Punjab Sarpanch Elections: ਸਰਪੰਚ ਗੁਰਪ੍ਰੀਤ ਸਿੰਘ ਗਰੇਵਾਲ ਨੇ ਮਿਹਨਤ ਨਾਲ ਬਦਲੀ ਪਿੰਡ ਦੀ ਨੁਹਾਰ

Punjab Sarpanch Elections
ਅਮਲੋਹ : ਪੰਚਾਇਤ ਵੱਲੋਂ ਪਿੰਡ ’ਚ ਕਰਵਾਏ ਵਿਕਾਸ ਕਾਰਜਾਂ ਦੀਆਂ ਤਸਵੀਰਾਂ।

ਬਲਾਕ ਅਮਲੋਹ ਦਾ ਪਿੰਡ ਕਲਾਲ ਮਾਜਰਾ, ਬਲਾਕ ’ਚੋਂ ਨੰਬਰ ਵੰਨ ਪਿੰਡ

(ਅਨਿਲ ਲੁਟਾਵਾ) ਅਮਲੋਹ। Punjab Sarpanch Elections: ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਵਿਗਲ ਵੱਜ ਚੁਕਿਆ ਹੈ ਤੇ ਪਿੰਡਾਂ ’ਚ ਸਰਪੰਚ ਬਣਨ ਦੇ ਚਾਹਵਾਨਾਂ ਨੇ ਵੀ ਆਪਣੀ ਤਿਆਰੀ ਵਿੱਢ ਦਿੱਤੀ ਹੈ ਪਰ ਵਿਰਲਾ ਹੀ ਸਰਪੰਚ ਅਜਿਹਾ ਹੁੰਦਾ ਹੈ ਜੋ ਆਪਣੇ ਕਾਰਜਕਾਲ ਦੌਰਾਨ ਆਪਣੇ ਪਿੰਡ ਦੀ ਦਿੱਖ ਬਦਲ ਦਿੰਦਾ ਹੈ ਉੱਥੇ ਹੀ ਪਿੰਡ ਦੀਆਂ ਬੁਨਿਆਦੀ ਸਹੂਲਤਾਂ ਨੂੰ ਪੂਰਾ ਕਰਦਿਆਂ, ਪਿੰਡ ਵਿੱਚ ਆਪਸੀ ਭਾਈਚਾਰੇ ਦੀ ਮਿਸਾਲ ਪੈਦਾ ਕਰਦਾ ਹੈ ਅਜਿਹਾ ਹੀ ਸਰਪੰਚ ਹੈ ਗੁਰਪ੍ਰੀਤ ਸਿੰਘ ਗਰੇਵਾਲ ਜੋ ਬਲਾਕ ਅਮਲੋਹ ਤੋਂ ਤਕਰੀਬਨ 13 ਕਿਲੋ ਮੀਟਰ ਦੂਰ ਪਿੰਡ ਕਲਾਲ ਮਾਜਰਾ ਦਾ ਸਰਪੰਚ ਸੀ, ਜਿਸ ਨੇ ਆਪਣੇ ਕਾਰਜਕਾਲ ਵਿੱਚ ਪਿੰਡ ਵਿੱਚ ਪਾਰਕ, ਸੋਲਿਡਵੈਸਟ ਟਰੀਟਮੈਂਟ ਪਲਾਂਟ,ਓਪਨ ਤੇ ਇੰਨਡੋਰ ਜਿੰਮ, ਖਾਲੀ ਪਈਆਂ ਤੇ ਲੋਕਾਂ ਦੇ ਕਬਜ਼ੇ ਅਧੀਨ ਸਾਂਝੀਆਂ ਥਾਵਾਂ ਦੀ ਨਿਸ਼ਾਨਦੇਹੀ ਕਰਵਾ ਕੇ ਨਜਾਇਜ਼ ਕਬਜ਼ਾ ਹਟਾਇਆ ਤੇ ਉੱਥੇ ਮਿੰਨੀ ਜੰਗਲ, ਖੇਡਾਂ ਦਾ ਗਰਾਊਂਡ ਤੋਂ ਇਲਾਵਾ ਕਈ ਲੋਕ ਹਿੱਤ ਕਾਰਜ ਕਰਕੇ ਪਿੰਡ ਦੀ ਦਿੱਖ ਹੀ ਬਦਲ ਦਿੱਤੀ।

ਕੀ ਕਹਿਣਾ ਸਰਪੰਚ ਗੁਰਪ੍ਰੀਤ ਸਿੰਘ ਗਰੇਵਾਲ ਦਾ

ਇਸ ਸਬੰਧੀ ਗੱਲਬਾਤ ਕਰਦਿਆਂ ਆਪਣਾ ਕਾਰਜਕਾਲ ਪੂਰਾ ਕਰ ਚੁੱਕੇ ਸਰਪੰਚ ਗੁਰਪ੍ਰੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਸਾਡੇ ਪਿੰਡ ਕਲਾਲ ਮਾਜਰਾ ਦੇ ਲੋਕ ਅੱਜ ਤੋਂ ਤਕਰੀਬਨ 6 ਸਾਲ ਪਹਿਲਾਂ ਨਰਕਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਸਨ। ਇਹ ਪਿੰਡ ਇੰਨਾ ਕੁ ਪਿਛੜਿਆ ਹੋਇਆ ਸੀ ਕਿ ਨਾ ਪਿੰਡ ’ਚ ਚੰਗਾ ਸਕੂਲ, ਨਾ ਧਰਮਸ਼ਾਲਾ, ਨਾ ਖੇਡ ਮੈਦਾਨ, ਨਾ ਹੀ ਲੋਕਾਂ ਨੂੰ ਬੁਨਿਆਦੀ ਸਹੂਲਤਾਂ, ਇੱਥੋਂ ਤੱਕ ਕਿ ਪਿੰਡ ਦੀ ਜੜ ਮੁਨਿਆਦ ਮੰਨਿਆ ਜਾਂਦਾ ‘ਨਗਰ ਖੇੜਾ’ ਵੀ ਇਸ ਪਿੰਡ ’ਚ ਨਹੀਂ ਸੀ।

ਉਨ੍ਹਾਂ ਦੱਸਿਆ ਕਿ ਸਰਪੰਚ ਬਣਨ ਤੋਂ ਤਰੁੰਤ ਬਾਅਦ ਹੀ ਪਿੰਡ ਦੇ ਯੋਜਨਾਬੰਦੀ ਸ਼ੁਰੂ ਕਰ ਦਿੱਤੀ ਅਨਾਊਂਸਮੈਂਟ ਰਾਹੀਂ ਪੂਰੇ ਪਿੰਡ ਨੂੰ ਦੱਸਿਆ ਗਿਆ ਕਿ ਮਹੀਨੇ ਦੀ ਹਰ 5 ਤਰੀਕ ਨੂੰ ਪੰਚਾਇਤ ‘ਪਬਲਿਕ ਮੀਟਿੰਗ’ ਕਰਿਆ ਕਰੇਗੀ ਜਿੱਥੇ ਲੋਕਾਂ ਦੀਆਂ ਸਮੱਸਿਆਵਾਂ ਪੁੱਛੀਆਂ ਜਾਣਗੀਆਂ, ਉਨ੍ਹਾਂ ਦਾ ਹੱਲ ਕੀਤਾ ਜਾਵੇਗਾ। ਪਿੰਡ ਦੇ ਵਿਕਾਸ ਸਬੰਧੀ ਵਿਚਾਰਾਂ ਹੋਣਗੀਆਂ ਤੇ ਪੰਚਾਇਤ ਹਰ ਮਹੀਨੇ ਆਪਣੀ ਕਾਰਗੁਜ਼ਾਰੀ ਬਾਰੇ ਦੱਸੇਗੀ ਇਸ ਤਰ੍ਹਾਂ ਪਹਿਲੀ ਮੀਟਿੰਗ ਵਿੱਚ ਹੀ ਲੋਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ ਤੇ ਇਸ ਮੀਟਿੰਗ ’ਚ ਹੀ ਪਿੰਡ ਦੀ ਬਿਹਤਰੀ ਲਈ ਕਮੇਟੀਆਂ ਦਾ ਗਠਨ ਕੀਤਾ ਗਿਆ, ਜਿਵੇਂ ‘ਨਸ਼ਾ ਛੁਡਾਉਣ ਤੇ ਸਮਾਜ ਸੁਧਾਰ ਕਮੇਟੀ’, ‘ਸਲਾਹਕਾਰ ਅਤੇ ਦੇਖ-ਰੇਖ ਕਮੇਟੀ’ ਆਦਿ ਇਸ ਦੇ ਨਾਲ ਹੀ ਆਸ਼ਾ ਵਰਕਰ ਤੇ ਆਗਨਵਾੜੀ ਵਰਕਰਾਂ ਨੂੰ ਇਸ ਮੀਟਿੰਗ ਵਿੱਚ ਲਾਜ਼ਮੀ ਬੁਲਾਇਆ ਜਾਂਦਾ ਸੀ।

Punjab Sarpanch Elections1
ਅਮਲੋਹ : ਪੰਚਾਇਤ ਵੱਲੋਂ ਪਿੰਡ ’ਚ ਕਰਵਾਏ ਵਿਕਾਸ ਕਾਰਜਾਂ ਦੀਆਂ ਤਸਵੀਰਾਂ।

ਪਿੰਡ ’ਚ ਕਰਵਾਏ ਗਏ ਵਿਕਾਸ ਕਾਰਜ | Punjab Sarpanch Elections

  • ਸਭ ਤੋਂ ਪਹਿਲਾਂ ਪਿੰਡ ’ਚ ‘ਨਗਰ ਖੇੜੇ’ ਦਾ ਨਿਰਮਾਣ ਕਰਵਾਇਆ
  • ਸਾਰੇ ਪਿੰਡ ਦੇ ਸਾਂਝੇ ਰਸਤਿਆਂ ਤੇ ਸਾਂਝੀਆਂ ਥਾਵਾਂ ਦੀ ਨਿਸ਼ਾਨਦੇਹੀ ਕਰਵਾਕੇ ਨਜਾਇਜ਼ ਕਬਜ਼ੇ ਦੂਰ ਕਰਵਾਏ ਗਏ
  • ਗੰਦੇ ਪਾਣੀ ਦੀ ਨਿਕਾਸੀ ਲਈ ਸੀਵਰੇਜ ਪਾਇਆ ਗਿਆ
  • ਇੰਟਰਲਾਕ ਟਾਇਲਾਂ ਨਾਲ ਗਲੀਆਂ ਪੱਕੀਆਂ ਕਰਵਾਈਆਂ
  • ਕੰਕਰੀਟ ਦੀ ਬਾਹਰਲੀ ਫਿਰਨੀ ਤਿਆਰ ਕੀਤੀ ਗਈ
  • ਪਿੰਡ ’ਚ ਸੀਸੀਟੀਵੀ ਕੈਮਰੇ ਲਗਵਾਏ
  • ਛੱਪੜਾਂ ਦੀ ਸਫਾਈ ਕਰਵਾਈ ਗਈ
  • ਤਕਰੀਬਨ ਢਾਈ ਕਿੱਲੇ ਵਿੱਚ ਛੱਪੜ ਬੰਦ ਕਰਕੇ ਸ਼ਹੀਦ ਊਧਮ ਸਿੰਘ ਦੇ ਨਾਂਅ ’ਤੇ ਪਾਰਕ, ਖੇਡ ਮੈਦਾਨ ਤਿਆਰ ਕਰਵਾਇਆ ਗਿਆ
  • ਓਪਨ ਜਿੰਮ ਤੇ ਇੰਨਡੋਰ ਜਿੰਮ ਦੀ ਬਿਲਡਿੰਗ ਬਣਾਈ ਗਈ

ਲੋੜਵੰਦਾਂ ਨੂੰ ਪੱਕੇ ਮਕਾਨ ਤੇ ਪਸ਼ੂ ਸ਼ੈੱਡ ਬਣਾ ਕੇ ਦਿੱਤੇ ਗਏ | Punjab Sarpanch Elections

Punjab Sarpanch Elections2
ਅਮਲੋਹ : ਪੰਚਾਇਤ ਵੱਲੋਂ ਪਿੰਡ ’ਚ ਕਰਵਾਏ ਵਿਕਾਸ ਕਾਰਜਾਂ ਦੀਆਂ ਤਸਵੀਰਾਂ।

ਇਸ ਦੇ ਨਾਲ ਹੀ ਪਿੰਡ ਦੀ ਪੰਚਾਇਤ ਵੱਲੋਂ ਸਮੇਂ ਸਮੇਂ ’ਤੇ ਸਮਾਜਿਕ ਤੇ ਧਾਰਮਿਕ ਕੰਮਾਂ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਪੰਚਾਇਤ ਵੱਲੋਂ ਭਰੂਣ ਹੱਤਿਆ, ਦਾਜ ਦਹੇਜ਼, ਪਰਾਲੀ ਸਾੜਨ ਸਬੰਧੀ, ਪਾਣੀ ਬਚਾਉਣ ਸਬੰਧੀ, ਵਾਤਾਵਰਨ ਬਚਾਉਣ ਸਬੰਧੀ ਵਾਲ ਪੇਂਟਿੰਗ, ਕੈਂਪਾਂ ਤੇ ਰੈਲੀਆਂ ਰਾਹੀਂ ਜਾਗਰੂਕਤਾ ਪੈਦਾ ਕੀਤੀ ਗਈ, ਜਿਸ ’ਤੇ ਲੜਕੀਆਂ ਦਾ ਅਨੁਪਾਤ ਵਧਣ ’ਤੇ ਸਰਕਾਰ ਵੱਲੋਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ’ਚੋਂ ਆਦਰਸ਼ ਪਿੰਡ ਐਵਾਰਡ ਵੀ ਪੰਚਾਇਤ ਨੂੰ ਹਾਸਲ ਹੋਇਆ ਹੈ।

LEAVE A REPLY

Please enter your comment!
Please enter your name here