Welfare: ਬਲਾਕ ਪਾਇਲ ਦੇ ਦੂਜੇ ਸਰੀਰਦਾਨੀ ਬਣੇ ਬੀਬੀ ਸੀਤਾ ਦੇਵੀ ਇੰਸਾਂ

Welfare
ਪਾਇਲ : ਐਂਬੂਲੈਂਸ ਨੂੰ ਰਵਾਨਾ ਕਰਦੇ ਹੋਏ ਪਰਿਵਾਰਕ ਮੈਂਬਰ, 85 ਮੈਂਬਰ ਸੁਖਦੇਵ ਸਿੰਘ ਇੰਸਾਂ ਤੇ ਸੇਵਾਦਾਰ ਇਨਸੈਂਟ ਵਿੱਚ ਸਰੀਰਦਾਨੀ ਬੀਬੀ ਸੀਤਾ ਦੇਵੀ ਇੰਸਾਂ ਦੀ ਤਸਵੀਰ।

ਇਲਾਕਾ ਵਾਸੀਆਂ ਤੇ ਪਤਵੰਤੇ ਸੱਜਣਾਂ ਨੇ ਕੀਤੀ ਭਰਪੂਰ ਸ਼ਲਾਘਾ | Welfare

Welfare: (ਦਵਿੰਦਰ ਸਿੰਘ) ਪਾਇਲ। ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਾਵਨ ਦਿਸ਼ਾ-ਨਿਰਦੇਸ਼ਾਂ ਹੇਠ 167 ਮਾਨਵਤਾ ਭਲਾਈ ਦੇ ਕਾਰਜ ਵਿਸ਼ਵ ਪੱਧਰ ’ਤੇ ਕੀਤੇ ਜਾ ਰਹੇ ਹਨ, ਜੋ ਕਾਬਿਲੇ-ਤਾਰੀਫ਼ ਹਨ ਇਨ੍ਹਾਂ ’ਚੋਂ ਹੀ ਇੱਕ ਬਹੁਤ ਮਹੱਤਵਪੂਰਨ ਕਾਰਜ ਹੈ ‘ਸਰੀਰਦਾਨ-ਮਹਾਂਦਾਨ’ ਇਸ ਤਹਿਤ ਬਲਾਕ ਪਾਇਲ ਦੇ ਪਿੰਡ ਚਕੋਹੀ ਤੋਂ ਡੇਰਾ ਸ਼ਰਧਾਲੂ ਬੀਬੀ ਸੀਤਾ ਦੇਵੀ ਇੰਸਾਂ (82) ਦਾ ਮਿ੍ਰਤਕ ਸਰੀਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਦੀ ਅੰਤਿਮ ਇੱਛਾ ਅਨੁਸਾਰ ਮੈਡੀਕਲ ਰਿਸਰਚ ਲਈ ਦਾਨ ਕੀਤਾ ਗਿਆ, ਜੋ ਬੇਮਿਸਾਲ ਹੈ।

ਇਸ ਮੌਕੇ ਬੀਬੀ ਸੀਤਾ ਦੇਵੀ ਇੰਸਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਦੀ ਮਾਤਾ ਜੀ ਦੀ ਤਬੀਅਤ ਅਚਾਨਕ ਖ਼ਰਾਬ ਹੋ ਗਈ ਤੇ ਤੁਰੰਤ ਹੀ ਉਨ੍ਹਾਂ ਵੱਲੋਂ ਮਾਤਾ ਜੀ ਨੂੰ ਨਜ਼ਦੀਕੀ ਹਸਪਤਾਲ ’ਚ ਲਿਜਾਇਆ ਗਿਆ, ਪ੍ਰੰਤੂ ਇਸ ਦੌਰਾਨ ਉਹ ਸਾਨੂੰ ਸਦੀਵੀ ਵਿਛੋੜਾ ਦੇ ਗਏ ਇਸ ਉਪਰੰਤ ਪਰਿਵਾਰਕ ਮੈਂਬਰਾਂ ਨੇ ਮਾਤਾ ਜੀ ਦੀ ਅੰਤਿਮ ਇੱਛਾ ਪੂਰੀ ਕਰਦਿਆਂ ਉਨ੍ਹਾਂ ਦਾ ਮਿ੍ਰਤਕ ਸਰੀਰ ਅੱਜ ਦੁਪਹਿਰ 3 ਵਜੇ ਦੇ ਕਰੀਬ ਪਿੰਡ ਚਕੋਹੀ ਤੋਂ ਲਖਨਊ-ਕਾਨ੍ਹਪੁਰ ਹਾਈਵੇਅ ’ਤੇ ਸਥਿੱਤ ‘ਸਰਸਵਤੀ ਮੈਡੀਕਲ ਕਾਲਜ’, ਲੀਦਾਅ, ਮਧੂ ਵਿਹਾਰ (ਉਨਾਵ) ਯੂਪੀ ਨੂੰ ਦਾਨ ਕਰਦਿਆਂ ਐਂਬੂਲੈਂਸ ਨੂੰ ਰਵਾਨਾ ਕੀਤਾ ਇਸ ਤਰ੍ਹਾਂ ਮਾਤਾ ਜੀ ਨੇ ਪਿੰਡ ਚਕੋਹੀ ’ਚੋਂ ਪਹਿਲਾ ਤੇ ਬਲਾਕ ਪਾਇਲ ’ਚੋਂ ਦੂਸਰੇ ਸਰੀਰਦਾਨੀ ਹੋਣ ਦਾ ਜੱਸ ਖੱਟਿਆ।

ਇਹ ਵੀ ਪੜ੍ਹੋ: Panchayat Elections Punjab: ਪੰਚਾਇਤੀ ਚੋਣਾਂ ਨੂੰ ਹਾਈ ਕੋਰਟ ਵਿੱਚ ਚੁਣੌਤੀ, ਨਿਯਮਾਂ ਅਨੁਸਾਰ ਨਹੀਂ ਹੋਇਆ ਨੋਟੀਫਿਕੇ…

ਇਸ ਦੌਰਾਨ ਬਲਾਕ ਖੰਨਾ ਤੋਂ ਬਲਾਕ ਪ੍ਰੇਮੀ ਸੇਵਕ ਮੋਹਨ ਲਾਲ ਇੰਸਾਂ ਵੱਲੋਂ ਇਸ ਕਾਰਜ ਨੂੰ ਪੂਰਾ ਕਰਨ ਸਬੰਧੀ ਸਾਰੀ ਸਰਕਾਰੀ ਕਾਗਜ਼ੀ ਕਾਰਵਾਈ ਪੂਰੀ ਕਰਵਾ ਕੇ ਆਪਣਾ ਅਹਿਮ ਯੋਗਦਾਨ ਪਾਇਆ ਇਸ ਮੌਕੇ 85 ਮੈਂਬਰ ਸੇਵਾਦਾਰ ਸੁਖਦੇਵ ਸਿੰਘ ਇੰਸਾਂ (ਸਾਬਕਾ ਬੈਂਕ ਮੈਨੇਜ਼ਰ) ਨੇ ਗੱਲਬਾਤ ਦੌਰਾਨ ਦੱਸਿਆ ਕਿ ਬਾਕੀ ਮਹਾਨ ਕਾਰਜਾਂ ਦੀ ਤਰ੍ਹਾਂ ‘ਸਰੀਰਦਾਨ ਮਹਾਂਦਾਨ’ ਕਾਰਜ ਵੀ ਪੂਜਨੀਕ ਗੁਰੂ ਜੀ ਵੱਲੋਂ ਹੀ ਸ਼ੁਰੂ ਕੀਤਾ ਗਿਆ ਹੈ। Welfare

ਸਰੀਰਦਾਨੀ ਬੀਬੀ ਸੀਤਾ ਦੇਵੀ ਇੰਸਾਂ ਦੀ ਮਿ੍ਰਤਕ ਦੇਹ ਨੂੰ ਉਨ੍ਹਾਂ ਦੇ ਬੇਟੇ, ਬੇਟੀਆਂ ਤੇ ਨੂੰਹਾਂ ਵੱਲੋਂ ਸਾਂਝੇ ਤੌਰ ’ਤੇ ਅਰਥੀ ਨੂੰ ਮੋਢਾ ਦਿੰਦਿਆਂ ਫ਼ੁੱਲਾਂ ਨਾਲ ਸ਼ਿੰਗਾਰੀ ਐਂਬੂਲੈਂਸ ਤੱਕ ਪਹੁੰਚਾਇਆ ਗਿਆ ਇਸ ਮੌਕੇ ਸਾਰਿਆਂ ਨੇ ਰਲ ਕੇ ਪਵਿੱਤਰ ਨਾਅਰਾ ਬੋਲਿਆ ਤੇ ਅਰਦਾਸ ਦਾ ਸ਼ਬਦ ਲਗਾਇਆ ਇਸ ਉਪਰੰਤ ਐਂਬੂਲੈਂਸ ਨੂੰ ਰਵਾਨਗੀ ਮੌਕੇ ਹਾਜ਼ਰ ਮੈਂਬਰਾਂ ਵੱਲੋਂ ਪੂਰੇ ਅਦਬ-ਸਤਿਕਾਰ ਤੇ ਨਮ ਅੱਖਾਂ ਨਾਲ ਰਸਤੇ ’ਚ ਫ਼ੁੱਲ ਵਿਛਾਉਂਦਿਆਂ ਸਰੀਰਦਾਨੀ ਬੀਬੀ ਸੀਤਾ ਦੇਵੀ ਇੰਸਾਂ, ਅਮਰ ਰਹੇ, ਅਮਰ ਰਹੇ, ਜਬ ਤੱਕ ਸੂਰਜ ਚਾਂਦ ਰਹੇਗਾ, ਬੀਬੀ ਸੀਤਾ ਦੇਵੀ ਇੰਸਾਂ ਜੀ ਤੇਰਾ ਨਾਮ ਰਹੇਗਾ, ਸੱਚੇ ਸੌਦੇ ਦੀ ਸੋਚ ’ਤੇ, ਪਹਿਰਾ ਦਿਆਂਗੇ ਠੋਕ ਕੇ ਆਦਿ ਨਾਅਰੇ ਲਗਾਉਂਦਿਆਂ ਪਿੰਡ ’ਚ ਚੱਕਰ ਲਗਾਇਆ ਗਿਆ ਆਖ਼ਰ ’ਚ 85 ਮੈਂਬਰ ਸੇਵਾਦਾਰ ਸੁਖਦੇਵ ਸਿੰਘ ਇੰਸਾਂ ਤੇ ਬਾਕੀ ਮੌਜ਼ੂਦ ਸਭ ਮੈਂਬਰਾਂ ਵੱਲੋਂ ਪਵਿੱਤਰ ਨਾਅਰਾ ਲਗਾ ਕੇ ਪਿੰਡ ਚਕੋਹੀ ਤੋਂ ਸਰੀਰਦਾਨ ਵਾਲੀ ਗੱਡੀ ਨੂੰ ਯੂਪੀ ਦੇ ਮੈਡੀਕਲ ਕਾਲਜ ਲਈ ਰਵਾਨਗੀ ਦਿੱਤੀ ਗਈ।

Welfare
ਪਾਇਲ : ਐਂਬੂਲੈਂਸ ਨੂੰ ਰਵਾਨਾ ਕਰਦੇ ਹੋਏ ਪਰਿਵਾਰਕ ਮੈਂਬਰ, 85 ਮੈਂਬਰ ਸੁਖਦੇਵ ਸਿੰਘ ਇੰਸਾਂ ਤੇ ਸੇਵਾਦਾਰ ਇਨਸੈਂਟ ਵਿੱਚ ਸਰੀਰਦਾਨੀ ਬੀਬੀ ਸੀਤਾ ਦੇਵੀ ਇੰਸਾਂ ਦੀ ਤਸਵੀਰ।

ਇਸ ਦੌਰਾਨ ਉਕਤ ਮੈਂਬਰਾਂ ਤੋਂ ਇਲਾਵਾ ਮਾਤਾ ਜੀ ਦੀ ਬੇਟੀ ਛਿੰਦਰਪਾਲ ਕੌਰ, ਪ੍ਰਦੀਪ ਕੁਮਾਰ ਸ਼ਰਮਾ (ਜਵਾਈ), ਮੂਲਨ ਰਾਮ (ਬੇਟਾ), ਨੂੰਹ ਸੀਮਾ ਸ਼ਰਮਾ ਇੰਸਾਂ, ਵਿਕਰਮਜੀਤ ਇੰਸਾਂ (ਦੋਹਤਾ), ਬਾਕੀ ਪਰਿਵਾਰਕ ਮੈਂਬਰ, ਰਿਸ਼ਤੇਦਾਰ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫ਼ੇਅਰ ਸੰਗਠਨ ਦੇ ਸੇਵਾਦਾਰ ਭੈਣ ਅਮਨਪ੍ਰੀਤ ਕੌਰ ਇੰਸਾਂ ਬਲਾਕ ਬੁੱਗਾ ਕਲਾਂ (ਅਮਲੋਹ), ਬਲਾਕ ਪਾਇਲ ਤੋਂ ਪ੍ਰੇਮੀ ਉਜਾਗਰ ਸਿੰਘ ਇੰਸਾਂ, ਆਤਮਾ ਸਿੰਘ ਇੰਸਾਂ, ਜੋਗਿੰਦਰ ਸਿੰਘ ਇੰਸਾਂ, ਰਾਮ ਸਿੰਘ ਇੰਸਾਂ, ਬਿੱਕਰ ਇੰਸਾਂ ਤੇ ਇਲਾਕਾ ਵਾਸੀ ਵੀ ਕਾਫ਼ੀ ਗਿਣਤੀ ’ਚ ਹਾਜ਼ਰ ਸਨ।