੂਨੀਅਨ ਵੱਲੋਂ ਬੀਤੇ 5 ਦਿਨਾਂ ਤੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਪਰ ਸਰਕਾਰ ਅਤੇ ਪ੍ਰਸ਼ਾਸਨ ਉਨ੍ਹਾਂ ਦੀ ਸੁਣਵਾਈ ਨਹੀਂ ਕਰਦਾ। ਉਨ੍ਹਾਂ ਦੇ ਵੱਲੋਂ ਮਟਕਾ ਭੰਨ ਪ੍ਰਦਰਸ਼ਨ ਵੀ ਕੀਤਾ ਗਿਆ, ਮੱਝ ਅੱਗੇ ਬੀਨ ਵਜਾਈ ਗਈ। ਜੇਕਰ ਇਸ ਦੇ ਬਾਵਜੂਦ ਸਰਕਾਰ ਤੇ ਪ੍ਰਸ਼ਾਸਨ ਦੇ ਕੰਨ ’ਤੇ ਜੂੰ ਨਹੀਂ ਸਰਕਦੀ ਅਤੇ ਉਨ੍ਹਾਂ ਵੱਲੋਂ ਕੱਲ 12 ਅਕਤੂਬਰ ਦੁਸਹਿਰੇ ਵਾਲੇ ਦਿਨ ਅਰਧ ਨਗਨ ਹੋ ਕੇ ਪ੍ਰਦਰਸ਼ਨ ਕੀਤਾ ਜਾਵੇਗਾ।

LEAVE A REPLY

Please enter your comment!
Please enter your name here