ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਵੱਲੋਂ ਜਾਰੀ ਹੁਕਮਨਾਮਾ

MSG Maha Paropkar Diwas

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਜੋ ਸਹਿਨਸ਼ਾਹ ਸ਼ਾਹ ਮਸਤਾਨਾ ਜੀ ਦੇ ਹੁਕਮ ਨਾਲ ਗੁਰਗੱਦੀ ਬਖਸ਼ਿਸ ਕੀਤੀ ਗਈ ਹੈ, ਉਹ ਪਰਮਾਤਮਾ ਨੂੰ ਮਨਜ਼ੂਰ ਹੈ ਇਸ ਲਈ-ਜੋ ਵੀ ਇਹਨਾਂ (ਪੂਜਨੀਕ ਹਜ਼ੂਰ ਪਿਤਾ ਜੀ) ਨਾਲ ਪ੍ਰੇਮ ਕਰੇਗਾ ਉਹ ਮੰਨੋ ਸਾਡੇ ਨਾਲ (ਪੂਜਨੀਕ ਪਰਮ ਪਿਤਾ ਜੀ ਦੇ ਨਾਲ) ਪ੍ਰੇਮ ਕਰਦਾ ਹੈ। MSG Maha Paropkar Diwas

MSG Maha Paropkar Diwas

  • ਜੋ ਜੀਵ ਇਹਨਾਂ ਦਾ ਹੁਕਮ ਮੰਨੇਗਾ, ਉਹ ਮੰਨੋ ਸਾਡਾ ਹੁਕਮ ਮੰਨਦਾ ਹੈ
  • ਜੋ ਜੀਵ ਇਹਨਾਂ ’ਤੇ ਵਿਸ਼ਵਾਸ ਕਰੇਗਾ, ਉਹ ਮੰਨੋ ਸਾਡੇ ’ਤੇ ਵਿਸ਼ਵਾਸ ਕਰਦਾ ਹੈ
  • ਜੋ ਜੀਵ ਇਹਨਾਂ ਨਾਲ ਭੇਦ-ਭਾਵ ਕਰੇਗਾ ਉਹ ਮੰਨੋ ਸਾਡੇ ਨਾਲ ਭੇਦ-ਭਾਵ ਕਰੇਗਾ
  • ਇਹ ਰੂਹਾਨੀ ਦੌਲਤ ਕਿਸੇ ਬਾਹਰੀ ਵਿਖਾਵੇ ਨਾਲ ਬਖਸ਼ਿਸ ਨਹੀਂ ਕੀਤੀ ਜਾਂਦੀ, ਇਸ ਰੂਹਾਨੀ ਦੌਲਤ ਲਈ ਉਹ ਬਰਤਨ ਪਹਿਲਾਂ ਤੋਂ ਹੀ ਤਿਆਰ ਹੁੰਦਾ ਹੈ, ਜਿਸ ਨੂੰ ਸਤਿਗੁਰੂ ਆਪਣੀ ਨਜ਼ਰ ਮਿਹਰ ਨਾਲ ਪੂਰਨ ਕਰਦਾ ਹੈ ਅਤੇ ਆਪਣੀ ਨਜ਼ਰ-ਮਿਹਰ ਨਾਲ ਉਸ ਤੋਂ ਉਹ ਕੰਮ ਲੈਂਦਾ ਹੈ, ਜਿਸ ਬਾਰੇ ਦੁਨੀਆ ਵਾਲੇ ਸੋਚ ਵੀ ਨਹੀਂ ਸਕਦੇ ਇੱਕ ਮੁਸਲਮਾਨ ਫ਼ਕੀਰ ਦੇ ਬਚਨ ਹਨ :-

‘‘ਵਿੱਚ ਸ਼ਰਾਬੇ ਰੰਗ ਮੁਸੱਲਾ ਜੇ ਮੁਰਸ਼ਿਦ ਫ਼ਰਮਾਵੇ
ਵਾਕਿਫਕਾਰ ਕਦੀਮੀ ਹੁੰਦਾ, ਗਲਤੀ ਕਦੇ ਨਾ ਖਾਵੇ’’

ਇਹ ਸਭ ਆਪ ਦੇ ਸਾਹਮਣੇ ਹੋਇਆ ਸ਼ਹਿਨਸ਼ਾਹ ਸਾਈਂ ਮਸਤਾਨਾ ਜੀ ਨੇ ਜੋ ਖੇਲ੍ਹ ਖੇਡਿਆ ਉਸ ਸਮੇਂ ਕਿਸੇ ਦੇ ਵੀ ਸਮਝ ਨਹੀਂ ਆਇਆ ਜੋ ਬਖਸ਼ਿਸ਼ ਸ਼ਹਿਨਸ਼ਾਹ ਸਾਈਂ ਮਸਤਾਨਾ ਜੀ ਨੇ ਆਪਣੀ ਦਇਆ-ਮਿਹਰ ਨਾਲ ਕੀਤੀ ਉਸ ਨੂੰ ਦੁਨੀਆ ਦੀ ਕੋਈ ਤਾਕਤ ਹਿਲਾ-ਡੁਲਾ ਨਹੀਂ ਸਕੀ ਜੋ ਜੀਵ ਸਤਿਗੁਰੂ ਦੇ ਬਚਨਾਂ ’ਤੇ ਭਰੋਸਾ ਰੱਖੇਗਾ ਉਹ ਸੁਖ ਪਾਵੇਗਾ ਮਨ ਤੁਹਾਨੂੰ ਮਿੱਤਰ ਬਣਾ ਕੇ ਧੋਖਾ ਦੇਵੇਗਾ ਇਸ ਲਈ ਜੋ ਪ੍ਰੇਮੀ ਸਤਿਗੁਰੂ ਦਾ ਬਚਨ ਸਾਹਮਣੇ ਰੱਖੇਗਾ, ਮਨ ਤੋਂ ਉਹੀ ਬਚ ਸਕੇਗਾ ਅਤੇ ਸਤਿਗੁਰੂ ਸਦਾ ਉਸ ਦੇ ਅੰਗ-ਸੰਗ ਰਹੇਗਾ।

Read Also : MSG Maha Paropkar Diwas: ਅਸੀਂ ਸਾਂ, ਅਸੀਂ ਹਾਂ, ਅਸੀਂ ਹੀ ਹਾਂ

LEAVE A REPLY

Please enter your comment!
Please enter your name here