Barnala News: ਬਰਨਾਲਾ ਪੁਲਿਸ ਵੱਲੋਂ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

Barnala News
Barnala News: ਬਰਨਾਲਾ ਪੁਲਿਸ ਵੱਲੋਂ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

ਕਾਬੂ ਕੀਤੇ ਗਏ ਵਿਅਕਤੀਆਂ ਕੋਲੋਂ ਇੱਕ ਪਿਸਟਲ, ਜਿੰਦਾ ਕਾਰਤੂਸ, ਬੇਸਬਾਲ ਤੇ ਦੋ ਮੋਟਰਸਾਈਕਲ ਬਰਾਮਦ | Barnala News

(ਗੁਰਪ੍ਰੀਤ ਸਿੰਘ) ਬਰਨਾਲਾ। ਬਰਨਾਲਾ ਪੁਲਿਸ ਨੇ ਪੈਟਰੋਲ ਪੰਪ, ਸ਼ਰਾਬ ਦੇ ਠੇਕਿਆ, ਘਰਾਂ ਵਿੱਚ ਚੋਰੀ ਅਤੇ ਰਾਹਗੀਰਾਂ ਨੂੰ ਲੁੱਟਣ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਚਾਰ ਵਿਅਕਤੀਆਂ ਨੂੰ ਇੱਕ ਪਿਸਟਲ 32 ਬੋਰ ਸਮੇਤ 2 ਜਿੰਦਾ ਕਾਰਤੂਸ ਇੱਕ ਬੇਸਬਾਲ (ਲੱਕੜ) ਤੇ 2 ਮੋਟਰਸਾਈਕਲਾਂ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। Barnala News

ਇਸ ਸਬੰਧੀ ਜਾਣਕਾਰੀ ਦਿੰਦਿਆ ਐਸ.ਐਸ.ਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਐਸ.ਪੀ (ਡੀ) ਸਨਦੀਪ ਸਿੰਘ ਮੰਡ, ਡੀ.ਐਸ.ਪੀ (ਸਿਟੀ) ਸਤਬੀਰ ਸਿੰਘ ਬੈਂਸ, ਡੀ.ਐਸ.ਪੀ (ਡੀ) ਰਜਿੰਦਰਪਾਲ ਸਿੰਘ ਅਤੇ ਸੀ.ਆਈ.ਏ ਬਰਨਾਲਾ ਦੇ ਇੰਚਾਰਜ ਬਲਜੀਤ ਸਿੰਘ ਦੀ ਅਗਵਾਈ ਹੇਠ ਸਹਾਇਕ ਥਾਣੇਦਾਰ ਬਲਕਰਨ ਸਿੰਘ ਨੂੰ ਗੁਪਤ ਸੂਚਨਾ ਮਿਲੀ ਕਿ ਮੱਖਣ ਰਾਮ ਪੁੱਤਰ ਮਹਿੰਦਰ ਰਾਮ ਵਾਸੀ ਰਾਮ ਕਲੋਨੀ ਸਮਾਣਾ (ਪਟਿਆਲਾ) ਵਗੈਰਾ ਨੇ ਮਿਲ ਕੇ ਇੱਕ ਗੈਂਗ ਬਣਾਇਆ ਹੋਇਆ ਹੈ ਜੋ ਪੈਟਰੋਲ ਪੰਪ, ਸਰਾਬ ਦੇ ਠੇਕੇ, ਘਰਾਂ ਵਿੱਚ ਚੋਰੀ ਅਤੇ ਰਾਹਗੀਰਾਂ ਨੂੰ ਲੁੱਟਣ ਦੀਆਂ ਵਾਰਦਾਤਾਂ ਕਰਦੇ ਹਨ।

ਇਹ ਵੀ ਪੜ੍ਹੋ: Bus Accident: ਭਵਾਨੀਗੜ੍ਹ ਨੇੜੇ ਭਿਆਨਕ ਬੱਸ ਹਾਦਸਾ, ਇਨ੍ਹਾਂ ਪਿੰਡਾਂ ਦੇ ਸਨ ਮ੍ਰਿਤਕ

ਉਹਨਾਂ ਦੱਸਿਆ ਕਿ ਥਾਣਾ ਰੂੜੇਕੇ ਕਲਾਂ ਵਿਖੇ 3 ਅਕਤੂਬਰ 2024 ਨੂੰ ਮੁਕੱਦਮਾ ਨੰਬਰ 73 ਧਾਰਾ 310, (4), 310,( 5) 313, 112, ਬੀ ਐੱਨ ਐੱਸ ਅਤੇ 25/54/59 ਆਰਮਜ ਐਕਟ ਤਹਿਤ ਕੇਸ ਦਰਜ ਕਰਕੇ ਇਸ ਕੇਸ ਵਿੱਚ ਨਾਮਜਦ ਕਰਨ ਪੁੱਤਰ ਅਮਰਜੀਤ ਸਿੰਘ ਵਾਸੀ ਦਿੜਬਾ (ਸੰਗਰੂਰ), ਛਿੰਦਾ ਪੁੱਤਰ ਦਰਸ਼ਨ ਸਿੰਘ ਵਾਸੀ ਪੱਤੀ ਰੋਡ ਬਰਨਾਲਾ ਅਤੇ ਸਨੀ ਪੁੱਤਰ ਮਾਘੀ ਰਾਮ ਵਾਸੀ ਸ਼ਾਹਬਾਦ (ਕੁਰੂਕਸ਼ੇਤਰ) ਹਰਿਆਣਾ ਹਾਲ ਟੈਹਾ ਬਸਤੀ ਸਮਾਣਾ (ਪਟਿਆਲਾ) ਨੂੰ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ ਦੋ ਮੋਟਰਸਾਈਕਲ ਹੀਰੋ ਹਾਡਾਂ ਡੀਲਕਸ ਅਤੇ ਹਾਂਡਾ ਸਾਈਨ ਬਿਨਾਂ ਨੰਬਰੀ, ਇੱਕ ਪਿਸਟਲ 32 ਬੋਰ ਸਮੇਤ ਦੋ ਜਿੰਦਾ ਕਾਰਤੂਸ 32 ਬੋਰ ਇੱਕ ਬੇਸ ਬਾਲ ਲੱਕੜ ਬਰਾਮਦ ਕੀਤਾ ਹੈ। Barnala News

ਉਹਨਾਂ ਦੱਸਿਆ ਕਿ ਮੱਖਣ ਰਾਮ, ਕਰਨ, ਛਿੰਦਾ ਤੇ ਸਨੀ ਖਿਲਾਫ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ ਕੇਸ ਦਰਜ ਹਨ ਉਹਨਾਂ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ ਜਿਨਾਂ ਤੋਂ ਹੋਰ ਅਹਿਮ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।

LEAVE A REPLY

Please enter your comment!
Please enter your name here