Holiday: ਪੰਜਾਬ ’ਚ ਇਹ 2 ਦਿਨ ਬੰਦ ਰਹਿਣਗੇ ਸਕੂਲ-ਕਾਲਜ਼

Holiday
Holiday: ਪੰਜਾਬ ’ਚ ਇਹ 2 ਦਿਨ ਬੰਦ ਰਹਿਣਗੇ ਸਕੂਲ-ਕਾਲਜ਼

ਬੁੱਧਵਾਰ ਤੇ ਵੀਰਵਾਰ ਨੂੰ ਨਹੀਂ ਖੁੱਲ੍ਹਣਗੇ ਸਕੂਲ-ਕਾਲਜ਼ | Holiday

ਚੰਡੀਗੜ੍ਹ (ਸੱਚ ਕਹੂੰ ਨਿਊਜ਼)। Holiday: ਪੰਜਾਬ ’ਚ 2 ਅਕਤੂਬਰ ਤੇ 3 ਅਕਤੂਬਰ (ਬੁੱਧਵਾਰ ਤੇ ਵੀਰਵਾਰ) ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਕਿਉਂਕਿ ਬੁੱਧਵਾਰ ਨੂੰ ਗਾਂਧੀ ਜਯੰਤੀ ਤੇ ਵੀਰਵਾਰ ਨੂੰ ਮਹਾਰਾਜ਼ਾ ਅਗਰਸੈਨ ਜਯੰਤੀ ਤੇ ਨਵਰਾਤਰੀ ਹੈ। ਜਿਸ ਕਾਰਨ ਇਹ ਫੈਸਲਾ ਲਿਆ ਗਿਆ ਹੈ। ਇਨ੍ਹਾਂ ਦਿਨਾਂ ਸਕੂਲ, ਬੈਂਕ ਤੇ ਦਫ਼ਤਰ ਬੰਦ ਰਹਿਣਗੇ। ਦੱਸ ਦੇਈਏ ਕਿ ਅਕਤੂਬਰ ਦੇ ਪੂਰੇ ਮਹੀਨੇ ’ਚ ਕਈ ਵੱਡੇ ਤਿਉਹਾਰ ਹਨ। ਜਿਸ ਵਿੱਚ ਦੁਰਗਾ ਅਸ਼ਟਮੀ, ਦੁਸ਼ਹਿਰਾ, ਮਹਾਰਿਸ਼ੀ ਵਾਲਮੀਕਿ ਜੈਅੰਤੀ ਤੇ ਦੀਵਾਲੀ ਵਰਗੇ ਤਿਉਹਾਰ ਸ਼ਾਮਲ ਹਨ। Holiday

Read This : Punjab Railways: ਰੇਲਵੇ ਵਿਭਾਗ ਨੇ ਪੰਜਾਬ ਨੂੰ ਦਿੱਤਾ ਖਾਸ ਤੋਹਫ਼ਾ, ਤਿਉਹਾਰਾਂ ’ਤੇ ਲੱਗੀ ਮੌਜ, ਇਨ੍ਹਾਂ ਨੂੰ ਹੋਵੇਗਾ …

ਬੈਂਕ, ਸਰਕਾਰੀ ਦਫ਼ਤਰ ਤੇ ਸਕੂਲ-ਕਾਲਜ਼ ਰਹਿਣਗੇ ਬੰਦ | Holiday

ਅਕਤਬੂਰ ਦੀ ਪਹਿਲੀ ਜਨਤਕ ਛੁੱਟੀ 2 ਅਕਤੂਬਰ ਨੂੰ ਗਾਂਧੀ ਜਯੰਤੀ ਮੌਕੇ ਰਹੇਗੀ। ਇਸ ਦਿਨ ਬੈਂਕ, ਸਰਕਾਰੀ ਦਫ਼ਤਰ, ਸਕੂਲ ਤੇ ਕਾਲਜ਼ ਬੰਦ ਰਹਿਣਗੇ। ਪੰਜਾਬ ਤੇ ਰਾਜਸਥਾਨ ’ਚ 3 ਅਕਤੂਬਰ ਨੂੰ ਮਹਾਰਾਜ਼ਾ ਅਗਰਸੇਨ ਜਯੰਤੀ ਦੀ ਛੁੱਟੀ ਰਹੇਗੀ। ਇਸ ਦਾ ਮਤਲਬ ਹੈ ਕਿ ਮਹੀਨੇ ਦੀ ਸ਼ੁਰੂਆਤ ’ਚ ਹੀ 2 ਦਿਨ ਸਕੂਲ, ਕਾਲਜ਼, ਬੈਂਕ ਆਦਿ ਬੰਦ ਰਹਿਣਗੇ। ਸਰਕਾਰ ਨੇ ਸਾਲਾਨਾ ਛੁੱਟੀਆਂ ਦੀ ਸੂਚੀ ’ਚ ਇਨ੍ਹਾਂ ਦੋਵਾਂ ਦਿਨਾ ਨੂੰ ਛੁੱਟੀਆਂ ਵਜੋਂ ਦਰਸ਼ਾਇਆ ਗਿਆ ਹੈ।

LEAVE A REPLY

Please enter your comment!
Please enter your name here