ਮਾਲਦੀਵ ਤੇ ਭਾਰਤ ਸਬੰਧ

Maldives

Maldives: ਭਾਰਤ ਤੇ ਮਾਲਦੀਵ ਨੇ ਆਪਣੇ ਸਬੰਧਾਂ ਨੂੰ ਹੋਰ ਅੱਗੇ ਵਧਾਉਂਦਿਆਂ ਕਈ ਸਮਝੌਤੇ ਕੀਤੇ ਹਨ ਇਹ ਭਾਰਤ ਦੀ ਕੂਟਨੀਤਿਕ ਜਿੱਤ ਹੈ ਕਿ ਮਾਲਦੀਵ ਦਾ ਜਿਹੜਾ ਰਾਸ਼ਟਰਪਤੀ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਭਾਰਤ ਵਿਰੋਧੀ ਫੈਸਲੇ ਲੈਂਦਾ ਆ ਰਿਹਾ ਸੀ ਉਸ ਨੂੰ ਯੂ-ਟਰਨ ਲੈਣਾ ਪੈ ਰਿਹਾ ਹੈ  ਅਸਲ ’ਚ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਨੇ ਚੋਣ ਹੀ ਇਸ ਏਜੰਡੇ ’ਤੇ ਲੜੀ ਸੀ ਕਿ ਉਹ ਭਾਰਤ ਨਾਲ ਮਾਲਦੀਵ ਦੇ ਸਬੰਧ ਕਮਜ਼ੋਰ ਹੀ ਕਰੇਗਾ ਮੁਇਜ਼ੂ ਦਾ ਝੁਕਾਅ ਚੀਨ ਵੱਲ ਮੰਨਿਆ ਜਾ ਰਿਹਾ ਸੀ ਮੁਇਜ਼ੂ ਨੇ ਐਲਾਨ ਕੀਤਾ ਸੀ ਕਿ ਉਹ ਰਾਸ਼ਟਰਪਤੀ ਦੀ ਚੋਣ ਜਿੱਤਣ ਤੋਂ ਬਾਅਦ ਦੇਸ਼ ਅੰਦਰੋਂ ਭਾਰਤੀ ਫੌਜੀਆਂ ਨੂੰ ਵਾਪਸ ਭੇਜਣਗੇ। Maldives

Read This : Vigilance Bureau: ਵਿਜੀਲੈਂਸ ਵੱਲੋਂ ਬੁਢਲਾਡਾ ਨਗਰ ਕੌਂਸਲ ਦੇ ਇੰਜਨੀਅਰ, ਜੇਈ ਤੇ ਠੇਕੇਦਾਰ ਵਿਰੁੱਧ ਕੇਸ ਦਰਜ

ਮੁਇਜ਼ੂ ਨੇ ਓਵੇਂ ਹੀ ਕੀਤਾ ਭਾਰਤ ਨੇ ਕਾਮਯਾਬ ਕੂਟਨੀਤੀ ਤੋਂ ਕੰਮ ਲੈਂਦਿਆਂ ਸੈਰ-ਸਪਾਟੇ ਦੇ ਮਾਮਲੇ ’ਚ ਅਜਿਹੀ ਰਣਨੀਤੀ ਅਪਣਾਈ ਕਿ ਭਾਰਤੀ ਸੈਲਾਨੀਆਂ ਨੇ ਮਾਲਦੀਵ ਤੋਂ ਪਾਸਾ ਵੱਟ ਲਿਆ ਆਖਰ ਮਾਲਦੀਵ ਨੇ ਭਾਰਤ ਦੀ ਮਹੱਤਤਾ ਨੂੰ ਸਵੀਕਾਰ ਕਰਦਿਆਂ ਭਾਰਤ ਨਾਲ ਚੰਗੇ ਸਬੰਧ ਬਣਾਉਣ ਦਾ ਫੈਸਲਾ ਕੀਤਾ ਨਵੇਂ ਸਮਝੌਤੇ ਅਨੁਸਾਰ ਭਾਰਤੀ ਫੌਜੀ ਮਾਲਦੀਵ ’ਚ ਸਿਖਲਾਈ ਦਿੰਦੇ ਰਹਿਣਗੇ ਇਹ ਘਟਨਾਚੱਕਰ ਭਾਰਤ ਦੀ ਵਿਦੇਸ਼ ਨੀਤੀ ਨੂੰ ਹੋਰ ਮਜ਼ਬੂਤ ਕਰੇਗਾ ਚੀਨ ਤੇ ਹੋਰ ਮੁਲਕ ਜੋ ਮਾਲਦੀਵ ’ਚ ਆਪਣਾ ਪ੍ਰਭਾਵ ਵਧਾਉਣ ਲਈ ਯਤਨ ਕਰ ਰਹੇ ਸਨ ਉਨ੍ਹਾਂ ਦੀਆਂ ਆਸਾਂ ’ਤੇ ਪਾਣੀ ਫਿਰ ਗਿਆ ਹੈ ਉਮੀਦ ਹੈ ਭਾਰਤ ਸਰਕਾਰ ਆਪਣੀ ਕੂਟਨੀਤਿਕ ਮੁਹਿੰਮ ਨੂੰ ਕਾਇਮ ਰੱਖਦਿਆਂ ਕੌਮਾਂਤਰੀ ਪੱਧਰ ’ਤੇ ਠੋਸ ਤੇ ਸਟੀਕ ਫੈਸਲੇ ਲੈਂਦੀ ਰਹੇਗੀ। Maldives