ਮਿਲੋ ਇਸ ਮਹਿਲਾ ਸਰਪੰਚ ਨੂੰ, ਕਾਰਜਕਾਲ ਦੌਰਾਨ ਨਸਿ਼ਆਂ ਨੂੰ ਠੱਲ੍ਹ ਪਾ ਕੀਤਾ ਸ਼ਾਨਦਾਰ ਕੰਮ ਪੰਜਾਬ ‘ਚ ਹੋ ਰਹੀ ਐ ਚਰਚਾ

Punjab News
ਮਿਲੋ ਇਸ ਮਹਿਲਾ ਸਰਪੰਚ ਨੂੰ, ਕਾਰਜਕਾਲ ਦੌਰਾਨ ਨਸਿ਼ਆਂ ਨੂੰ ਠੱਲ੍ਹ ਪਾ ਕੀਤਾ ਸ਼ਾਨਦਾਰ ਕੰਮ ਪੰਜਾਬ 'ਚ ਹੋ ਰਹੀ ਐ ਚਰਚਾ

ਸਰਪੰਚੀ ਦੇ ਕਾਰਜਕਾਲ ਦੌਰਾਨ ਜਸਵਿੰਦਰ ਕੌਰ ਇੰਸਾਂ ਨੇ ਨਸ਼ਿਆਂ ਨੂੰ ਪਾਈ ਠੱਲ੍ਹ | Punjab News

  • ਪਿੰਡ ਨੰਗਲਾ ’ਚੋਂ ਸ਼ਰਾਬ ਦਾ ਠੇਕਾ ਚੁਕਵਾਉਣ ਲਈ ਹਾਈਕੋਰਟ ਤੱਕ ਲੜੀ ਲੜਾਈ | Punjab News
  • ਪੰਜ ਸਾਲਾਂ ਅੰਦਰ ਪਿੰਡ ’ਚ ਕਰਵਾਏ ਵੱਡੇ ਪੱਧਰ ’ਤੇ ਵਿਕਾਸ ਕਾਰਜ | Punjab News

ਗੋਬਿੰਦਗੜ੍ਹ ਜੇਜੀਆਂ (ਭੀਮ ਸੈਨ ਇੰਸਾਂ)। Punjab News: 12 ਜਨਵਰੀ 2019 ਨੂੰ ਸਹੁੰ ਚੁੱਕਦਿਆਂ ਹੀ ਪਿੰਡ ਨੰਗਲਾ ਦੀ ਸਰਪੰਚ ਨੇ ਨਸ਼ਿਆਂ ਖਿਲਾਫ ਜੰਗ ਦੀ ਸ਼ੁਰੂਆਤ ਕੀਤੀ ਸਰਪੰਚ ਜਸਵਿੰਦਰ ਕੌਰ ਇੰਸਾਂ ਨੇ ਆਪਣੇ ਸਰਪੰਚੀ ਦੇ ਕਾਰਜਕਾਲ ਦੌਰਾਨ ਸਭ ਤੋਂ ਪਹਿਲਾਂ ਪਿੰਡ ’ਚੋਂ ਸ਼ਰਾਬ ਦੇ ਠੇਕੇ ਨੂੰ ਚੁੱਕਵਾਉਣ ਲਈ ਸਮੁੱਚੀ ਪੰਚਾਇਤ ਨਾਲ ਪੰਜਾਬ ਦੇ ਕਮਿਸ਼ਨਰ ਨੂੰ ਮਤਾ ਪਾ ਕੇ ਦਿੱਤਾ, ਪਰ ਪੰਜਾਬ ਦੇ ਕਮਿਸ਼ਨਰ ਵੱਲੋਂ ਪੰਚਾਇਤ ਦੇ ਮਤੇ ਨੂੰ ਰੱਦ ਕਰਕੇ ਅਗਲੇ ਸਾਲ ਸ਼ਰਾਬ ਦਾ ਠੇਕਾ ਖੋਲ੍ਹਣ ਲਈ ਅਲਾਟ ਕਰ ਦਿੱਤਾ। ਪਿੰਡ ਦੀ ਪੰਚਾਇਤ ਨੇ ਹਿੰਮਤ ਨਾ ਹਾਰਦਿਆਂ ਮਾਣਯੋਗ ਹਾਈਕੋਰਟ ਦਾ ਰੁਖ ਕਰਦਿਆਂ ਸ਼ਰਾਬ ਦਾ ਠੇਕਾ ਚੁਕਵਾਉਣ ਲਈ ਅਰਜ਼ੀ ਲਾਈ ਤੇ ਪਿੰਡ ’ਚੋਂ ਸ਼ਰਾਬ ਦਾ ਠੇਕਾ ਚੁਕਵਾਉਣ ਲਈ ਸਖ਼ਤ ਕਦਮ ਚੁੱਕੇ। Punjab News

Read This : New Traffic Rule: ਹੁਣ ਜੇਕਰ ਵਾਹਨ ਚਾਲਕ ਨੇ ਕੀਤੀ ਗਲਤੀ ਤਾਂ ਕੱਟਿਆ ਜਾਵੇਗਾ 10,000 ਰੁਪਏ ਦਾ ਚਲਾਨ, ਜਾਣੋ ਨਵੇਂ ਟਰ…

ਮਾਣਯੋਗ ਹਾਈਕੋਰਟ ਨੇ ਕਮਿਸ਼ਨਰ ਦਾ ਮਤਾ ਰੱਦ ਕਰਦਿਆਂ ਪਿੰਡ ਨੰਗਲਾ ਦੀ ਪੰਚਾਇਤ ਨਾਲ ਸਹਿਮਤੀਆਂ ਹੁੰਦਿਆਂ 11 ਨਵੰਬਰ 2020 ਨੂੰ ਪਿੰਡ ’ਚੋਂ ਸ਼ਰਾਬ ਦਾ ਠੇਕਾ ਚੁਕਾਉਣ ਸਬੰਧੀ ਅਦੇਸ਼ ਜਾਰੀ ਕਰ ਦਿੱਤੇ, ਜਿਸ ਦੀ ਪੂਰੇ ਪਿੰਡ ਨੇ ਖੁਸ਼ੀ ਮਨਾਈ ਪਿੰਡ ਦੀ ਸਰਪੰਚ ਜਸਵਿੰਦਰ ਕੌਰ ਇੰਸਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਨੌਜਵਾਨ ਪੀੜ੍ਹੀ ਨਸ਼ੇ ਦੀ ਦਲਦਲ ਵਿੱਚ ਫਸ ਕੇ ਨਸ਼ੇ ਦੇ ਛੇਵੇਂ ਦਰਿਆ ’ਚ ਵਹਿ ਰਹੀ ਹੈ, ਜਿਸ ਕਾਰਨ ਦੇਸ਼ ਦੀ ਜਵਾਨੀ ਨਸ਼ਿਆਂ ਦੇ ਹੜ੍ਹ ’ਚ ਰੁੜ੍ਹ ਰਹੀ ਹੈ ਤੇ ਪੀੜ੍ਹੀ ਦਰ ਪੀੜ੍ਹੀ ਬਰਬਾਦ ਹੋ ਗਈ ਹੈ। ਅਸੀਂ ਇਸ ਲਈ ਪਹਿਲ ਦੇ ਅਧਾਰ ’ਤੇ ਪਿੰਡ ਦੇ ਵਿੱਚੋਂ ਸ਼ਰਾਬ ਦਾ ਠੇਕਾ ਚੁਕਾਇਆ। Punjab News

Punjab News
ਮਿਲੋ ਇਸ ਮਹਿਲਾ ਸਰਪੰਚ ਨੂੰ, ਕਾਰਜਕਾਲ ਦੌਰਾਨ ਨਸਿ਼ਆਂ ਨੂੰ ਠੱਲ੍ਹ ਪਾ ਕੀਤਾ ਸ਼ਾਨਦਾਰ ਕੰਮ ਪੰਜਾਬ ‘ਚ ਹੋ ਰਹੀ ਐ ਚਰਚਾ

ਇਸ ਤੋਂ ਬਾਅਦ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਅਤੇ ਖੇਡਾਂ ਨਾਲ ਜੋੜਨ ਲਈ ਪਿੰਡ ’ਚ ਤਿੰਨ ਏਕੜ ਜ਼ਮੀਨ ’ਚ ਸ਼ਾਨਦਾਰ ਖੇਡ ਸਟੇਡੀਅਮ ਬਣਾਇਆ ਗਿਆ ਹੈੈ। ਜਿੱਥੇ ਹਰ ਰੋਜ਼ ਪਿੰਡ ਦੇ ਨੌਜਵਾਨ ਕਬੱਡੀ ਦੀ ਖੇਡ ਖੇਡਦੇ ਹਨ ਤੇ ਵਾਲੀਬਾਲ ਦਾ ਗਰਾਊਂਡ 90/55 ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਟੇਡੀਅਮ ’ਚ ਪਿੰਡ ਨੰਗਲਾ ਵਾਸੀਆਂ ਲਈ ਸੈਰ ਕਰਨ ਲਈ ਬਹੁਤ ਵਧੀਆ ਟਰੈਕ ਹੈ, ਲੋਕ ਸਵੇਰੇ ਸਵੇਰੇ ਸੈਰ ਕਰਨ ਲਈ ਇੱਥੇ ਆਉਂਦੇ ਹਨ ਤੇ ਕਸਰਤ ਵੀ ਕਰਦੇ ਹਨ ਅਤੇ ਬਿਮਾਰੀਆਂ ਤੋਂ ਦੂਰ ਰਹਿੰਦੇ ਹਨ।

Read This : CM Bhagwant Mann: ਮੁੱਖ ਮੰਤਰੀ ਮਾਨ ਦੀ ਸਿਹਤ ਸੰਬੰਧੀ ਡਾਕਟਰਾਂ ਨੇ ਦਿੱਤੀ ਤਾਜ਼ਾ ਅਪਡੇਟ, ਜਾਣੋ

ਪਿੰਡ ਵਾਸੀਆਂ ਲਈ ਸ਼ੁੱਧ ਪਾਣੀ ਦਾ ਪ੍ਰਬੰਧ ਕਰਦਿਆਂ 25 ਸਬਮਰਸੀਬਲ ਮੋਟਰਾਂ ਲਾ ਕੇ ਪਿੰਡ ਵਾਸੀਆਂ ਨੂੰ ਪਾਣੀ ਦੀ ਸਹੂਲਤ ਮੁਹੱਈਆ ਕਰਵਾਈ ਪਸ਼ੂ ਹਸਪਤਾਲ ਅਤੇ ਡਿਸਪੈਂਸਰੀਆਂ ਵਿਚ ਡਾਕਟਰਾਂ ਦੀ ਸੁਵਿਧਾ ਬਰਕਰਾਰ ਹੈ ਇਨ੍ਹਾਂ ਵਿਕਾਸ ਕਾਰਜਾਂ ਨੂੰ ਪਿੰਡ ਦੀ ਸਰਪੰਚ ਜਸਵਿੰਦਰ ਕੌਰ ਇੰਸਾਂ, ਮਿੱਠੂ ਸਿੰਘ ਪੰਚ, ਪਿਆਰਾ ਸਿੰਘ ਪੰਚ, ਗੁਰਜੀਤ ਸਿੰਘ ਪੰਚ, ਅਜਾਇਬ ਸਿੰਘ ਪੰਚ, ਲਾਭ ਸਿੰਘ ਪੰਚ, ਸੁਖਪਾਲ ਕੌਰ ਇੰਸਾਂ ਪੰਚ, ਹਰਵਿੰਦਰ ਕੌਰ ਪੰਚ, ਮਨਜੀਤ ਕੌਰ ਪੰਚ, ਬੰਤ ਕੌਰ ਪੰਚ ਸਮੁੱਚੀ ਪੰਚਾਇਤ ਨੇ ਪੂਰੀ ਸਖ਼ਤ ਮਿਹਨਤ ਨਾਲ ਨੇਪਰੇ ਚਾੜਿ੍ਹਆ ਤਾਂ ਜੋ ਪਿੰਡ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ

ਪਿੰਡ ਵਾਸੀਆਂ ਦੀ ਸਹੂਲਤ ਲਈ ਬਣਾਏ ਪਾਰਕ

ਪਿੰਡ ਦੀ ਸ਼ਾਨ ਨੂੰ ਚਾਰ ਚੰਨ ਲਾਉਂਦੇ ਪਿੰਡ ’ਚ ਬਣੇ ਤਿੰਨ ਪਾਰਕ ਪਿੰਡ ਨੰਗਲਾ ਦੀ ਸਮੁੱਚੀ ਪੰਚਾਇਤ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ। ਸਰਪੰਚ ਨੇ ਦੱਸਿਆ ਕਿ ਪਿੰਡ ਕੋਈ ਵੀ ਪਾਰਕ ਨਹੀਂ ਸੀ ਅਸੀਂ ਪਿੰਡ ’ਚ ਸ਼ਹੀਦ ਊਧਮ ਸਿੰਘ ਪਾਰਕ, ਸ਼ਹੀਦ ਭਗਤ ਸਿੰਘ ਪਾਰਕ ਤੇ ਧਾਲੀਵਾਲ ਪੱਤੀ ’ਚ ਬਣਾਇਆ ਗਿਆ ਹੈ। ਪਿੰਡ ’ਚ ਕੁੱਲ ਤਿੰਨ ਪਾਰਕ ਬਣਾਏ ਗਏ ਹਨ। ਇਨ੍ਹਾਂ ਪਾਰਕਾਂ ’ਚ ਬੱਚਿਆਂ ਦੇ ਮਨੋਰੰਜਨ ਲਈ ਝੂਲੇ ਲਾਏ ਗਏ ਹਨ ਸ਼ਾਨਦਾਰ ਪੌਦੇ ਲਾਏ ਗਏ ਹਨ ਜੋ ਕਿ ਵਾਤਾਵਰਨ ਨੂੰ ਸ਼ੁੱਧ ਰੱਖਦੇ ਹਨ ਪਿੰਡ ਵਾਸੀ ਇਨ੍ਹਾਂ ਪਾਰਕਾਂ ਦਾ ਅਨੰਦ ਮਾਣਦੇ ਹਨ। Punjab News