Welfare Work: ਡੇਰਾ ਸ਼ਰਧਾਲੂਆਂ ਮੁਕਾਇਆ ਡਿੱਗੂੰ-ਡਿੱਗੂੰ ਕਰਦੀ ਛੱਤ ਦਾ ਫਿਕਰ

Welfare Work

Welfare Work: ਦਿੜ੍ਹਬਾ ਮੰਡੀ (ਪ੍ਰਵੀਨ ਗਰਗ/ਪ੍ਰੇਮ ਸਿੰਘ/ਰਾਮਪਾਲ)। ਰੂਹਾਨੀਅਤ ਦੇ ਸੱਚੇ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਡੇਰਾ ਸੱਚਾ ਸੌਦਾ ਦੀ ਆਸ਼ਿਆਨਾ ਮੁਹਿੰਮ ਤਹਿਤ ਬਲਾਕ ਦਿੜ੍ਹਬਾ ਦੇ ਪਿੰਡ ਰੋਗਲਾ ਦੀ ਸਾਧ ਸੰਗਤ ਨੇ ਇੱਕ ਲੋੜਵੰਦ ਪਰਿਵਾਰ ਨੂੰ ਪੱਕਾ ਮਕਾਨ ਬਣਾ ਕੇ ਦਿੱਤਾ।

ਇਸ ਸਬੰਧੀ ਪ੍ਰੇਮੀ ਸੇਵਕ ਦੇਵਰਾਜ ਇੰਸਾਂ ਰੋਗਲਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੇ ਪਿੰਡ ਦਾ ਹਰਜੀਤ ਸਿੰਘ ਜੋ ਕਿ ਡਰਾਈਵਰੀ ਦਾ ਕੰਮ ਕਰਦਾ ਹੈ ਆਪਣੇ ਪਰਿਵਾਰ ਜਿਸ ਵਿੱਚ ਪਤਨੀ ਤਿੰਨ ਬੱਚਿਆਂ ਮਾਤਾ ਨਾਲ ਇੱਕ ਖਸਤਾ ਹਾਲਤ ਦੇ ਮਕਾਨ ਵਿੱਚ ਰਹਿ ਰਿਹਾ ਹੈ। ਜਿਹੜੇ ਕਿ ਮਕਾਨ ਦੀ ਛੱਤ ਡਿੱਗੂੰ ਡਿੱਗੂੰ ਕਰਦੀ ਸੀ । ਭਾਰੀ ਬਰਸਾਤ ਨਾਲ ਕਦੇ ਵੀ ਡਿੱਗ ਸਕਦੀ ਸੀ ਜਿਸ ਨਾਲ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਉਨ੍ਹਾਂ ਸਾਧ-ਸੰਗਤ ਨਾਲ ਸਲਾਹ ਕਰਕੇ ਸੰਗਤ ਦੇ ਸਹਿਯੋਗ ਨਾਲ ਉਹਨਾਂ ਦਾ ਮਕਾਨ ਬਣਾਉਣਾ ਸ਼ੁਰੂ ਕਰ ਦਿੱਤਾ। Welfare Work

Welfare Work

ਜਿਸ ਵਿੱਚ ਦਿੜਬਾ ਬਲਾਕ ਦੀ ਸਾਧ-ਸੰਗਤ ਵੱਲੋਂ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ। ਇਹ ਪਿੰਡ ਦੀ ਸੰਗਤ ਵੱਲੋਂ ਇਹ ਛੇਵਾਂ ਮਕਾਨ ਬਣਾ ਕੇ ਦਿੱਤਾ ਜਾ ਰਿਹਾ ਹੈ। ਇਸ ਮੌਕੇ ਸਾਬਕਾ ਸਰਪੰਚ ਅਤੇ ਸਾਬਕਾ ਐਸਜੀਪੀਸੀ ਮੈਂਬਰ ਹਰਦੇਵ ਸਿੰਘ ਰੋਗਲਾ ਨੇ ਸਾਧ-ਸੰਗਤ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਹੈ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਪਿੰਡ ਦੇ ਇੱਕ ਬਹੁਤ ਹੀ ਲੋੜਵੰਦ ਵਿਅਕਤੀ ਦਾ ਮਕਾਨ ਬਣਾ ਕੇ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਸੰਗਤ ਵੱਲੋਂ ਅਜਿਹੇ ਕਾਰਜ ਕੀਤੇ ਜਾਂਦੇ ਹਨ ਉਹ ਬਹੁਤ ਹੀ ਸਲਾਂਘਾਯੋਗ ਹਨ।

ਡੇਰਾ ਸ਼ਰਧਾਲੂਆਂ ਮੁਕਾਇਆ ਡਿੱਗੂੰ-ਡਿੱਗੂੰ ਕਰਦੀ ਛੱਤ ਦਾ ਫਿਕਰ | Welfare Work

ਇਸ ਮੌਕੇ ਹਰਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਖਸਤਾ ਹਾਲਤ ਮਕਾਨ ਵਿੱਚ ਆਪਣੀ ਪਤਨੀ ਰਾਜ ਕੌਰ ਤਿੰਨ ਛੋਟੀਆਂ ਬੱਚੀਆਂ ਅਤੇ ਮਾਤਾ ਅਮਰਜੀਤ ਕੌਰ ਨਾਲ ਰਹਿ ਰਿਹਾ ਸੀ ਉਸ ਦੀ ਮਜ਼ਬੂਰੀ ਸੀ ਕਿ ਉਹ ਇਸ ਖਸਤਾ ਹਾਲਤ ਮਕਾਨ ਵਿੱਚ ਰਹਿ ਰਿਹਾ ਸੀ ਉਹ ਬੇਜ਼ਮੀਨੇ ਕਿਸਾਨ ਪਰਿਵਾਰ ਨਾਲ ਸਬੰਧ ਰੱਖਦਾ ਹੈ। ਜਿਸ ਦੀ ਜਮੀਨ ਉਹਨਾਂ ਦੇ ਪਿਤਾ ਜੀ ਦੀ ਬਿਮਾਰੀ ਤੇ ਖਰਚਾ ਹੋਣ ਕਾਰਨ ਵਿਕ ਗਈ ਸੀ। ਉਹ ਹੁਣ ਡਰਾਈਵਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਹੈ।

ਪੂਜਨੀਕ ਗੁਰੂ ਜੀ ਤੇ ਸਾਧ-ਸੰਗਤ ਦਾ ਧੰਨਵਾਦ

ਉਸ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਅਜਿਹੇ ਮੌਕੇ ਤੇ ਉਸ ਦੀ ਬਾਂਹ ਫੜ੍ਹੀ ਹੈ ਉਸ ਨੂੰ ਸੰਗਤ ਵੱਲੋਂ ਇੱਕ ਦੋ ਕਮਰਿਆਂ, ਬਾਥਰੂਮ ਅਤੇ ਰਸੋਈ ਸਮੇਤ ਵਧੀਆ ਪੱਕਾ ਮਕਾਨ ਬਣਾ ਕੇ ਦਿੱਤਾ ਜਾ ਰਿਹਾ ਹੈ। ਉਹ ਸਦਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਸਾਧ-ਸੰਗਤ ਦਾ ਰਿਣੀ ਰਹੇਗਾ। ਉਸ ਨੂੰ ਹੁਣ ਕੋਈ ਡਰ ਨਹੀਂ ਰਹੇਗਾ ਕਿ ਉਸ ਦੇ ਮਕਾਨ ਦੀ ਛੱਤ ਡਿੱਗੇਗੀ। ਇਸ ਮੌਕੇ 85 ਮੈਂਬਰ ਮਲਕੀਤ ਸਿੰਘ ਇੰਸਾਂ ਨੇ ਦੱਸਿਆ ਕਿ ਦਿੜਬਾ ਬਲਾਕ ਦੀ ਸਾਧ ਸੰਗਤ ਵੱਲੋਂ ਇੱਕ ਲੋੜਵੰਦ ਪਰਿਵਾਰ ਨੂੰ ਬਣਾ ਕੇ ਦਿੱਤਾ ਗਿਆ ਇਹ 35ਵਾਂ ਮਕਾਨ ਹੈ। ਇਸ ਮਕਾਨ ਤੇ ਸੰਗਤ ਦਾ ਲਗਭਗ ਡੇਢ ਲੱਖ ਰੁਪਏ ਦਾ ਖਰਚਾ ਆਵੇਗਾ। ਇਹ ਮਕਾਨ ਦਾ ਕੰਮ ਇੱਕ ਦਿਨ ਵਿੱਚ ਪੂਰਾ ਕਰ ਲਿਆ ਜਾਵੇਗਾ। ਬੀਤੇ ਦਿਨੀ ਸਾਧ ਸੰਗਤ ਨੇ ਪਿੰਡ ਕੜਿਆਲ ਵਿਖੇ ਵੀ ਲੋੜਵੰਦ ਪਰਿਵਾਰ ਨੂੰ ਮਕਾਨ ਬਣਾ ਕੇ ਦਿੱਤਾ ਹੈ।

Read Also : Punjab Government News: ਪੰਜਾਬ ਸਰਕਾਰ ਦਾ ਔਰਤਾਂ ਨੂੰ ਵੱਡਾ ਤੋਹਫ਼ਾ, ਮੰਤਰੀ Dr. Baljit Kaur ਨੇ ਦਿੱਤੀ ਜਾਣਕਾਰੀ

ਸਾਧ ਸੰਗਤ ਸਮੇਂ ਸਮੇਂ ਤੇ ਮਨਵਤਾਂ ਭਲਾਈ ਦੇ ਅਜਿਹੇ ਕਾਰਜ ਕਰਦੀ ਰਹਿੰਦੀ ਹੈ। ਇਸ ਮੌਕੇ ਬਲਾਕ ਪ੍ਰੇਮੀ ਸੇਵਕ ਪ੍ਰੇਮ ਸਿੰਘ ਇੰਸਾ ਰੋਗਲਾ ਪਿੰਡ ਦੇ ਜਿੰਮੇਵਾਰ ਪਰਸਰਾਮ ਇੰਸਾ, ਬੱਗਾ ਸਿੰਘ ਇੰਸਾ, ਸ਼ਿੰਦਾ ਫੌਜੀ ਇੰਸਾਂ, ਮੀਤ ਸਿੰਘ ਇੰਸਾ, ਸਰੋਜ ਇੰਸਾ, ਬਲਜੀਤ ਕੌਰ ਇੰਸਾ, ਮਿਸਤਰੀ ਜਗਸੀਰ ਸਿੰਘ ਸਮੂਰਾਂ, ਰਾਮਫਲ ਰੋਗਲਾ, ਸਤਪਾਲ ਲੜਬੰਜਾਰਾ, ਗੁਰਪਿਆਰ ਲੜ ਵੰਜਾਰਾ, ਹਾਕਮ ਲੜ ਵੰਜਾਰਾ, ਸਤਿਗੁਰ ਰੌਗਲਾ, ਸਤਪਾਲ ਕੈਂਪਰ, ਭੋਲਾ ਸਿੰਘ ਖਨਾਲ ,ਗੁਰਤੇਜ ਸਾਦੀ ਹਰੀ, ਰਾਮਪਾਲ ਸਾਦੀ ਹਰੀ, ਜਰਨੈਲ ਸਿੰਘ ਖੇੜੀ, ਬਾਬੂ ਸਿੰਘ, ਜਗਤਾਰ ਸਿੰਘ ਦਿੜਬਾ ਆਦਿ ਮਿਸਤਰੀ ਵੀਰਾਂ ਨੇ ਮਕਾਨ ਬਣਾਉਣ ਵਿੱਚ ਸੇਵਾ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿੱਚ ਬਲਾਕ ਦਿੜਬਾ ਦੀ ਸਾਧ ਸੰਗਤ ਨੇ ਸੇਵਾ ਕੀਤੀ।