Mansa News: ਮਾਨਸਾ ਦੇ ਪਿੰਡ ਖੈਰਾ ਖੁਰਦ ’ਚ ਕਤਲ, 9 ਖਿਲਾਫ਼ ਮਾਮਲਾ ਦਰਜ

Mansa News

Mansa News: ਸਰਦੂਲਗੜ੍ਹ (ਗੁਰਜੀਤ ਸ਼ੀਂਹ)। ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦੇ ਪਿੰਡ ਖੈਰਾ ਖੁਰਦ ’ਚ ਦੇਰ ਰਾਤ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਇਸ ਮਾਮਲੇ ਵਿੱਚ ਸਰਦੂਲਗੜ ਪੁਲਿਸ ਨੇ ਨੌ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਸਰਦੂਲਗੜ੍ਹ ਦੇ ਪੁਲਿਸ ਮੁਖੀ ਅੰਗਰੇਜ਼ ਸਿੰਘ ਨੇ ਦੱਸਿਆ ਕਿ ਦੇਰ ਰਾਤ ਰਾਧੇ ਸ਼ਾਮ ਪੁੱਤਰ ਜਗਦੀਸ਼ ਕੁਮਾਰ ਵਾਸੀ ਹੀ ਖੈਰਾ ਖੁਰਦ ਦੇ ਕਤਲ ਮਾਮਲੇ ’ਚ ਨੌ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਮ੍ਰਿਤਕ ਰਾਧੇ ਸ਼ਾਮ ਦੇ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਡੀਐਸਪੀ ਸਰਦੂਲਗੜ੍ਹ ਦੇ ਰੀਡਰ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ’ਚ ਜੁਟ ਗਈ ਹੈ।

Read Also : Holidays: ਸਰਕਾਰੀ ਕਰਮਚਾਰੀਆਂ ਦੀਆਂ ਛੁੱਟੀਆਂ ’ਤੇ ਨਵੇਂ ਆਦੇਸ਼ ਜਾਰੀ, ਜਾਣੋ

LEAVE A REPLY

Please enter your comment!
Please enter your name here