ਇੱਕ ਨਾਈਜ਼ੀਰੀਅਨ ਸਮੇਤ ਤਿੰਨ ਜਣੇ
ਸੱਚ ਕਹੂੰ ਨਿਊਜ਼, ਮਾਨਸਾ: ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਤਿਆਰ ਕੀਤੀ ਐਸ.ਟੀ.ਐਫ (ਸ਼ਪੈਸ਼ਲ ਟਾਸਕ ਫੋਰਸ) ਨੇ ਮਾਨਸਾ ਵਿਖੇ ਦੋ ਦਿਨਾਂ ਦੇ ਸਟਿੰਗ ਆਪ੍ਰੇਸ਼ਨ ਮਗਰੋਂ ਇੱਕ ਨਾਈਜ਼ੀਰੀਅਨ ਅਤੇ ਦੋ ਸਰਦੂਲਗੜ੍ਹ ਵਾਸੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ 770 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਜਿਸ ਦੀ ਕੀਮਤ ਲਗਭਗ ਤਿੰਨ ਤੋਂ ਚਾਰ ਕਰੋੜ ਰੁਪਏ ਬਣਦੀ ਹੈ
ਇਸ ਸਬੰਧੀ ਹਰਿੰਦਰ ਸਿੰਘ ਮਾਨ ਡੀ.ਐਸ.ਪੀ ਐਸ.ਟੀ.ਐਫ ਬਠਿੰਡਾ ਨੇ ਦੱਸਿਆ ਕਿ ਐਸ.ਟੀ.ਐਫ ਮਾਨਸਾ ਦੇ ਇੰਚਾਰਜ ਐਸ.ਆਈ ਸੁਖਜੀਤ ਸਿੰਘ ਨੇ ਸਮੇਤ ਐਸ.ਟੀ.ਐਫ ਟੀਮ ਦੇ ਗੁਪਤ ਸੁਚਨਾ ਦੇ ਅਧਾਰ ‘ਤੇ ਕਨਵਰ ਸੈਨ ਉਰਫ ਕਾਲੂ ਪੁੱਤਰ ਕ੍ਰਿਸ਼ਨ ਲਾਲ, ਅਜੇ ਕੁਮਾਰ ਪੁੱਤਰ ਰਾਜਿੰਦਰ ਕੁਮਾਰ ਨੂੰ ਸਰਦੂਲਗੜ੍ਹ ਕੈਚੀਆਂ ਢਾਬੇ ਤੋਂ ਗ੍ਰਿਫਤਾਰ ਕਰਦਿਆਂ ਇਨ੍ਹਾਂ ਕੋਲੋਂ 20 ਗ੍ਰਾਮ ਹੈਰੋਇਨ ਬਰਾਮਦ ਕੀਤੀ
ਉਹਨਾ ਦੱਸਿਆ ਕਿ ਇਹਨਾਂ ਕਾਬੂ ਕੀਤੇ ਗਏ ਮੁਲਜਮਾਂ ਤੋਂ ਕੀਤੀ ਪੁੱਛ ਪੜਤਾਲ ਦੇ ਆਧਾਰ ‘ਤੇ ਹੀ ਪੁਲਿਸ ਨੇ ਅੱਗੇ ਨਾਈਜੀਰੀਅਨ ਇਮੇਨੁਅਨ ਉਰਫ ਗੋਡਵਿਨ ਨਾਮ ਦੇ ਵਿਅਕਤੀ ਨੂੰ ਕਾਬੂ ਕੀਤਾ ਜਿਸ ਤੋਂ ਇਹ ਦਿੱਲੀ ਤੋਂ ਹੈਰੋਇਨ ਲਿਆਂਉਦੇ ਸਨ ਉਹਨਾਂ ਦੱਸਿਆ ਕਿ ਪੁਲਿਸ ਨੇ ਇਸ ਨਾਜੀਰੀਅਨ ਨੂੰ ਕਾਬੂ ਕਰਕੇ ਇਸ ਕੋਲੋਂ ਵੀ 750 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਉਹਨਾਂ ਅਨੁਸਾਰ ਉਕਤ ਵਿਅਕਤੀ ਤੋਂ ਪੁੱਛ-ਗਿੱਛ ਜਾਰੀ ਹੈ ਅਤੇ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ
ਉਤਮ ਨਗਰ ਦਿੱਲੀ ਤੋਂ ਦਿੰਦਾ ਸੀ ਧੰਦੇ ਨੂੰ ਅੰਜ਼ਾਮ
ਡੀ.ਐਸ.ਪੀ ਹਰਿੰਦਰ ਸਿੰਘ ਮਾਨ ਨੇ ਦੱਸਿਆ ਕਿ ਇਸ ਨਾਈਜ਼ੀਰੀਅਨ ਨੂੰ ਤਕਰੀਬਨ ਇਕ ਸਾਲ ਤੋ ਉਪਰ ਸਮਗਲਿੰਗ ਕਰਦੇ ਨੂੰ ਹੋ ਗਿਆ ਹੈ ਉਹਨਾਂ ਦੱਸਿਆ ਕਿ ਉਕਤ ਵਿਅਕਤੀ ਨੇ ਮੰਨਿਆ ਕਿ ਉਹ ਕਿਚਣ ,ਉਤਮ ਨਗਰ ਦਿੱਲੀ ਵਿਚ ਕੰਮ ਕਰਦਾ ਸੀ ਅਤੇ ਉਥੋਂ ਹੀ ਇਸ ਗੋਰਖ ਧੰਦੇ ਨੂੰ ਅੰਜਾਮ ਦਿੰਦਾ ਸੀ ਉਸ ਨੇ ਇਹ ਵੀ ਦੱਸਿਆ ਕਿ ਸਮਗਲਿੰਗ ਲਈ ਮੈਟਰੋ ਸ਼ਟੇਸ਼ਨ ਦੇ ਪਿਲਰਾਂ ਦੀ ਵਰਤੋਂ ਕੀਤੀ ਜਾਂਦੀ ਸੀ ਡੀ.ਐਸ.ਪੀ ਨੇ ਦੱਸਿਆ ਕਿ ਇਸ ਨੂੰ 777 ਨੰਬਰ ਪਿਲਰ ਕੋਲੋਂ ਗ੍ਰਿਫਤਾਰ ਕੀਤਾ ਗਿਆ