Bahrain News: (ਸੱਚ ਕਹੂੰ ਨਿਊਜ਼) ਬਹਿਰੀਨ। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਗਏ ਮਾਨਵਤਾ ਭਲਾਈ ਦੇ ਸੇਵਾ ਕਾਰਜਾਂ ਨੂੰ ਸਾਧ-ਸੰਗਤ ਵੱਧ ਚੜ੍ਹ ਕੇ ਕਰ ਰਹੀ ਹੈ। ਉਸੇ ਦੀ ਹੀ ਮਿਸਾਲ ਬਹਿਰੀਨ ਵਿੱਚ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਬਹਿਰੀਨ ਦੇ ਸਲਮਾਣੀਆਂ ਹਸਪਤਾਲ ਬਲੱਡ ਬੈੰਕ ਵਿੱਚ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਸੰਗਠਨ ਦੇ ਸੇਵਾਦਾਰਾਂ ਨੇ ਖੂਨਦਾਨ ਕੈਂਪ ’ਚ 36 ਯੂਨਿਟ ਖੂਨਦਾਨ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ 15 ਮੈਂਬਰ ਹਰਜਿੰਦਰ ਸਿੰਘ ਇੰਸਾਂ ਨੇ ਦੱਸਿਆ ਕਿ ਅੱਜ ਬਹਿਰੀਨ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਬਹਿਰੀਨ ਦੇ ਸਲਮਾਂਣੀਆਂ ਬਲੱਡ ਬੈਂਕ ਦੇ ਡਾਕਟਰਾਂ ਨੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੀ ਬਹੁਤ ਸ਼ਲਾਘਾ ਤੇ ਹੌਸਲਾ ਅਫਜਾਈ ਵੀ ਕੀਤੀ। ਇਸ ਮੌਕੇ ਡਾਕਟਰ ਸਾਹਿਬਾਨਾਂ ਨੇ ਕਿਹਾ ਕਿ ਸਾਨੂੰ ਲੋੜਵੰਦ ਮਰੀਜ਼ਾਂ ਲਈ ਨਿਯਮਿਤ ਰੂਪ ਵਿੱਚ ਖੂਨ ਅਤੇ ਪਲਾਜਮਾ ਦਾਨ ਕਰਦੇ ਰਹਿਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਕਿਸਾਨਾਂ ਲਈ ਖੁਸ਼ਖਬਰੀ : ਆਰਬੀਆਈ ਨੇ ਪੰਜਾਬ ਲਈ ਜਾਰੀ ਕੀਤੀ ਸੀਸੀਐਲ
ਇਸ ਮੌਕੇ ਬਲੱਡ ਬੈਂਕ ਦੇ ਅਧਿਕਾਰੀਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹਨਾਂ ਸੇਵਾਦਾਰਾਂ ਦਾ ਸੇਵਾ ਦਾ ਜਜ਼ਬਾ ਕਾਬੀਲੇ ਤਾਰੀਫ਼ ਹੈ। ਉਹਨਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੂੰ ਲੋੜਵੰਦ ਮਰੀਜਾਂ ਨੂੰ ਖ਼ੂਨਦਾਨ ਕਰਨ ਲਈ ਜਦੋਂ ਮਰਜ਼ੀ ਖ਼ੂਨਦਾਨ ਕਰਨ ਲਈ ਬੁਲਾ ਲਈਏ। ਇਹ ਸੇਵਾਦਾਰ ਉਸੇ ਵੇਲ੍ਹੇ ਹੀ ਦਿਨ ਰਾਤ ਦੀ ਪ੍ਰਵਾਹ ਕੀਤੇ ਬਿਨ੍ਹਾਂ ਹਾਜ਼ਿਰ ਹੋ ਜਾਂਦੇ ਹਨ। Bahrain News
ਇਸ ਮੌਕੇ ਜਗਦੀਸ਼ ਸਿੰਘ ਇੰਸਾਂ, ਹਰਪ੍ਰੀਤ ਸਿੰਘ ਇੰਸਾਂ, ਗੁਰਸੇਵਕ ਸਿੰਘ ਇੰਸਾਂ, ਹਰਪ੍ਰੀਤ ਸਿੰਘ ਨਿੱਕਾ ਇੰਸਾਂ, ਜਗਦੇਵ ਸਿੰਘ ਇੰਸਾਂ, ਗੁਰਵਿੰਦਰ ਸਿੰਘ ਇੰਸਾਂ, ਲਖਵੀਰ ਸਿੰਘ ਇੰਸਾਂ, ਲਵਪ੍ਰੀਤ ਸਿੰਘ ਇੰਸਾਂ, ਮਨਜੀਤ ਸਿੰਘ ਇੰਸਾਂ, ਹਰਜਿੰਦਰ ਸਿੰਘ ਅਰਬੀ, ਸੰਦੀਪ ਸਿੰਘ ਇੰਸਾਂ, ਸਤਵਿੰਦਰ ਦਾਸ ਇੰਸਾਂ, ਚੰਨਣ ਰਾਮ, ਪ੍ਰਗਟ ਸਿੰਘ, ਅਮਨਦੀਪ ਸਿੰਘ, ਹਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਸਿਕੰਦਰ ਸਿੰਘ, ਅਮਨਦੀਪ ਸਿੰਘ, ਰਜਿੰਦਰ ਕੁਮਾਰ, ਰਾਜ ਸਿੰਘ, ਅਸ਼ੋਕ ਕੁਮਾਰ, ਸੁਖਮੰਦਰ ਸਿੰਘ, ਸੱਜਣ ਸਿੰਘ, ਰਣਜੀਤ ਸਿੰਘ, ਮਨਜੀਤ ਸਿੰਘ, ਹਰਮਨ ਸਿੰਘ, ਅਰਸ਼ਦੀਪ ਸਿੰਘ, ਹਰਭਜਨ ਸਿੰਘ, ਅੰਗਰੇਜ਼ ਸਿੰਘ, ਸੁਰਿੰਦਰ ਪਾਲ, ਭੁਪਿੰਦਰ ਸਿੰਘ, ਲਵਪ੍ਰੀਤ ਸਿੰਘ, ਉਮਰੇਸ਼ ਸ਼ਾਹ, ਅਕਸ਼ੇ ਗੁਲਾਰੀਆ ਹਾਜ਼ਿਰ ਸਨ। Bahrain News