Punjab Holidays: ਖੁਸ਼ਖਬਰੀ, ਅਕਤੂਬਰ ਮਹੀਨੇ ’ਚ ਪੰਜਾਬ ’ਚ ਹੋਣਗੀਆਂ ਇੰਨੀਆਂ ਛੁੱਟੀਆਂ, ਬੰਦ ਰਹਿਣਗੇ ਸਕੂਲ, ਕਾਲਜ਼ ਤੇ ਬੈਂਕ, ਵੇਖੋ ਪੂਰੀ ਸੂਚੀ…

Punjab Holidays
Punjab Holidays: ਖੁਸ਼ਖਬਰੀ, ਅਕਤੂਬਰ ਮਹੀਨੇ ’ਚ ਪੰਜਾਬ ’ਚ ਹੋਣਗੀਆਂ ਇੰਨੀਆਂ ਛੁੱਟੀਆਂ, ਬੰਦ ਰਹਿਣਗੇ ਸਕੂਲ, ਕਾਲਜ਼ ਤੇ ਬੈਂਕ, ਵੇਖੋ ਪੂਰੀ ਸੂਚੀ...

ਚੰਡੀਗੜ੍ਹ (ਸੱਚ ਕਹੂੰ ਨਿਊਜ਼)। Punjab Holidays: ਦੇਸ਼ ਭਰ ’ਚ ਤਿਉਹਾਰਾਂ ਦਾ ਸਭ ਤੋਂ ਵੱਡਾ ਸੀਜਨ ਸ਼ੁਰੂ ਹੋਣ ਵਾਲਾ ਹੈ। ਅਗਲੇ ਮਹੀਨੇ ਦੀਵਾਲੀ-ਦੁਸ਼ਹਿਰੇ ਸਮੇਤ ਕਈ ਅਹਿਮ ਤਿਉਹਾਰ ਆ ਰਹੇ ਹਨ। ਅਕਤੂਬਰ ਮਹੀਨੇ ’ਚ ਗਾਂਧੀ ਜਯੰਤੀ, ਦੁਸ਼ਹਿਰਾ, ਦੀਵਾਲੀ ਵਰਗੀਆਂ ਜਨਤਕ ਛੁੱਟੀਆਂ ਆ ਰਹੀਆਂ ਹਨ। ਇਨ੍ਹਾਂ ਦਿਨਾਂ ’ਚ ਸਕੂਲ, ਬੈਂਕ ਤੇ ਦਫਤਰ ਬੰਦ ਰਹਿਣਗੇ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ’ਚ ਵੀ ਇਹ ਤਿਉਹਾਰ ਬਹੁਤ ਹੀ ਰੰਗੀਨ ਹੋਵੇਗਾ। ਅਕਤੂਬਰ ਦੀ ਪਹਿਲੀ ਜਨਤਕ ਛੁੱਟੀ 2 ਅਕਤੂਬਰ ਨੂੰ ਗਾਂਧੀ ਜਯੰਤੀ ਮੌਕੇ ਹੋਵੇਗੀ। Punjab Holidays

Read This : School Holidays: ਇਨ੍ਹਾਂ ਤਰੀਕਾਂ ਨੂੰ ਬੰਦ ਰਹਿਣਗੇ ਸਕੂਲ, ਬੱਚਿਆਂ ਨੂੰ ਬਣੀ ਮੌਜ਼

ਇਸ ਦਿਨ ਬੈਂਕ, ਸਰਕਾਰੀ ਦਫਤਰ, ਸਕੂਲ ਤੇ ਕਾਲਜ ਬੰਦ ਰਹਿਣਗੇ। ਪੰਜਾਬ ਤੇ ਰਾਜਸਥਾਨ ’ਚ 3 ਅਕਤੂਬਰ ਨੂੰ ਮਹਾਰਾਜਾ ਅਗਰਸੇਨ ਜੈਅੰਤੀ ਦੀ ਛੁੱਟੀ ਰਹੇਗੀ। ਇਸ ਦਾ ਮਤਲਬ ਹੈ ਕਿ ਮਹੀਨੇ ਦੀ ਸ਼ੁਰੂਆਤ ’ਚ ਸਕੂਲ, ਕਾਲਜ, ਬੈਂਕ ਆਦਿ 2 ਦਿਨ ਬੰਦ ਰਹਿਣਗੇ। ਇਸ ਤੋਂ ਬਾਅਦ 11 ਅਕਤੂਬਰ ਨੂੰ ਦੁਰਗਾ ਅਸ਼ਟਮੀ ਦੇ ਮੌਕੇ ’ਤੇ ਕਈ ਸੂਬਿਆਂ ’ਚ ਛੁੱਟੀ ਰਹੇਗੀ। ਇਸ ਦੇ ਨਾਲ ਹੀ 12 ਅਕਤੂਬਰ ਨੂੰ ਦੁਸ਼ਹਿਰੇ ਤੇ 31 ਅਕਤੂਬਰ ਨੂੰ ਦੀਵਾਲੀ ਮੌਕੇ ਦੇਸ਼ ਭਰ ’ਚ ਛੁੱਟੀ ਰਹੇਗੀ।

ਅਕਤੂਬਰ ’ਚ ਛੁੱਟੀਆਂ ਦੀ ਸੂਚੀ

  • 2 ਅਕਤੂਬਰ : ਗਾਂਧੀ ਜਯੰਤੀ
  • 3 ਅਕਤੂਬਰ : ਨਵਰਾਤਰੀ ਸਥਾਪਨ ਤੇ ਮਹਾਰਾਜਾ ਅਗਰਸੇਨ ਜਯੰਤੀ
  • 11 ਅਕਤੂਬਰ : ਦੁਰਗਾ ਅਸ਼ਟਮੀ
  • 12 ਅਕਤੂਬਰ : ਵਿਜਯਾਦਸਮੀ/ਦੁਸ਼ਹਿਰਾ
  • 31 ਅਕਤੂਬਰ : ਦੀਵਾਲੀ