ਬੀਕਾਨੇਰ ਦੇ ਕਿਸਾਨਾਂ ਨੂੂੰ ਮੀਂਹ ਦੀ ਉਡੀਕ | Rajasthan News
ਬੀਕਾਨੇਰ (ਸੱਚ ਕਹੂੰ ਨਿਊਜ਼)। Rajasthan News: ਉੱਤਰ-ਪੱਛਮੀ ਰਾਜਸਥਾਨ ਦੇ ਕਿਸਾਨ ਸਾਲਾਂ ਤੋਂ ਅਕਾਲ ਦੀ ਮਾਰ ਝੱਲ ਰਹੇ ਹਨ। ਇਸ ਸਾਲ ਔਸਤ ਤੋਂ ਵੱਧ ਬਾਰਿਸ਼ ਹੋਣ ਦੇ ਬਾਵਜੂਦ ਸਮੇਂ ਸਿਰ ਪਾਣੀ ਨਾ ਮਿਲਣ ਕਾਰਨ ਮੁੜ ਅਕਾਲ ਦੀ ਸਥਿਤੀ ਪੈਦਾ ਹੋ ਗਈ ਹੈ। ਮਾਨਸੂਨ ਦੀ ਉਦਾਸੀਨਤਾ ਕਾਰਨ ਤੇਜ ਗਰਮੀ ਤੇ ਰਾਤ ਦੀਆਂ ਹਵਾਵਾਂ ਕਾਰਨ ਫਸਲਾਂ ਦੇ ਤਬਾਹ ਹੋਣ ਦਾ ਖਤਰਾ ਵੱਧ ਗਿਆ ਹੈ। ਜੇਕਰ ਪੰਜ-ਸੱਤ ਦਿਨਾਂ ’ਚ ਮੀਂਹ ਨਾ ਪਿਆ ਤਾਂ ਬੀਕਾਨੇਰ ’ਚ ਬਰਸਾਤੀ ਫਸਲਾਂ ਤਬਾਹ ਹੋ ਜਾਣਗੀਆਂ। ਪਿਛਲੇ ਕਈ ਦਿਨਾਂ ਤੋਂ ਬੱਦਲਾਂ ਦੀ ਹਲਚਲ ਕਾਰਨ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਫਿਲਹਾਲ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ।
Read This : Tata Punch CAMO Edition: ਟਾਟਾ ਪੰਚ ਦਾ ਸਪੈਸ਼ਲ ਕੈਮੋ ਐਡੀਸ਼ਨ ਹੋਇਆ ਲਾਂਚ, ਜਾਣੋ ਕੀਮਤ
ਪਿੱਛਲੇ ਡੇਢ ਮਹੀਨੇ ਤੋਂ ਨਹੀਂ ਪਿਆ ਮੀਂਹ | Rajasthan News
ਮਾਨਸੂਨ ਉੱਤਰ-ਪੱਛਮੀ ਰਾਜਸਥਾਨ ’ਚ ਦਿਆਲੂ ਹੈ ਤੇ ਜੁਲਾਈ-ਅਗਸਤ ਦੇ ਮਹੀਨਿਆਂ ਵਿੱਚ ਮੀਂਹ ਪੈਂਦਾ ਹੈ। ਜਿਸ ’ਤੇ ਕਿਸਾਨ ਸਾਉਣੀ ਦੀਆਂ ਫਸਲਾਂ ਬੀਜਦੇ ਹਨ। ਬਾਜਰਾ, ਗੁਆਰੇ, ਮੋਠ, ਮੂੰਗੀ ਤੇ ਹੋਰ ਦਾਲਾਂ ਦੀਆਂ ਫਸਲਾਂ ਨੂੰ ਬਰਸਾਤ ਦੌਰਾਨ ਲੋੜੀਂਦਾ ਪਾਣੀ ਮਿਲਣ ’ਤੇ ਚੰਗਾ ਝਾੜ ਮਿਲਦਾ ਹੈ ਤੇ ਫਿਰ ਸਰਦੀ ਦਾ ਮੌਸਮ ਸ਼ੁਰੂ ਹੋ ਜਾਂਦਾ ਹੈ। ਇਸ ਸਾਲ ਸਮੇਂ ਤੋਂ ਪਹਿਲਾਂ ਪਏ ਮੀਂਹ ਕਾਰਨ ਕਿਸਾਨਾਂ ਨੇ ਅਗੇਤੀ ਬਿਜਾਈ ਕਰ ਦਿੱਤੀ ਤੇ ਫਸਲਾਂ ਵਧਣ ਲੱਗੀਆਂ। ਜਦੋਂ ਮੀਂਹ ਦੀ ਲੋੜ ਪਈ ਤਾਂ ਇੰਝ ਜਾਪਦਾ ਸੀ ਜਿਵੇਂ ਇੰਦਰ ਕ੍ਰੋਧ ’ਚ ਆ ਗਿਆ ਹੋਵੇ। ਪਿਛਲੇ ਡੇਢ ਮਹੀਨੇ ਤੋਂ ਇੱਕ ਵਾਰ ਵੀ ਮੀਂਹ ਨਹੀਂ ਪਿਆ, ਜਿਸ ਕਾਰਨ ਸਾਉਣੀ ਦੀਆਂ ਫਸਲਾਂ ਤਬਾਹ ਹੁੰਦੀਆਂ ਨਜਰ ਆ ਰਹੀਆਂ ਹਨ।
ਔਸਤ ਨਾਲੋਂ ਜ਼ਿਆਦਾ ਪਿਆ ਹੈ ਮੀਂਹ | Rajasthan News
11 ਜੁਲਾਈ ਤੋਂ ਸ਼ੁਰੂ ਹੋਏ ਮਾਨਸੂਨ ਦੌਰਾਨ ਬੀਕਾਨੇਰ ਦੇ ਲੁੰਕਰਨਸਰ ਖੇਤਰ ’ਚ ਕੁੱਲ ਬਾਰਿਸ਼ ਜੁਲਾਈ ’ਚ ਔਸਤਨ 75 ਮਿਲੀਮੀਟਰ ਤੇ ਅਗਸਤ ’ਚ 259 ਮਿਲੀਮੀਟਰ ਬਾਰਿਸ਼ ਹੈ। ਇਸ ਸਾਲ ਪਹਿਲਾਂ ਬਿਪਰਜੋਈ, ਫਿਰ ਪ੍ਰੀ-ਮੌਨਸੂਨ ਤੇ ਮਾਨਸੂਨ ਦੌਰਾਨ ਤਹਿਸੀਲ ਦੇ ਅੱਧੇ ਪਿੰਡਾਂ ’ਚ ਚੰਗੀ ਬਾਰਿਸ਼ ਹੋਈ, ਜਿਸ ਕਾਰਨ ਜੁਲਾਈ ਮਹੀਨੇ ’ਚ ਚੰਗੀ ਬਾਰਿਸ਼ ਦਰਜ ਕੀਤੀ ਗਈ। ਕਿਸਾਨਾਂ ਨੂੰ ਇਸ ਸਾਲ ਚੰਗੇ ਸਮੇਂ ਦੀ ਆਸ ਸੀ। ਇਸ ਆਸ ਕਾਰਨ ਕਿਸਾਨਾਂ ਨੇ ਸਾਉਣੀ ਦੀਆਂ ਫਸਲਾਂ ਦੀ ਬਿਜਾਈ ਤਾਂ ਕਰ ਦਿੱਤੀ ਪਰ ਅਗਸਤ ਦੇ ਤੀਜੇ ਹਫਤੇ ਮੀਂਹ ਦੀ ਲੋੜ ਮਹਿਸੂਸ ਕੀਤੀ, ਜੋ ਅਜੇ ਤੱਕ ਨਹੀਂ ਹੋਈ।
50 ਫੀਸਦੀ ਤੋਂ ਜ਼ਿਆਦਾ ਨੁਕਸਾਨ | Rajasthan News
ਇਕੱਲੇ ਲੁਧਿਆਣਸਰ ਦੇ ਕਿਸਾਨਾਂ ਅਨੁਸਾਰ ਅਗਸਤ ਦੇ ਤੀਜੇ ਹਫਤੇ ਬਰਸਾਤ ਦੀ ਲੋੜ ਸੀ ਪਰ ਸਤੰਬਰ ਖਤਮ ਹੋਣ ਤੋਂ ਬਾਅਦ ਵੀ ਮੀਂਹ ਨਹੀਂ ਪਿਆ। ਦਿਨ ਵੇਲੇ ਅੱਤ ਦੀ ਗਰਮੀ ਤੇ ਰਾਤ ਨੂੰ ਠੰਢ ਕਾਰਨ ਫਸਲਾਂ ਬਰਬਾਦ ਹੋ ਰਹੀਆਂ ਹਨ। ਕਿਸਾਨਾਂ ਅਨੁਸਾਰ ਮੀਂਹ ਨਾ ਪੈਣ ਕਾਰਨ 50 ਫੀਸਦੀ ਫਸਲ ਬਰਬਾਦ ਹੋ ਚੁੱਕੀ ਹੈ। ਹੁਣ ਵੀ ਜੇਕਰ ਮੀਂਹ ਨਾ ਪਿਆ ਤਾਂ ਗੁਆਰੇ ਦੀ 80 ਫੀਸਦੀ ਤੋਂ ਵੱਧ ਫਸਲ ਦਾ ਨੁਕਸਾਨ ਹੋਣ ਦਾ ਖਦਸਾ ਹੈ। Rajasthan News