Shaheed Bhagat Singh: ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਮਸ਼ਾਲ ਮਾਰਚ ਕੱਢਿਆ

Shaheed Bhagat Singh

Shaheed Bhagat Singh: ਫ਼ਰੀਦਕੋਟ (ਗੁਰਪ੍ਰੀਤ ਪੱਕਾ) ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ ਦੇ ਜਨਮ ਦਿਵਸ ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਫ਼ਰੀਦਕੋਟ ਵੱਲੋਂ ਸ਼ਹਿਰ ਵਿੱਚ ਮਸ਼ਾਲ ਮਾਰਚ ਕੱਢਿਆ ਗਿਆ ਜਿਸ ਦੀ ਅਗਵਾਈ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਸਾਥੀ ਜਤਿੰਦਰ ਕੁਮਾਰ ਅਤੇ ਜਿਲਾ ਪ੍ਰਧਾਨ ਸਾਥੀ ਸਿਮਰਜੀਤ ਸਿੰਘ ਬਰਾੜ ਨੇ ਕੀਤੀ ਬੁਲਾਰਿਆਂ ਵੱਲੋਂ ਬੋਲਦਿਆਂ ਕਿਹਾ ਗਿਆ ਕਿ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਨੇ 23 ਸਾਲ ਦੀ ਉਮਰ ਵਿੱਚ ਭਾਰਤ ਨੂੰ ਆਜ਼ਾਦ ਕਰਾਉਣ ਵਾਸਤੇ ਫਾਂਸੀ ਚੁੰਮ ਕੇ ਗਲੇ ਨਾਲ ਲਾਇਆ।

ਪ੍ਰੰਤੂ ਆਜ਼ਾਦੀ ਲੈਣ ਤੋਂ ਬਾਅਦ ਸਾਰੀਆਂ ਸਰਕਾਰਾਂ ਭਗਤ ਸਿੰਘ ਦਾ ਨਾਮ ਵਰਤ ਕੇ ਵੋਟਾਂ ਬਟੋਰਨ ਤੱਕ ਹੀ ਸੀਮਤ ਰਹਿ ਗਈਆਂ ਕੋਈ ਪੱਗਾਂ ਦੇ ਰੰਗ ਬਦਲ ਕੇ ਅਤੇ ਕੋਈ ਭਗਤ ਸਿੰਘ ਦੇ ਨਾਮ ਤੇ ਲੋਕਾਂ ਨੂੰ ਗੁਮਰਾਹ ਕਰਕੇ ਅਤੇ ਕੋਈ ਭਗਤ ਸਿੰਘ ਦੀ ਸੋਚ ਤੇ ਚੱਲਣ ਦੇ ਦਾਅਵੇ ਕਰਕੇ ਲੋਕਾਂ ਨੂੰ ਹੁਣ ਤੱਕ ਗੁਮਰਾਹ ਕਰਦੇ ਆ ਰਹੇ ਹਨ ਜਦੋਂ ਕਿ ਭਾਰਤ ਅੰਦਰ 45% ਆਬਾਦੀ ਨੌਜਵਾਨਾਂ ਦੀ ਹੈ। Shaheed Bhagat Singh

Read Also : Australia News: ਪਰਥ ‘ਚ ਡੇਰਾ ਸ਼ਰਧਾਲੂਆਂ ਨੇ ਮਨਾਇਆ ਮਹਾਂਪਰਉਪਕਾਰ ਮਹੀਨਾ

ਰਾਜਾਂ ਦੀਆਂ ਸਰਕਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਨਸ਼ੇ ਵੱਲ ਧੱਕ ਰਹੀਆਂ ਹਨ ਅਤੇ 10,15 ਹਜਾਰ ਦੀ ਨੌਕਰੀ ਦੇ ਕੇ ਨੌਜਵਾਨਾਂ ਦਾ ਸ਼ੋਸ਼ਣ ਕਰ ਰਹੀਆਂ ਹਨ ਬੁਲਾਰਿਆਂ ਨੇ ਕਿਹਾ ਕਿ ਅੱਜ ਫਰੀਦਕੋਟ ਅੰਦਰ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਨ ਨੂੰ ਮੁੱਖ ਰੱਖਦੇ ਹੋਏ ਅਤੇ ਭਗਤ ਸਿੰਘ ਦੇ ਵਿਚਾਰ ਹਰ ਘਰ ਤੱਕ ਪਹੁੰਚਾਉਣ ਵਾਸਤੇ ਸ਼ਹਿਰ ਫਰੀਦਕੋਟ ਅੰਦਰ ਮਿਸ਼ਾਲ ਮਾਰਚ ਕੱਢਿਆ ਗਿਆ।ਇਸ ਮੌਕੇ ਤਹਿਸੀਲ ਪ੍ਰਧਾਨ ਗੁਰਪ੍ਰੀਤ ਹੈਪੀ,ਲਾਭ ਸਿੰਘ, ਕਸ਼ਮੀਰ ਸਿੰਘ, ਗੁਰਪ੍ਰੀਤ ਚਮੇਲੀ, ਜੋਗਰਾਜ ਸਿੰਘ, ਪ੍ਰਦੀਪ ਸਿੰਘ, ਸਾਹਿਲਪ੍ਰੀਤ ਬਰਾੜ,ਹਰਸ਼ ਬਰਾੜ, ਅਨਮੋਲ ਬਰਾੜ, ਸੁਖਚੈਨ ਮਾਨ, ਦੀਪਇੰਦਰ ਗਿੱਲ, ਗੁਰਲਾਲ ਗਿੱਲ, ਅਮਨ ਗਿੱਲ, ਕੁਲਦੀਪ ਗਿੱਲ, ਅਮਰੀਕ ਹਾਂਡਾ, ਸ਼ਿੰਦਰਪਾਲ ਤੋਂ ਇਲਾਵਾ ਸ਼ਹਿਰ ਦੇ ਮਹੱਲੇ ਅਤੇ ਪਿੰਡਾਂ ਵਿੱਚੋਂ ਨੌਜਵਾਨਾਂ ਨੇ ਮਿਸ਼ਾਲ ਮਾਰਚ ਵਿੱਚ ਹਿੱਸਾ ਲਿਆ।

LEAVE A REPLY

Please enter your comment!
Please enter your name here