Punjab: ਮੁੱਖ ਮੰਤਰੀ ਨੇ ਆਪਣੇ ਓਐਸਡੀ ਨੂੰ ਹਟਾਇਆ

Punjab
Punjab: ਮੁੱਖ ਮੰਤਰੀ ਨੇ ਆਪਣੇ ਓਐਸਡੀ ਨੂੰ ਹਟਾਇਆ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। Punjab: ਪੰਜਾਬ ਮੰਤਰੀ ਮੰਡਲ ‘ਚ ਫੇਰਬਦਲ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਓਐਸਡੀ ਓਂਕਾਰ ਸਿੰਘ ਨੂੰ ਵੀ ਹਟਾ ਦਿੱਤਾ ਹੈ। ਓੈਐਸਡੀ ਨੂੰ ਕਿਉਂ ਹਟਾਇਆ ਗਿਆ ਹੈ ਇਸ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋਇਆ ਹੈ। ਇਹ ਇੱਕ ਬਹੁਤ ਮਹੱਤਵਪੂਰਨ ਅਹੁਦਾ ਮੰਨਿਆ ਜਾਂਦਾ ਹੈ ਕਿਉਂਕਿ ਉਹ ਮੁੱਖ ਮੰਤਰੀ ਦਫ਼ਤਰ ਦਾ ਸਾਰਾ ਕੰਮ ਸੰਭਾਲਦਾ ਹੈ। ਉਹ ਮੁੱਖ ਮੁੱਦਿਆਂ ‘ਤੇ ਮੁੱਖ ਮੰਤਰੀ ਨੂੰ ਸਲਾਹ ਵੀ ਦਿੰਦਾ ਹੈ। ਓਮਕਾਰ ਸਿੰਘ ਨੂੰ ਇਹ ਜ਼ਿੰਮੇਵਾਰੀ 31 ਅਗਸਤ 2022 ਨੂੰ ਸੌਂਪੀ ਗਈ ਸੀ।

ਇਹ ਵੀ ਪੜ੍ਹੋ: Delhi News: ਕੇਜਰੀਵਾਲ ਦੀ ਕੁਰਸੀ ’ਤੇ ਨਹੀਂ ਬੈਠੇ Atishi Marlena, ਸੰਭਾਲੀ ਦਿੱਲੀ CM ਦੀ ਕਮਾਨ

ਓਂਕਾਰ ਸਿੰਘ ਮੂਲ ਰੂਪ ਤੋਂ ਸੰਗਰੂਰ ਦਾ ਰਹਿਣ ਵਾਲੇ ਹਨ। ਇਸ ਦੇ ਨਾਲ ਹੀ ਉਹ ਸੀਐਮ ਭਗਵੰਤ ਮਾਨ ਸਿੰਘ ਦੇ ਖਾਸ ਮੰਨੇ ਜਾਂਦੇ ਹਨ। ਇਸ ਦੇ ਨਾਲ ਹੀ ਉਹ ਪਹਿਲਾਂ ਵੀ ਕਈ ਅਹੁਦਿਆਂ ‘ਤੇ ਕੰਮ ਕਰ ਚੁੱਕੇ ਹਨ। ਹਾਲਾਂਕਿ ਇਸ ਮਾਮਲੇ ‘ਚ ਅਜੇ ਤੱਕ ਕੋਈ ਕੁਝ ਨਹੀਂ ਬੋਲ ਰਿਹਾ ਹੈ।