Panchayat Elections In Punjab : ਸਰਬਸੰਮਤੀ ਨਾਲ ਪਹਿਲੀ ਵਾਰ ਚੁਣੀ ਪੰਚਾਇਤ, ਪੰਜਾਬ ’ਚ ਚਰਚੇ

Panchayat Elections In Punjab
 ਪਿੰਡ ਰੋਲ ਵਿਖੇ ਸਰਬਸੰਮਤੀ ਨਾਲ ਚੁਣਗੀ ਪੰਚਾਇਤ ਦਾ ਸਨਮਾਨ ਕੀਤੇ ਜਾਣ ਸਮੇਂ।

ਪਿੰਡ ਰੋਲ ਦੇ ਵਸਨੀਕਾਂ ਨੇ ਸਰਬਸੰਮਤੀ ਨਾਲ ਪਹਿਲੀ ਵਾਰ ਚੁਣੀ ਪੰਚਾਇਤ

Panchayat Elections In Punjab : (ਜਸਵੀਰ ਸਿੰਘ ਗਹਿਲ) ਦੋਰਾਹਾ। ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੀ ਅਗਵਾਈ ਵਿੱਚ ਗੁਰੂ ਘਰ ਇਕੱਠੇ ਹੋਏ ਨਗਰ ਨਿਵਾਸੀਆਂ ਅਤੇ ਪੁਰਾਣੀ ਪੰਚਾਇਤ ਦੇ ਯਤਨਾਂ ਸਦਕਾ ਅੱਜ ਰੋਲ ਪਿੰਡ ਦੇ ਇਤਿਹਾਸ ਵਿੱਚ ਪਹਿਲੀ ਵਾਰ ਸਰਬਸੰਮਤੀ ਨਾਲ ਪੰਚਾਇਤ ਚੁਣੀ ਗਈ।

ਇਹ ਵੀ ਪੜ੍ਹੋ: Sarpanch Elections Punjab: ਪੰਚਾਇਤੀ ਚੋਣਾਂ ਦੇ ਐਲਾਨ ਮਗਰੋਂ ਸਰਬ ਸੰਮਤੀ ਨਾਲ ਚੁਣੀ ਪੰਚਾਇਤ

ਜਿਕਰੇ ਖਾਸ ਹੈ ਕਿ ਪਿੰਡ ਵਾਸੀਆਂ ਨੇ ਐੱਮਏ ਬੀਐੱਡ ਗੁਰਜੀਤ ਕੌਰ ਪਤਨੀ ਸਵ: ਨਵਤੇਜ ਸਿੰਘ ਨੂੰ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਅਤੇ ਪ੍ਰਿਤਪਾਲ ਸਿੰਘ, ਮਨਪ੍ਰੀਤ ਸਿੰਘ ਮਨੀ, ਰਣਜੀਤ ਸਿੰਘ ਦੋਧੀ, ਮਨਦੀਪ ਕੌਰ ਪਤਨੀ ਭਿੰਦਰ ਸਿੰਘ, ਪਰਮਜੀਤ ਕੌਰ ਪਤਨੀ ਸ਼ਿੰਗਾਰਾ ਸਿੰਘ ਨੂੰ ਪੰਚ ਚੁਣਿਆ ਗਿਆ।

ਪਿਛਲੇ ਕਈ ਸਾਲਾਂ ਤੋਂ ਚੱਲ ਰਹੀ ਦੁਸ਼ਮਣੀ ਹੋਈ ਖਤਮ, ਸਾਰੇ ਕੇਸ ਹੋਣਗੇ ਵਾਪਿਸ- ਪੰਚ ਮਨਪ੍ਰੀਤ ਸਿੰਘ | Panchayat Elections In Punjab 

ਪੰਚ ਮਨਪ੍ਰੀਤ ਸਿੰਘ ਮਨੀ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਪਿੰਡ ਅੰਦਰ ਚੱਲ ਰਹੀ ਦੁਸ਼ਮਣੀ ਨੂੰ ਖਤਮ ਕਰਕੇ ਸਾਰੇ ਕੇਸ ਵਾਪਿਸ ਲਏ ਜਾਣਗੇ। ਪਿੰਡ ਅੰਦਰ ਆਪਸੀ ਇਤਫ਼ਾਕ ਅਤੇ ਭਾਈਚਾਰਾ ਕਾਇਮ ਕਰਕੇ ਪਿੰਡ ਨੂੰ ਵਿਕਾਸ ਦੀ ਪਟੜੀ ’ਤੇ ਚਾੜਿਆ ਜਾਵੇਗਾ। ਹਲਕਾ ਵਿਧਾਇਕ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੀ ਦਿਲੀ ਇੱਛਾ ਹੈ ਕਿ ਪਿੰਡਾਂ ਅੰਦਰ ਲੋਕਾਂ ਦੇ ਸਰਪੰਚ ਚੁਣੇ ਜਾਣ ਨਾ ਕਿ ਕਿਸੇ ਸਿਆਸੀ ਪਾਰਟੀ ਦੇ। ਨਵੀਂ ਚੁਣੀ ਸਰਪੰਚ ਨੇ ਵਿਧਾਇਕ ਤੋਂ ਹਸਪਤਾਲ, ਬੱਸ ਸਰਵਿਸ ਅਤੇ ਸਿਹਤ ਸਹੂਲਤਾਂ ਦੀ ਮੰਗ ਰੱਖੀ, ਜਿਸ ਨੂੰ ਵਿਧਾਇਕ ਨੇ ਜਲਦੀ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ।

LEAVE A REPLY

Please enter your comment!
Please enter your name here