(ਸੱਚ ਕਹੂੰ ਨਿਊਜ਼) ਗੁਰਦਾਸਪੁਰ। ਗੁਰਦਾਸਪੁਰ ਜ਼ਿਲ੍ਹੇ ’ਚ ਤੇਂਦੂਆਂ ਵੇਖਿਆ ਗਿਆ। ਤੇਂਦੂਆ ਦੀ ਖਬਰ ਫੈਲਦਿਆਂ ਹੀ ਇਲਾਕੇ ’ਚ ਦਹਿਸ਼ਤ ਦਾ ਮਾਹੌਲਾ ਹੇ ਅਤੇ ਲੋਕ ਡਰ ਦੇ ਸਾਏ ’ਚ ਰਹਿ ਰਹੇ ਹਨ। ਕਸਬਾ ਕਾਦੀਆ ਵਿੱਚ ਇੱਕ ਤੇਂਦੂਆ ਦੇ ਨਜ਼ਰ ਆਉਣ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਹਰਚੋਵਾਲ ਰੋਡ ‘ਤੇ ਇਕ ਕਾਲੋਨੀ ‘ਚ ਰਹਿਣ ਵਾਲੇ ਇੱਕ ਵਿਅਕਤੀ ਨੇ ਤੇਂਦੂਆ ਨੂੰ ਦੇਖਿਆ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਜੰਗਲਾਤ ਵਿਭਾਗ ਦੇ ਅਧਿਕਾਰੀ ਸ਼ਕਤੀ ਕਪੂਰ ਨੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਉਸ ਵਿੱਚ ਚੀਤੇ ਵਰਗਾ ਜਾਨਵਰ ਦੇਖਿਆ ਗਿਆ। Gurdaspur News
ਇਹ ਵੀ ਪੜ੍ਹੋ: Govinda: ਅਦਾਕਾਰ ਗੋਵਿੰਦਾ ਦੇ ਪੈਰ ’ਚ ਲੱਗੀ ਗੋਲੀ, ਹਸਪਤਾਲ ’ਚ ਦਾਖਲ
ਜੰਗਲਾਤ ਵਿਭਾਗ ਦੇ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਇਹ ਤੇਂਦੂਆ ਹੈ ਅਤੇ ਇਲਾਕੇ ਦੇ ਲੋਕਾਂ, ਖਾਸ ਕਰਕੇ ਬੱਚਿਆਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ। ਦੱਸ ਦਈਏ ਕਿ ਕਾਹਨੂੰਵਾਨ ਇਲਾਕੇ ਦੇ ਲੋਕ ਵੀ ਪਿਛਲੇ ਇਕ ਮਹੀਨੇ ਤੋਂ ਚੀਤੇ ਵਰਗਾ ਜਾਨਵਰ ਦੇਖਣ ਦਾ ਦਾਅਵਾ ਕਰ ਰਹੇ ਸਨ ਪਰ ਇਸ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਸੀ। ਹੁਣ ਅਧਿਕਾਰੀ ਨੇ ਇਸ ਦੇ ਤੇਂਦੂਆ ਹੋਣ ਦੀ ਪੁਸ਼ਟੀ ਕੀਤੀ ਹੈ