Schools of Punjab: ਪੰਜਾਬ ਦੇ ਸਕੂਲਾਂ ਨੂੰ ਮੰਨਣਾ ਪਵੇਗਾ ਇਹ ਹੁਕਮ, ਨਾ ਮੰਨਿਆ ਤਾਂ ਹੋਵੇਗੀ ਕਾਰਵਾਈ!

Schools of Punjab

Schools of Punjab: ਚੰਡੀਗੜ੍ਹ। ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਸਿੱਖਿਆ ਅਫ਼ਸਰ ਰਵਿੰਦਰ ਕੌਰ ਨੇ ਸਾਰੇ ਸਕੂਲ ਮੁਖੀਆਂ ਨੂੰ ਪੋਲਿੰਗ ਬੂਥਾਂ ਲਈ ਵਿਸ਼ੇਸ਼ ਤਿਆਰੀਆਂ ਕਰਨ ਦੇ ਨਿਰਦੇਸ਼ ਦਿੱਤੇ ਹਨ। 15 ਅਕਤੂਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਲਈ ਵੱਖ-ਵੱਖ ਪ੍ਰਾਈਮਰੀ ਸਕੂਲਾਂ ਵਿਚ ਪੋਲਿੰਗ ਬੂਥ ਸਥਾਪਤ ਕੀਤੇ ਜਾਣਗੇ, ਜਿਨ੍ਹਾਂ ਲਈ ਪੋਲਿੰਗ ਪਾਰਟੀਆਂ 14 ਅਕਤੂਬਰ ਨੂੰ ਪਹੁੰਚ ਜਾਣਗੀਆਂ।

Read Also : Punjab Weather Update: ਪੰਜਾਬੀਓ ਹੋ ਜਾਓ ਤਿਆਰ, ਮੁੜ ਬਦਲੇਗਾ ਮੌਸਮ, ਮੀਂਹ ਦਾ ਅਲਰਟ ਜਾਰੀ

ਨਿਰਦੇਸ਼ਾਂ ਵਿਚ ਸਪਸ਼ਟ ਕੀਤਾ ਗਿਆ ਹੈ ਕਿ ਪੋਲਿੰਗ ਬੂਥ ਪੂਰੀ ਤਰ੍ਹਾਂ ਸਾਫ਼-ਸੁਥਰੇ ਹੋਣੇ ਚਾਹੀਦੇ ਹਨ, ਜਿਨ੍ਹਾਂ ਵਿੱਚ ਧੂੜ-ਮਿੱਟੀ ਤੇ ਜਾਲੇ ਨਹੀਂ ਹੋਣੇ ਚਾਹੀਦੇ। ਜੇਕਰ ਕਲਾਸਰੂਮ ਵਿਚ ਕੋਈ ਸਾਮਾਨ ਪਿਆ ਹੈ ਤਾਂ ਉਸ ਨੂੰ ਹੋਰ ਕਮਰਿਆਂ ਵਿਚ ਸ਼ਿਫਟ ਕੀਤਾ ਜਾਵੇ। ਬਾਥਰੂਮ ਦੀ ਸਾਫ਼-ਸਫ਼ਾਈ ਤੇ ਉਨ੍ਹਾਂ ਵਿਚ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਪੀਣ ਵਾਲੇ ਪਾਣੀ ਦਾ ਵੀ ਪ੍ਰਬੰਧ ਕੀਤਾ ਜਾਵੇ। Schools of Punjab

ਚੋਣ ਡਿਊਟੀ ਵਿੱਚ ਤਾਇਨਾਤ ਪੋਲਿੰਗ ਪਾਰਟੀਆਂ ਨੂੰ ਰਾਤ ਵੇਲੇ ਵੋਟਿੰਗ ਸੈਂਟਰਾਂ ’ਤੇ ਰੁਕਣਾ ਪਵੇਗਾ। ਇਸ ਲਈ ਬਿਜਲੀ ਪ੍ਰਬੰਧ ਵੀ ਸੁਚਾਰੂ ਹੋਣੇ ਚਾਹੀਦੇ ਹਨ। ਸਾਰੇ ਬਲਬ ਤੇ ਟਿਊਬਲਾਈਟਾਂ ਸਹੀ ਹਾਲਤ ਵਿੱਚ ਹੋਣੀਆਂ ਚਾਹੀਦੀਆਂ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਨਿਰਦੇਸ਼ ਦਿੱਤਾ ਹੈ ਕਿ ਇਨ੍ਹਾਂ ਸਾਰੀਆਂ ਤਿਆਰੀਆਂ ਨੂੰ ਪਹਿਲ ਦੇ ਅਧਾਰ ’ਤੇ ਕੀਤਾ ਜਾਵੇ ਤੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਦੀ ਸਥਿਤੀ ਵਿੱਚ ਸਬੰਧਤ ਸਕੂਲ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here