Hurricane Milton: ਅਮਰੀਕਾ ’ਚ ਮਿਲਟਨ ਤੂਫਾਨ ਦਾ ਕਹਿਰ, 16 ਦੀ ਮੌਤ

Hurricane Milton
Hurricane Milton: ਅਮਰੀਕਾ ’ਚ ਮਿਲਟਨ ਤੂਫਾਨ ਦਾ ਕਹਿਰ, 16 ਦੀ ਮੌਤ

ਤੂਫਾਨ ਤੇ ਹੜ੍ਹਾਂ ਨਾਲ 120 ਘਰ ਤਬਾਹ

  • 30 ਲੱਖ ਘਰਾਂ-ਦਫ਼ਤਰਾਂ ’ਚ ਬਿਜ਼ਲੀ ਨਹੀਂ | Hurricane Milton

Hurricane Milton: ਵਾਸ਼ਿੰਗਟਨ (ਏਜੰਸੀ)। ਤੂਫਾਨ ਮਿਲਟਨ ਕਾਰਨ ਆਏ ਤੂਫਾਨ ਤੇ ਹੜ੍ਹਾਂ ਨੇ ਅਮਰੀਕਾ ’ਚ ਤਬਾਹੀ ਮਚਾਈ ਹੈ। ਤੂਫਾਨ ਕਾਰਨ ਫਲੋਰੀਡਾ ’ਚ ਹੁਣ ਤੱਕ 16 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਕਰੀਬ 30 ਲੱਖ ਘਰਾਂ ਤੇ ਦਫਤਰਾਂ ’ਚ ਬਿਜਲੀ ਨਹੀਂ ਹੈ। ਮਿਲੀ ਜਾਣਕਾਰੀ ਮੁਤਾਬਕ ਤੂਫਾਨ ਕਾਰਨ 120 ਘਰ ਤਬਾਹ ਹੋ ਗਏ ਹਨ। ਮਿਲਟਨ ਨੇ ਸੈਂਟਰਲ ਫਲੋਰੀਡਾ ’ਚ 10-15 ਇੰਚ ਬਾਰਿਸ਼ ਹੋਈ ਹੈ, ਜਿਸ ਕਾਰਨ ਹੜ੍ਹ ਆਏ ਹਨ। Hurricane Milton

ਇਹ ਵੀ ਪੜ੍ਹੋ : Punjab Fire Accident: ਫੈਕਟਰੀ ’ਚ ਲੱਗੀ ਭਿਆਨਕ ਅੱਗ ’ਤੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵੱਲੋਂ ਜਾਨ ’ਤੇ ਖੇਡ ਅੱਗ…

ਯੂਐਸ ਕੋਸਟ ਗਾਰਡ ਨੇ ਵੀਰਵਾਰ ਨੂੰ ਮੈਕਸੀਕੋ ਦੀ ਖਾੜੀ ’ਚ ਫਸੇ ਇੱਕ ਵਿਅਕਤੀ ਨੂੰ ਬਚਾਇਆ। ਉਹ ਲਾਈਫ ਜੈਕੇਟ ਤੇ ਕੂਲਰ ਦੀ ਮਦਦ ਨਾਲ ਪਾਣੀ ’ਚ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਮਿਲਟਨ ਫਲੋਰੀਡਾ ਨਾਲ ਟਕਰਾਉਣ ਵਾਲਾ ਸਾਲ ਦਾ ਤੀਜਾ ਤੂਫਾਨ ਹੈ। ਇਹ ਵੀਰਵਾਰ (10 ਅਕਤੂਬਰ) ਨੂੰ ਫਲੋਰੀਡਾ ਦੇ ਸਿਏਸਟਾ ਵਿੱਚ ਬੀਚ ਨਾਲ ਟਕਰਾਇਆ। ਇਸ ਤੋਂ ਪਹਿਲਾਂ ਇਹ ਸ਼੍ਰੇਣੀ 5 ਦਾ ਤੂਫਾਨ ਸੀ। ਟੱਕਰ ਦੇ ਸਮੇਂ ਇਹ ਸ਼੍ਰੇਣੀ 3 ਬਣ ਗਈ ਸੀ। ਤੂਫਾਨ ਕਾਰਨ ਅਮਰੀਕਾ ਦੀ ਰਾਸ਼ਟਰੀ ਮੌਸਮ ਸੇਵਾ ਨੇ 126 ਤੂਫਾਨ ਦੀ ਚਿਤਾਵਨੀ ਜਾਰੀ ਕੀਤੀ ਸੀ। Hurricane Milton

ਮਦਦ ਲਈ 9 ਹਜਾਰ ਨੈਸ਼ਨਲ ਗਾਰਡ ਤਾਇਨਾਤ | Hurricane Milton

ਤੂਫਾਨ ਦੇ ਘੱਟਣ ਤੋਂ ਬਾਅਦ ਸ਼ੁੱਕਰਵਾਰ (ਅਕਤੂਬਰ 11) ਨੂੰ ਟੈਂਪਾ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਦੁਬਾਰਾ ਖੋਲ੍ਹਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਪੈਂਟਾਗਨ ਦੇ ਪ੍ਰੈੱਸ ਸਕੱਤਰ ਜਨਰਲ ਪੈਟ ਰਾਈਡਰ ਨੇ ਦੱਸਿਆ ਕਿ ਤੂਫਾਨ ਕਾਰਨ ਹੋਈ ਤਬਾਹੀ ’ਚ ਲੋਕਾਂ ਦੀ ਮਦਦ ਲਈ ਫਲੋਰੀਡਾ ਨੈਸ਼ਨਲ ਗਾਰਡ ਦੇ 6500 ਲੋਕਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ 19 ਸੂਬਿਆਂ ਦੇ 3 ਹਜਾਰ ਗਾਰਡ ਵੀ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ 26 ਹੈਲੀਕਾਪਟਰ ਤੇ 500 ਤੋਂ ਜ਼ਿਆਦਾ ਹਾਈ-ਵਾਟਰ ਵਾਹਨ ਵੀ ਸਹਾਇਤਾ ਲਈ ਭੇਜੇ ਗਏ ਹਨ। Hurricane Milton