ਸਪੋਰਟਸ ਡੈਸਕ। ਬੰਗਲਾਦੇਸ਼ ਨੇ ਪਹਿਲੇ ਟੀ-20 ‘ਚ ਭਾਰਤ ਨੂੰ 128 ਦੌੜਾਂ ਦਾ ਟੀਚਾ ਦਿੱਤਾ ਹੈ। ਜਵਾਬ ’ਚ ਭਾਰਤੀ ਟੀਮ ਨੇ ਇਹ ਟੀਚਾ 11.5 ਓਵਰਾਂ ’ਚ ਤਿੰਨ ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਭਾਰਤ ਵੱਲੋਂ ਹਾਰਦਿਕ ਪਾਂਡਿਆ ਨੇ ਬੰਗਲਾਦੇਸ਼ ਦੇ ਗੇਂਦਬਾਜ਼ਾਂ ਦੀਆਂ ਧੱਜੀਆਂ ਉਡਾਉਂਦਿਆਂ 16 ਗੇਂਦਾਂ ’ਚ 39 ਦੌਡ਼ਾਂ ਦੀ ਨਾਬਾਦ ਪਾਰੀ ਖੇਡੀ। ਇਸ ਤੋਂ ਇਲਾਵਾ ਅਭਿਸ਼ੇਕ ਸ਼ਰਮਾ 16, ਸੰਜੂ ਸੈਮਸਨ 29 ਅਤੇ ਸੂਰਿਆਕੁਮਾਰ ਯਾਦਵ 29 ਦੌੜਾਂ ਬਣਾ ਕੇ ਆਊਟ ਹੋਏ। ਸੂਰਿਆ ਨੂੰ ਮੁਸਤਫਿਜ਼ੁਰ ਰਹਿਮਾਨ ਨੇ ਪੈਵੇਲੀਅਨ ਭੇਜਿਆ ਅਤੇ ਸੈਮਸਨ ਨੂੰ ਮੇਹਦੀ ਹਸਨ ਮਿਰਾਜ ਨੇ ਪਵੇਲੀਅਨ ਭੇਜਿਆ, ਅਭਿਸ਼ੇਕ ਰਨ ਆਊਟ ਹੋਏ। IND Vs BAN
ਬੰਗਲਾਦੇਸ਼ ਨੇ ਭਾਰਤ ਨੂੰ ਦਿੱਤਾ ਸੀ 128 ਦੌੜਾਂ ਦਾ ਟੀਚਾ
ਗਵਾਲੀਅਰ ਦੇ ਮਾਧਵਰਾਵ ਸਿੰਧੀਆ ਸਟੇਡੀਅਮ ‘ਚ ਐਤਵਾਰ ਨੂੰ ਭਾਰਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ। ਬੰਗਲਾਦੇਸ਼ ਦੀ ਟੀਮ 19.5 ਓਵਰਾਂ ਵਿੱਚ 127 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਬੰਗਲਾਦੇਸ਼ ਵੱਲੋਂ ਮੇਹਦੀ ਹਸਨ ਮਿਰਾਜ ਨੇ 35 ਅਤੇ ਨਜ਼ਮੁਲ ਹੁਸੈਨ ਸ਼ਾਂਤੋ ਨੇ 27 ਦੌੜਾਂ ਬਣਾਈਆਂ। ਟੀਮ ਦੇ ਛੇ ਬੱਲੇਬਾਜ਼ 10 ਦੌੜਾਂ ਦਾ ਅੰਕੜਾ ਵੀ ਨਹੀਂ ਛੂਹ ਸਕੇ। ਭਾਰਤ ਵੱਲੋਂ ਵਾਸ਼ਿੰਗਟਨ ਸੁੰਦਰ, ਹਾਰਦਿਕ ਪੰਡਯਾ ਅਤੇ ਮਯੰਕ ਯਾਦਵ ਨੇ 1-1 ਵਿਕਟ ਹਾਸਲ ਕੀਤੀ, ਇਕ ਬੱਲੇਬਾਜ਼ ਵੀ ਰਨ ਆਊਟ ਹੋਇਆ। IND Vs BAN