Pager Attack: ਸੰਚਾਰ ਕ੍ਰਾਂਤੀ ਦੇ ਦੌਰ ’ਚ ਰੋਜ਼ਾਨਾ ਨਿੱਤ ਨਵੀਆਂ ਤਕਨੀਕਾਂ ਨਾਲ ਦੁਨੀਆ ਰੂ-ਬ-ਰੂ ਹੋ ਰਹੀ ਹੈ ਮੋਬਾਇਲ, ਜੀਪੀਐੱਸ, ਇੰਟਰਨੈੱਟ, ਬਿਨਾਂ ਡਰਾਈਵਰ ਦੀਆਂ ਗੱਡੀਆਂ ਤੋਂ ਲੈ ਕੇ ਹੁਣ ਬਨਾਉਟੀ ਬੁੱਧੀ ਭਾਵ ਏਆਈ (ਆਰਟੀਫੀਸ਼ੀਅਲ ਇੰਟੈਲੀਜੈਂਸ) ਦੇ ਯੁੱਗ ’ਚ 1950 ਦੇ ਜ਼ਮਾਨੇ ’ਚ ਨਿਊਯਾਰਕ ’ਚ ਨਿੱਕਲੇ ਪੇਜਰ, 74 ਸਾਲਾਂ ਬਾਅਦ ਪਹਿਲੀ ਵਾਰ ਅਤੇ ਇਕੱਠੇ ਸੀਰੀਅਲ ਬਲਾਸਟ ’ਚ ਤਬਦੀਲ ਹੋ ਜਾਣਗੇ, ਭਲਾ ਕਿਸੇ ਨੇ ਸੋਚਿਆ ਸੀ? ਰੇਡੀਓ ਫ੍ਰਿਕਵੈਂਸੀ ’ਤੇ ਚੱਲਣ ਵਾਲੇ ਪੇਜਰ ਦਾ ਕ੍ਰੇਜ਼ ਹੁਣ ਨਾ ਦੇ ਬਰਾਬਰ ਹੈ ਪਰ ਕਿਸੇ ਪਕੜ ਜਾਂ ਸੁਰਾਗ ਦੇ ਲਿਹਾਜ਼ ਨਾਲ ਬੇਹੱਦ ਸੁਰੱਖਿਅਤ ਪੇਜਰ ਦੀ ਵਰਤੋਂ ਅੱਤਵਾਦੀ ਗਤੀਵਿਧੀਆਂ ’ਚ ਜ਼ਰੂਰ ਥੋਕ ’ਚ ਹੋਣ ਲੱਗੀ।
Read This : Finance Education: ਸੁਨਹਿਰੀ ਭਵਿੱਖ ਲਈ ਕਰੋ ਇਸ ਖੇਤਰ ਦੀ ਚੋਣ, ਨੋਟਾਂ ਦੀ ਮਸ਼ੀਨ ਬਣ ਸਕਦੈ ਵਿਦਿਆਰਥੀ
ਇਸ ’ਚ ਨਾ ਜੀਪੀਐੱਸ ਹੁੰਦਾ ਹੈ ਅਤੇ ਨਾ ਹੀ ਕੋਈ ਆਈਪੀ ਐਡਰੈੱਸ, ਇਸ ਲਈ ਲੋਕੇਸ਼ਨ ਟਰੇਸ ਦਾ ਸਵਾਲ ਹੀ ਨਹੀਂ ਇਸ ਦਾ ਨੰਬਰ ਵੀ ਬਦਲਿਆ ਜਾ ਸਕਦਾ ਹੈ ਇਸ ਲਈ ਇਸ ਦਾ ਪਤਾ ਲਾਉਣਾ ਸੌਖਾ ਨਹੀਂ ਹੁੰਦਾ ਬੱਸ ਇਸੇ ਚੱਲਦੇ ਇੱਕ ਵੱਡੀ ਸਾਜਿਸ਼ ਨੂੰ ਅੰਜ਼ਾਮ ਦੇ ਕੇ ਇੱਕ ਸਾਜਿਸ਼ ਦੇ ਤਹਿਤ 9/11 ਵਰਗੇ ਸਗੋਂ ਉਸ ਤੋਂ ਵੀ ਬਹੁਤ ਵੱਡੇ ਦਾਇਰੇ ’ਚ ਲੇਬਨਾਨ ’ਚ ਹਰ ਉਹ ਸ਼ਖਸ ਧਮਾਕੇ ਦਾ ਸ਼ਿਕਾਰ ਹੋਇਆ ਜਿਸ ਨੇ ਸਾਜਿਸ਼ ਦੇ ਇਹ ਪੇਜਰ ਰੱਖੇ ਹੋਏ ਸਨ ਪਰ ਚਿੰਤਾ ਦੀ ਗੱਲ ਇਹ ਹੈ ਕਿ ਮਾਮਲਾ ਪੇਜਰ ਤੱਕ ਨਹੀਂ ਰੁਕਿਆ ਸਗੋਂ ਰੇਡੀਓ, ਵਾਕੀ ਟਾਕੀ ਵਰਗੀਆਂ ਦੂਜੀਆਂ ਕਮਿਊਨੀਕੇਸ਼ਨ ਡਿਵਾਇਸ ਇੱਥੋਂ ਤੱਕ ਕਿ ਘਰਾਂ ’ਚ ਲੱਗੇ ਸੋਲਰ ਸਿਸਟਮ ਵੀ ਫਟਣ ਦੀਆਂ ਗੱਲਾਂ ਸਾਹਮਣੇ ਆਈਆਂ ਧਮਾਕਿਆਂ ਦਾ ਸ਼ੱਕ ਇਜ਼ਰਾਈਲ ’ਤੇ ਜਤਾਇਆ ਜਾ ਰਿਹਾ ਹੈ। Pager Attack
ਇਨ੍ਹਾਂ ਧਮਾਕਿਆਂ ਬਾਰੇ ਪੂਰੀ ਦੁਨੀਆ ਹੈਰਾਨ ਹੈ ਇਜ਼ਰਾਈਲ ਅਤੇ ਹਿਜਬੁੱਲ੍ਹਾ ਵਿਚਕਾਰ ਜਾਰੀ ਤਣਾਅ ਹੋਰ ਵਧ ਗਿਆ ਹੈ ਪੂਰੇ ਮਿਡਲ ਈਸਟ ’ਚ ਜੰਗ ਦੇ ਖਤਰੇ ਦੀ ਸਥਿਤੀ ਬਣ ਚੁੱਕੀ ਹੈ ਵਾਇਰਲੈੱਸ ਉਪਕਰਨਾਂ ’ਚ ਸੀਰੀਅਲ ਧਮਾਕਿਆਂ ਤੋਂ ਬਾਅਦ ਕਈ ਘਰਾਂ, ਦੁਕਾਨਾਂ, ਬਾਈਕ ਤੇ ਦੂਜੇ ਵਾਹਨਾਂ ’ਚ ਵੀ ਅੱਗ ਲੱਗ ਗਈ ਇੱਕ ਤਰ੍ਹਾਂ ਪੂਰਾ ਖੇਤਰ ਧਮਾਕਿਆਂ ਦੀ ਮਾਰ ਹੇਠ ਆ ਗਿਆ ਉੱਥੇ ਹੁਣ ਲੋਕ ਇਲੈਕਟ੍ਰਾਨਿਕ ਡਿਵਾਈਸ ਦੀ ਵਰਤੋਂ ਨੂੰ ਲੈ ਕੇ ਡਰੇ ਹੋਏ ਹਨ ਹਰ ਕੋਈ ਹੈਰਾਨ ਹੈ ਕਿ ਪੇਜਰ ਵਰਗਾ ਸਾਧਾਰਨ ਉਪਕਰਨ ਬੰਬ ’ਚ ਕਿਵੇਂ ਬਦਲ ਗਿਆ? ਇਸ ਸਬੰਧੀ ਪੁਖਤਾ ਤੌਰ ’ਤੇ ਤਾਂ ਹਾਲੇ ਕਿਸੇ ਤਰ੍ਹਾਂ ਦੀ ਸੱਚਾਈ ਸਾਹਮਣੇ ਨਹੀਂ ਪਰ ਧਮਾਕੇ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੇ ਕਿਆਸ ਜ਼ਰੂਰ ਹਨ ਸੰਭਾਵਨਾਵਾਂ ’ਚ ਪੇਜਰ ’ਚ ਲੱਗੀ ਲੀਥੀਅਮ ਬੈਟਰੀ ਸ਼ੱਕ ਦੇ ਘੇਰੇ ’ਚ ਹੈ। Pager Attack
ਜੋ ਬੇਹੱਦ ਗਰਮ ਹੋਣ ’ਤੇ ਫਟ ਸਕਦੀ ਹੈ ਪਰ ਇਸ ਥਿਊਰੀ ’ਤੇ ਵੀ ਜ਼ਿਆਦਾ ਭਰੋਸਾ ਨਹੀਂ ਹੈ ਉੱਥੇ ਦੂਜੀ ਦਮਦਾਰ ਸੰਭਾਵਨਾ ਸਾਜਿਸ਼ ਦੇ ਪੇਜਰਾਂ ਨੂੰ ਬਣਾਉਂਦੇ ਸਮੇਂ ਹੀ ਇਨ੍ਹਾਂ ’ਚ ਧਮਾਕਾਖੇਜ ਛੁਪਾਉਣ ਦੀ ਹੈ ਜਿਸ ਤੋਂ ਸਪਲਾਇਰ ਅਣਜਾਣ ਹੋਣ ਯਕੀਕਨ ਸਾਜਿਸ਼ ਬਹੁਤ ਵੱਡੀ ਰਹੀ ਜਿਸ ਨੂੰ ਲੈ ਕੇ ਕਿਸੇ ਨਤੀਜੇ ’ਤੇ ਪਹੁੰਚਣਾ ਹਾਲੇ ਕਾਹਲੀ ਹੋੋਵੇਗੀ ਬੈਟਰੀਆਂ ’ਚ ਖਰਾਬੀ ਜਾਂ ਗੁਣਵੱਤਾ ਦੀ ਕਮੀ ਦੇ ਚੱਲਦਿਆਂ ਮੋਬਾਇਲ ’ਚ ਧਮਾਕੇ ਤਾਂ ਹੋ ਜਾਂਦੇ ਹਨ ਪਰ ਇੱਕ ਤੈਅਸ਼ੁਦਾ ਸਮੇਂ ’ਤੇ ਰੇਡੀਓ ਫ੍ਰਿਕਵੈਂਸੀ ਅਧਾਰਿਤ ਛੋਟੇ ਜਿਹੇ ਉਪਕਰਨ ’ਚ ਸੀਰੀਅਲ ਬਲਾਸਟ ਦਾ ਟ੍ਰਿਗਰ ਦਬਣਾ-ਦਬਾਉਣਾ, ਹੈਰਾਨ ਕਰ ਰਿਹਾ ਹੈ ਕੀ ਕਿਸੇ ਕੋਡਿੰਗ ਨਾਲ ਅਜਿਹਾ ਹੋ ਸਕਿਆ? ਜਾਂ ਵਜ੍ਹਾ ਕੁਝ ਹੋਰ ਹੈ? ਅਜਿਹੀਆਂ ਤਮਾਮ ਗੱਲਾਂ ਦੀਆਂ ਪਰਤਾਂ ਨੂੰ ਖੁੱਲ੍ਹਣ ’ਚ ਸਮਾਂ ਲੱਗੇਗਾ। Pager Attack
ਆਖ਼ਰ ਅਜਿਹੀ ਕਿਹੜੀ ਰਸਾਇਣਿਕ ਲੜੀ ਪ੍ਰਤੀਕਿਰਿਆ ਨੂੰ ਅੰਜ਼ਾਮ ਦਿੱਤਾ ਗਿਆ ਜੋ ਵੱਖ-ਵੱਖ ਅਤੇ ਕਾਫੀ ਦੂਰ-ਦੂਰ ਤੱਕ ਟ੍ਰਿਗਰ ’ਚ ਬਦਲ ਗਈ? ਹੈਕਰ ਨੇ ਟ੍ਰਿਗਰਿੰਗ ਸਿਗਨਲ ਭੇਜਣ ਲਈ ਕਿਹੜਾ ਤਰੀਕਾ ਅਪਣਾਇਆ? ਫਿਲਹਾਲ ਸਿਰਫ਼ ਕਿਆਸ ਹਨ ਰੇਡੀਓ ਨੈੱਟਵਰਕ ਨਾਲ ਸੰਚਾਲਿਤ ਪੇਜ਼ਰ ’ਤੇ ਅਜਿਹਾ ਕਿਹੜਾ ਸਿਗਨਲ ਭੇਜਿਆ ਗਿਆ ਜੋ ਬੈਟਰੀਆਂ ਗਰਮ ਹੋਈਆਂ ਤੇ ਐਨੀਆਂ ਕਿ ਕਥਿਤ ਤੌਰ ’ਤੇ ਨਾਲ ਰੱਖੇ ਘਾਤਕ ਧਮਾਕਾਖੇਜ ਫਟੇ ਜਿਨ੍ਹਾਂ ਨੂੰ ਲਾਟ ਵਿਸ਼ੇਸ਼ ’ਚ ਛੁਪਾਉਣ ਦੀ ਸੰਭਾਵਨਾ ਕਹੀ ਜਾ ਰਹੀ ਹੈ ਇੱਕ ਸੱਚ ਜ਼ਰੂਰ ਹੈ ਕਿ ਕੁਝ ਮਹੀਨੇ ਪਹਿਲਾਂ ਥੋਕ ’ਚ ਖਰੀਦੇ ਪੇਜਰ ਹੀ ਫਟੇ ਅਜਿਹੇ ’ਚ ਉਨ੍ਹਾਂ ’ਚ ਖਤਰਨਾਕ ਜਲਣਸ਼ੀਲ ਧਮਾਕਾਖੇਜ ਨੂੰ ਛੁਪਾਉਣ ਦੀ ਥਿਊਰੀ ਜ਼ਰੂਰ ਬਣਦੀ ਹੈ ਸੱਚ ਲਈ ਇੰਤਜ਼ਾਰ ਕਰਨਾ ਹੋਵੇਗਾ। Pager Attack
ਪਰ ਇੱਕ ਸਵਾਲ ਹਰ ਕਿਸੇ ਦੇ ਦਿਮਾਗ ’ਚ ਘੁੰਮਣ ਲੱਗਾ ਹੈ ਕਿ ਮੋਬਾਇਲ ਜਾਂ ਦੂਜੇ ਇਲੈਕਟ੍ਰਾਨਿਕ ਗੈਜੇਟਸ ਕਿੰਨੇ ਸੁਰੱਖਿਅਤ ਹਨ? ਕਦੇ Çਲੰਕ ਕਲਿੱਕ ਕਰਨ ਨਾਲ ਖਾਤੇ ਖਾਲੀ ਹੋਣਾ ਤਾਂ ਕਦੇ ਹੈਕ ਹੋ ਜਾਣਾ, ਕਦੇ ਕਲੋਨਿੰਗ ਜ਼ਰੀਏ ਪੂਰਾ ਡੇਟਾ ਚੋਰੀ ਕਰ ਲੈਣ ਵਰਗੀਆਂ ਘਟਨਾਵਾਂ ਸਬੰਧੀ ਦੁਨੀਆ ਭਰ ’ਚ ਸਾਈਬਰ ਸਕਿਊਰਿਟੀ ’ਤੇ ਨਾ ਸਿਰਫ਼ ਜ਼ੋਰ ਹੈ ਸਗੋਂ ਪੁੂਰੀ ਗੰਭੀਰਤਾ ਹੈ ਇਸ ਵਿਚਕਾਰ ਐਨਾ ਵੱਡਾ ਡਿਜ਼ੀਟਲ ਅਟੈਕ ਬਹੁਤ ਵੱਡੀ ਚੁਣੌਤੀ ਹੈ ਇਸ ਘਟਨਾ ਨੂੰ ਚਾਹੇ ਜੋ ਨਾਂਅ ਦੇਈਏ ਦੋ ਦੇਸ਼ਾਂ ਦੀ ਦੁਸ਼ਮਣੀ ਜਾਂ ਦੁਨੀਆ ’ਚ ਅਸ਼ਾਂਤੀ ਦਾ ਜਿੰਮੇਵਾਰ ਦੱਸੀਏ ਪਰ ਇਸ ਨੇ ਸੰਚਾਰ ਕ੍ਰਾਂਤੀ ਦੇ ਦੌਰ ’ਚ ਵੱਡੀ ਦੁਰਵਰਤੋਂ ਦਾ ਬਹੁਤ ਹੀ ਵੱਡਾ ਮੈਸੇਜ਼ ਜ਼ਰੂਰ ਦੇ ਦਿੱਤਾ ਜੰਗ ਦੀ ਨਵੀਂ ਤਕਨੀਕ ਰੂਪੀ ਪੇਜਰ ਅਟੈਕ ਨੇ ਦੁਨੀਆ ਭਰ ਦੇ ਕਮਿਊਨੀਕੇਸ਼ਨ ਸਿਸਟਮ ਨੂੰ ਬਹੁਤ ਵੱਡੀ ਚੁਣੌਤੀ ਦੇ ਦਿੱਤੀ।
ਛੋਟਾ ਜਿਹਾ ਪੋਟਰੇਬਲ ਇਲੈਕਟ੍ਰਾਨਿਕ ਡਿਵਾਇਸ ਜਿਸ ਨੂੰ ਬੀਪਰ ਵੀ ਕਹਿੰਦੇ ਹਨ, ਐਨਾ ਖਤਰਨਾਕ..! ਬੇਹੱਦ ਹੈਰਾਨੀ ਵਾਲੀ ਗੱਲ ਹੈ ਹੁਣ ਇਸ ਨੂੰ ਇਲੈਕਟ੍ਰਾਨਿਕ ਵਾਰਫੇਅਰ ਕਹੀਏ, ਇਲੈਕਟ੍ਰੋਮੈਗਨੇਟਿਕ ਸਿਗਨਲ ਦੀ ਵਰਤੋਂ ਜਾਂ ਕੁਝ ਵੀ, ਰੇਡੀਓ ਵੇਵ ਨਾਲ ਚੱਲਣ ਵਾਲੇ ਹਜ਼ਾਰਾਂ ਪੇਜਰਸ ਫਿਰ ਵਾਕੀ-ਟਾਕੀ ਅਤੇ ਸੋਲਰ ਸਿਸਟਮ ’ਚ ਥੋਕ ’ਚ ਹੋਏ ਧਮਾਕਾ ਸੰਚਾਰ ਕ੍ਰਾਂਤੀ ਲਈ ਵੱਡੀ ਚੁਣੌਤੀ ਜ਼ਰੂਰ ਹਨ ਅਜਿਹੀਆਂ ਘਟਨਾਵਾਂ ਦੀਆਂ ਸੂਚਨਾਵਾਂ ਕਦੋਂ ਕਿੱਥੋਂ ਆਉਣ ਲੱਗਣ ਇਸ ਦਾ ਵੀ ਡਰ ਹੈ। Pager Attack
ਦੁਨੀਆ ਭਰ ’ਚ ਘਰ-ਘਰ ਵਰਤੇ ਜਾ ਰਹੇ ਤਮਾਮ ਇਲੈਕਟ੍ਰਾਨਿਕ ਗੈਜੇਟਸ ਵਜ੍ਹਾ-ਬੇਵਜ੍ਹਾ ਸ਼ੱਕ ਦੇ ਦਾਇਰੇ ’ਚ ਆ ਗਏ ਇੱਕ ਨਵੀਂ ਚੁਣੌਤੀ ਮੂੰਹ ਅੱਡ ਕੇ ਖੜ੍ਹੀ ਹੋਈ ਕੀ ਪਤਾ ਅੱਗੇ ਅਜਿਹੇ ਗੈਜੇਟਸ ਨੂੰ ਬਣਾਉਣ ਦੀ ਚੰਦ ਦੇਸ਼ਾਂ ਦੀ ਹੁਨਰਮੰਦੀ ਅਤੇ ਬਦਨੀਤੀ ਦੁਨੀਆ ਭਰ ’ਚ ਨਵੀਂ ਤਬਾਹੀ ਦਾ ਕਾਰਨ ਵੀ ਬਣੇ? ਰੱਬ ਕਰੇ ਅੱਗੇ ਅਜਿਹਾ ਨਾ ਹੋਵੇ ਸੱਚੀਂ ਦੁਨੀਆ ਉਸ ਮੋੜ ’ਤੇ ਆ ਖੜ੍ਹੀ ਹੋਈ ਹੈ ਜਿੱਥੇ ਸਮੁੱਚੀ ਮਾਨਵਤਾ ’ਤੇ ਮੰਡਰਾ ਰਹੇ ਇਸ ਖਤਰੇ ਤੋਂ ਬਚਾਅ ਖਾਤਰ ਤੁਰੰਤ ਸੁਰੱਖਿਅਤ ਰਸਤੇ ਲੱਭਣੇ ਹੀ ਹੋਣਗੇ। Pager Attack
ਇਹ ਲੇਖਕ ਦੇ ਆਪਣੇ ਵਿਚਾਰ ਹਨ
ਰਿਤੂਪਰਣ ਦਵੇ