Delhi Govt News: ਦਿੱਲੀ ਸਰਕਾਰ ਨੇ ਪਿੰਡਾਂ ਦੀ ਕਰ ਦਿੱਤੀ ਮੌਜ਼, ਬਣਨਗੀਆਂ ਨਵੀਆਂ ਸੜਕਾਂ…. ਇਨ੍ਹੇਂ ਕਰੋੜ ਰੁਪਏ ਮਨਜ਼ੂਰ

Delhi Govt News
Delhi Govt News: ਦਿੱਲੀ ਸਰਕਾਰ ਨੇ ਪਿੰਡਾਂ ਦੀ ਕਰ ਦਿੱਤੀ ਮੌਜ਼, ਬਣਨਗੀਆਂ ਨਵੀਆਂ ਸੜਕਾਂ.... ਇਨ੍ਹੇਂ ਕਰੋੜ ਰੁਪਏ ਮਨਜ਼ੂਰ

Delhi Govt News: ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦਿੱਲੀ ਦੇ ਪਿੰਡਾਂ ’ਚ ਵਿਕਾਸ ਨੂੰ ਹੋਰ ਹੁਲਾਰਾ ਦੇਣ ਲਈ, ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਸ਼ੁੱਕਰਵਾਰ ਨੂੰ 93 ਕਰੋੜ ਰੁਪਏ ਦੇ 100 ਪ੍ਰੋਜੈਕਟਾਂ ਨੂੰ ਮਨਜੂਰੀ ਦਿੱਤੀ। ਦਿੱਲੀ ਦੇ ਵਿਕਾਸ ਮੰਤਰੀ ਗੋਪਾਲ ਰਾਏ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਗ੍ਰਾਮ ਵਿਕਾਸ ਬੋਰਡ ਦੀ ਹੋਈ ਮੀਟਿੰਗ ’ਚ ਬੋਰਡ ਨੇ 100 ਸਕੀਮਾਂ ਨੂੰ ਪ੍ਰਵਾਨਗੀ ਦਿੱਤੀ। ਇਸ ਤਹਿਤ ਸੜਕਾਂ, ਨਾਲੀਆਂ, ਜਲਘਰ, ਕਮਿਊਨਿਟੀ ਸੈਂਟਰ, ਪਾਰਕ, ਸ਼ਮਸ਼ਾਨਘਾਟ, ਖੇਡ ਮੈਦਾਨ ਆਦਿ ਨਾਲ ਸਬੰਧਤ ਵਿਕਾਸ ਕਾਰਜ ਕਰਵਾਏ ਜਾਣਗੇ। ਦਿੱਲੀ ਦੇ ਪੇਂਡੂ ਖੇਤਰਾਂ ’ਚ 93 ਕਰੋੜ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਕਰਵਾਏ ਜਾਣਗੇ। Delhi Govt News

Read This : Murder: ਦਿਲ ਦਹਿਲਾਉਣ ਵਾਲੀ ਵਾਰਦਾਤ, ਪਤੀ ਨੇ ਪਤਨੀ ਦਾ ਕੀਤਾ ਬੇਰਹਿਮੀ ਨਾਲ ਕਤਲ

ਮੀਟਿੰਗ ਦੌਰਾਨ ਸਮੂਹ ਅਧਿਕਾਰੀਆਂ ਨੂੰ ਪੇਂਡੂ ਵਿਕਾਸ ਪ੍ਰੋਜੈਕਟਾਂ ਨੂੰ ਨਿਰਧਾਰਤ ਸਮਾਂ-ਸੀਮਾ ਅੰਦਰ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਗਏ। ਵਿਕਾਸ ਮੰਤਰੀ ਨੇ ਕਿਹਾ ਕਿ ਸਰਕਾਰ ਸ਼ਹਿਰੀ ਖੇਤਰਾਂ ’ਚ ਰਹਿਣ ਵਾਲੇ ਦਿੱਲੀ ਦੇ ਲੋਕਾਂ ਦੇ ਨਾਲ-ਨਾਲ ਪੇਂਡੂ ਖੇਤਰਾਂ ’ਚ ਰਹਿਣ ਵਾਲੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਬੋਰਡ ਨੇ ਵੱਡੇ ਪਿੰਡਾਂ ’ਚ ਬੈਠਣ ਲਈ 100 ਬੈਂਚ ਲਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਛੋਟੇ ਪਿੰਡਾਂ ’ਚ 20 ਬੈਂਚ ਲਾਏ ਜਾਣਗੇ। ਵਿਕਾਸ ਵਿਭਾਗ ਨਾਲ ਸਬੰਧਤ ਇਹ ਵਿਕਾਸ ਕਾਰਜ ਸਿੰਚਾਈ ਤੇ ਹੜ੍ਹ ਕੰਟਰੋਲ ਵਿਭਾਗ ਤੇ ਐਮਸੀਡੀ ਰਾਹੀਂ ਕੰਮ ਕੀਤਾ ਜਾ ਰਿਹਾ ਹੈ। Delhi Govt News

LEAVE A REPLY

Please enter your comment!
Please enter your name here