Talwandi Bhai News: ‘ਫਾਰਮੇਸੀ ਕਿੱਤੇ ਨੂੰ ਸਰਕਾਰਾਂ ਦੀ ਬੇਰੁਖੀ ਕਾਰਨ ਕੀਤਾ ਜਾ ਰਿਹੈ ਅਣਗੌਲਿਆਂ’

Talwandi Bhai News

Talwandi Bhai News: ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। ਵੱਖ-ਵੱਖ ਅਦਾਰਿਆਂ ਵਿੱਚ ਕੰਮ ਕਰਦੇ ਫਾਰਮਾਸਿਸਟਾਂ/ਫਾਰਮੇਸੀ ਆਫ਼ੀਸਰ ਵੱਲੋਂ ਅੱਜ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਵਰਲਡ ਫਾਰਮੇਸੀ-ਡੇ ਮਨਾਇਆ ਗਿਆ। ਜਿਸ ਵਿਚ ਸਿਹਤ ਵਿਭਾਗ ਵਿੱਚ ਕੰਮ ਕਰਦੇ ਫਾਰਮੇਸੀ ਆਫ਼ੀਸਰ, ਰੇਲਵੇ ਵਿਭਾਗ ਵਿੱਚ ਕੰਮ ਕਰਦੇ ਫਾਰਮਾਸਿਸਟ ਅਤੇ ਫਾਰਮੇਸੀ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ। ਇਹ ਸਮਾਗ਼ਮ ਗੁਰਪ੍ਰੀਤ ਸਿੰਘ ਪੁਰੀ, ਬਲਰਾਜ ਬਾਂਸਲ ਦੀ ਅਗਵਾਈ ਵਿੱਚ ਕੀਤਾ ਗਿਆ। Health News

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜ ਕੁਮਾਰ ਕੁੱਕੜ ਨੇ ਦੱਸਿਆ ਕਿ ਫਾਰਮੇਸੀ ਕਿੱਤੇ ਦੇ ਵੱਖ-ਵੱਖ ਖੇਤਰਾਂ ਵਿੱਚ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਜਿਵੇਂ ਕਿ ਵੱਖ-ਵੱਖ ਸਿਹਤ ਸੰਸਥਾਵਾਂ ਵਿੱਚ ਫਾਰਮੇਸੀ ਆਫ਼ੀਸਰ ਦੀਆਂ ਖਾਲੀ ਅਸਾਮੀਆਂ ਨੂੰ ਭਰਨਾ ਅਤੇ ਨਵੀਆਂ ਅਸਾਮੀਆਂ ਦੀ ਰਚਨਾ ਕਰਨਾ, ਫਾਰਮੇਸੀ ਐਕਟ 1948 ਨੂੰ ਸਖ਼ਤੀ ਨਾਲ ਲਾਗੂ ਕਰਨਾ, ਪੰਜਾਬ ਸਰਕਾਰ ਅਧੀਨ ਕੰਮ ਕਰ ਰਹੇ ਰੂਰਲ ਫਾਰਮੇਸੀ ਆਫ਼ੀਸਰ, ਆਰਬੀਐਸਕੇ ਅਤੇ ਈਐਸਆਈ ਅਧੀਨ ਕੰਮ ਕਰਦੇ ਫਾਰਮੇਸੀ ਆਫ਼ੀਸਰ ਨੂੰ ਤੁਰੰਤ ਰੈਗੂਲਰ ਕਰਨਾ ਆਦਿ ਮੰਗਾਂ ਨੂੰ ਬਿਨਾਂ ਦੇਰੀ ਲਾਗੂ ਕੀਤਾ ਜਾਵੇ।

Talwandi Bhai News

ਇਸ ਮੌਕੇ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਰਵਿੰਦਰ ਲੂਥਰਾ ਨੇ ਦੱਸਿਆ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀ ਫਾਰਮੇਸੀ ਕਿੱਤੇ ਪ੍ਰਤੀ ਅਪਣਾਈ ਜਾ ਰਹੀ ਬੇਰੁੱਖੀ ਕਾਰਨ ਇਹ ਕਿੱਤਾ ਦਿਨੋਂ-ਦਿਨ ਨਿਘਾਰ ਵੱਲ ਜਾ ਰਿਹਾ ਹੈ ਕਿਉਂਕਿ ਦੋਵਾਂ ਸਰਕਾਰਾਂ ਵੱਲੋਂ ਫਾਰਮੇਸੀ ਐਕਟ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਅਤੇ ਗੈਰ ਹਨੁਰਮੰਦ ਲੋਕਾਂ ਵੱਲੋਂ ਦਵਾਈਆਂ ਦੀ ਵਰਤੋਂ ਅਤੇ ਸਾਂਭ-ਸੰਭਾਲ ਕੀਤੀ ਜਾ ਰਹੀ ਹੈ ਜਿਸ ਕਾਰਨ ਲੋਕਾਂ ਦੀ ਸਿਹਤ ਨਾਲ ਵੱਡੇ ਪੱਧਰ ਤੇ ਖਿਲਵਾੜ ਹੋ ਰਿਹਾ ਹੈ। Talwandi Bhai News

Read Also : Punjab Panchayat Elections: ਪੰਜਾਬ ‘ਚ ਪੰਚਾਇਤੀ ਚੋਣਾਂ ਦਾ ਐਲਾਨ, ਜਾਣੋ ਕਦੋਂ ਪੈਣਗੀਆਂ ਵੋਟਾਂ

ਇਸ ਮੌਕੇ ਕੁਲਦੀਪ ਸਿੰਘ ਖੁੰਗਰ, ਜਸਵਿੰਦਰ ਸਿੰਘ,ਪਵਨ ਮਨਚੰਦਾ, ਨਰੇਸ਼ ਕੁਮਾਰ ਗਰਗ, ਵਿਸ਼ਾਲ ਗੁਪਤਾ, ਸੰਦੀਪ ਸਿੰਘ, ਹਰਵਿੰਦਰ ਸਿੰਘ, ਹਰਦਿੰਰ ਸਿੰਘ, ਪੰਕਜ ਸਚਦੇਵਾ, ਮਨਜਿੰਦਰ ਸਿੰਘ, ਦਲੀਪ ਸਿੰਘ,ਰਜਤ ਨੰਦਾ, ਲਵਪ੍ਰੀਤ ਸਿੰਘ, ਹਰ ਗੁਰਸ਼ਰਨ ਸਿੰਘ, ਸਿਮਰਨ ਸਿੰਘ, ਕੁਲਵੰਤ ਰਾਏ, ਭਰਾਤਰੀ ਜਥੇਬੰਦੀਆਂ ਵੱਲੋਂ ਰਮਨ ਅੱਤਰੀ ਜ਼ਿਲ੍ਹਾ ਕਨਵੀਨਰ, ਰਾਕੇਸ਼ ਗਿੱਲ, ਪੁਨੀਤ ਮਹਿਤਾ, ਮਨੋਜ ਗਰਵੋਰ, ਸਤਪਾਲ ਸਿੰਘ, ਸੁਤੰਤਰ ਚੌਹਾਨ, ਅਰੁਣ, ਰਜਤ ਲੁਟੇਰਾ, ਸ਼ੇਖਰ, ਡਾਕਟਰ ਲਲੀਤ ਨਾਗਪਾਲ, ਸ਼ਿਵਾਨੀ ਸ਼ੁਕਲਾ ਪਰਮਪਾਲ ਕੌਰ,ਰਾਜਵੰਤ ਕੌਰ, ਮਧੂ ਬਾਲਾਂ, ਹਰਜੀਤ ਕੌਰ,ਨੇਹਾ ਧਵਨ, ਨੈਨਸੀ ਸਚਦੇਵਾ, ਕਮਲਾਂ ਦੇਵੀ,ਸਰਸੇਟਾ ਸ਼ਰਮਾ, ਗੀਤਾਂ ਹਾਂਸ, ਸਮੀਕਸ਼ਾ ਰਾਣੀ, ਵੀਰਪਾਲ ਕੌਰ, ਸੁਖਜਿੰਦਰ ਕੌਰ, ਬੰਦਨਾ,ਕਾਜਲ ਮੋਗਾ, ਵਿਕਾਸ ਚੁੱਘ,ਪਵਨ ਕੁਮਾਰ ਆਦਿ ਹਾਜ਼ਰ ਸਨ।