Bathinda News: ਚੋਰਾਂ ਨੇ ‘ਅਫਸਰ’ ਦੇ ਘਰ ਦਿਖਾਈ ਹੱਥ ਦੀ ਸਫ਼ਾਈ, ਪੁਲਿਸ ਬਿਹਾਰ ਤੋਂ ਫੜ੍ਹ ਲਿਆਈ

Bathinda News
Bathinda News: ਚੋਰਾਂ ਨੇ ‘ਅਫਸਰ’ ਦੇ ਘਰ ਦਿਖਾਈ ਹੱਥ ਦੀ ਸਫ਼ਾਈ, ਪੁਲਿਸ ਬਿਹਾਰ ਤੋਂ ਫੜ੍ਹ ਲਿਆਈ

Bathinda News: ਬਠਿੰਡਾ (ਸੁਖਜੀਤ ਮਾਨ)। ਪਿਛਲੇ ਦਿਨਾਂ ਵਿੱਚ ਬਠਿੰਡਾ ਸੀਆਈਡੀ ਵਿੱਚ ਤਾਇਨਾਤ ਇੱਕ ਇੰਸਪੈਕਟਰ ਦੇ ਘਰੋਂ ਉਸਦੀ ਪਤਨੀ ਦੀ ਮੌਜੂਦਗੀ ਵਿੱਚ ਦੋ ਮਹਿਲਾਵਾਂ ਵੱਲੋਂ ਕੀਤੀ ਗਈ ਚੋਰੀ ਦੀ ਵਾਰਦਾਤ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਬਠਿੰਡਾ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਬਠਿੰਡਾ ਦੇ ਸਾਂਝੇ ਓਪਰੇਸ਼ਨ ਦੌਰਾਨ 2 ਔਰਤਾਂ ਨੂੰ ਬਿਹਾਰ ਤੋ ਲੱਖਾਂ ਰੁਪਏ ਦੇ ਸੋਨੇ-ਡਾਇਮੰਡ ਦੇ ਚੋਰੀ ਹੋਏ ਗਹਿਣਿਆਂ ਸਮੇਤ ਗ੍ਰਿਫਤਾਰ ਕਰਕੇ ਲਿਆਂਦਾ ਗਿਆ ਹੈ।

ਐਸਐਸਪੀ ਅਮਨੀਤ ਕੌਂਡਲ ਨੇ ਇਸ ਸਬੰਧੀ ਅੱਜ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇਸ ਚੋਰੀ ਸਬੰਧੀ 19 ਸਤੰਬਰ ਨੂੰ ਮੁੱਕਦਮਾ ਨੰਬਰ 140, ਧਾਰਾ 305(ਏ),3(5) ਬੀਐਨਐਸ ਤਹਿਤ ਥਾਣਾ ਸਿਵਲ ਲਾਈਨਜ ਬਠਿੰਡਾ ਵਿਖੇ ਦਰਜ਼ ਹੋਇਆ ਸੀ। ਇਸ ਚੋਰੀ ਦੇ ਮੁਲਜਮਾਂ ਨੂੰ ਫੜਨ ਲਈ ਸਰਬਜੀਤ ਸਿੰਘ ਡੀ.ਐੱਸ.ਪੀ (ਸਿਟੀ-2) ਬਠਿੰਡਾ ਦੀ ਅਗਵਾਈ ਵਿੱਚ ਬਠਿੰਡਾ ਪੁਲਸ ਅਤੇ ਕਾਊਂਟਰ ਇੰਟੈਲੀਜੈਂਸ ਬਠਿੰਡਾ ਦੇ ਸਾਂਝੇ ਓਪਰੇਸ਼ਨ ਦੌਰਾਨ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੀਆਂ 2 ਪਰਵਾਸੀ ਔਰਤਾਂ ਨੂੰ ਬਿਹਾਰ ਦੇ ਭਾਗਲਪੁਰ ਜਿਲ੍ਹੇ ਦੇ ਕਹਿਲਗਾਓ ਤੋਂ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜੇ ਵਿੱਚੋਂ ਚੋਰੀ ਕੀਤੇ ਸੋਨਾ-ਡਾਇਮੰਡ ਦੇ ਗਹਿਣੇ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। Bathinda News

Bathinda News
Bathinda News: ਚੋਰਾਂ ਨੇ ‘ਅਫਸਰ’ ਦੇ ਘਰ ਦਿਖਾਈ ਹੱਥ ਦੀ ਸਫ਼ਾਈ, ਪੁਲਿਸ ਬਿਹਾਰ ਤੋਂ ਫੜ੍ਹ ਲਿਆਈ

ਇਹ ਮੁਕੱਦਮਾ ਦਰਜ਼ ਕਰਵਾਉਣ ਵਾਲੀ ਮਹਿਲਾ ਨੇ ਬਿਆਨ ਦਰਜ਼ ਕਰਵਾਏ ਸੀ ਕਿ ਸਵੇਰ ਸਮੇਂ ਉਸਦੇ ਦੇ ਘਰ 2 ਅਣਪਛਾਤੀਆਂ ਔਰਤਾਂ ਆਈਆਂ ਸਨ, ਜਿਹਨਾਂ ਨਾਲ ਉਸਦੀ ਆਪਣੇ ਘਰ ਦੀ ਸਾਫ ਸਫਾਈ ਦੇ ਕੰਮ ਕਰਨ ਸਬੰਧੀ ਗੱਲਬਾਤ ਹੋਈ ਸੀ ਅਤੇ ਇਸੇ ਦਿਨ ਹੀ ਆਪਣੇ ਘਰ ਦੀ ਸਾਫ ਸਫਾਈ ਵੀ ਕਰਵਾਈ ਗਈ ਸੀ। ਉਸਨੇ ਦੱਸਿਆ ਕਿ ਅਗਲੇ ਦਿਨ ਉਕਤ ਔਰਤਾਂ ਕੰਮ ‘ਤੇ ਨਹੀ ਆਈਆਂ । ਇਸੇ ਦਿਨ ਉਸ ਵੱਲੋਂ ਆਪਣੇ ਘਰ ਦੀ ਅਲਮਾਰੀ ਦੀ ਚੈਕਿੰਗ ਕਰਨ ‘ਤੇ ਪਾਇਆ ਗਿਆ ਕਿ ਅਲਮਾਰੀ ਵਿੱਚ ਰੱਖੇ ਹੋਏ ਸੋਨੇ ਅਤੇ ਡਾਇਮੰਡ ਦੇ ਗਹਿਣੇ ਆਪਣੀ ਜਗ੍ਹਾ ਤੋਂ ਗਾਇਬ ਸਨ।

Bathinda News

ਉਸ ਨੂੰ ਪਤਾ ਲੱਗਾ ਕਿ ਉਸਦੇ ਘਰ ਕੰਮ ਕਰਨ ਆਈਆਂ ਉਕਤ 2 ਪਰਵਾਸੀ ਔਰਤਾਂ ਵੱਲੋਂ ਉਹਨਾਂ ਦੇ ਘਰੋਂ ਗਹਿਣੇ ਚੋਰੀ ਕਰ ਲਏ ਗਏ ਹਨ। ਗਹਿਣਿਆਂ ਦੀ ਕੀਮਤ ਲੱਗਭਗ 22-23 ਲੱਖ ਰੁਪਏ ਬਣਦੀ ਸੀ।ਇਸ ਵਾਰਦਾਤ ਨੂੰ ਟਰੇਸ ਕਰਨ ਲਈ ਬਠਿੰਡਾ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਬਠਿੰਡਾ ਦੀਆਂ ਵੱਖ-ਵੱਖ ਟੀਮਾਂ ਗਠਿਤ ਕਰਕੇ ਮੁਲਜਮਾਂ ਦੀ ਭਾਲ ਸ਼ੁਰੂ ਕੀਤੀ ਗਈ, ਜੋ ਟੈਕਨੀਕਲ ,

ਸੀ.ਸੀ.ਟੀ.ਵੀ ਫੁਟੇਜ ਅਤੇ ਖੂਫੀਆ ਸੋਰਸਾਂ ਦੀ ਮੱਦਦ ਨਾਲ ਕਾਰਵਾਈ ਕਰਦੇ ਹੋਏ ਬੰਟੀ ਕੁਮਾਰੀ ਪਤਨੀ ਗੌਤਮ ਸ਼ਾਹ ਅਤੇ ਰੂਬੀ ਦੇਵੀ ਪਤਨੀ ਰੋਹਿਤ ਕੁਮਾਰ ਵਾਸੀ ਲਖਨਊ ਹਾਲ ਪੁੱਤਰੀ ਪੁੱਤਰੀ ਉਪਿੰਦਰ ਸ਼ਾਹ ਵਾਸੀਆਨ ਵਾਰਡ ਨੰ 17 ਸ਼ਿਵ ਕੁਮਾਰੀ ਪਹਾੜ ਜਿਲ੍ਹਾ ਭਾਗਲਪੁਰ, ਬਿਹਾਰ ਨੂੰ ਭਾਗਲਪੁਰ ਜਿਲ੍ਹੇ ਦੇ ਕਹਿਲਗਾਓ ਤੋਂ ਗ੍ਰਿਫਤਾਰ ਕਰਕੇ ਇਲਾਕਾ ਮੈਜਿਸਟਰੇਟ ਦੇ ਪੇਸ਼ ਕਰਕੇ ਰਾਹਦਾਰੀ ਰਿਮਾਂਡ ਹਾਸਲ ਕੀਤਾ ਗਿਆ। ਗ੍ਰਿਫਤਾਰ ਮਹਿਲਾਵਾਂ ਕੋਲੋਂ ਚੋਰੀ ਕੀਤੇ ਸੋਨੇ ਅਤੇ ਡਾਇਮੰਡ ਦੇ ਗਹਿਣੇ ਬਰਾਮਦ ਕੀਤੇ ਗਏ। ਦੋਵਾਂ ਮੁਲਜਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਡ ਹਾਸਿਲ ਕੀਤਾ ਜਾਵੇਗਾ, ਤਾਂ ਜੋ ਚੋਰੀ ਦੀਆਂ ਹੋਰ ਵਾਰਦਾਤਾਂ ਵੀ ਟਰੇਸ ਹੋਣ ਦੀ ਸੰਭਾਵਨਾ ਹੈ।

Read Also : Nepal Floods and Landslide: ਨੇਪਾਲ ’ਚ ਕੁਦਰਤੀ ਆਫ਼ਤ, ਤਬਾਹੀ ਹੀ ਤਬਾਹੀ, 100 ਦੀ ਮੌਤ, 67 ਲਾਪਤਾ

LEAVE A REPLY

Please enter your comment!
Please enter your name here