Sunam News: ਬਰਿੰਦਰ ਕੁਮਾਰ ਗੋਇਲ ਦੇ ਕੈਬਨਿਟ ਮੰਤਰੀ ਬਣਨ ’ਤੇ ਸੁਨਾਮ ’ਚ ਲੱਡੂ ਵੰਡੇ

Sunam News
ਸੁਨਾਮ ਵਿਖੇ ਬਰਿੰਦਰ ਗੋਇਲ ਦੇ ਕੈਬਨਿਟ ਮੰਤਰੀ ਬਣਨ ’ਤੇ ਖੁਸ਼ੀ ਵਿੱਚ ਲੱਡੂ ਵੰਡਣ ਮੌਕੇ ਰਾਜਿੰਦਰ ਬੱਬਲੀ ਆਦਿ ਆੜਤੀ। ਤਸਵੀਰ: ਕਰਮ ਥਿੰਦ

Sunam News: ਗੋਇਲ ਹਮੇਸ਼ਾ ਹੀ ਪੰਜਾਬ ਤੇ ਪੰਜਾਬੀਆਂ ਨੂੰ ਸਮਰਪਿਤ ਰਹੇ ਹਨ : ਰਾਜਿੰਦਰ ਬੱਬਲੀ 

Sunam News: (ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। ਪੰਜਾਬ ਕੈਬਨਿਟ ਵਿਚ ਲਹਿਰਾਗਾਗਾ ਤੋਂ ਵਿਧਾਇਕ ਬਰਿੰਦਰ ਕੁਮਾਰ ਗੋਇਲ ਦੇ ਨਵੇਂ ਕੈਬਨਿਟ ਮੰਤਰੀ ਬਣਨ ’ਤੇ ਸੁਨਾਮ ਦੀ ਅਨਾਜ ਮੰਡੀ ਵਿਚ ਆੜ੍ਹਤੀਆਂ ਐਸੋਸੀਏਸਨ ਸੁਨਾਮ ਦੇ ਸਾਬਕਾ ਪ੍ਰਧਾਨ ਰਾਜਿੰਦਰ ਕੁਮਾਰ ਬੱਬਲੀ ਦੀ ਅਗਵਾਈ ਵਿਚ ਜਿੱਥੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ, ਉੱਥੇ ਹੀ ਖੁਸ਼ੀ ਵਿੱਚ ਲੱਡੂ ਵੀ ਵੰਡੇ ਗਏ।

ਇਹ ਵੀ ਪੜ੍ਹੋ: When Will Rain In Punjab: ਪੰਜਾਬ ‘ਚ ਬਦਲੇਗਾ ਮੌਸਮ, ਜਾਣੋ ਕਦੋਂ ਪਵੇਗਾ

ਇਸ ਮੌਕੇ ਰਾਜਿੰਦਰ ਕੁਮਾਰ ਬੱਬਲੀ ਨੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕੇ ਗੋਇਲ ਜਿੱਥੇ ਇਕ ਇਮਾਨਦਾਰ ਸਿਆਸਤਦਾਨ ਹਨ ਉੱਥੇ ਹੀ ਉਹ ਹਮੇਸ਼ਾ ਹੀ ਪੰਜਾਬ ਅਤੇ ਪੰਜਾਬੀਅਤ ਨੂੰ ਸਮਰਪਿਤ ਰਹੇ ਹਨ ਅਤੇ ਇਸ ਦੇ ਨਾਲ ਹੀ ਉਹ ਆਪਣੇ ਹਲਕੇ ਅਤੇ ਹਲਕੇ ਦੇ ਲੋਕਾਂ ਨੂੰ ਹਮੇਸ਼ਾ ਹੀ ਸਮਰਪਿਤ ਰਹੇ ਹਨ ਉਨਾਂ ਕਿਹਾ ਕਿ ਉਨ੍ਹਾਂ ਦੇ ਮੰਤਰੀ ਬਣਨ ਨਾਲ ਜਿੱਥੇ ਲਹਿਰਾਗਾਗਾ ਦੇ ਲੋਕਾਂ ਦਾ ਮਾਣ ਵਧਿਆ ਹੈ ਉੱਥੇ ਬਰਿੰਦਰ ਗੋਇਲ ਦੇ ਅਗਰਵਾਲ ਭਾਈਚਾਰੇ ਨਾਲ ਸਬੰਧਿਤ ਹੋਣ ਨਾਲ ਅਗਰਵਾਲ ਭਾਈਚਾਰੇ ਵਿੱਚ ਜਿੱਥੇ ਖੁਸ਼ੀ ਦੀ ਲਹਿਰ ਹੈ ਉੱਥੇ ਹੀ ਅਗਰਵਾਲ ਭਾਈਚਾਰੇ ਦਾ ਮਾਣ ਵੀ ਵਧਿਆਂ ਹੈ ਅਤੇ ਇਸ ਉਹ ਪੰਜਾਬ ਸਰਕਾਰ ਦਾ ਧੰਨਵਾਦ ਵੀ ਕਰਦੇ ਹਨ। Sunam News

ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਮੁਕੇਸ਼ ਜੁਨੇਜਾ, ਤਰਸੇਮ ਸਿੰਘ ਕੁਲਾਰ, ਅਮਰੀਕ ਸਿੰਘ ਧਾਲੀਵਾਲ, ਰਾਜੇਸ਼ ਕੁਮਾਰ ਕਾਲਾ, ਰਾਜਨ ਗੋਇਲ ਪ੍ਰਧਾਨ, ਧਰਮ ਪਾਲ, ਹਰਮੇਸ਼ ਕੁਮਾਰ ਮੇਸ਼ੀ, ਸਿਵਜੀ ਰਾਮ, ਆਸੂ ਗੁਪਤਾ, ਨਰਿੰਦਰ ਕੁਮਾਰ ਸਤੋਜੀਆ, ਆਸੂ ਗੋਇਲ ਕੌਂਸਲਰ, ਮਨਪ੍ਰੀਤ ਬਾਸਲ, ਰਾਕੇਸ਼ ਕੁਮਾਰ ਕਾਕਾ, ਅਮੋਲਕ ਸਿੰਘ ਸਿੱਧੂ ਆਦਿ ਆੜਤੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ। Sunam News

LEAVE A REPLY

Please enter your comment!
Please enter your name here