ਦੇਰੀ ਕਾਰਨ ਪ੍ਰੋਜੈਕਟਾਂ ਦੀ ਲਾਗਤ ਵਧੀ
ਨਵੀਂ ਦਿੱਲੀ: ਦੇਸ਼ ਵਿੱਚ 13 ਹਜ਼ਾਰ ਮੈਗਾਵਾਟ ਤੋਂ ਵਧੇਰੇ ਪਣ ਬਿਜਲੀ ਪ੍ਰੋਜੈਕਟ ਠੰਢੇ ਬਸਤੇ ਵਿੱਚ ਪਏ ਹਨ, ਜਿਸ ਨਾਲ ਇਨ੍ਹਾਂ ਦੇ ਬਣਾਉਣ ਦੀ ਲਗਾਤ ਵਿੱਚ 52ਹਜ਼ਾਰ ਕਰੋੜ ਰੁਪਏਤੋਂ ਜ਼ਿਆਦਾ ਦਾ ਵਾਧਾ ਹੋ ਚੁੱਕਿਆ ਹੈ। ਐਸੋਚੈਮ ਅਤੇ ਪ੍ਰਈਜ ਵਾਟਰ ਹਾਊਸ ਕੂਪਰ (ਪੀ ਡਬਲਿਊ ਸੀ) ਵੱਲੋਂ ਸਾਂਝੇ ਤੌਰ ‘ਤੇ ਕੀਤੇ ਗਏ ਤਾਜ਼ਾ ਅਧਿਐਨ ਅਨੁਸਾਰ ਦਸੰਬਰ 2016 ਤੱਕ ਕਰੀਬ 13,363 ਮੈਗਾਵਾਟ ਦੇ ਬਣ ਬਿਜਲੀ ਪ੍ਰੋਜੈਕਟ ਵਿਕਾਸ ਦੇ ਵੱਖ-ਵੱਖ ਗੇੜਾਂ ਵਿੱਚ ਲਟਕ ਰਹੇ ਹਨ। ਇਸ ਨਾਲ ਇਨ੍ਹਾਂ ਦੀ ਲਾਗਤ 52697 ਕਰੋੜ ਰੁਪਏ ਵਧ ਗਈ ਹੈ।
ਅਧਿਐਨ ਅਨੁਸਾਰ ਦੇਸ਼ ਵਿੱਚ ਪਣ ਬਿਜਲੀ ਦੇ ਅਪਾਰ ਮੌਕਿਆਂ ਦੇ ਬਾਵਜ਼ੂਦ ਹੁਣ ਤੱਕ ਸਿਰਫ਼ 30 ਫੀਸਦੀ ਸਮਰੱਥਾ ਦੀ ਵਰਤੋਂ ਕੀਤੀ ਗਈ ਹੈ। ਸੌ ਫੀਸਦੀ ਊਰਜਾ ਸੁਰੱਖਿਆ ਲਈ ਦੇਸ ਵਿੱਚ ਪਣ ਬਿਜਲੀ ਉਤਪਾਦਨ ਨੂੰ ਉਤਸ਼ਾਹਿਤ ਕਰਨ ਦੇ ਸਿਰਲੇਖ ਹੇਠ ਪ੍ਰਕਾਸ਼ਿਤ ਇਸ ਅਧਿਐਨ ਅਨੁਸਾਰ ਕੇਂਦਰ ਦੇ ਕਰੀਬ ਇੱਕ ਚੌਥਾਈ ਭਾਵ 24 ਫੀਸਦੀ ਪਣ ਬਿਜਲੀ ਪ੍ਰੋਜੈਕਟਾਂ ਵਿੱਚ ਸਥਾਨਕ ਅਤੇ ਕਾਨੂੰਨ ਪ੍ਰਬੰਧ ਨਾਲ ਜੁੜੇ ਮੁੱਦਿਆਂ ਅਤੇ 21 ਫੀਸਦੀ ਵਿੱਚ ਜ਼ਮੀਨਦੋਜ, ਜਲ ਵਿਗਿਆਨ ਅਤੇ ਜ਼ਮੀਨ ਦੀ ਬਣਾਵਟ ਕਾਰਨ ਦੇਰੀ ਹੋ ਰਹੀ ਹੈ।