Punjab News: (ਮਨੋਜ ਗੋਇਲ) ਬਾਦਸ਼ਾਹਪੁਰ। ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਅਕਾਲ ਅਕੈਡਮੀ ਸਿਊਨਾ ਦੇ ਵਿੱਦਿਆਰਥੀਆਂ ਨੇ ਨਸ਼ਿਆਂ, ਸਮਾਜਿਕ ਕੁਰੀਤੀਆਂ ਤੇ ਝੋਨੇ ਦੀ ਪਰਾਲ਼ੀ ਨੂੰ ਅੱਗ ਲਾਉਣ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਰੈਲੀ ਕੱਢੀ ਹੈ। ਪ੍ਰਿੰ. ਸੁਖਵਿੰਦਰ ਕੌਰ ਤੇ ਬਾਦਸ਼ਾਹਪੁਰ ਚੌਂਕੀ ਇੰਚਾਰਜ਼ ਏ.ਐਸ.ਆਈ. ਪ੍ਰੇਮ ਸਿੰਘ ਨੇ ਝੰਡੀ ਦਿਖਾ ਕੇ ਰੈਲੀ ਨੂੰ ਰਵਾਨਾ ਕੀਤਾ ਜੋ ਕਿ ਅਕੈਡਮੀ ਤੋਂ ਸ਼ੁਰੂ ਹੋ ਕੇ ਕਸਬਾ ਬਾਦਸ਼ਾਹਪੁਰ ਅਤੇ ਵੱਖ-ਵੱਖ ਪਿੰਡਾਂ ਵਿੱਚੋਂ ਹੁੰਦੀ ਹੋਈ ਵਾਪਸ ਅਕੈਡਮੀ ਵਿੱਚ ਸਮਾਪਤ ਹੋਈ। ਰੈਲੀ ਦੌਰਾਨ ਵਿੱਦਿਆਰਥੀਆਂ ਦੇ ਹੱਥਾਂ ਵਿੱਚ ਨਸ਼ਿਆਂ, ਸਮਾਜਿਕ ਕੁਰੀਤੀਆਂ ਅਤੇ ਪਰਾਲ਼ੀ ਨੂੰ ਅੱਗ ਨਾ ਲਾਉਣ ਦੀ ਅਪੀਲ ਕਰਦੇ ਹੋਏ ਬੈਨਰ ਫੜ੍ਹੇ ਹੋਏ ਸਨ।
ਨਸ਼ਿਆਂ ਤੇ ਸਮਾਜਿਕ ਕੁਰੀਤੀਆਂ ਦੇ ਖਿਲਾਫ ਨੁੱਕੜ ਨਾਟਕ ਵੀ ਖੇਡਿਆ | Punjab News
ਵਿੱਦਿਆਰਥੀਆਂ ਨੇ ਕਸਬਾ ਬਾਦਸ਼ਾਹਪੁਰ ਵਿਖੇ ਮੁੱਖ ਚੌਂਕ ਵਿੱਚ ਨਸ਼ਿਆਂ ਤੇ ਸਮਾਜਿਕ ਕੁਰੀਤੀਆਂ ਦੇ ਖਿਲਾਫ ਨੁੱਕੜ ਨਾਟਕ ਵੀ ਖੇਡਿਆ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਮਹਿਲਾ ਆਗੂ ਚਰਨਜੀਤ ਕੌਰ ਕੰਗ ਸਮੇਤ ਵੱਡੀ ਗਿਣਤੀ ‘ਚ ਕਿਸਾਨਾਂ ਨੇ ਪਰਾਲ਼ੀ ਨੂੰ ਅੱਗ ਨਾ ਲਾਉਣ ਦਾ ਰੈਲੀ ਕੱਢ ਰਹੇ ਵਿੱਦਿਆਰਥੀਆਂ ਨਾਲ ਵਾਅਦਾ ਕੀਤਾ।
ਇਹ ਵੀ ਪੜ੍ਹੋ: Amloh News: ਭਾਰਤ ਵਿਕਾਸ ਪਰਿਸ਼ਦ ਹਮੇਸ਼ਾਂ ਲੋੜਵੰਦਾਂ ਦੀ ਮੱਦਦ ਲਈ ਤਤਪਰ ਰਹੀ ਹੈ: ਬ੍ਰਿਜ਼ ਭੂਸ਼ਣ ਗਰਗ
ਪ੍ਰਿੰ. ਸੁਖਵਿੰਦਰ ਕੌਰ ਨੇ ਲੋਕਾਂ ਨੂੰ ਨਸ਼ਿਆਂ ਅਤੇ ਪਰਾਲ਼ੀ ਨੂੰ ਅੱਗ ਨਾ ਲਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਰੈਲੀ ਉਸ ਸਮੇਂ ਸਫਲ ਹੋਈ ਜਦੋਂ ਸ਼ਰਾਬ ਪੀਣ ਦੇ ਆਦੀ ਇੱਕ ਬਜ਼ੁਰਗ ਸਮੇਤ ਹੋਰ ਲੋਕਾਂ ਨੇ ਕਦੇ ਵੀ ਨਸ਼ਾ ਨਾ ਕਰਨ ਅਤੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਪਰਾਲ਼ੀ ਨੂੰ ਅੱਗ ਨਾ ਲਾਉਣ ਦੀ ਬੱਚਿਆਂ ਦੇ ਅੱਗੇ ਸਹੂੰ ਚੁੱਕੀ। ਚੌਂਕੀ ਇੰਚਾਰਜ਼ ਥਾਣੇਦਾਰ ਪ੍ਰੇਮ ਸਿੰਘ ਨੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਸਮਾਜਿਕ ਕੰਮਾਂ ਵੱਲ੍ਹ ਪ੍ਰੇਰਿਤ ਕਰਦਿਆਂ ਕਿਹਾ ਕਿ ਅਸੀਂ ਸਾਰੇ ਕਿਸਾਨ ਪਰਿਵਾਰਾਂ ਨਾਲ ਸਬੰਧਿਤ ਹਾਂ, ਇਸ ਲਈ ਪਰਾਲ਼ੀ ਨੂੰ ਅੱਗ ਨਾ ਲਾਉਣ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨਾ ਹੀ ਰੈਲੀ ਦਾ ਮੁੱਖ ਮੰਤਵ ਹੈ। Punjab News