Ludhiana Police: ਪੁਲਿਸ ਨੇ 4 ਮਹੀਨਿਆਂ ਤੋਂ ਲਾਪਤਾ ਨੇਤਰਹੀਣ ਨੂੰ ਲੱਭ ਕੇ ਪਰਿਵਾਰ ਨਾਲ ਮਿਲਾਇਆ
Ludhiana Police: ਲੁਧਿਆਣਾ (ਜਸਵੀਰ ਸਿੰਘ ਗਹਿਲ)। ਕਿਸੇ ਵੀ ਮਹਿਕਮੇ ’ਚ ਹਰ ਅਧਿਕਾਰੀ/ ਕਰਮਚਾਰੀ ਮਾੜਾ ਨਹੀਂ ਹੁੰਦਾ। ਇਸ ਗੱਲ ਦਾ ਪ੍ਰਤੱਖ ਪ੍ਰਮਾਣ ਲੁਧਿਆਣਾ ਦੇ ਸੀਆਈਏ- 2 ਦੀ ਪੁਲਿਸ ਨੇ ਦਿੱਤਾ ਹੈ। ਜਿੰਨ੍ਹਾਂ ਨੇ ਇਨਸਾਨੀਅਤ ਦੀ ਮਿਸਾਲ ਪੇਸ਼ ਕਰਦਿਆਂ ਚਾਰ ਮਹੀਨਿਆਂ ਤੋਂ ਲਾਪਤਾ ਇੱਕ ਨੇਤਰਹੀਣ ਨੂੰ ਲੱਭਕੇ ਉਸਦੇ ਪਰਿਵਾਰ ਨਾਲ ਮਿਲਾਇਆ ਹੈ।
ਜਾਣਕਾਰੀ ਦਿੰਦਿਆਂ ਸੀਆਈਏ-2 ਇੰਚਾਰਜ਼ ਇੰਸਪੈਕਟਰ ਰਾਜੇਸ਼ ਕੁਮਾਰ ਸ਼ਰਮਾਂ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਪਾਸੋਂ ਮਿਲੀ ਸੂਚਨਾ ਮੁਤਾਬਕ ਕਾਮਤਾ ਪ੍ਰਸਾਦ (35) ਪੁੱਤਰ ਬਿੰਦਰਾ ਪ੍ਰਸਾਦਵਾਸੀ ਪਿੰਡ ਭਰੂਆ ਸੁਮੇਰਪੁਰ (ਉੱਤਰ ਪ੍ਰਦੇਸ਼) 4 ਮਹੀਨੇ ਪਹਿਲਾਂ ਬਿਨਾਂ ਦੱਸੇਂ ਘਰੋਂ ਲਾਪਤਾ ਹੋ ਗਿਆ ਸੀ। ਪਰਿਵਾਰਕ ਮੈਂਬਰਾਂ ਦੁਆਰਾ ਅਨੇਕ ਥਾਵਾਂ ’ਤੇ ਨੇਤਰਹੀਣ ਕਾਮਤਾ ਪ੍ਰਸਾਦ ਦੀ ਭਾਲ ਕੀਤੀ ਗਈ ਪਰ ਕਿੱਧਰੋਂ ਵੀ ਸਫ਼ਲਤਾ ਹੱਥ ਨਾ ਲੱਗੀ। Ludhiana Police
ਉਨ੍ਹਾਂ ਦੱਸਿਆ ਕਿ ਕਾਮਤਾ ਪ੍ਰਸਾਦ ਨੂੰ ਇੱਕ ਮਹੀਨਾ ਪਹਿਲਾਂ ਸਥਾਨਕ ਬੱਸ ਸਟੈਂਡ ਨਜ਼ਦੀਕ ਦੇਖਿਆ ਗਿਆ ਸੀ। ਇਸ ਲਈ ਉਨ੍ਹਾਂ ਤੁਰੰਤ ਪੁਲਿਸ ਟੀਮਾਂ ਦੀ ਮੱਦਦ ਨਾਲ 24 ਘੰਟਿਆਂ ’ਚ ਗੁੰਮਸ਼ੁਦਾ ਨੇਤਰਹੀਣ ਕਾਮਤਾ ਪ੍ਰਸਾਦ ਨੂੰ ਮਾਡਲ ਟਾਊਨ ਇਲਾਕੇ ਤੋਂ ਬਰਾਮਦ ਕੀਤਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਉੱਤਰ ਪ੍ਰਦੇਸ਼ ਤੋਂ ਬੁਲਾ ਕੇ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਕਾਮਤਾ ਪ੍ਰਸਾਦ ਦੇ ਮਿਲ ਜਾਣ ਦੀ ਖੁਸ਼ੀ ਪਰਿਵਾਰਕ ਮੈਂਬਰਾਂ ਦੇ ਚਿਹਰੇ ’ਤੇ ਸਾਫ਼ ਝਲਕ ਰਹੀ ਸੀ।
Read Also : Ferozepur News: ਨਾਮਜ਼ਦਗੀਆਂ ਦਾਖਲ ਕਰਨ ਮੌਕੇ ਹੋਈ ਲੜਾਈ, ਗੱਡੀਆਂ ਦੀ ਕੀਤੀ ਭੰਨ੍ਹ-ਤੋੜ