Punjab Sports News: ਕੋਮਲਪ੍ਰੀਤ ਕੌਰ ਨੇ ਪੰਜਾਬ ਪੱਧਰ ’ਤੇ ਕਾਂਸੀ ਤਮਗਾ ਜਿੱਤ ਕੇ ਚਮਕਾਇਆ ਸਕੂਲ ਦਾ ਨਾਂਅ

Punjab Sports News
ਅਮਲੋਹ : ਪ੍ਰਿੰਸੀਪਲ ਇਕਬਾਲ ਸਿੰਘ ਤੇ ਸਕੂਲ ਸਟਾਫ਼ ਵਿਦਿਆਰਥਣ ਕੋਮਲਪ੍ਰੀਤ ਨੂੰ ਸਨਮਾਨਿਤ ਕਰਦੇ ਹੋਏ। ਤਸਵੀਰ : ਅਨਿਲ ਲੁਟਾਵਾ

Punjab Sports News: (ਅਨਿਲ ਲੁਟਾਵਾ) ਅਮਲੋਹ। ਪ੍ਰਿੰਸੀਪਲ ਇਕਬਾਲ ਸਿੰਘ ਦੀ ਅਗਵਾਈ ਵਿੱਚ ਸਕੂਲ ਆਫ ਐਮੀਨੈਂਸ ਅਮਲੋਹ ਬੁਲੰਦੀਆਂ ਨੂੰ ਛੋਹ ਰਿਹਾ ਹੈ। 68ਵੀਂ ਸਟੇਟ ਪੱਧਰ ਦੀਆਂ ਖੇਡਾਂ ਕਰਾਟੇ ਵਿੱਚ 68 ਕਿਲੋਗ੍ਰਾਮ ਭਾਰ ਵਿੱਚ ਸਕੂਲ ਆਫ ਐਮੀਨੈਂਸ ਦੀ ਕਮਰਸ ਗਰੁੱਪ ਦੀ ਵਿਦਿਆਰਥਣ ਕੋਮਲਪ੍ਰੀਤ ਕੌਰ ਪੁੱਤਰੀ ਤਰਲੋਚਨ ਸਿੰਘ ਨੇ ਕਾਂਸੀ ਤਗਮਾ ਪ੍ਰਾਪਤ ਕੀਤਾ।

ਇਹ ਵੀ ਪੜ੍ਹੋ: Public Holiday: ਖੁਸ਼ਖਬਰੀ! ਇਸ ਤਰੀਕ ਨੂੰ ਸਾਰੇ ਸਕੂਲ, ਸਰਕਾਰੀ ਤੇ ਨਿੱਜੀ ਦਫਤਰ ਰਹਿਣਗੇ ਬੰਦ, ਸਰਕਾਰ ਨੇ ਕੀਤਾ ਐਲਾਨ

ਇਹ ਜਾਣਕਾਰੀ ਦਿੰਦਿਆਂ ਦਿੰਦਿਆਂ ਫਿਜੀਕਲ ਲੈਕਚਰਾਰ ਬੀਰਪਾਲ ਸਿੰਘ ਅਤੇ ਡੀਪੀ ਦਵਿੰਦਰ ਸਿੰਘ ਰਹਿਲ ਨੇ ਦੱਸਿਆ ਕਿ ਇਹ ਖੇਡਾਂ ਪਠਾਨਕੋਟ ਵਿਖੇ ਹੋਈਆਂ ਸਨ, ਇਹਨਾਂ ਵਿੱਚ ਕੋਮਲਪ੍ਰੀਤ ਕੌਰ ਨੇ ਵਧੀਆ ਪ੍ਰਦਰਸ਼ਨ ਕਰਕੇ ਇਹ ਤਗਮਾ ਜਿੱਤਿਆ। ਬੀਰਪਾਲ ਸਿੰਘ ਅਤੇ ਦਵਿੰਦਰ ਸਿੰਘ ਨੇ ਦੱਸਿਆ ਕਿ ਪ੍ਰਿੰਸੀਪਲ ਇਕਬਾਲ ਸਿੰਘ ਨੇ ਖਿਡਾਰੀਆਂ ਨੂੰ ਉਤਸਾਹਿਤ ਕਰਦਿਆਂ ਐਲਾਨ ਕੀਤਾ ਕਿ ਸਕੂਲ ਦੇ ਜਿੰਨੇ ਵੀ ਖਿਡਾਰੀ ਪੰਜਾਬ ਪੱਧਰ ਉੱਪਰ ਭਾਗ ਲੈਣਗੇ, ਉਹ ਹਰ ਇੱਕ ਨੂੰ 1100 ਆਪਣੀ ਜੇਬ ਵਿੱਚੋਂ ਦੇਣਗੇ। ਦੱਸਣਯੋਗ ਹੈ ਕਿ ਸਕੂਲ ਆਫ ਐਮੀਨੈਂਸ ਦੇ ਲਗਭਗ 50 ਖਿਡਾਰੀ ਸਟੇਟ ਪੱਧਰ ਵਿੱਚ ਭਾਗ ਲੈਣਗੇ। ਇਸ ਸਮੇਂ ਸੁਖਜੀਤ ਕੌਰ ਕੁਲਵਿੰਦਰ ਕੌਰ ਆਦਿ ਸਮੂਹ ਸਟਾਫ ਮੌਜੂਦ ਸੀ। Punjab Sports News

LEAVE A REPLY

Please enter your comment!
Please enter your name here