Haryana News: ਸ੍ਰੀਨਗਰ (ਏਜੰਸੀ)। ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਜੰਮੂ-ਕਸ਼ਮੀਰ ਅਤੇ ਹਰਿਆਣਾ ਦੋਵਾਂ ‘ਚ ਵਿਧਾਨ ਸਭਾ ਚੋਣਾਂ ’ਚ ਜਿੱਤਣ ਦਾ ਭਰੋਸਾ ਜਤਾਇਆ ਹੈ। ਹਰਿਆਣਾ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਪੂਰੀ ਹੋਣ ਤੋਂ ਬਾਅਦ ਕੱਲ੍ਹ ਦੇਰ ਸ਼ਾਮ ਆਏ ਚੋਣ ਸਰਵੇਖਣਾਂ ਦੇ ਨਤੀਜਿਆਂ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਐਤਵਾਰ ਨੂੰ ਇੱਥੇ ਕਿਹਾ, ‘ਭਾਜਪਾ ਜੰਮੂ-ਕਸ਼ਮੀਰ ਅਤੇ ਹਰਿਆਣਾ ਦੋਵੇਂ ਥਾਂ ਪੂਰਨ ਬਹੁਮਤ ਨਾਲ ਸਰਕਾਰ ਬਣਾਏਗੀ।
ਇਹ ਵੀ ਪੜ੍ਹੋ: Punjab Government: ਪੰਜਾਬ ਸਰਕਾਰ ਨੇ ਲਿਆ 1150 ਕਰੋੜ ਦਾ ਕਰਜ਼ਾ, ਲਗਾਤਾਰ ਹਰ ਮਹੀਨੇ ਕਰਜ਼ਾ ਲੈਂਦੀ ਆ ਰਹੀ ਐ ਪੰਜਾਬ ਸਰ…
ਭਾਜਪਾ ਸਰਕਾਰ ਨੂੰ ਲੋਕਾਂ ਦਾ ਅਸ਼ੀਰਵਾਦ ਮਿਲੇਗਾ। ਚੁੱਘ ਨੇ ਕਿਹਾ, ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ 10 ਸਾਲਾਂ ‘ਚ ਜਿਸ ਤਰ੍ਹਾਂ ਗਰੀਬਾਂ ਲਈ ਕੰਮ ਕੀਤਾ ਹੈ, ਉਸ ਨੇ ਜੰਮੂ-ਕਸ਼ਮੀਰ ‘ਚ ਵਿਕਾਸ ਅਤੇ ਵਿਸ਼ਵਾਸ ਪੈਦਾ ਕੀਤਾ ਹੈ। ਲੋਕ ਭਾਜਪਾ ਨੂੰ ਵੋਟਾਂ ਪਾ ਰਹੇ ਹਨ ਅਤੇ 8 ਤਰੀਕ ਨੂੰ ਨਤੀਜੇ ਆਉਣਗੇ ਜਿਸ ਵਿੱਚ ਭ੍ਰਿਸ਼ਟਾਚਾਰੀਆਂ ਅਤੇ ਲੁਟੇਰਿਆਂ ਦੀ ਹਾਰ ਹੋਵੇਗੀ।
ਹਰਿਆਣਾ ‘ਚ 65 ਫੀਸਦੀ ਤੋਂ ਵੱਧ ਵੋਟਿੰਗ, ਮੰਗਲਵਾਰ ਨੂੰ ਵੋਟਾਂ ਦੀ ਗਿਣਤੀ | Haryana News
ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ ਲਈ 20 ਹਜ਼ਾਰ ਤੋਂ ਵੱਧ ਪੋਲਿੰਗ ਸਟੇਸ਼ਨਾਂ ‘ਤੇ ਸ਼ਨੀਵਾਰ ਸ਼ਾਮ 6 ਵਜੇ ਸ਼ਾਂਤਮਈ ਢੰਗ ਨਾਲ ਵੋਟਾਂ ਪਈਆਂ। ਸੂਬੇ ‘ਚ 66.96 ਫੀਸਦੀ ਵੋਟਿੰਗ ਹੋਈ। ਵੋਟਾਂ ਦੀ ਗਿਣਤੀ ਮੰਗਲਵਾਰ ਨੂੰ ਹੋਵੇਗੀ। ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਰਾਜ ਦੇ 90 ਵਿਧਾਨ ਸਭਾ ਹਲਕਿਆਂ ਵਿੱਚ ਸ਼ਾਮ 7.30 ਵਜੇ ਤੱਕ ਕੁੱਲ 2.04 ਕਰੋੜ ਰਜਿਸਟਰਡ ਵੋਟਰਾਂ ਵਿੱਚੋਂ 61.38 ਫੀਸਦੀ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਸੀ। ਚੋਣਾਂ ਵਿੱਚ 1031 ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ, ਜਿਨ੍ਹਾਂ ਵਿੱਚੋਂ 101 ਔਰਤਾਂ ਹਨ। Haryana News
ਕੁਝ ਥਾਵਾਂ ‘ਤੇ ਮਾਮੂਲੀ ਝੜਪਾਂ ਦੀਆਂ ਸ਼ਿਕਾਇਤਾਂ ਨੂੰ ਛੱਡ ਕੇ ਪੂਰੇ ਸੂਬੇ ‘ਚ ਵੋਟਿੰਗ ਪ੍ਰਕਿਰਿਆ ਸ਼ਾਂਤੀਪੂਰਵਕ ਨੇਪਰੇ ਚੜ੍ਹ ਗਈ। ਚਸ਼ਮਦੀਦਾਂ ਅਨੁਸਾਰ ਹਿਸਾਰ ਜ਼ਿਲ੍ਹੇ ਦੇ ਪਿੰਡ ਖੰਡਾ ਖੇੜੀ ਵਿੱਚ ਇੱਕ ਪੋਲਿੰਗ ਬੂਥ ਨੇੜੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਮੰਤਰੀ ਕੈਪਟਨ ਅਭਿਮਨਿਊ ਅਤੇ ਕਾਂਗਰਸ ਉਮੀਦਵਾਰ ਜੱਸੀ ਪੇਟਵਾੜ ਦਰਮਿਆਨ ਮਾਮੂਲੀ ਝੜਪ ਹੋ ਗਈ।
ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਸਮੇਤ ਚੋਣ ਕਮਿਸ਼ਨਰਾਂ ਗਿਆਨੇਸ਼ ਕੁਮਾਰ ਅਤੇ ਡਾ: ਸੁਖਬੀਰ ਸਿੰਘ ਸੰਧੂ ਨੇ ਨਿਰਵਾਚਨ ਸਦਨ ਵਿੱਚ ਬਣਾਏ ਗਏ ਕੰਟਰੋਲ ਰੂਮ ਰਾਹੀਂ ਚੋਣ ਪ੍ਰਕਿਰਿਆ ‘ਤੇ ਤਿੱਖੀ ਨਜ਼ਰ ਰੱਖੀ। ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੋਣ ਅਮਲ ਦੀ ਸਖ਼ਤ ਅਤੇ ਨਿਰੰਤਰ ਨਿਗਰਾਨੀ ਲਈ ਸਾਰੇ ਪੋਲਿੰਗ ਸਟੇਸ਼ਨਾਂ ‘ਤੇ ਵੈਬਕਾਸਟਿੰਗ ਦੇ ਪ੍ਰਬੰਧ ਕੀਤੇ ਗਏ ਸਨ। ਫੀਲਡ ਨਿਗਰਾਨੀ ਅਤੇ ਲਗਾਤਾਰ ਫੀਡਬੈਕ ਲਈ ਕਮਿਸ਼ਨ ਦੁਆਰਾ 97 ਕੇਂਦਰੀ ਆਬਜ਼ਰਵਰ ਤਾਇਨਾਤ ਕੀਤੇ ਗਏ ਸਨ।