Kisan News: ਝੋਨੇ ਦੀ ਖਰੀਦ ਨਾ ਹੋਣ ’ਤੇ ਕਿਸਾਨਾਂ ਵੱਲੋਂ ਪਟਿਆਲਾ ਪਿਹੋਵਾ ਮਾਰਗ ਕੀਤਾ ਜਾਮ

Kisan News
ਪਟਿਆਲਾ : ਪਹੇਵਾ ਮੁੱਖ ਮਾਰਗ ਕਸਬਾ ਭੁੰਨਰਹੇੜੀ ਵਿਖੇ ਜਾਮ ਕਰਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ। ਰਾਮ ਸਰੂਪ ਪੰਜੋਲਾ

ਬੋਲੀ ਜਲਦ ਸ਼ੁਰੂ ਕਰਵਾ ਦਿੱਤੀ ਜਾਵੇਗੀ : ਪਠਾਣਮਾਜਰਾ | Kisan News

(ਰਾਮ ਸਰੂਪ ਪੰਜੋਲਾ) ਸਨੌਰ। ਸਰਕਾਰ ਵੱਲੋਂ ਝੋਨੇ ਦੀ ਖਰੀਦ 1 ਅਕਤੂਬਰ ਤੋਂ ਸ਼ੁਰੂ ਕੀਤੀ ਜਾ ਚੁੱਕੀ ਹੈ ਪ੍ਰੰਤੂ ਅਜੇ ਤੱਕ ਕਿਸਾਨ ਮੰਡੀਆਂ ਵਿੱਚ ਰੂਲ ਰਹੇ ਹਨ ਅਤੇ ਨਾ ਹੀ ਸਰਕਾਰੀ ਬੋਲੀ ਦੀ ਅਜੇ ਤੱਕ ਕਿਤੇ ਵੀ ਖਰੀਦ ਦੀ ਸ਼ੁਰੂਆਤ ਹੋਈ ਹੈ। ਜਿਸ ਤੋਂ ਦੁਖੀ ਹੋ ਕੇ ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਲਾਲੀ ਮਹਿਮੂਦਪੁਰ ਦੀ ਅਗਵਾਈ ਹੇਠ ਪਟਿਆਲਾ, ਪਿਹੋਵਾ ਮੁਖ ਮਾਰਗ ਭੁੰਨਰਹੇੜੀ ਵਿਖੇ ਜਾਮ ਲਗਾਇਆ ਗਿਆ। Kisan News

ਇਹ ਵੀ ਪੜ੍ਹੋ: Barnala News: ਬਰਨਾਲਾ ਪੁਲਿਸ ਵੱਲੋਂ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਲਾਲੀ ਨੇ ਕਿਹਾ ਕਿ ਜੇਕਰ ਸਰਕਾਰ ਦਾ ਕਿਸਾਨਾਂ ਪ੍ਰਤੀ ਇਹੀ ਰਵਈਆ ਰਿਹਾ ਤਾਂ ਕਿਸਾਨਾਂ ਵੱਲੋਂ ਵੱਡੇ ਪੱਧਰ ’ਤੇ ਸੰਘਰਸ਼ ਵਿੱਢਿਆ ਜਾਵੇਗਾ। ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀ ਹੋਵੇਗੀ। ਇਸ ਧਰਨੇ ਮੌਕੇ ਹਲਕਾ ਸਨੌਰ ਦੇ ਵਿਧਾਇਕ ਮੌਕੇ ਤੇ ਪਹੁੰਚੇ ਅਤੇ ਉਹਨਾਂ ਵਿਸ਼ਵਾਸ ਦਿਵਾਇਆ ਕਿ ਸਰਕਾਰੀ ਬੋਲੀ ਕੱਲ੍ਹ ਸ਼ਾਮ ਤੱਕ ਹਰ ਹੀਲੇ ਸ਼ੁਰੂ ਕਰਵਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹੁਣ ਤੱਕ ਆੜਤੀਆਂ ਅਤੇ ਸੈਲਰ ਮਾਲਕਾਂ ਦੀਆਂ ਕੁਝ ਸਮੱਸਿਆਵਾਂ ਹਨ । ਜਿਸ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਇਆ ਜਾਵੇਗਾ ਅਤੇ ਕਿਸਾਨਾਂ ਨੂੰ ਮੰਡੀਆਂ ਵਿੱਚ ਕੋਈ ਵੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।

ਪ੍ਰਧਾਨ ਲਾਲੀ ਨੇ ਕਿਹਾ ਕਿ ਜੇਕਰ ਸੂਬਾ ਸਰਕਾਰ ਨੇ ਕਿਸਾਨਾਂ ਦੇ ਮਸਲੇ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਕੱਲ੍ਹ ਤੋਂ ਬਾਅਦ ਪੱਕੇ ਤੌਰ ’ਤੇ ਧਰਨਾ ਲਗਾਇਆ ਜਾਵੇਗਾ । ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਕਿਸਾਨ ਵਿਚਾਰੇ 6-7 ਦਿਨਾਂ ਤੋਂ ਮੰਡੀਆਂ ਵਿੱਚ ਰੁਲ ਰਹੇ ਹਨ। ਜਿਸ ਦੀ ਸਾਰ ਨਾ ਤਾਂ ਕੇਂਦਰ ਅਤੇ ਨਾ ਹੀ ਸੂਬਾ ਸਰਕਾਰ ਲੈ ਰਹੀ ਹੈ।

ਅੱਜ ਦੇ ਇਸ ਧਰਨੇ ਮੌਕੇ ਵੱਖ-ਵੱਖ ਪਿੰਡਾਂ ਤੋਂ ਕਿਸਾਨ ਕੁਲਵੰਤ ਸਿੰਘ ਸਫੇੜਾ, ਸ਼ਿੰਗਾਰਾਂ ਸਿੰਘ,ਗੁਰਦੀਪ ਸਿੰਘ ਮਰਦਾਂਹੇੜੀ, ਦਵਿੰਦਰ ਸਿੰਘ ਬਿੱਟੂ ਸੁਨਿਆਰਹੇੜੀ, ਸ਼ਮਸ਼ੇਰ ਸਿੰਘ ਡੰਡੋਆ, ਰਣਜੀਤ ਸਿੰਘ ਜਾਫਰਪੁਰ, ਦੀਦਾਰ ਸਿੰਘ ਹਰੀਗੜ, ਦਲਵੀਰ ਸਿੰਘ ਪੱਤੀ ਕਰਤਾਰਪੁਰ, ਬਲਵਿੰਦਰ ਸਿੰਘ ਦੁੜਦ, ਮੇਜਰ ਸਿੰਘ ਦੁੜਦ, ਰਾਜਿੰਦਰ ਸਿੰਘ ਮਹਿਮੁਦਪੁਰ, ਜਗਜੀਤ ਸਿੰਘ ਮਹਿਮੁਦਪੁਰ,ਵਿਕੀ ਭੁੱਨਰਹੇੜੀ, ਸੋਨੀ ਭੁੱਨਰਹੇੜੀ ਤੋਂ ਇਲਾਵਾ ਹੋਰ ਵੀ ਕਿਸਾਨ ਆਗੂ ਮੌਜੂਦ ਸਨ। Kisan News

LEAVE A REPLY

Please enter your comment!
Please enter your name here