ਸਰਸਾ (ਸੱਚ ਕਹੂੰ ਨਿਊਜ਼)। Saint Dr. MSG: ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਦੀ ਯਾਦ ’ਚ ਜੋ ਪਲ ਗੁਜ਼ਰਦੇ ਹਨ, ਉਹ ਪਲ ਇਨਸਾਨ ਦੀ ਪੂਰੀ ਜ਼ਿੰਦਗੀ ਬਦਲ ਦਿੰਦੇ ਹਨ, ਮਾਲਕ ਦੀ ਯਾਦ ’ਚ ਸਮਾਂ ਲਾਉਣਾ ਬੜਾ ਮੁਸ਼ਕਲ ਹੈ, ਪਰ ਜਿਸ ਨੂੰ ਮਾਲਕ ਦੀ ਯਾਦ ਆਉਂਦੀ ਹੈ, ਉਹ ਅਤਿ ਭਾਗਾਂ ਵਾਲਾ, ਕਰਮਾਂ ਵਾਲਾ ਹੈ ਤੇ ਦੋਵਾਂ ਜਹਾਨਾਂ ’ਚ ਉਸ ਦਾ ਨਾਂਅ ਰੌਸ਼ਨ ਹੁੰਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੇਕਰ ਇਨਸਾਨ ਚਾਹੇ ਤਾਂ ਆਪਣੀ ਕਿਸਮਤ ਬਦਲ ਸਕਦਾ ਹੈ। Saint Dr. MSG
ਕੋਈ ਕਹੇ ਕਿ ਤੂੰ ਅਭਾਗਾ ਹੈਂ, ਤਾਂ ਤੁਸੀਂ ਟੈਨਸ਼ਨ ਨਾ ਲਓ ਤੁਸੀਂ ਚੁੱਪਚਾਪ ਘੰਟਾ-ਘੰਟਾ ਸਵੇਰੇ-ਸ਼ਾਮ ਰਾਮ ਦਾ ਨਾਮ ਜਪਣਾ ਸ਼ੁਰੂ ਕਰ ਦਿਓ। ਯਕੀਨ ਮੰਨੋ, ਤੁਹਾਡੇ ਕਰਮਾਂ ਦਾ ਉਹ ਕਾਲਾ ਪਰਛਾਵਾਂ ਕਦੋਂ ਉੱਡ ਜਾਵੇਗਾ, ਤੁਹਾਨੂੰ ਪਤਾ ਹੀ ਨਹੀਂ ਲੱਗੇਗਾ ਤੇ ਤੁਸੀਂ ਅਤਿ ਭਾਗਾਂ ਵਾਲੇ ਬਣ ਜਾਵੋਗੇ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਟੈਨਸ਼ਨ ਕਿਸੇ ਵੀ ਚੀਜ਼ ਦਾ ਹੱਲ ਨਹੀਂ ਹੁੰਦਾ ਜਿੰਨੀ ਤੁਸੀਂ ਟੈਨਸ਼ਨ ਲਵੋਗੇ, ਓਨਾ ਸਰੀਰ ਤੇ ਰੂਹ ਦੋਵੇਂ ਹੀ ਬਰਬਾਦ ਹੁੰਦੇ ਹਨ ਸੋਚਣਾ ਇਨਸਾਨ ਦਾ ਕਰਮ ਹੈ ਤੇ ਕਰਮ ਕਰਨਾ ਹੀ ਇਨਸਾਨ ਦਾ ਕਰਮ ਹੈ ਪਰ ਅੱਤ ਕਿਸੇ ਵੀ ਚੀਜ਼ ਦੀ ਚੰਗੀ ਨਹੀਂ ਹੱਦ ਤੋਂ ਜ਼ਿਆਦਾ ਕਰਮ ਕਰਦੇ ਹੋ। Saint Dr. MSG
Read This : Doggy Care: ਟਰੇਨ ਨਾਲ ਇੱਕ Doggy ਦਾ ਪੈਰ ਕੱਟਿਆ… ਤੇ ਫਿਰ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਜੋ ਕੀਤਾ…. ਉਹ ਬਣ ਗਿਆ ਚਰਚਾ ਦਾ ਵਿਸ਼ਾ
ਤਾਂ ਹੋ ਸਕਦਾ ਹੈ ਕਿ ਉਹ ਤੁਹਾਡੀ ਸਿਹਤ ਲਈ ਜਾਇਜ਼ ਨਾ ਹੋਵੇ ਹੱਦ ਤੋਂ ਵੱਧ ਸੋਚਣਾ ਟੈਨਸ਼ਨ ਦਾ ਕਾਰਨ ਬਣ ਜਾਂਦਾ ਹੈ ਇਸ ਲਈ ਸੋਚੋ, ਹਿੰਮਤ ਕਰੋ, ਕਰਮ ਕਰੋ ਤੇ ਮਾਲਕ ’ਤੇ ਛੱਡ ਦਿਓ ਤੁਹਾਡਾ ਕੰਮ ਮਿਹਨਤ ਕਰਨਾ ਹੈ ਤੁਹਾਡੇ ਸਰੀਰ ’ਚ ਜਿੰਨੀ ਸਮਰੱਥਾ ਹੈ, ਸ਼ਕਤੀ ਹੈ, ਤੁਸੀਂ ਕਰਮ ਕਰੋ, ਜਿੰਨਾ ਦਿਮਾਗੀ ਤੌਰ ’ਤੇ ਚੰਗੇ ਕਰਮ ਕਰ ਸਕਦੇ ਹੋ, ਕਰੋ, ਅੱਗੇ ਮਾਲਕ ਜਾਣੇ, ਉਸ ਦਾ ਕੰਮ ਜਾਣੇ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਕਰਮ ਕਰਨਾ ਚਾਹੀਦਾ ਹੈ ਤੇ ਨਾਲ ਹੀ ਸਿਮਰਨ ਕਰਨਾ ਚਾਹੀਦਾ ਹੈ ਤੁਸੀਂ ਜੋ ਸੋਚ ਰਹੇ ਹੋ, ਕੀ ਪਤਾ ਮਾਲਕ ਉਹ ਕਰਨ ਲਈ ਤਿਆਰ ਬੈਠਾ ਹੈ ਪਰ ਤੁਸੀਂ ਕਿਸੇ ਡਰ ਦੀ ਵਜ਼੍ਹਾ ਨਾਲ ਮਨ ਦੀ ਵਜ੍ਹਾ ਨਾਲ ਸਿਮਰਨ ਨਹੀਂ ਕਰਦੇ ਹੋ।
ਮਾਲਕ ਨੂੰ ਆਪਣੀ ਗੱਲ ਨਹੀਂ ਕਹਿ ਪਾਉਂਦੇ ਹੋ, ਤਾਂ ਇਹ ਤੁਹਾਡੀ ਕਮੀ ਹੈ ਇਹ ਗੱਲ ਵੱਖਰੀ ਹੈ ਕਿ ਲੋਕ ਆਪਣੇ ’ਚ ਕਮੀਆਂ ਨਹੀਂ ਕੱਢਦੇ, ਸਗੋਂ ਅੱਲ੍ਹਾ, ਵਾਹਿਗੁਰੂ, ਸਤਿਗੁਰੂ, ਮੌਲ਼ਾ ’ਚ ਕਮੀਆਂ ਕੱਢਦੇ ਹਨ ਜੋ ਅਜਿਹਾ ਸੋਚਦੇ ਹਨ, ਤਾਂ ਸਮਝ ਲੈਣਾ ਚਾਹੀਦਾ ਹੈ ਕਿ ਇਹ ਉਸ ਦੇ ਬੁਰੇ ਦਿਨਾਂ ਦੀ ਸ਼ੁਰੂਆਤ ਹੈ ਕਿਉਂਕਿ ਰਾਮ ਤਾਂ ਕਦੇ ਕਿਸੇ ਦਾ ਬੁਰਾ ਨਹੀਂ ਕਰਦਾ ਲੋਕ ਆਪਣੇ ਹੱਥੀਂ ਆਪਣੇ ਪੈਰਾਂ ’ਤੇ ਕੁਹਾੜਾ ਮਾਰਦੇ ਹਨ ਤੇ ਦੋਸ਼ ਦਿੰਦੇ ਹਨ ਦੂਜਿਆਂ ਨੂੰ ਨਹੀਂ, ਤੁਸੀਂ ਟੈਨਸ਼ਨ ਨਾ ਲਓ ਤੁਸੀਂ ਕੁਹਾੜਾ ਮਾਰਿਆ ਹੈ ਤਾਂ ਰਾਮ-ਨਾਮ ਨਾਲ ਮਲੱ੍ਹਮ ਪੱਟੀ ਕਰੋ ਸਿਮਰਨ ਕਰੋ, ਭਗਤੀ ਕਰੋ, ਇਸ ਨਾਲ ਉਹ ਜ਼ਖ਼ਮ ਭਰੇਗਾ ਤੇ ਹੋ ਸਕਦਾ ਹੈ ਜੋ ਤੁਸੀਂ ਚਾਹੁੰਦੇ ਹੋ। Saint Dr. MSG
ਮਾਲਕ ਉਹ ਕਰਨ ਲਈ ਤਿਆਰ ਬੈਠਾ ਹੋਵੇ ਪਰ ਤੁਹਾਡੀ ਚਾਹਤ ਉਸ ਤੱਕ ਪਹੁੰਚੇ ਇਹ ਜ਼ਰੂਰੀ ਹੈ ਬੋਲ ਕੇ, ਭਾਵਨਾ ਨਾਲ, ਸਿਮਰਨ ਨਾਲ ਤੁਸੀਂ ਆਪਣੀ ਚਾਹਤ, ਇੱਛਾ ਮਾਲਕ ਤੱਕ ਪਹੁੰਚਾ ਸਕਦੇ ਹੋ ਅਜਿਹਾ ਹੋ ਨਹੀਂ ਸਕਦਾ ਕਿ ਉਹ ਤੁਹਾਡੀ ਇੱਛਾ ਨਾ ਸੁਣੋ, ਪੂਰੀ ਨਾ ਕਰੇ ਇੱਛਾ ਨਜਾਇਜ਼ ਹੈ, ਤਾਂ ਮੁਸ਼ਕਲ ਹੈ, ਜਾਇਜ਼ ਹੈ, ਤਾਂ 100 ਫੀਸਦੀ ਉਹ ਸੁਣੇਗਾ, ਸਮਾਂ ਲੱਗ ਸਕਦਾ ਹੈ। Saint Dr. MSG