Panchayat Elections Punjab: ਸਰਵਸੰਮਤੀ ਦੀ ਅਸਲ ਪਰਿਭਾਸ਼ਾ

Jalandhar bypolls

Panchayat Elections Punjab: ਪੰਜਾਬ ’ਚ ਪੰਚਾਇਤੀ ਚੋਣਾਂ ਚੱਲ ਰਹੀਆਂ ਹਨ ਇਹ ਪਹਿਲੀ ਵਾਰ ਹੈ ਜਦੋਂ ਸਰਵਸੰਮਤੀ ਵੱਡੇ ਵਿਵਾਦ ਦਾ ਕਾਰਨ ਬਣੀ ਅਤੇ ਇਹ ਮਾਮਲਾ ਹਾਈਕੋਰਟ ਪੁੱਜ ਗਿਆ ਰੌਲਾ ਇਸ ਕਰਕੇ ਪਿਆ ਕਿ ਕਈ ਥਾਈਂ ਇਹ ਮਾਮਲੇ ਸਾਹਮਣੇ ਆਏ ਕਿ ਸਰਪੰਚੀ ਦੀ ਬੋਲੀ ਲੱਗ ਗਈ ਜੋ ਦੋ ਕਰੋੜ ਤੱਕ ਪੁੱਜ ਗਈ ਸੀ ਇਤਰਾਜ਼ ਕਰਨ ਵਾਲਿਆਂ ਨੇ ਇਸ ਨੂੰ ਲੋਕਤੰਤਰ ਦੇ ਖਿਲਾਫ ਪੈਸੇ ਦੀ ਖੇਡ ਮੰਨਿਆ ਅਸਲ ’ਚ ਸਰਵਸੰਮਤੀ ਕਦੇ ਬੁਰਾਈ ਨਹੀਂ ਹੁੰਦੀ ਸੀ। ਸਗੋਂ ਪਿੰਡ ਦੇ ਮਜ਼ਬੂਤ ਭਾਈਚਾਰੇ, ਸਿਆਣਪ ਅਤੇ ਏਕੇ ਦਾ ਸਬੂੂਤ ਸੀ ਪਿੰਡ ਵਾਲੇ ਸਭਾ ਬੁਲਾ ਕੇ ਸਹੀ ਬੰਦੇ ’ਤੇ ਸਰਪੰਚ ਲਈ ਸਹਿਮਤੀ ਬਣਾ ਲੈਂਦੇ ਸਨ ਜਿਵੇਂ-ਜਿਵੇਂ ਸਿਆਸਤ ’ਚ ਗੰਧਲਾਪਣ ਆਉਂਦਾ ਗਿਆ ਤਾਂ ਪਿੰਡ ਵੀ ਸਿਆਸੀ ਰੰਗ ’ਚ ਰੰਗੇ ਗਏ ਪਿੰਡਾਂ ’ਚ ਪਾਰਟੀਬਾਜ਼ੀ ਨੇ ਸਰਵਸੰਮਤੀ ਦਾ ਰੁਝਾਨ ਖਤਮ ਕਰ ਦਿੱਤਾ ਜਿਸ ਨਾਲ ਟਕਰਾਅ ਵਧਣ ਕਰਕੇ ਭਾਈਚਾਰਕ ਸਾਂਝ ਵੀ ਟੁੱਟੀ ਫਿਰ ਵੀ ਜਿੱਥੇ ਕਿਤੇ ਸਰਵਸੰਮਤੀ ਦੀ ਸੰਭਾਵਨਾ ਬਚੀ ਸੀ।

Read This : Mour Murder News: ਪਿਓ ਨੇ ਨੌਜਵਾਨ ਪੁੱਤਰ ਦਾ ਕੀਤਾ ਕਤਲ

ਉੱਥੇ ਜੁਗਾੜੀ ਬੰਦਿਆਂ ਨੇ ਇਸ ਨੂੰ ਨਵਾਂ ਰੂਪ ਦੇ ਦਿੱਤਾ ਅਜਿਹੇ ਬੰਦਿਆਂ ਨੇ ਸਰਪੰਚ ਬਣਨ ਦੇ ਚਾਹਵਾਨਾਂ ਅੱਗੇ ਪਿੰਡ ਦੇ ਵਿਕਾਸ ਲਈ ਅਗਾਊਂ ਹੀ ਫੰਡ ਦੇਣ ਦੀ ਸ਼ਰਤ ’ਤੇ ਸਰਵਸੰਮਤੀ ਕਰਵਾਉਣ ਦੀ ਮੁਹਿੰਮ ਚਲਾ ਦਿੱਤੀ ਭਾਵੇਂ ਇਹ ਪੈਸਾ ਸਾਂਝੇ ਕੰਮਾਂ ’ਤੇ ਹੀ ਖਰਚਿਆ ਜਾਣਾ ਸੀ ਪਰ ਇਹ ਵਰਦਾਨ ਮੰਨੀ ਜਾਣ ਵਾਲੀ ਸਰਵਸੰਮਤੀ ਨੂੰ ਕਲੰਕਿਤ ਕਰ ਗਿਆ ਇਸ ਤਰ੍ਹਾਂ ਸਰਵਸੰਮਤੀ ਸਿਰਫ ਪੈਸੇ ਦੀ ਖੇਡ ਬਣ ਗਈ ਅਤੇ ਲਿਆਕਤ ਸਿਆਣਪ ਦਾ ਕੋਈ ਮੁੱਲ ਨਾ ਰਿਹਾ ਕਈ ਵਿਧਾਇਕਾਂ ’ਤੇ ਵੀ ਧੱਕੇ ਨਾਲ ਸਰਵਸੰਮਤੀ ਦੇ ਦੋਸ਼ ਲੱਗਦੇ ਰਹੇ ਸਰਵਸੰਮਤੀ ਸਹੀ ਚੀਜ ਹੈ ਜੇਕਰ ਇਸ ਨੂੰ ਪੈਸੇ ਦੀ ਤੱਕੜੀ ਵਿਚ ਨਾ ਤੋਲਿਆ ਜਾਵੇ ਇਸੇ ਕਾਰਨ ਸਰਕਾਰਾਂ ਨੇ ਸਹੀ ਸਰਵਸੰਮਤੀ ਵਾਲੀਆਂ ਪੰਚਾਇਤਾਂ ਲਈ ਖਾਸ ਗਰਾਂਟ ਵੀ ਰੱਖੀ ਸੀ ਅੱਜ ਜ਼ਰੂਰਤ ਹੈ ਸਰਵਸੰਮਤੀ ਨੂੰ ਪੈਸੇ ਦੀ ਦਲਦਲ ’ਚੋਂ ਕੱਢਣ ਕੇ ਸਿਆਣੇ, ਸੁਚੱਜੇ ਤੇ ਲੋਕ ਸੇਵਕ ਨੂੰ ਬਿਨਾਂ ਪੈਸੇ ਤੋਂ ਚੁਣਨ ਦੀ। Panchayat Elections Punjab

LEAVE A REPLY

Please enter your comment!
Please enter your name here